ਅਜਮਾਨ ਵਿਖੇ ਸਤਿਗੁਰੂ ਰਵਿਦਾਸ ਜੀ ਦਾ 637ਵਾਂ ਆਗਮਨ ਦਿਵਸ ਮਨਾਇਆ

 15-02-2014 (ਅਜਮਾਨ ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ 637ਵਾਂ ਆਗਮਨ ਦਿਵਸ  ਕੱਲ ਅਜਮਾਨ ਗੁਰੂਘਰ ਵਿਖੇ ਬਹੁਤ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਹਰ ਸਾਲ ਦੀ ਤਰਾਂ ਇਸ ਸਾਲ ਵੀ ਇਹ ਸਮਾਗਮ ਪਿਛਲੇ ਵਰ੍ਹੇ ਨਾਲੋਂ ਵੀ ਜਿਆਦਾ ਸਫਲ ਰਿਹਾ। ਸ਼ੁੱਕਰਵਾਰ ਸੁਭਾ ਵੇਲੇ  ਸ਼੍ਰੀ ਸੁਖਮਨੀ ਸਾਹਿਬ  ਦੇ ਪਾਠ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਦੇ ਪਾਠ ਕਰਨ ਉਪਰੰਤ ਕੀਰਤਨ ਦਰਬਾਰ ਸਜਾਏ ਗਏ। ਬਹੁਤ ਸਾਰੇ ਕਥਾਵਾਚਕਾਂ ਅਤੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਅਤੇ ਸਤਿਗੁਰਾਂ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਅਲੀ ਬ੍ਰਦਰਜ਼ ਰਾਏ ਕੋਟ ਵਾਲੇ ਅਤੇ ਰਾਗੀ ਜਥਾ ਪਰਮ ਨੈਨੀਤਾਲ ਵਾਲੇ, ਭਾਈ ਸਨਮੁੱਖ ਸਿੰਘ ਈਰਾਨੀ, ਭਾਈ ਕਮਲਰਾਜ ਸਿੰਘ,  ਭਾਈ ਮਨਜੀਤ ਸਿੱਘ ਗਿੱਦਾ, ਭਾਈ ਰੂਪ ਲਾਲ, ਭਾਈ ਸੁਰਿੰਦਰ ਸਿੰਘ, ਭਾਈ ਸੱਤ ਪਾਲ ਮਹੇ, ਭਾਈ ਸੁੱਖਪਾਲ ਅਲੀ ਮੂਸਾ ਵਾਲੇ ਤੇ ਇਨ੍ਹਾਂ ਦੇ ਸਾਥੀ, ਧਰਮਿੰਦਰ ਸਿੰਘ  ਬਾਬਾ ਸੁਰਜੀਤ ਜੀ ਅਤੇ ਤਰੁਣ ਸਿੱਧੂ ਨੇ ਕੀਰਤਨ ਦੀ ਸੇਵਾ ਨਿਭਾਈ । ਇੰਡੀਆਂ ਤੋਂ ਪੁੱਜੇ ਹੋਏ ਸੰਤ ਬਿੱਲਾ ਦਾਸ ਜੀ ਨੇ ਵੀ ਸੰਗਤਾਂ ਨੂੰ ਗੁਰਬਾਣੀ ਅਨੁਸਾਰ ਚੱਲਣ ਲਈ ਪ੍ਰੈਰਿਤ ਕੀਤਾ। ਅਲੀ ਬ੍ਰਦਰਜ਼ ਨੇ ਰੂਪ ਸਿੱਧੂ ਦਾ ਲਿਖਿਆ ਗੀਤ  "ਚੱਲਿਆਂ ਜੇ ਕਾਸ਼ੀ ਤੇ ਅਹਿਸਾਨ ਕਰ ਆਈਂ ਤੂੰ,  ਗੁਰੂ ਜੀ ਨੂੰ ਮੇਰਾ ਵੀ ਸਲਾਮ ਕਰ ਆਈਂ ਤੂੰ" ਬਹੁਤ ਹੀ ਵਧੀਆ ਤਰੀਕੇ ਨਾਲ ਗਾਇਨ ਕਰਕੇ ਸੰਗਤਾਂ ਨੂੰ ਮੰਤ੍ਰ-ਮੁਗਧ ਕੀਤਾ। ਆਬੂ ਧਾਬੀ, ਅਲੈਨ, ਕਲਬਾ, ਫੁਜੀਰਾ, ਖੁਰਫਕਾਨ, ਦਿੱਬਾ, ਉਮ ਅਲ ਕੁਈਨ, ਅਜਮਾਨ, ਸ਼ਾਰਜਾ, ਦੈਦ, ਦੁਬਈ, ਜਬਲ ਅਲੀ ਅਤੇ ਰਾਸ ਅਲ ਖੇਮਾਂ ਦੇ ਕਈ ਇਲਾਕਿਆਂ ਤੋਂ  ਸੰਗਤ ਬੱਸਾਂ ਭਰ ਭਰਕੇ ਇਸ ਸਮਾਗਮ ਵਿੱਚ ਪਹੁੰਚੀ। ਜਬਲ ਅਲੀ ਤੋਂ ਵੀ ਸੁਸਾਇਟੀ ਦੇ ਮੈਂਬਰ ਭਾਗ ਰਾਮ ਗੋਰਾ ਦੀ ਅਗਵਾਈ ਵਿੱਚ ਬੱਸਾਂ ਭਰਕੇ ਸੰਗਤ ਗੁਰੂਘਰ ਪਹੁੰਚੀ।ਇਸ ਸਮਾਗਮ ਵਿੱਚ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਸਤਿਗੁਰਾਂ ਦੀ ਜੀਵਨ ਬਾਰੇ ਮਹੱਤਵਪੂਰਣ ਜਾਣਕਾਰੀਆਂ ਵਾਲਾ ਇੱਕ ਕਲੰਡਰ ਵੀ ਸੰਗਤਾਂ ਦੇ ਰੂਬਰੂ ਕੀਤਾ। ਇਸ ਕਲੰਡਰ ਨੂੰ ਬੀਬੀ ਕੁਲਵਿੰਦਰ ਕੌਰ ਕੋਮਲ ਚੇਅਰਪਰਸਨ ਸਪ੍ਰਿੰਗਡੇਲ ਇੰਡੀਅਨ ਸਕੂਲ ਅਤੇ ਸ਼੍ਰੀ ਅਸ਼ੋਕ ਕੁਮਾਰ ਜੀ ਜਿਊਲਰ ਨੇ ਆਪਣੇ ਕਰ- ਕਮਲਾਂ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਜਾਰੀ ਕੀਤਾ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ ਨੇ ਸੰਗਤਾਂ ਨੂੰ ਸੁਸਾਇਟੀ ਦੀਆਂ ਉਪਲੱਬਧੀਆਂ ਬਾਰੇ ਦੱਸਿਆਂ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਸਮੇਂ ਬੀਬੀ ਕੋਮਲ਼, ਸ਼੍ਰੀ ਅਸ਼ੋਕ ਕੁਮਾਰ ਅਤੇ ਸੁਰਿੰਦਰ ਸਿਘ ਭਾਊ ਦਾ ਖਾਸ ਜ਼ਿਕਰ ਕੀਤਾ। ਇਸ ਸਮਾਗਮ ਵਾਸਤੇ ਲੰਗਰ ਅਤੇ ਮਠਿਆਈਆਂ ਦੀ ਸੇਵਾ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਜੀ ਪਾਲ ਵਲੋਂ ਕੀਤੀ ਗਈ ਅਤੇ ਸਬਜ਼ੀ ਦੀ ਸੇਵਾ ਸ਼੍ਰੀ ਅਜੇ ਕੁਮਾਰ ਵਲੋਂ ਹੋਈ। ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਪਾਲ ਅਤੇ ਪਰਧਾਨ ਰੂਪ ਸਿੱਧੂ  ਨੇ  ਸੰਤ ਬਿੱਲਾ ਦਾਸ,  ਅਤੇ ਬਾਕੀ ਸਾਰੇ ਮਹਿਮਾਨਾਂ ਅਤੇ ਸੇਵਾਦਾਰਾਂ ਨੂੰ ਗੁਰੂਘਰ ਦੇ ਸਿਰੋਪੇ ਭੇਟ ਕੀਤੇ। ਸ਼੍ਰੀ ਰੂਪ ਸਿੱਧੂ ਨੇ ਸਮੂਹ ਸੁਸਾਇਟੀ ਮੈਂਬਰਾਂ ਦਾ ਇਸ ਸਮਾਗਮ ਨੂੰ ਸਫਲ ਬਨਾਉਣ ਲਈ ਧੰਨਵਾਦ ਕਰਦੇ ਹੋਏ, ਬਖਸ਼ੀ ਰਾਮ ਪਾਲ, ਕਮਲਰਾਜ ਸਿੰਘ, ਬਲਵਿੰਦਰ ਸਿੰਘ ,ਧਰਮਪਾਲ, ਲੇਖ ਰਾਜ ਮਹੇ, ਗੁਰਮੇਲ ਸਿੰਘ ਮਹੇ, ਸੱਤਪਾਲ ਮਹੇ, ਬਾਬਾ ਪਰਮਜੀਤ, ਬਿੱਕਰ ਸਿੰਘ, ਅਜੇ ਕੁਮਾਰ, ਚਰਨਦਾਸ, ਤਿਲਕ ਰਾਜ, ਭਾਗ ਰਾਮ ਗੋਰਾ,  ਅਤੇ ਸਰੂਪ ਸਿੰਘ ਦਾ ਖਾਸ ਜ਼ਿਕਰ ਕੀਤਾ।  ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਦਿਨ ਭਰ ਅਤੁੱਟ ਵਰਤਦਾ ਰਿਹਾ। ਮੰਚ ਸਕੱਤਰ ਦੀ ਸੇਵਾ ਸ਼੍ਰੀ ਬਲਵਿੰਦਰ ਸਿੰਘ ਨੇ ਨਿਭਾਈ                                                    .