ਭਾਭਾਜਪਾ ਤੇ ਕਾਂਗਰਸ ਦੋਨੋਂ ਹੀ ਗ਼ਰੀਬ ਲੋਕਾਂ ਨੂੰ ਲੁੱਟ ਰਹੀਆਂ ਹਨ – ਕਾਮਰੇਡ ਆਗੂ

28-01-2014 (ਕੁਲਦੀਪ ਚੰਦ) ਕਾਰਪੋਰੇਟ ਮੀਡਿਆ ਮੋਦੀ ਤੇ ਰਹੁਲ ਨੂੰ ਉਭਾਰ ਰਿਹਾ ਹੈ।ਜੋ ਭਾਸ਼ਣ ਬੀ ਜੇ ਪੀ ਤੇ ਕਾਗਰਸ ਇਕ ਦੁਜੇ ਪ੍ਰਤੀ ਦੂਸ਼ਣ ਬਾਜੀ ਕਰ ਰਹੇ ਹਨ ਉਨਾ ਨੁੰ ਪਤਾ ਨਹੀ ਕਿ ਉਨਾ ਦੇਸ ਲਈ ਕੀ ਕੀਤਾ। ਮਹਿਗਾਈ ਭ੍ਰਿਸ਼ਟਾਚਾਰ,ਬੇਰੁਜਗਾਰੀ ਤੇ ਬੋਲਣਾ ਇਨਾ ਦੇ ਮੂੰਹ ਤੇ ਜੰਦਰਾ ਲੱਗਿਆ ਹੋਇਆ ਹੈ।ਇਨਾ ਮੁਦਿਆ ਤੇ ਇਹ ਕਿਉ ਨਹੀ ਬੋਲਦੇ ।ਉਨਾ ਕਿਹਾ ਕਿ ਮੋਦੀ ਨੂੰ ਪਤਾ ਨਹੀ ਕਿ ਗੁਜਰਾਤ ਵਿਚ ਮਜਦੁਰਾ ਦੀ ਕੀ ਹਾਲਤ ਹੈ।ਗੁਜਰਾਤ ਵਿੱਚ ਮਜਦੁਰਾ ਕੋਲੋ 12 ਘੰਟੇ ਕੰਮ ਲਿਆ ਜਾ ਰਿਹਾ ਹੈ।ਤਨਖਾਹ 8 ਘੰਟੇ ਦੀ ਦਿਤੀ ਜਾਦੀ ਹੈ।ਉਨਾ ਕਿਹਾ ਕਿ ਮੋਦੀ ਕਾਰਪੋਰੇਟ ਘਰਾਣਿਆ ਨੂੰ ਸਰਕਾਰੀ ਜਮੀਨ ਤੇਲੋਕਾ ਦੀ ਜਮੀਨ ਕੌਢੀਆਂ ਦੇ ਭਾਅ ਦੇ ਰਿਹਾ ਹੈ ਉਨਾ ਕਿਹਾ ਕਿ ਮੋਦੀ ਦੱਸੇ ਕਿ ਉਨਾ ਮਜਦੁਰਾ ਦੀ ਬੇਹਤਰੀ ਲਈ ਕੀ ਕੀਤਾ।ਇਨਾ ਸਬਦਾ ਦਾ ਪ੍ਰਗਟਾਵਾ ਅੱਜ ਇਥੇ ਵਿਸ਼ੇਸ ਤੋਰ ਤੇ ਜਿਲਾ ਰੋਪੜ ਵਲੋ 15 ਨੁਕਾਤੀ ਮੰਗਾ ਨੂੰ ਲੇ ਕੇ ਚਲਾਏ ਜਾ ਰਹੇ ਜੱਥਾ ਮਾਰਚ ਵਿਚ ਪਹੁਚੇ ਸੀ ਪੀ ਆਈ ਐਮ ਦੇ ਸੂਬਾ ਸਕੱਤਰੇਤ ਮੈਬਰ ਕਾ: ਰਘੁਨਾਥ ਸਿੰਘ ਨੇ ਕੀਤਾ ।ਉਨਾ ਕਿਹਾ ਕਿ ਪੂੰਜੀ ਪਤੀ ਜਗੀਰਦਾਰ ਪ੍ਰਣਾਲੀ ਦੀਆਂ ਨੀਤੀਆ ਦਾ ਇਕੋ ਇਕ ਬਦਲ ਖੱਬਾ ਜਮਹੁਰੀ ਬਦਲ ਹੀ ਹੈ।ਇਹ ਮਜਬੂਤ ਖੱਬਾ ਅਤੇ ਜਮਹੁਰੀ ਮੋਰਚਾ ਉਸਾਰਕੇ ਹੀ ਅਸੀ ਲੋਕ ਜਮਹੁਰੀ ਮੋਰਚੇ ਨੂੰ ਬਣਾਉਣ ਵੱਲ ਅਤੇ ਲੋਕ ਜਮਹੁਰੀ ਇਨਕਲਾਬ ਦੇ ਨਿਸ਼ਾਨੇ ਦੀ ਪੂਰਤੀ ਵੱਲ ਵੱਧ ਸਕਦੇ ਹਾ।ਉਨਾ ਕਿਹਾ ਕਿ  ਦੇਸ ਦੇ ਵਿੱਚ ਬੰਦ ਪਈਆਂ ਬਿਮਾਰ ਮਿਲਾ ਚਾਲੁ ਕੀਤੀਆਂ ਜਾਣ,ਤਾਲਾ ਬੰਦੀਆ ਅਤੇ ਛਾਟੀਆ ਉਤੇ ਰੋਕ ਲਗਾਈ ਜਾਵੇ,ਜਨਤਕ ਖੇਤਰ ਦਾ ਅੰਨ੍ਹੇਵਾਹ ਨਿਜੀਕਰਨ ਬੰਦ ਕੀਤਾ ਜਾਵੇ,ਕਾਰਪੋਰੇਸਨ ਤੇ ਬੋਰਡਾ ਨੂੰ ਬੰਦਕਰਨ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ,ਸਰਕਾਰੀ ਅਦਾਰਿਆ ਵਿੱਚ ਖਾਲੀ ਪਈਆ ਅਸਾਮੀਆਂ ਤੁਰੰਤ ਭਰੀਆ ਜਾਣ,ਠੇਕੇਦਾਰੀ ਮਜਦੂਰ ਪ੍ਰਬੰਧ  ਉਤੇਪਾਬੰਦੀ ਲਗਾਈ ਜਾਵੇ,ਮਜਦੁਰ ਪ੍ਰਤੀ ਸੋਧਾ ਵਾਪਸ ਲਈਆ ਜਾਣ,ਪੁਰਾਣੀ ਪੇਨਸ਼ਨ ਸਕਮਿ ਲਾਗੁ ਕੀਤੀ ਜਾਵੇ,ਪੁਲਿਸ ਵਧੀਕੀਆ ਨੂੰ ਰੋਕਿਆ ਜਾਵੇ,ਅੋਰਤਾ ਉਤੇ ਅਤਿਆਚਾਰ ਰੋਕਣ ਲਈ ਅਸਰਦਾਰ ਕਦਮ ਚੁਕੇ ਜਾਣ,ਹਸਪਤਾਲਾ ਵਿੱਚ ਇਲਾਜ ਸਸਤਾ ਕੀਤਾ ਜਾਵੇ,ਸਰਕਾਰੀ ਵਿਭਾਗਾ ਵਿੱਚਪੰਜਾਬੀ ਵਿੱਚ ਕੰਮ ਕਰਨਾ ਯਕੀਨੀ ਬਣਾਇਆ ਜਾਵੇ,ਸਵਾ ਨਦੀ ਸਤਲੁਜ ਨੂੰ ਚੇਨਲਾਈਜ ਕੀਤਾ ਜਾਵੇ,ਨਹਿਰ ਦੇ ਨਾਲ ਲੱਗਦਾ ਏਰੀਆ ਲਿਫਟ ਇਰੀਗੇਸ਼ਨਸਕੀਮ ਰਾਹੀ ਖੇਤਾ ਨੂੰ ਪਾਣੀ ਦਿਤਾ ਜਾਵੇ,ਪਿੰਡ ਪਿੰਡ ਖੋਲੇ ਜਾ ਰਹੇ ਸਰਾਬ ਦੇ ਠੇਕੇ ਬੰਦ ਕੀਤੇ ਜਾਣ,ਸ਼ਹਿਰਾ ਵਿੱਚ ਲਇਆ ਪ੍ਰਾਪਟੀ ਟੇਕਸ ਵਾਪਸ ਲਿਆ ਜਾਵੇ,ਬੀ ਬੀ ਐਮ ਬੀ ਵਰਕਸ਼ਾਪ ਨੂੰ ਕੰਮ ਦਿਤਾ ਜਾਵੇ।ਕਾ:ਰਘੂਨਾਥ ਸ਼ਿਘ ਨੇ ਫਿਰ ਕਾਗਰਸ ਤੇ ਵਰਦਿਆ ਕਿਹਾ ਕਿ ਕਾਗਰਸ ਦੱਸੇ ਕਿ ਮਨਰੇਗਾ ਸਕਮਿ ਤਹਿਤ ਕਿਨੇ ਲੋਕਾ ਨੁੰ ਕੰਮ ਦਿਤਾ,ਕਿਨੇ ਲੋਕਾ ਨੂੰ ਬੇਰੁਜਗਾਰੀ ਭੱਤਾ ਦਿਤਾ ਉਨਾ ਕਿਹਾ ਕਿ ਰਾਹੁਲ ਤੇ ਮੋਦੀ ਦੱਸਣ ਕਿ ਸਹਿਕਾਰੀ ਤੇ ਪ੍ਰਈਵੇਟ ਵਿਭਾਗਾ ਵਿੱਚ ਸਨਅਤੀ ਅਦਰਿਆ ਵਿਚ ਆਉਟ ਸੋਰਸਿਗ ਤੇ ਠੇਕੇ ਦਾਰੀ ਪ੍ਰਣਾਲੀ ਕਿਉ ਸੁਰੁ ਕੀਤੀ ਉਨਾ ਨੁੰ ਪਤਾ ਨਹੀ ਕਿਇਸ ਵੇਲੇ ਸਰਕਾਰੀ ਅਦਾਰਿਆ ਵਿਚ 50 ਫੀਸਦੀ ਤੋ ਵੱਧ ਅਤੇ ਪ੍ਰਾਈਵੇਟ ਅਦਾਰਿਆ ਵਿੱਚ 80 ਫੀਸ਼ਦੀ ਤੋ ਵੱਧ ਕੰਮ ਚਲਾ ਗਿਆ ਹੈ ਜਦੋ ਕਿ ਇਹ ਕੰਮ ਉਹ ਹੈ ਜੋ ਕਨਟਰੇਕਟ ਲੇਬਰ ਐਕਟ 1970 ਦੇ ਤਹਿਤ ਠੇਕੇ ਤੇ ਨਹੀ ਦਿਤਾ ਜਾ ਸਕਦਾ ਇਨਾ ਨੂੰ ਪਤਾ ਹੀ ਨਹੀ ਕੀ ਦੇਸ ਵਿੱਚ ਕੀ ਵਾਪਰ ਰਿਹਾ ਹੈ।ਉਨਾ ਕਿਹਾ ਕਿ ਕਾਗਰਸ ਤੇ ਬੀ ਜੇ ਪੀ ਨੇ ਮਜਦੁਰਾ ਨੁੰ ਕੁਝਨਹੀ ਦਿਤਾ,ਉਨਾ ਮਜਦੁਰਾ ਨੂੰ ਕਿਹਾ ਕਿ ਉਹ ਦੋਵੇ ਪਾਰਟੀਆ ਤੋ ਅਪਣਾ ਸਾਬ ਪੁਛਣ।ਉਨਾ ਕਿਹਾ ਕਿ ਕੇਦਰ ਵਲੋ ਸਾਮਰਾਜ ਅਗੇ ਗੋਡੇ ਟੇਕੇ ਜਾ ਰਹੇ ਹਨ। ਉਨ੍ਹਾ ਕਿਹਾ ਕਿ ਜੋ ਮੋਦੀ ਵੀਜਾ ਅਮਰੀਕਾ ਜਾਣ ਦਾ ਮੰਗਦਾ ਹੈ ਕਿ ਮੋਦੀ ਦੇ ਨਾਨਕੇ ਉਥੇ ਹਨ ਜਿਸ ਦੇਸ ਨੇ ਸਾਡੇ ਰਾਸ਼ਟਰਪਤੀ,ਰੱਖਿਆ ਮੰਤਰੀ,ਸੁਨੰਦਾ ਦੇਵੀਆਨੀ ਦੀ ਨੰਗੇ ਕਰ ਕੇ ਤਲਾਸ਼ੀ ਲਈ ਹੋਵੇ ਤੇ ਅਸੀ ਫਿਰ ਉਸ ਮੁਲਕ ਜਾਣ ਦਾ ਵੀਜਾ ਮੰਗੀਏ ਸ਼ਰਮ ਅਉਣੀ ਚਾਹੀਦੀ ਹੈ।ਇਸ ਮੋਕੇ ਤੇ ਸੀ ਪੀ ਐਮ ਦੇ ਜਿਲਾ ਸਕੱਤਰ ਕਾ: ਗੁਰਦਿਆਲ ਸਿੰਘ ਢੇਰ, ਕਾ: ਤਰਸੇਮ ਸਿੰਘ ਭੱਲੜੀ, ਕਾ: ਨਰਦੇਵ ਸ਼ਰਮਾ ,ਕਾ: ਦੀਪ ਸਿੰਘ,ਕਾ:ਰਣ ਵਿਜੇ ਸਿੰਘ,ਕਾ:ਤਰਸੇਮ ਅਜੋਲੀ, ਕਾ: ਗਿਆਨ ਚੰਦ ਆਦਿ ਹਾਜਰ ਸਨ।