ਚੋਣ ਲੜਣ ਵਾਲੇ ਕਈ ਉਮੀਦਵਾਰ  ਚੋਣ ਆਯੋਗ ਦੇ ਹੁਕਮਾਂ ਨੂੰ ਨਹੀਂ ਮੰਨਦੇ।

ਚੋਣ ਆਯੋਗ ਨੇ ਹਜਾਰਾਂ ਉਮੀਦਵਾਰਾਂ ਨੂੰ ਅੱਗੇ ਤੋਂ ਚੋਣ ਲੜਣ ਤੋਂ ਅਯੋਗ ਕਰਾਰ ਦਿਤਾ।
ਉਤੱਰ ਪ੍ਰਦੇਸ਼ ਰਿਹਾ ਇਸ ਕੰਮ ਵਿੱਚ ਮੋਹਰੀ ਅਤੇ 1100 ਤੋਂ ਵੱਧ ਉਮੀਦਵਾਰਾਂ ਨੇ ਕੀਤੀ ਨਿਯਮਾਂ ਦੀ ਉਲੰਘਣਾ

02 ਫਰਵਰੀ, 2014 (ਕੁਲਦੀਪ ਚੰਦ ) ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਲੜਕੇ ਦੇਸ਼ ਅਤੇ ਸੂਬਿਆਂ ਦੀ ਵਾਗਡੋਰ ਸੰਭਾਲਣ ਅਤੇ ਸਰਕਾਰ ਚਲਾਉਣ ਦੇ ਦਾਅਵੇਦਾਰ ਕਈ ਉਮੀਦਵਾਰ ਚੋਣ ਆਯੋਗ ਦੇ ਹੁਕਮਾਂ ਅਤੇ ਨਿਯਮਾਂ ਅਨੁਸਾਰ ਕੰਮ ਨਹੀਂ ਕਰਦੇ ਅਤੇ ਬਣਦਾ ਹਿਸਾਬ ਕਿਤਾਬ ਚੋਣ ਆਯੋਗ ਨੂੰ ਜਮਾਂ ਨਹੀਂ ਕਰਵਾਂਦੇ ਹਨ। ਇਹ ਸਾਰਾ ਕੁੱਝ ਰਾਸਟਰੀ ਚੋਣ ਆਯੋਗ ਵਲੋਂ ਵੱਖ-ਵੱਖ ਉਮੀਦਵਾਰਾਂ ਨੂੰ  ਚੋਣ ਲੜਣ ਲਈ ਅਯੋਗ ਠਹਿਰਾਉਣ ਵਾਲੇ ਫੈਸਲੇ ਤੋਂ ਸਪਸ਼ਟ ਹੋਇਆ ਹੈ। ਚੋਣ ਆਯੋਗ ਵਲੋ ਜਾਰੀ ਕੀਤੀ ਗਈ ਸੂਚੀ ਅਨੁਸਾਰ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਅਜਾਦ ਚੋਣ ਲੜਣ ਵਾਲੇ ਲੋਕ ਸਭਾ ਅਤੇ ਵਿਧਾਨ ਸਭਾ ਦੇ 3275 ਉਮੀਦਵਾਰਾਂ ਨੂੰ ਚੋਣ ਆਯੋਗ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਜੁਰਮ ਵਿੱਚ 3 ਸਾਲ ਲਈ ਚੋਣ ਲੜਣ ਲਈ ਅਯੋਗ ਕਰਾਰ ਦਿਤਾ ਗਿਆ ਹੈ। ਇਸ ਸੂਚੀ ਅਨੁਸਾਰ ਲੋਕ ਪ੍ਰਤੀਨਿਧਤਾ ਐਕਟ 1956 ਦੀ ਧਾਰਾ 10 ਏ ਅਨੁਸਾਰ ਸਪਲੀਮੈਂਟਰੀ ਤੋਰ ਤੇ 559 ਉਮੀਦਵਾਰਾਂ ਨੂੰ ਅਯੋਗ ਕਰਾਰ ਦਿਤਾ ਗਿਆ ਹੈ। ਇਸ ਸੂਚੀ ਅਨੁਸਾਰ ਆਂਧਰਾ ਪ੍ਰਦੇਸ ਤੋਂ ਵਿਧਾਨ ਸਭਾ ਦੇ 42 ਉਮੀਦਵਾਰਾਂ, ਅਸਾਮ ਤੋਂ ਲੋਕ ਸਭਾ ਦੇ 10, ਵਿਧਾਨ ਸਭਾ ਦੇ 56, ਅਰੁਣਾਚਲ ਪ੍ਰਦੇਸ ਤੋਂ ਵਿਧਾਨ ਸਭਾ ਦੇ 109, ਬਿਹਾਰ ਤੋਂ ਲੋਕ ਸਭਾ ਦੇ 11, ਵਿਧਾਨ ਸਭਾ ਦੇ 566, ਛਤੀਸਗੜ੍ਹ ਤੋਂ ਵਿਧਾਨ ਸਭਾ ਦੇ 8, ਗੋਆ ਤੋਂ ਲੋਕ ਸਭਾ ਦੇ 2, ਵਿਧਾਨ ਸਭਾ ਦੇ 8, ਗੁਜਰਾਤ ਤੋਂ ਵਿਧਾਨ ਸਭਾ ਦੇ 57, ਹਰਿਆਣਾ ਤੋਂ ਵਿਧਾਨ ਸਭਾ ਦੇ 79, ਹਿਮਾਚਲ ਪ੍ਰਦੇਸ਼ ਤੋਂ ਵਿਧਾਨ ਸਭਾ ਦੇ 13, ਝਾਰਖੰਡ ਤੋਂ ਲੋਕ ਸਭਾ ਦੇ 15, ਵਿਧਾਨ ਸਭਾ ਦੇ 67, ਕਰਨਾਟਕਾ ਤੋਂ ਵਿਧਾਨ ਸਭਾ ਦੇ 60, ਕੇਰਲ ਤੋਂ ਲੋਕ ਸਭਾ ਦੇ 01 ਅਤੇ ਵਿਧਾਨ ਸਭਾ ਦੇ 141, ਮੱਧ ਪ੍ਰਦੇਸ ਤੋਂ ਲੋਕ ਸਭਾ ਦੇ 3 ਅਤੇ ਵਿਧਾਨ ਸਭਾ ਦੇ 25, ਮਹਾਂਰਾਸ਼ਟਰ ਤੋਂ ਲੋਕ ਸਭਾ ਦੇ 3 ਅਤੇ ਵਿਧਾਨ ਸਭਾ ਦੇ 15, ਮਨੀਪੁਰ ਤੋਂ ਵਿਧਾਨ ਸਭਾ ਦੇ 4, ਉੜੀਸਾ ਤੋਂ ਵਿਧਾਨ ਸਭਾ ਦੇ 3, ਪੰਜਾਬ ਤੋਂ ਵਿਧਾਨ ਸਭਾ ਦੇ 164, ਰਾਜਾਸਥਾਨ ਤੋਂ ਵਿਧਾਨ ਸਭਾ ਦੇ 01, ਤਾਮਿਲਨਾਡੂ ਤੋਂ ਵਿਧਾਨ ਸਭਾ ਦੇ 460, ਉਤਰ ਪ੍ਰਦੇਸ਼ ਤੋਂ ਲੋਕ ਸਭਾ ਦੇ 7 ਅਤੇ ਵਿਧਾਨ ਸਭਾ ਦੇ 1109, ਉਤਰਾਖੰਡ ਤੋਂ ਲੋਕ ਸਭਾ ਦੇ 01 ਅਤੇ ਵਿਧਾਨ ਸਭਾ ਦੇ 102, ਪੱਛਮੀ ਬੰਗਾਲ ਤੋਂ ਵਿਧਾਨ ਸਭਾ ਦੇ 173, ਰਾਸਟਰ ਦੀ ਰਾਜਧਾਨੀ ਦਿਲੀ ਤੋਂ ਲੋਕ ਸਭਾ ਦੇ 01 ਅਤੇ ਵਿਧਾਨ ਸਭਾ ਦੇ 24 ਅਤੇ ਪਾਂਡੀਚੇਰੀ ਤੋਂ ਵਿਧਾਨ ਸਭਾ ਦੇ 11 ਉਮੀਦਵਾਰਾਂ ਨੂੰ 3 ਸਾਲ ਲਈ ਚੋਣ ਲੜਣ ਤੋਂ ਅਯੋਗ ਕਰਾਰ ਦਿਤਾ ਗਿਆ ਹੈ। ਇਸੇ ਤਰਾਂ ਹੀ ਲੋਕ ਪ੍ਰਤੀਨਿਧਤਾ ਐਕਟ 1956 ਦੀ ਧਾਰਾ 10 ਏ ਸਪਲੀਮੈਂਟਰੀ ਤੋਰ ਤੇ ਅਸਾਮ ਤੋਂ ਲੋਕ ਸਭਾ ਦੇ 3 ਅਤੇ ਵਿਧਾਨ ਸਭਾ ਦੇ 1, ਬਿਹਾਰ ਤੋਂ ਲੋਕ ਸਭਾ ਦੇ 4, ਗੁਜਰਾਤ ਤੋਂ ਵਿਧਾਨ ਸਭਾ ਦੇ 52, ਹਰਿਆਣਾ ਤੋਂ ਲੋਕ ਸਭਾ ਦੇ 37 ਅਤੇ ਵਿਧਾਨ ਸਭਾ ਦੇ 38, ਹਿਮਾਚਲ ਪ੍ਰਦੇਸ਼ ਤੋਂ ਲੋਕ ਸਭਾ ਦੇ 3, ਜੰਮੂ ਕਸਮੀਰ ਤੋਂ ਜੰਮੂ ਅਤੇ ਕਸ਼ਮੀਰ ਲੋਕ ਪ੍ਰਤੀਨਿਧਤਾ ਐਕਟ 1975 ਦੀ ਧਾਰਾ 24 ਈ ਅਨੁਸਾਰ ਵਿਧਾਨ ਸਭਾ ਦੇ 49, ਕੇਰਲ ਤੋਂ ਲੋਕ ਸਭਾ ਦੇ 23 ਅਤੇ ਵਿਧਾਨ ਸਭਾ ਦੇ 01, ਮਹਾਂਰਾਸ਼ਟਰ ਤੋਂ ਲੋਕ ਸਭਾ ਦੇ 46 ਅਤੇ ਵਿਧਾਨ ਸਭਾ ਦੇ 36, ਮਨੀਪੁਰ ਤੋਂ ਵਿਧਾਨ ਸਭਾ ਦੇ 01, ਮੈਘਾਲਿਆ ਤੋਂ ਵਿਧਾਨ ਸਭਾ ਦੇ 5, ਉੜੀਸਾ ਤੋਂ ਲੋਕ ਸਭਾ ਦੇ 7 ਅਤੇ ਵਿਧਾਨ ਸਭਾ ਦੇ 11, ਪੰਜਾਬ ਤੋਂ ਲੋਕ ਸਭਾ ਦੇ 32 ਅਤੇ ਵਿਧਾਨ ਸਭਾ ਦੇ 4, ਸਿਕਿਮ ਤੋਂ ਵਿਧਾਨ ਸਭਾ ਦੇ 01, ਤਾਮਿਲਨਾਡੂ ਤੋਂ ਲੋਕ ਸਭਾ ਦੇ 84 ਅਤੇ ਵਿਧਾਲ ਸਭਾ ਦੇ 01, ਤ੍ਰਿਪੁਰਾ ਤੋਂ ਵਿਧਾਨ ਸਭਾ ਦੇ 04, ਉਤਰ ਪ੍ਰਦੇਸ ਤੋਂ ਲੋਕ ਸਭਾ ਦੇ 15 ਅਤੇ ਵਿਧਾਨ ਸਭਾ ਦੇ 39, ਉਤਰਾਖੰਡ ਤੋਂ ਲੋਕ ਸਭਾ ਦੇ 6, ਪੱਛਮੀ ਬੰਗਾਲ ਤੋਂ ਲੋਕ ਸਭਾ ਦੇ 01 ਅਤੇ ਵਿਧਾਨ ਸਭਾ ਦੇ 36, ਅੰਡੇਮਾਨ ਨਿਕੋਵਾਰ ਤੋਂ ਲੋਕ ਸਭਾ ਦੇ 01, ਦਾਦਰ ਹਵੇਲੀ ਤੋਂ ਲੋਕ ਸਭਾ ਦੇ 01, ਦਿਲੀ ਤੋਂ ਵਿਧਾਨ ਸਭਾ ਦੇ 8, ਲਕਸ਼ਦੀਪ ਤੋਂ ਲੋਕ ਸਭਾ ਦੇ 02 ਅਤੇ ਪਾਂਡੀਚੇਰੀ ਤੋਂ ਲੋਕ ਸਭਾ ਦੇ 04 ਉਮੀਦਵਾਰਾਂ ਨੂੰ ਚੋਣ ਲੜਣ ਤੋਂ ਅਯੋਗ ਕਰਾਰ ਦਿਤਾ ਗਿਆ ਹੈ। ਇਹ ਸੂਚੀ ਵੇਖਕੇ ਪਤਾ ਚੱਲਦਾ ਹੈ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਚੋਣ ਲੜਣ ਵਾਲੇ ਉਮੀਦਵਾਰ ਚੋਣ ਆਯੋਗ ਦੇ ਹੁਕਮਾਂ ਨੂੰ ਵੀ ਟਿੱਚ ਜਾਣਦੇ ਹਨ। ਬੇਸ਼ੱਕ ਇਨ੍ਹਾਂ ਉਮੀਦਵਾਰਾਂ ਨੂੰ ਚੋਣ ਲੜਣ ਤੋਂ 3 ਸਾਲ ਲਈ ਆਯੋਗ ਕਰਾਰ ਦਿਤਾ ਗਿਆ ਹੈ ਪਰ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਜਿਹੜੇ ਰਾਜਨੀਤੀਵਾਨ ਅਪਣੇ ਮੁਢਲੇ ਫਰਜ ਤੋਂ ਹੀ ਕੋਤਾਹੀ ਕਰਦੇ ਹਨ ਤਾਂ ਅਜਿਹੇ ਨੇਤਾ ਦੇਸ਼ ਅਤੇ ਸੂਬੇ ਦੀ ਗੱਡੀ ਕਿਵੇਂ ਸਹੀ ਦਿਸ਼ਾ ਵਿੱਚ ਚਲਾਉਣਗੇ।