ਗੰਡਵਾਂ ਪਿੰਡ ਦੇ ਜਸਪਾਲ ਝੱਲੀ ਦੀ ਮਿਰਤਕ ਦੇਹ ਪੰਜਾਬ ਭੇਜੀ ਗਈ

28-01-2014 (ਦੁਬਈ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ ਏ ਈ ਦੀਆਂ ਕੋਸ਼ਿਸ਼ਾਂ ਸਦਕਾ  ਪਿੰਡ ਗੰਡਵਾਂ (ਨਜ਼ਦੀਕ ਫਗਵਾੜਾ) ਦੇ ਜਸਪਾਲ ਝੱਲੀ ਦੀ ਮਿਰਤਕ ਦੇਹ ਪੰਜਾਬ ਭੇਜ ਦਿੱਤੀ ਗਈ ਮਿਰਤਕ ਦੇਹ 27 ਜਨਵਰੀ ਨੂੰ ਸਵੇਰੇ ਦੁਬਈ ਦੇ ਹਵਾਈ ਅੱਡੇ ਤੋਂ ਰਵਾਨਾ ਹੋਈ।

ਜਸਪਾਲ ਝੱਲੀ 14 ਜਨਵਰੀ ਨੂੰ ਅਕਾਲ ਚਲਾਣਾ ਕਰ ਗਿਆ ਸੀ।  ਉਹ 13 ਜਨਵਰੀ ਦੀ ਰਾਤ ਨੂੰ ਬਿਲਕੁਲ ਠੀਕ ਠਾਕ ਸੌਣ ਗਏ ਅਤੇ 14 ਜਨਵਰੀ ਦੀ ਸਵੇਰ ਨੂੰ ਮਿਰਤਕ ਪਾਏ ਗਏ।  ਇਨ੍ਹਾਂ ਦੇ ਬੇਟੇ ਅੰਮ੍ਰਿਤ ਲਾਲ  ਵਲੋਂ ਸੁਸਾਇਟੀ ਨੂੰ ਸੂਚਿਤ ਕੀਤਾ ਗਿਆ ਸੀ ਸਾਰੀਆਂ ਕਨੂੰਨੀ ਕਾਰਵਈਆਂ ਪੂਰੀਆਂ ਕਰਨ ਲਈ ਸੁਸਾਇਟੀ ਨੇ ਹਮੇਸ਼ਾਂ ਦੀ ਤਰਾਂ ਇਹ ਕੰਮ ਆਪਣੇ ਜੁੰਮੇ ਲੈ ਲਿਆ । ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨੇ ਖੁਦ ਆਪ ਸਾਰੀਆਂ ਹੀ ਕਾਰਵਾਈਆਂ ਮੁਕੰਮਲ ਕਰਵਾਈਆਂ ਅਤੇ ਬੀਤੇ ਕੱਲ ਮਿਰਤਕ ਦੇਹ ਨੂੰ ਪੰਜਾਬ ਲਈ ਰਵਾਨਾ ਕਰ ਦਿੱਤਾ ਗਿਆ ਸ਼੍ਰੀ ਰੂਪ ਸਿੱਧੂ ਨੇ ਕਿਹਾ ਕਿ ਕੁਦਰਤੀ ਮੌਤ ਹੋਣ ਕਰਕੇ ਸਾਰੀਆਂ ਕਾਰਵਾਈਆਂ ਕੁੱਝ ਦਿਨਾਂ ਵਿੱਚ ਹੀ ਹੋ ਜਾਂਦੀਆਂ ਹਨ। ਹੁਣ ਤੱਕ ਸਾਡੀ ਸੁਸਾਇਟੀ 147 ਮਿਰਤਕ ਦੇਹਾਂ ਨੂੰ ਭੇਜਣ ਵਿੱਚ ਮਦਦ ਕਰ ਚੁੱਕੀ ਹੈ । ਸ਼੍ਰੀ ਸਿੱਧੂ ਨੇ ਆਖਿਆ ਕਿ ਉਹ, ਸੁਸਾਇਟੀ ਦੇ ਚੇਅਰਮੈਨ ਬਖਸ਼ੀ ਰਾਮ ਅਤੇ ਸਮੂਹ ਮੈਂਬਰਾਨ ਇਸ ਦੁੱਖ ਦੀ ਘੜੀ ਵਿੱਚ ਪੀੜਿਤ ਪਰਿਵਾਰ ਦੇ ਨਾਲ ਅਫਸੋਸ ਪਰਗਟ ਕਰਦੇ ਹਨ ਅਤੇ ਵਾਹਿਗੁਰੂ ਦੇ ਅੱਗੇ ਇਸ ਵਿੱਛੜੀ ਹੋਈ ਰੂਹ ਨੂੰ ਆਤਮਿਕ ਸ਼ਾਂਤੀ ਬਖਸ਼ਣ ਦੀ ਅਰਦਾਸ ਕਰਦੇ ਹਨ ।