ਯੂ ਈ ਏ ਦੇ ਕਈ ਸ਼ਹਿਰਾਂ ਵਿੱਚ ਸਤਿਗੁਰੂ ਰਵਿਦਾਸ ਜੀ ਦਾ ਆਗਮਨ ਦਿਵਸ ਮਨਾਇਆ ਗਿਆ

ਅਜਮਾਨ, ਦੁਬਈ, ਆਬੂ ਧਾਬੀ ਅਤੇ ਅਲ-ਰਮ ਰਾਸ ਅਲ ਖੇਮਾਂ ਵਿਖੇ ਸਮਾਗਮ ਹੋਏ

22 ਫਰਵਰੀ, 2014 (ਅਜਮਾਨ)  ਬੀਤੇ ਕੱਲ ਯੂ ਏ ਈ ਦੇ ਕਈ ਸ਼ਹਿਰਾਂ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਆਗਮਨ ਦਿਵਸ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਕੇ ਐਚ ਕੇ ਕੰਪਣੀ ਦੇ ਅਜਮਾਨ ਕੈਂਪ ਵਿੱਚ ਹਰ ਸਾਲ ਦੀ ਤਰਾਂ ਹੀ ਸੰਗਤਾਂ ਨੇ ਆਗਮਨ ਦਿਵਸ ਮਨਾਇਆ।ਦਿਨ ਭਰ ਹੀ ਚਾਹ ਪਕੌੜਿਆਂ ਦਾ ਲੰਗਰ ਵਰਤਿਆ।ਸ਼੍ਰੀ ਗੁਰੂ ਰਵਿਦਾਸ ਸੁਸਾਇਟੀ ਅਜਮਾਨ ਵਲੋਂ ਰੂਪ ਸਿੱਧੂ, ਕਮਲਰਾਜ ਸਿੰਘ, ਬਲਵਿੰਦਰ ਸਿੰਘ ਅਤੇ ਸੱਤ ਪਾਲ ਨੇ ਸਮਾਗਮ ਵਿੱਚ ਹਾਜ਼ਰੀ ਲਗਵਾਈ ਅਤੇ ਸੁਸਾਇਟੀ ਵਲੋਂ ਸਮਾਗਮ ਦੇ ਪਰਬੰਧਕਾਂ ਨੂੰ ਸਿਰੋਪੇ ਦਿੱਤੇ ਗਏ।

 ਦੁਬਈ ਸਿਵਲ ਇੰਜੀਨੀਅਰਿੰਗ ਦੇ ਡੀ ਆਈ ਪੀ ਕੈਂਪ ਵਿਖੇ ਵੀ ਸਤਿਗੁਰਾਂ ਦਾ ਪ੍ਰਕਾਸ਼ ਉਤਸਵ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਬਹੁਤ ਸਾਰੇ ਕੀਰਤਨੀਆਂ ਅਤੇ ਕਥਾਵਾਚਕਾਂ ਨੇ ਸਤਿਗੁਰੂ ਰਵਿਦਾਸ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ। ਇੰਡੀਆਂ ਤੋਂ ਪੁੱਜੇ ਹੋਏ ਅਲੀ ਬ੍ਰਦਰਜ਼ ਨੇ ਗੁਰਬਾਣੀ ਸ਼ਬਦਾਂ ਅਤੇ ਸਤਿਗੁਰੂ ਰਵਿਦਾਸ ਜੀ ਦੇ ਜੀਵਨ ਨਾਲ ਸਬੰਧਿਤ ਗੀਤ ਗਾਕੇ ਸੰਗਤਾਂ ਨੂੰ ਮੰਤਰ-ਮੁਗਧ ਕਰੀ ਰੱਖਿਆ। ਭਾਰਤ ਤੋਂ ਆਏ ਸੰਤ ਬਿੱਲਾ ਦਾਸ ਜੀ ਨੇ ਵੀ ਸੰਗਤਾਂ ਨੂੰ ਸਤਿਗੁਰੂ ਦੀਆਂ ਸਿਖਿਆਵਾਂ ਤੇ ਚੱਲਣ ਲਈ ਪ੍ਰੈਰਿਤ ਕੀਤਾ। ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨੇ ਸੰਗਤਾਂ ਅਤੇ ਪਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀਆਂ ਸਿਖਿਆਵਾਂ ਅਨੁਸਾਰ ਹੀ ਸਮਾਜ ਵਿੱਚ ਵਿਚਰਣ ਦੀ ਬੇਨਤੀ ਕੀਤੀ। ਅਸ਼ੋਕ ਕੁਮਾਰ ਅਤੇ ਸੱਤਪਾਲ ਮਹੇ ਨੇ ਵੀ ਕਥਾ ਕੀਰਤਨ ਨਾਲ ਹਾਜ਼ਰੀਆਂ ਲਗਵਾਈਆਂ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਅਟੀ ਦੇ ਪ੍ਰਧਾਨ ਰੂਪ ਸਿੱਧੂ, ਚੇਅਰਮੈਨ ਬਖਸ਼ੀ ਰਾਮ ਜੀ ਗ੍ਰੰਥੀ ਕਮਲਰਾਜ ਸਿੰਘ ਸਕੱਤਰ ਬਲਵਿੰਦਰ ਸਿੰਘ, ਖਜ਼ਾਨਚੀ ਧਰਮਪਾਲ ਅਤੇ ਪ੍ਰਚਾਰਕ ਸੱਤਪਾਲ ਵੀ ਉਚੇਚੇ ਤੌਰ ਤੇ ਸਮਾਗਮ ਵਿੱਚ ਪਹੁੰਚੇ ਅਤੇ ਸੁਸਾਇਟੀ ਵਲੋਂ ਇਸ ਸਮਾਗਮ ਦੇ ਪਰਬੰਧਕਾਂ ਨੂੰ ਸਰਪੇ ਭੇਟ ਕੀਤੇ। ਚਾਹ ਪਕੌੜੇ ਅਤੇ ਗੁਰੁ ਦਾ ਲੰਗਰ ਅਤੁੱਟ ਵਰਤਾਇਆ ਗਿਆ।

 

ਗੰਦੂਤ ਰੋਡ ਡਵੀਜ਼ਨ ਕੰਪਣੀ ਦੇ ਅਲ ਰੀਫ ਕੈਂਪ ਵਿਖੇ ਵੀ ਸਤਿਗੁਰੂ ਰਵਿਦਾਸ ਜੀ ਦਾ ਆਗਮਨ ਦਿਵਸ ਮਨਾਇਆ ਗਿਆ। ਸਤਿਗੁਰਾਂ ਦੇ ਜੀਵਨ ਸਬੰਧੀ ਵਿਚਾਰ ਵਿਟਾਂਦਰੇ ਕੀਤੇ ਗਏ ਅਤੇ ਸਤਿਗੁਰਾਂ ਦੀ ਬਾਣੀ ਦਾ ਗੁਣਗਾਨ ਕੀਤਾ ਗਿਆ। ਇਥੇ ਵੀ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਅਟੀ ਦੇ ਪ੍ਰਧਾਨ ਰੂਪ ਸਿੱਧੂ, ਚੇਅਰਮੈਨ ਬਖਸ਼ੀ ਰਾਮ ਜੀ ਗ੍ਰੰਥੀ ਕਮਲਰਾਜ ਸਿੰਘ ਸਕੱਤਰ ਬਲਵਿੰਦਰ ਸਿੰਘ ਅਤੇ ਖਜ਼ਾਨਚੀ ਧਰਮਪਾਲ ਉਚੇਚੇ ਤੌਰ ਤੇ ਸਮਾਗਮ ਵਿੱਚ ਪਹੁੰਚੇ ਅਤੇ ਸੁਸਾਇਟੀ ਵਲੋਂ ਇਸ ਸਮਾਗਮ ਦੇ ਪਰਬੰਧਕਾਂ ਨੂੰ ਸਰੋਪੇ ਭੇਟ ਕੀਤੇ। ਗੁਰੂ ਦਾ ਲੰਗਰ ਅਤੁੱਟ ਵਰਤਿਆ। ਇਸ ਸਮਾਗਮ ਦਾ ਸਿਹਰਾ ਸੁਸਾਇਟੀ ਮੈਬਰ ਸ਼੍ਰੀ ਚਰਨਦਾਸ ਜਡਾਲੀ ਦੀ ਅਣਥੱਕ ਮਿਹਨਤ ਅਤੇ ਬਾਕੀ ਸਾਰੇ ਪ੍ਰਬੰਧਕਾਂ ਦੇ ਸਹਿਣੋਗ ਸਕਦਾ ਸ਼ਹਿਰਾਂ ਤੋਂ ਦੂਰ ਮਾਰੂਥਲ ਇਲਾਕੇ ਵਿੱਚ ਵੀ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ।

ਅਲ ਰਮਸ ਰਾਸ ਅਲ ਖੇਮਾਂ ਵਿਖੇ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵਲੋਂ ਵੀ ਸਤਿਗੁਰਾਂ ਦਾ ਆਗਮਨ ਦਿਵਸ ਮਨਾਅਆ ਗਿਆ। ਸਤਿਗੁਰਾਂ ਦੀ ਬਾਣੀ ਦੇ ਜਾਪ ਤੋਂ ਬਾਦ ਕੀਤਰਨ ਦਰਬਾਰ ਸਜਿਆ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਅਟੀ ਦੇ ਪ੍ਰਧਾਨ ਰੂਪ ਸਿੱਧੂ, ਚੇਅਰਮੈਨ ਬਖਸ਼ੀ ਰਾਮ ਜੀ ਗ੍ਰੰਥੀ ਕਮਲਰਾਜ ਸਿੰਘ ਸਕੱਤਰ ਬਲਵਿੰਦਰ ਸਿੰਘ ਅਤੇ ਖਜ਼ਾਨਚੀ ਧਰਮਪਾਲ ਇਥੇ ਵੀ ਹਾਜ਼ਰੀ ਲਗਵਾਉਣ ਲਈ ਪਹੁੰਚੇ ਅਤੇ ਸੁਸਾਇਟੀ ਵਲੋਂ ਇਸ ਸਮਾਗਮ ਦੇ ਪਰਬੰਧਕਾਂ ਨੂੰ ਸਰਪੇ ਭੇਟ ਕੀਤੇ। ਇਹ ਸਮਾਗਮ ਸ਼੍ਰੀ ਸੁਭਾਸ਼ ਜੀ ਦੇ ਉਦਮਾਂ ਸਦਕੇ ਹੀ ਕਰਵਾਇਆ ਜਾਂਦਾ ਹੈ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਉਪ੍ਰੋਕਤ ਸਾਰੇ ਪਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਅਤੇ ਹਮੇਸ਼ਾ ਸਾਥ ਖੜੀ ਹੈ।