ਸ਼ਗਨਾਂ ਦੀ ਲੋਹੜੀ ਆਈ, ਸਰਕਾਰਾਂ ਨੂੰ ਦਿਉ ਵਧਾਈ ਜਿਸਨੇ ਇਹ ਮਹਿੰਗਾਈ ਵਧਾਈ।

12
ਜਨਵਰੀ, 2013 (ਕੁਲਦੀਪ ਚੰਦ) ਭਾਰਤ ਦੇਸ਼ ਇਕ ਵਿਸ਼ਾਲ ਆਬਾਦੀ ਵਾਲਾ ਦੇਸ਼ ਹੈ। ਸਾਡੇ ਦੇਸ਼ ਦੀ ਆਬਾਦੀ ਦਾ ਜ਼ਿਆਦਾ ਤਬਕਾ ਗਰੀਬੀ ਅਤੇ ਭੁੱਖਮਰੀ ਨਾਲ ਜਕੜਿਆ ਹੋਇਆ ਹੈ। ਦੇਸ਼ ਦੇ ਕਰੋੜ੍ਹਾਂ ਲੋਕ ਗਰੀਬੀ ਕਾਰਨ ਜੀਵਨ ਦੀਆਂ ਮੁਢਲੀਆਂ ਸਹੂਲਤਾ ਰੋਟੀ, ਕੱਪੜਾ, ਮਕਾਨ ਤੋਂ ਬਾਂਝੇ ਹਨ। ਦੇਸ਼ ਦੇ ਕਰੋੜ੍ਹਾਂ ਲੋਕ ਬਿਨਾਂ ਦਵਾਈ ਤੋਂ ਤੜਫ-ਤੜਫ ਕੇ ਮਰ ਜਾਂਦੇ ਹਨ। ਦੇਸ਼ ਦੀ ਬਹੁਤੀ ਜਨਤਾ ਹਰ ਵਾਰ ਰਾਜਨੀਤੀਵਾਨਾਂ ਦੇ ਲਾਰਿਆਂ ਵਿੱਚ ਆਕੇ ਅਪਣੀ ਵੋਟ ਦਾ ਇਸਤੇਮਾਲ ਕਰਦੀ ਹੈ ਅਤੇ ਹਰ ਵਾਰ ਸੋਚਦੀ ਹੈ ਕਿ ਸਰਕਾਰ ਵਿੱਚ ਬੈਠੇ ਨੇਤਾ ਉਨ੍ਹਾਂ ਦੀ ਕਿਸਮਤ ਬਦਲਣ ਲਈ ਕੰਮ ਕਰਨਗੇ ਅਤੇ ਵਿਰੋਧੀ ਧਿਰ ਦੇ ਨੇਤਾ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਗੇ ਪਰ ਹਰ ਵਾਰੀ ਜਨਤਾ ਦਾ Îਹ ਸੁਪਨਾ ਸੁਪਨਾ ਹੀ ਰਹਿ ਜਾਂਦਾ ਹੈ। ਸਾਡਾ ਦੇਸ ਵਿਸ਼ਾਲ ਸੰਸਕ੍ਰਿਤੀ ਅਤੇ ਸਭਿਆਚਾਰ ਵਾਲਾ ਦੇਸ਼ ਹੈ ਜਿਸ ਵਿੱਚ ਹਰ ਸਾਲ ਹਜਾਰਾਂ ਤਿਉਹਾਰ ਮਨਾਏ ਜਾਂਦੇ ਹਨ। ਵੱਖ ਵੱਖ ਧਰਮਾਂ ਦਿਰਕਿਆਂ ਵਾਲੇ ਇਸ ਦੇਸ਼ ਵਿੱਚ ਹਰ ਤਿਉਹਾਰ ਦੀ ਅਪਣੀ ਹੀ ਮਹੱਤਤਾ ਹੈ। ਸਾਡੇ ਦੇਸ਼ ਵਿੱਚ ਲੋਹੜੀ ਦਾ ਤਿਉਹਾਰ ਜੋਕਿ ਅਕਸਰ 13 ਜਨਵਰੀ ਨੂੰ ਆਂਦਾ ਹੈ ਵੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਸਰਦੀਆਂ ਵਿੱਚ ਪੈਂਦੇ ਇਸ ਤਿਉਹਾਰ ਤੇ ਖਾਣ ਪੀਣ ਦੀਆਂ ਗਰਮ ਵਸਤਾਂ ਮੂੰਗਫਲੀ, ਰੇਵੜੀਆਂ ਆਦਿ ਦਾ ਬਜਾਰ ਵੀ ਗਰਮ ਰਹਿੰਦਾ ਹੈ। ਪੰਜਾਬ ਵਿੱਚ ਵੀ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਦੀ ਤਰਾਂ ਇਸ ਸਾਲ ਵੀ ਲੋਹੜੀ ਤੋਂ ਪਹਿਲਾਂ ਬਾਜ਼ਾਰ ਸਜ ਚੁੱਕੇ ਹਨ। ਦੁਕਾਨਦਾਰ ਮੂੰਗਫਲੀ, ਰੇਵੜੀਆਂ ਅਤੇ ਗੱਚਕ ਦੁਕਾਨਾਂ ਵਿਚ ਸਜਾ ਚੁੱਕੇ ਹਨ ਪਰ ਵਧੀ ਹੋਈ ਮਹਿੰਗਾਈ ਕਾਰਨ ਮੂੰਗਫਲੀ ਅਤੇ ਮਹਿੰਗੀ ਖੰਡ ਕਾਰਨ ਰੇਵੜੀਆਂ ਅਤੇ ਗੱਚਕ ਵੀ ਮਹਿੰਗੇ ਹੋ ਚੁੱਕੇ ਹਨ ਜਿਸ ਕਾਰਨ ਗਰੀਬ ਲੋਕ ਸਿਰਫ ਇਨਾਂ ਚੀਜ਼ਾਂ ਦਾ ਭਾਅ ਪੁੱਛ ਕੇ ਹੀ ਚਲੇ ਜਾਂਦੇ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਲੋਹੜੀ ਦਾ ਤਿਉਹਾਰ ਵੀ ਹੁਣ ਅਮੀਰਾਂ ਦਾ ਤਿਉਹਾਰ ਬਣ ਕੇ ਰਹਿ ਜਾਵੇਗਾ। ਬਾਜ਼ਾਰ ਵਿਚ ਮੂੰਗਫਲੀ 80 ਰੁਪਏ ਤੋਂ ਲੈ ਕੇ 120 ਰੁਪਏ ਕਿਲੋ, ਗੱਚਕ ਅਤੇ ਰੇਵੜੀਆਂ ਦੀ ਕੀਮਤ 200 ਰੁਪਏ ਤੋਂ 300 ਰੁਪਏ ਤੱਕ ਕਿਲੋ ਹੈ। ਹਾਲਤ ਇਹ ਹੈ ਕਿ ਅੱਜ ਕਿਤੇ ਵੀ ਬੱਚਿਆਂ ਦੇ ਗੀਤ ਗਾ ਕੇ ਲੋਹੜੀ ਮੰਗਦਿਆਂ ਦੇ ਝੁੰਡ ਨਹੀਂ ਦੇਖੇ ਜਾ ਰਹੇ ਕਿਉਂ ਲੋਕਾਂ ਨੂੰ ਆਪਣੇ ਖਾਣ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਔਖਾ ਹੋ ਰਿਹਾ ਹੈ ਉਹ ਬੱਚਿਆਂ ਨੂੰ ਲੋਹੜੀ ਕਿਥੋਂ ਦੇਣਗੇ। ਲੋਹੜੀ ਲਈ ਲੱਕੜਾਂ ਵੀ ਕਿਥੋਂ ਬਾਲਣਗੇ ਕਿਉਂ ਲੱਕੜਾਂ ਵੀ 600/- ਰੁਪਏ ਪ੍ਰਤੀ ਕਿਉਂਟਲ ਹੋ ਚੁੱਕੀਆ ਹਨ। ਇਸ ਵਧਦੀ ਮਹਿੰਗਾਈ ਦੀ ਮਾਰ ਹਰ ਤਿਉਹਾਰ ਤੇ ਪੈ ਰਹੀ ਹੈ ਅਤੇ ਹੁਣ ਹਰ ਤਿਉਹਾਰ ਅਮੀਰ ਲੋਕਾਂ ਲਈ ਹੀ ਰਹਿ ਗਏ ਹਨ। ਇਸ ਵਧਦੀ ਮਹਿੰਗਾਈ ਵਿੱਚ ਹੁਣ ਤਾਂ ਲੋਹੜੀ ਨੂੰ ਲੋਕ ਇਹੀ ਗੀਤ ਗਾਉਣਗੇ -
ਜਨਤਾ ਬੇਚਾਰੀਏ - ਹੋ
ਤੇਰਾ ਕੋਣ ਵਿਚਾਰਾ-ਹੋ
ਨੇਤਾ ਲੁੱਟਣ ਵਾਲਾ-ਹੋ
ਨੇਤਾ ਚੀਨੀ ਲੁੱਟੇ  -ਹੋ
ਨੇਤਾ ਚੋਲ ਲੁੱਟੇ    -ਹੋ
ਨੇਤਾ ਕਣਕ ਲੁੱਟੇ  -ਹੋ
ਗਰੀਬ ਮਾਰੇ ਭੁੱਖੇ   -ਹੋ
ਲੱਖਾਂ ਗਰੀਬ ਭੁੱਖ ਨਾਲ ਮਰ ਗਏ -ਹੋ
ਸਾਡੇ ਮੰਤਰੀ ਦੇਸ਼ ਨੂੰ ਲੁੱਟ ਕੇ ਵਿਦੇਸ਼ਾ ਨੂੰ ਭੱਜ ਗਏ -ਹੋ। 
ਇਸਤਰਾਂ ਵਧਦੀ ਮਹਿੰਗਾਈ ਕਾਰਨ ਲੋਹੜੀ ਦਾ ਤਿਉਹਾਰ ਜੋ ਕਿ ਮੂੰਗਫਲੀ, ਰੇਵੜੀਆਂ, ਗੱਚਕ ਆਦਿ ਦਾ ਤਿਉਹਾਰ ਹੈ ਫੀਕੱਾ ਹੀ ਰਹੇਗਾ ਅਤੇ ਬਹੁਤੇ ਘਰਾਂ ਵਿੱਚ ਬੱਚਿਆਂ ਨੂੰ ਇਸ ਤਿਉਹਾਰ ਦੀਆਂ ਖੁਸ਼ੀਆਂ ਤੋਂ ਬਾਂਝਾ ਰਹਿਣਾ ਪਵੇਗਾ।