ਪੰਚਾਇਤ ਯੂਨੀਅਨ ਪੰਜਾਬ ਸੰਵਿਧਾਨ ਦੀ 73ਵੀਂ ਸੋਧ ਲਾਗੂ ਕਰਾਉਣ ਲਈ ਬਜਿੱਦ।

ਗਣਤੰਤਰ ਦਿਵਸ਼ ਦੇ ਸੁਬਾ ਪੱਧਰੀ ਸਮਾਗਮ ਵਿਚ ਰਾਜਪਾਲ ਨੂੰ ਦਿਤਾ ਜਾਵੇਗਾ ਮੰਗ ਪੱਤਰ : ਸਿਆਲੂ
ਸਾਰਾ ਦੇਸ਼ ਮਨਾ ਰਿਹਾ ਸੰਵਿਧਾਨ ਲਾਗੂ ਹੋਣ ਦੇ ਜਸ਼ਨ ਪਰ ਪੰਚਾਇਤੀ ਰਾਜ ਨਮੋਸ਼ੀ ਦੇ ਆਲਮ ਵਿੱਚ : ਸੁਬਾ ਪ੍ਰਧਾਨ

24 ਜਨਵਰੀ 2014 (ਕੁਲਦੀਪ ਚੰਦ) ਪੰਚਾਇਤ ਯੂਨੀਅਨ ਪੰਜਾਬ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਸੁਬਾ ਪੱਧਰੀ ਗਣਤੰਤਰ ਦਿਵਸ ਸਮਾਗਮ 26 ਜਨਵਰੀ ਮੌਕੇ ਪਟਿਆਲਾ ਪੁੱਜ ਰਹੇ ਰਾਜਪਾਲ ਸ੍ਰੀ ਸ਼ਿਵ ਰਾਜ ਪਾਟਿਲ ਨੂੰ ਆਪਣਾ ਮੰਗ ਪੱਤਰ ਦੇਣਗੇ, ਅੱਜ ਇਥੇ ਹੋਈ ਜ਼ਿਲਾ ਪੱਧਰੀ ਮੀਟਿੰਗ ਵਿਚ ਆਏ ਸਮੁਚੇ ਅਹੁਦੇਦਾਰਾਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ 73ਵੀਂ ਸੋਧ ਸਮੇਂ ਦੀ ਕਿਸੇ ਵੀ ਸਰਕਾਰ ਨੇ ਲਾਗੂ ਨਾ ਕਰਕੇ ਪੰਜਾਬ ਦੀਆਂ ਪੰਚਾÎਇਤਾਂ ਨਾਲ ਧੋਖਾ ਕੀਤਾ ਹੈ, ਸੁਬਾ ਪ੍ਰਧਾਨ ਸ੍ਰੀ ਹਰਦੇਵ ਸਿੰਘ ਸਿਆਲੂ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੂੰ ਕਈ ਵਾਰੀ ਇਹ ਚੇਤਾ ਕਰਾਇਆ ਜਾ ਚੁੱਕਾ ਹੈ ਪਰ ਕੋਈ ਵੀ ਸਰਕਾਰ ਪੰਚਾਇਤਾਂ ਦੇ ਹੱਕਾਂ ਪ੍ਰਤੀ ਸੁਚੇਤ ਨਹੀਂ ਹੈ। ਇਥੇ ਬੋਲਦਿਆਂ ਸ੍ਰੀ ਸਿਆਲੂ ਨੇ ਕਿਹਾ ਕਿ 2005 ਤੋਂ ਪੰਜਾਬ ਸਰਕਾਰ ਨੂੰ ਇਹ ਮੰਗ ਪੱਤਰ ਦਿਤੇ ਜਾ ਰਹੇ ਹਨ ਕਿ ਪੰਜਾਬ ਵਿਚ ਭਾਰਤੀ ਸੰਵਿਧਾਨ ਦੀ 73 ਵੀ ਸੋਧ ਲਾਗੂ ਕੀਤੀ ਜਾਵੇ, ਜਿਸ ਬਾਬਤ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ/ਮੈਂਬਰਾਂ, ਬਲਾਕ ਸਮੰਤੀ ਦੇ ਚੇਅਰਮੈਨ/ਮੈਂਬਰਾਂ ਅਤੇ ਹੋਰ ਪੰਚਾਇਤੀ ਰਾਜ ਵਿਚ ਆਉਦੇ ਨੁਮਾਇਦਿਆਂ ਵਲੋਂ ਪੰਜਾਬ ਸਰਕਾਰ ਨੂੰ ਗਾਹੇ ਬਗਾਹੇ ਮੰਗ ਪੱਤਰ ਅਤੇ ਖੁੱਦ ਮਿਲ ਕੇ ਇਹ ਮੰਗਿਆ ਜਾ ਚੁੱਕਾ ਹੈ ਕਿ ਹੁਣ ਬਹੁਤ ਸਮਾਂ ਬੀਤ ਗਿਆ ਹੈ ਹੁਣ ਤਾਂ ਸੰਵਿਧਾਨ ਦੀ 73ਵੀਂ ਸੋਧ ਲਾਗੂ ਹੋਣੀ ਚਾਹੀਦੀ ਹੈ, ਜੇਕਰ ਸਰਕਾਰ ਹੁਣ ਵੀ ਪੰਚਾਇਤਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਰੱਖਦੀ ਹੈ ਤਾਂ ਪੰਚਾਇਤਾਂ ਆਪਣੇ ਹੱਕਾਂ ਪ੍ਰਤੀ ਕੋਈ ਵੀ ਕਦਮ ਚੁਕਣ ਲਈ ਤਿਆਰ ਹੋਣਗੀਆਂ। ਇਸ ਸਮੇਂ ਸ੍ਰੀ ਸਿਆਲੂ ਨੇ ਕਿਹਾ ਕਿ ਸਾਡਾ ਇਹ ਹੁਣ ਦੋ ਟੁੱਕ ਫੈਸਲਾ ਹੈ ਕਿ 73ਵੀਂ ਸੋਧ ਲਾਗੂ ਕੀਤੀ ਜਾਵੇ, ਜਿਸ ਸਬੰਧੀ ਪੰਚਾਇਤ ਯੂਨੀਅਨ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਕੇ ਉਸ ਨੂੰ ਵੀ Îਇਹ ਬੇਨਤੀ ਕਰੇਗੀ ਕਿ ਉਹਨਾਂ ਕੋਲ ਪੰਜਾਬ ਦੀਆਂ ਗਵਰਨਰੀ ਤਾਕਤਾਂ ਹਨ ਉਹ ਵੀ ਪੰਚਾਇਤਾਂ ਦੀ ਇਸ ਮੰਗ ਨੂੰ ਪੰਜਾਬ ਵਿਚ ਲਾਗੂ ਕਰਾਉਣ ਵਿਚ ਅਹਿਮ ਭੁਮਿਕਾ ਨਿਭਾ ਸਕਦੇ ਹਨ। ਸ੍ਰੀ ਸਿਆਲੂ ਨੇ ਕਿਹਾ ਕਿ ਜਦੋਂ ਪੰਚਾਇਤਾਂ ਭਾਰਤੀ ਸੰਵਿਧਾਨ ਅਨੁਸਾਰ ਸੌਂਹ ਚੁਕਦਿਆਂ ਹਨ ਤਾਂ ਇਸ ਦਾ ਮਤਲਵ ਹੈ ਕਿ ਉਨ੍ਹਾਂ ਨੂੰ ਵੀ ਭਾਰਤੀ ਸੰਵਿਧਾਨ ਵਿਚ ਦਿਤੇ ਗਏ ਹਕ ਮਿਲਣੇ ਚਾਹੀਦੇ ਹਨ ਜਿਸ ਕਰਕੇ 73 ਵੀ ਸੋਧ ਵੀ ਲਾਗੂ ਹੋਣੀ ਚਾਹੀਦੀ ਹੈ। ਸ੍ਰੀ ਸਿਆਲੂ ਨੇ ਕਿਹਾ ਕਿ ਜਿਥੇ ਸਾਰਾ ਭਾਰਤ ਦੇਸ਼ ਗਣਤੰਤਰ ਦਿਵਸ ਦੇ ਜਸ਼ਨ ਮਨਾ ਰਿਹਾ ਹੈ ਉਥੇ ਪੰਚਾਇਤ ਪ੍ਰਣਾਲੀ ਵਿਚ ਆਊਦੇ ਨੁਮਾਇਦਿਆਂ ਵਿਚ ਨਮੋਸ਼ੀ ਪਾਈ ਜਾ ਰਹੀ ਹੈ। ਇਸ ਮੌਕੇ ਸਟੇਟ ਬਾਡੀ ਵਿਚੋਂ ਗੁਰਨਾਮ ਸਿੰਘ ਅਕੀਦਾ, ਹਰਫੂਲ ਸਿੰਘ, ਜੋਗਿੰਦਰ ਸਿੰਘ ਕਾਕੜਾ, ਨਿਰਮਲ ਸਿੰਘ ਮਜਾਲੀਆ, ਪਟਿਆਲਾ ਜ਼ਿਲੇ ਦੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਨੌਗਾਵਾਂ, ਸ਼ੇਰ ਸਿੰਘ ਪੰਜੇਟਾਂ, ਅਜਾਇਬ ਸਿੰਘ, ਕਰਨੈਲ ਸਿੰਘ ਪੈਂਦ, ਫਤਿਹ ਸਿੰਘ ਖੇੜੀ ਗੋੜੀਆਂ, ਗੁਰਭੇਜ ਸਿੰਘ ਭੇਜਾ, ਬਲਜਿੰਦਰ ਸਿੰਘ ਬੱਖੂ, ਅਤੇ ਹੋਰ ਆਗੂ ਵੀ ਹਾਜਰ ਸਨ।