ਸ਼੍ਰੀ ਗੁਰੁ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

14 ਫਰਵਰੀ 2014 ( ਕੁਲਦੀਪ ਚੰਦ) ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਇਲਾਕੇ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਨੰਗਲ ਸ਼ਹਿਰ ਵਿੱਚ ਸਥਿਤ ਸ਼੍ਰੀ ਗੁਰੂ ਰਵਿਦਾਸ ਮੰਦਿਰ ਪੁਰਾਣਾ ਗੁਰੂਦੁਆਰਾ ਵਿਖੇ ਕਰਵਾਏ ਗਏ ਸਮਾਗਮ ਵਿੱਚ 12 ਫਰਵਰੀ ਨੂੰ ਸ਼ੁਰੂ ਕੀਤੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਤੋਂ ਬਾਦ ਕੀਰਤਨ ਕੀਤਾ ਗਿਆ ਅਤੇ ਮਲੇਰਕੋਟਲਾ ਤੋਂ ਆਏ ਕਵਾਲਾਂ ਦੀ ਪਾਰਟੀ ਸਾਜ਼ਿਦ ਅਲੀ ਐਂਡ ਪਾਰਟੀ ਵਾਲਿਆਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਫਲਸਫੇ ਬਾਰੇ ਚਾਨਣਾਂ ਪਾਇਆ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਵਲੋਂ ਚਲਾਈ ਗਈ ਸਮਾਜਿਕ ਬਰਾਬਰੀ ਦੀ ਲਹਿਰ ਨੂੰ ਕਾਇਮ ਰੱਖਣ ਦੀ ਪ੍ਰੇਰਣਾ ਦਿਤੀ। ਇਸ ਮੋਕੇ ਤੇ ਪ੍ਰਧਾਨ ਦੋਲਤ ਰਾਮ, ਉਪੱ ਪ੍ਰਧਾਨ ਮਨਜੀਤ ਸਿੰਘ, ਕੌਂਸਲਰ ਸੁਰਿੰਦਰ ਪੰਮਾ, ਸੁਰਜੀਤ ਸਿੰਘ, ਬਕਾਣੂ ਰਾਮ, ਨਿਰਮਲ ਸਿੰਘ, ਸ਼ਿਵ ਕੁਮਾਰ, ਸਤਪਾਲ, ਅਸ਼ਵਨੀ ਕੁਮਾਰ, ਰਿੰਕੂ, ਕੇਵਲ ਕੁਮਾਰ, ਬਿਹਾਰੀ ਲਾਲ, ਅਸ਼ੋਕ ਕੁਮਾਰ, ਸਰਦਾਰੀ ਲਾਲ, ਰਾਮ ਆਸਰਾ, ਮਨੋਜ ਕੁਮਾਰ, ਤਰਸੇਮ ਲਾਲ, ਮੰਗਤ ਰਾਮ, ਦਰਸ਼ਨ ਸਿੰਘ ਲੁਡਣ, ਵਿਜੇ ਕੁਮਾਰ, ਆਤਮਾ ਰਾਮ, ਸੰਸਾਰ ਚੰਦ, ਗੁਲਜਾਰਾ ਰਾਮ, ਚੰਨਣ ਸਿੰਘ,  ਸੁਰਿੰਦਰ ਕੁਮਾਰ, ਸਰਦਾਰੀ ਲਾਲ, ਮਹਿੰਦਰ, ਚਮਨ ਲਾਲ, ਤਰਸੇਮ ਚੰਦ, ਅਸ਼ੋਕ ਕੁਮਾਰ, ਕੁਲਦੀਪ ਚੰਦ, ਤਰਸੇਮ ਲਾਲ, ਬਾਬੂ ਰਾਮ ਮੱਲ, ਮਾਸਟਰ ਦੇਵਰਾਜ, ਛੋਟੂ ਰਾਮ ਆਦਿ ਹਾਜਰ ਸਨ। ਇਸ ਮੋਕੇ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ। ਇਸੇ ਤਰਾਂ ਨਾਲ ਲਗਦੇ ਪਿੰਡਾਂ ਵਿੱਚ ਵੀ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਉਤਸਵ ਸ਼ਰਧਾ ਨਾਲ ਮਨਾਇਆ ਗਿਆ। ਪਿੰਡ ਦੋਭੇਟਾ ਵਿੱਚ ਮਨਜੀਤ ਸਿੰਘ ਪ੍ਰਧਾਨ, ਸੁਭਾਸ਼, ਅਜੇ ਕੁਮਾਰ, ਵਰਿੰਦਰ, ਸੰਤੋਸ਼ ਕੁਮਾਰ, ਸੰਜੀਵ ਕੁਮਾਰ, ਹਰਜਿੰਦਰ ਸਿੰਘ, ਅਸ਼ਵਨੀ ਕੁਮਾਰ, ਰਾਮ ਲਾਲ, ਗੁਰਦੇਵ ਸਿੰਘ, ਕਾਕਾ ਰਾਮ, ਸਰਵਣ ਸਿੰਘ, ਸ਼ਮੇਸਵਰ ਲਾਲ, ਨੰਦ ਲਾਲ, ਬਿੰਦਰ ਕੁਮਾਰ, ਅਮਰੀਕ ਸਿੰਘ, ਸੰਤੋਖ ਕੁਮਾਰ, ਦਰਸ਼ਨ ਲਾਲ, ਭਜਨ ਸਿੰਘ, ਰਕੇਸ਼ ਕੁਮਾਰ, ਪ੍ਰੀਤਮ ਚੰਦ, ਸੀਤਾ ਰਾਮ ਆਦਿ ਹਾਜਰ ਸਨ। ਗੁਰੂ ਰਵਿਦਾਸ ਜੀ ਦੇ  ਧਾਰਮਿਕ ਸਥਾਨਾਂ ਨੂੰ ਸੰਗਤਾਂ ਵਲੋਂ ਦੀਪ ਮਾਲਾ ਨਾਲ ਸਜਾਇਆ ਗਿਆ ਅਤੇ ਇਸ ਸਬੰਧੀ ਕਰਵਾਏ ਗਏ ਸਮਾਗਮਾਂ ਵਿੱਚ ਸਮਾਜਿਕ ਅਤੇ ਧਾਰਮਿਕ ਜਥੇਵੰਦੀਆਂ ਨੇ ਭਾਗ ਲਿਆ ਅਤੇ ਗੁਰੂ ਰਵਿਦਾਸ ਵਲੋਂ ਦੱਸੇ ਗਏ ਰਸਤੇ ਤੇ ਚੱਲਣ ਦੀ ਪ੍ਰੇਰਨਾ ਦਿਤੀ।