ਯੂ ਈ ਏ ਦੇ ਪੰਜ ਸ਼ਹਿਰਾਂ ਵਿੱਚ ਸਤਿਗੁਰੂ ਰਵਿਦਾਸ ਜੀ ਦਾ ਆਗਮਨ ਦਿਵਸ ਮਨਾਇਆ ਗਿਆ

ਅਜਮਾਨ, ਸ਼ਾਰਜਾ, ਆਬੂ ਧਾਬੀ, ਦਿੱਬਾ ਅਤੇ ਉਮ ਅਲ ਕੁਈਨ ਵਿਖੇ ਸਮਾਗਮ ਹੋਏ

01 ਮਾਰਚ, 2014 (ਅਜਮਾਨ)  ਬੀਤੇ ਕੱਲ ਯੂ ਏ ਈ ਦੇ ਪੰਜ ਸ਼ਹਿਰਾਂ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਆਗਮਨ ਦਿਵਸ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ।ਅਲ ਹਾਮਦ ਕੰਪਣੀ ਦੇ  ਅਜਮਾਨ  ਵਾਲੇ ਕੈਂਪ ਵਿਖੇ ਹਰ ਸਾਲ ਦੀ ਤਰਾਂ ਵੱਡੇ ਪੱਧਰ ਤੇ ਸਮਾਗਮ ਹੋਇਆ।

 

 

 

 

 

 

 

 

 

 

 

 

 

 

     ਸ਼੍ਰੀ ਸੁਖਮਨੀ ਸਾਹਿਬ ਅਤੇ ਸਤਿਗੁਰੂ ਰਵਿਦਾਸ ਜੀ ਦੇ 40 ਸ਼ਬਦਾਂ ਦੇ ਜਾਪ ਉਪ੍ਰੰਤ ਕੀਰਤਨ ਦਰਬਾਰ ਸਜਾਇਆ ਗਿਆ। ਭਾਈ ਕਮਲਰਾਜ ਸਿੰਘ ਨੇ ਪਾਠ ਦੈ ਸੇਵਾ ਤੋਂ ਬਾਦ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਭਾਈ ਪਰਮਜੀਤ ਸਿੰਘ ਪਰੀਤ ਅਤੇ ਰਾਸ ਖੇਮਾਂ ਵਿਲੇ ਬੱਚਿਆਂ ਦੇ ਜਥੇ ਨੇ ਵੀ ਕੀਰਤਨ ਦੀ ਸੇਵਾ ਕੀਤੀ।12 ਸਾਲਾ ਤਰੁਣ ਸਿੱਧੂ ਨੇ ਵੀ "ਬਹੁਤ ਜਨਮ ਬਿਛੁਰੇ ਥੇ" ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਸੱਤਪਾਲ ਮਹੇ ਅਤੇ ਸੁਰਿੰਦਰ ਸਿੰਘ ਨੇ ਵੀ ਕੀਰਤਨ ਦੀ ਸੇਵਾ ਨਿਭਾਈ।  ਹਰ ਸਾਲ ਦੀ ਤਰਾਂ ਹੀ ਕੰਪਣੀ ਦੇ ਮਾਲਿਕ ਸ਼੍ਰੀਮਾਨ ਇੱਜ਼ਤ ਅਤੇ ਫਰਹਾਨ ਸੁਹਾਵਨੇ ਆਪਣੇ ਬਹੁਤ ਸਾਰੇ ਸਾਥੀਆਂ ਸਮੇਤ ਪੰਡਾਲ ਵਿੱਚ ਹਾਜ਼ਰੀਆਂ ਲਗਵਾਉਣ ਪਹੁੰਚੇ।ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ, ਚੇਅਰਮੈਨ ਬਖਸ਼ੀ ਰਾਮ, ਹੈਡ ਗ੍ਰੰਥੀ ਕਮਲਰਾਜ ਸਿੰਘ ਪਰਚਾਰਕ ਸੱਤਪਾਲ ਮਹੇ ਅਤੇ ਬਿੱਕਰ ਸਿੰਘ ਨੇ ਉਚੇਚੇ ਤੌਰ ਤੇ ਸਮਾਗਮ ਵਿੱਚ ਹਿੱਸਾ ਲਿਆ।ਪਰਧਾਨ ਰੂਪ ਸਿੱਧੂ ਨੇ ਕੰਪਣੀ ਦੇ ਮਾਲਿਕਾਂ ਅਤੇ ਸਮੂਹ ਸੰਗਤਾਂ ਨੂੰ ਆਪਣੇ ਸੰਬੋਧਨ ਦੌਰਾਨ ਜੀ ਆਇਆਂ ਕਿਹਾ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਬਾਣੀ ਅਤੇ ਉਸ ਵਕਤ ਦੀਆਂ ਸਮਾਜਿਕ ਪ੍ਰਸਥਿੱਤੀਆਂ ਬਾਰੇ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਸਤਿਗੁਰਾਂ ਦੀ ਬਾਣੀ ਅਨੁਸਾਰ ਚੱਲਣ ਲਈ ਬੇਨਤੀ ਕੀਤੀ। ਸ਼੍ਰੀਮਾਨ ਇਜ਼ਤ ਅਤੇ ਫਰਹਾਨ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਕੰਪਣੀ ਮਾਲਿਕਾਂ, ਸ਼੍ਰੀ ਬਖਸ਼ੀ ਰਾਮ, ਰੂਪ ਸਿੱਧੂ ਅਤੇ ਭਾਈ ਪਾਖਰ ਸਿੰਘ ਨੇ ਸੇਵਾਦਾਰਾਂ ਨੂੰ ਸਿਰੋਪੇ ਭੇਟ ਕੀਤੇ।  ਕੰਪਣੀ ਮਾਲਿਕਾਂ ਵਲੋਂ ਇਸ ਸਾਲ ਵੀ ਇਸ ਸਮਾਗਮ ਦੇ ਪ੍ਰਬੰਧ ਲਈ 20 ਹਜ਼ਾਰ ਦਿਰਾਮ ਦੀ ਸੇਵਾ ਪਾਈ ਗਈ।ਮੰਚ ਸਕੱਤਰ ਦੀ ਸੇਵਾ ਭਾਈ ਬਲਵਿੰਦਰ ਸਿੰਘ ਜੀ ਨੇ ਨਿਭਾਈ।ਗੁਰੂ ਦਾ ਲੰਗਰ ਦਿਨ ਭਰ ਅਤੁੱਟ ਵਰਤਾਇਆ ਗਿਆ।

ਸ਼ਾਰਜਾ ਵਿਖੇ ਬਿਨ ਲਾਦੇਨ ਕੰਪਣੀ ਦੇ ਕੈਂਪ ਵਿਖੇ ਵੀ ਸਤਿਗੁਰਾਂ ਦਾ ਪ੍ਰਕਾਸ਼ ਦਿਵਸ ਬਹੁਤ ਸ਼ਰਧਾ ਨਾਲ ਮਾਨਇਆ ਗਿਆ।ਸਤਿਗੁਰਾਂ ਦੀ ਬਾਣੀ ਦੇ ਪਾਠ ਤੋਂ ਬਾਦ ਕੀਰਤਨ ਦਰਬਾਰ ਸਜਾਏ ਗਏ।ਸੁਸਾਇਟੀ ਵਲੋਂ ਸ਼੍ਰੀ ਧਰਮਪਾਲ ਝਿੰਮ ਖਜ਼ਾਨਚੀ ਅਤੇ ਸ਼੍ਰੀ ਸੱਤਪਾਲ ਮਹੇ ਪ੍ਰਚਾਰਕ ਨੇ ਹਾਜ਼ਰੀ ਲਗਵਾਈ ਅਤੇ ਸੁਸਾਇਟੀ ਵਲੋਂ ਪ੍ਰਬੰਧਕਾਂ ਨੂੰ ਗੁਰੂਘਰ ਦੇ ਸਿਰੋਪਿਆਂ ਨਾਲ ਨਿਵਾਜ਼ਿਆ। ਗੁਰੂ ਜੀ ਦਾ ਲ਼ੰਗਰ ਅਤੁਟ ਵਰਤਿਆ।

ਕੱਲ ਹੀ ਆਬੂ ਧਾਬੀ ਦੇ ਸੰਮਖਾ ਇਲਾਕੇ ਵਿੱਚ ਗੰਦੂਤ ਕੰਪਣੀ ਦੇ ਕੈਂਪ ਵਿਖੇ ਵੀ ਸਤਿਗੁਰੂ ਰਵਿਦਾਸ ਜੀ ਦਾ ਆਗਮਨ ਦਿਵਸ ਮਨਾਇਆ ਗਿਆ। ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਜੀਵਨੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਚਾਹ ਪਕੌੜੇ ਅਤੇ ਗੁਰੂ ਜੀ ਦੇ ਲੰਗਰ ਦਿਨ ਭਰ ਵਰਤਾਏ ਗਏ।

ਯੂ ਏ ਈ ਦੇ ਸ਼ਹਿਰ ਦਿੱਬਾ ਵਿਖੇ ਵੀ ਸਤਿਗੁਰਾਂ ਦੇ ਆਗਮਨ ਦਿਵਸ ਨੂੰ ਸਮ੍ਰਪਿਤ ਸਮਾਗਮ ਕੀਤਾ ਗਿਆ।ਸ਼੍ਰੀ ਮੁਖਮਨੀ ਸਾਹਿਬ ਜੀ ਦੇ ਪਾਂਠ ਤੋਂ ਬਾਦ ਕੀਰਤਨ ਦਰਬਾਰ ਸਜਾਏ ਗਏ।ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ, ਚੇਅਰਮੈਨ ਬਖਸ਼ੀ ਰਾਮ ਅਤੇ ਗ੍ਰੰਥੀ ਭਾਈ ਕਮਲਰਾਜ ਸਿੰਘ ਵੀ ਖਾਸ ਕਰਕੇ ਇਸ ਸਮਾਗਮ ਵਿੱਚ ਪਹੁੰਚੇ।  ਸ਼੍ਰੀ ਰੂਪ ਸਿੱਧੂ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਹੋਇਆਂ ਸੰਗਤਾਂ ਨੂੰ ਗੁਰੂ ਆਸ਼ੇ ਅਤੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨ ਅਤੇ ਸਤਿਗੁਰੂ ਰਵਿਦਾਸ ਜੀ ਦੁਆਰੇ ਦੱਸੇ ਗਏ ਬੇਗਮਪੁਰੇ ਵਰਗਾ ਸਮਾਜ ਸਿਰਜਣ ਦੀ ਬੇਨਤੀ ਕੀਤੀ।ਸ਼੍ਰੀ ਸਿੱਧੂ ਨੇ ਸੰਗਤਾਂ ਨੂੰ ਸੁਸਾਇਟੀ ਵਲੋਂ ਕੀਤੇ ਜਾ ਰਹੇ ਸਮਾਜ ਭਲੀ ਉਪਰਾਲਿਆ ਬਾਰੇ ਵੀ ਦੱਸਿਆ।ਸੁਸਾਇਟੀ ਵਲੋਂ ਇਸ ਸਮਾਗਮ ਦੇ ਪ੍ਰਬੰਧਕਾਂ ਨੂੰ ਸਿਰੋਪੇ ਭੇਟ ਕੀਤੇ ਗਏ।ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।

ਉਮ ਅਲ ਕੁਈਨ ਸ਼ਹਿਰ ਵਿਖੇ ਭਾਈ ਹਰਜੀਤ ਸਿੰਘ ਤੱਖਰ ਜੀ ਦੀ ਕੰਪਣੀ ਵਿਖੇ ਸਥਾਪਿਤ ਗੁਰੂ ਘਰ ਵਿਖੇ ਵੀ ਬੀਤੀ ਸ਼ਾਮ ਸਤਿਗੁਰੂ ਰਵਿਦਾਸ ਜੀ ਦਾ ਆਗਮਨ ਦਿਵਸ ਮਨਾਇਆ ਗਿਆ।ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਤੋਂ ਬਾਦ ਕੀਰਤਨ ਦਰਬਾਰ ਸਜਾਇਆ ਗਿਆ।  ਭਾਈ ਮਨਜੀਤ ਸਿੰਘ ਗੱਦਾ ਅਤੇ ਰੂਪ ਲਾਲ ਦੇ ਜਥੇ ਨੇ ਸੰਗਤਾਂ ਨੂੰ ਕੀਤਰਨ ਨਾਲ ਨਿਹਾਲ ਕੀਤਾ। ਭਾਈ ਕਮਲਰਾਜ ਸਿੰਘ ਜੀ ਨੇ ਵੀ ਗੁਰਬਾਣੀ ਸ਼ਬਦਾਂ ਅਤੇ ਸਤਿਗੁਰੂ ਰਵਿਦਾਸ ਜੀ ਦੀ ਜੀਵਨੀ ਨਾਲ ਸਬੰਧਿਤ ਗੀਤਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। 12 ਸਾਲ ਸੇ ਤਰੁਣ ਸਿੱਧੂ ਨੇ ਵੀ " ਬਹੁਤ ਜਨਮ ਬਿਛੁਰੇ ਥੇ" ਸ਼ਬਦ ਗਾਇਨ ਕਰਕੇ ਸੇਵਾ ਨਿਭਾਈ। ਸੁਸਾਇਟੀ ਦੇ ਪਰਧਾਨ ਰੂਪ ਸਿੱਧੂ, ਚੇਅਰਮੈਨ ਭਾਈ ਬਖਸ਼ੀ ਰਾਮ ਅਤੇ ਸਕੱਤਰ ਭਾਈ ਬਲਵਿੰਦਰ ਸਿੰਘ ਜੀ ਨੇ ਵੀ ਪੰਡਾਲ ਵਿੱਚ ਹਾਜ਼ਰੀਆਂ ਲਗਵਾਈਆਂ।ਪਰਧਾਨ ਰੂਪ ਸਿੱਧੂ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਹੋਇਆਂ ਸਤਿਗੁਰਾਂ ਦੀ ਬਾਣੀ ਅਤੇ ਜੀਵਨ ਬਾਰੇ ਚਾਨਣਾ ਪਾਇਆ ਤੇ ਕਿਹਾ ਕਿ ਸਤਿਗੁਰਾਂ ਦੇ ਦਿਵਸ ਮਨਾਉਣ ਦਾ ਅਸਲੀ ਮੰਤਵ ਤਦ ਹੀ ਪੂਰਾ ਹੋ ਸਕਦਾ ਹੈ ਅਗਰ ਅਸੀਂ ਉਨ੍ਹਾਂ ਦੀ ਬਾਣੀ ਦੇ ਅਧਾਰ ਤੇ ਜੀਵਨ ਜੀਊਣਾ ਸ਼ੁਰੂ ਕਰੀਏ ਅਤੇ ਕਰਮ-ਕਾਡਾਂ ਅਤੇ ਪਖੰਡਾਂ ਤੋਂ ਦੂਰ ਹੋਈਏ।ਭਾਈ ਹਰਜੀਤ ਸਿੰਘ ਤੱਖਰ ਜੀ ਵਲੋਂ ਸਮੂਹ ਸੁਸਾਇਟੀ ਮੈਂਬਰਾਂ ਅਤੇ ਹੋਰ ਸੇਵਾਦਾਰਾਂ ਨੂੰ ਸਿਰੋਪੇ ਭੇਟ ਕੀਤੇ ਗਏ। ਗੁਰੂ ਜੀ ਦਾ ਲੰਗਰ ਅਤੁੱਟ ਵਰਤਿਆ।