ਪੰਜਾਬ ਵਿੱਚ 271 ਸਿਵਲ ਅਧਿਕਾਰੀਆਂ ਅਤੇ 13 ਸੇਵਾ ਮੁਕਤ ਸਿਵਲ ਅਧਿਕਾਰੀਆਂ ਦੀ ਸੁਰੱਖਿਆ ਵਿੱਚ ਲੱਗੇ ਹਨ 675 ਪੁਲਿਸ ਅਧਿਕਾਰੀ ਅਤੇ ਕਰਮਚਾਰੀ।

 11 ਜਨਵਰੀ, 2014 (ਕੁਲਦੀਪ ਚੰਦ) ਪੰਜਾਬ ਵਿੱਚ ਵਧ ਰਹੇ ਅਪਰਾਧ ਕਿਸੇ ਤੋਂ ਛੁਪੇ ਨਹੀਂ ਹਨ ਅਤੇ ਇਨ੍ਹਾਂ ਅਪਰਾਧਾਂ ਪਿੱਛੇ ਵੱਡਾ ਕਾਰਨ ਪੁਲਿਸ ਕਰਮਚਾਰੀਆਂ ਦੀ ਘਾਟ ਮੰਨਿਆਂ ਜਾਂਦਾ ਹੈ। ਇੱਕ ਪਾਸੇ ਪੰਜਾਬ ਵਿੱਚ ਵੀ ਆਈ ਪੀ ਕਲਚਰ ਹੋਣ ਕਾਰਨ ਪੁਲਿਸ ਕਰਮਚਾਰੀਆਂ ਦੀ ਡਿਊਟੀ ਵੀ ਆਈ ਪੀਜ਼ ਨਾਲ ਲੱਗੀ ਰਹਿੰਦੀ ਹੈ ਦੂਜੇ ਪਾਸੇ ਸਿਵਲ ਅਧਿਕਾਰੀਆਂ ਅਤੇ ਸਾਬਕਾ ਸਿਵਲ ਅਧਿਕਾਰੀਆਂ ਨਾਲ ਵੀ ਸੈਕੜ੍ਹੇ ਪੁਲਿਸ ਕਰਮਚਾਰੀ ਸੁਰਖਿੱਆ ਵਿੱਚ ਲੱਗੇ ਹੋਏ ਹਨ। ਪੰਜਾਬ ਵਿੱਚ ਅੱਜ ਵੀ ਸੈਕੜੇ ਸਿਵਲ ਅਧਿਕਾਰੀ ਅਤੇ ਸੇਵਾ ਮੁਕਤ ਸਿਵਲ ਅਧਿਕਾਰੀ ਸੁਰਖਿਆ ਦੇ ਘੇਰੇ ਵਿੱਚ ਰਹਿੰਦੇ ਹਨ।  ਸਿਵਲ ਅਧਿਕਾਰੀਆਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਨਾਨ ਗਜ਼ਟਿਡ ਅਫਸਰ, ਹੈਡ ਕਾਂਸਟੇਬਲ, ਕਾਂਸਟੇਬਲ ਅਤੇ ਪੰਜਾਬ ਹੋਮ ਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਚੋਣ ਆਯੋਗ ਪੰਜਾਬ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ 13 ਸਿਵਲ ਅਧਿਕਾਰੀਆਂ ਦੀ ਸੁਰੱਖਿਆ ਲਈ 1 ਨਾਨ ਗਜ਼ਟਿਡ ਅਫਸਰ ਤੋਂ ਇਲਾਵਾ 34 ਹੋਰ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਅੰਮ੍ਰਿਤਸਰ ਗ੍ਰਾਮੀਣ ਵਿੱਚ 3 ਸਿਵਲ ਅਧਿਕਾਰੀਆਂ ਲਈ 3 ਸੁਰੱਖਿਆ ਮੁਲਾਜ਼ਮ, ਤਰਨਤਾਰਨ ਜ਼ਿਲ੍ਹੇ ਵਿੱਚ 7 ਸਿਵਲ ਅਧਿਕਾਰੀਆਂ ਲਈ 1 ਨਾਨ ਗਜ਼ਟਿਡ ਤੋਂ ਇਲਾਵਾ 15 ਹੋਰ ਸੁਰੱਖਿਆ ਮੁਲਾਜ਼ਮ, ਗੁਰਦਾਸਪੁਰ ਜ਼ਿਲ੍ਹੇ ਵਿੱਚ 7 ਸਿਵਲ ਅਧਿਕਾਰੀਆਂ ਲਈ 15 ਸੁਰੱਖਿਆ ਮੁਲਾਜ਼ਮ, ਬਟਾਲਾ ਜ਼ਿਲ੍ਹੇ ਵਿੱਚ 2 ਸਿਵਲ ਅਧਿਕਾਰੀਆਂ ਲਈ 2 ਸੁਰੱਖਿਆ ਮੁਲਾਜ਼ਮ, ਜਲੰਧਰ ਜ਼ਿਲੇ ਵਿੱਚ 19 ਸਿਵਲ ਅਧਿਕਾਰੀਆਂ ਲਈ 50 ਸਰੱਖਿਆ ਮੁਲਾਜ਼ਮ, ਜਲੰਧਰ ਗ੍ਰਾਮੀਣ ਵਿੱਚ 4 ਸਿਵਲ ਅਧਿਕਾਰੀਆਂ ਲਈ 5 ਮੁਲਾਜ਼ਮ, ਕਪੂਰਥਲਾ ਜ਼ਿਲ੍ਹੇ ਵਿੱਚ 9 ਸਿਵਲ ਅਧਿਕਾਰੀਆਂ ਲਈ 16 ਸੁਰੱਖਿਆ ਮੁਲਾਜ਼ਮ, ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 11 ਸਿਵਲ ਅਧਿਕਾਰੀਆਂ ਲਈ 23 ਸੁਰੱਖਿਆ ਮੁਲਾਜ਼ਮ, ਲੁਧਿਆਣਾ ਜ਼ਿਲ੍ਹੇ ਵਿੱਚ 15 ਸਿਵਲ ਅਧਿਕਾਰੀਆਂ ਲਈ 1 ਨਾਨ ਗਜ਼ਟਿਡ ਅਫਸਰ ਤੋਂ ਇਲਾਵਾ 31 ਹੋਰ ਸੁਰੱਖਿਆ ਮੁਲਾਜ਼ਮ, ਲੁਧਿਆਣਾ ਗ੍ਰਾਮੀਣ ਵਿੱਚ 2 ਸਿਵਲ ਅਧਿਕਾਰੀਆਂ ਲਈ 2 ਸੁਰੱਖਿਆ ਮੁਲਾਜ਼ਮ, ਖੰਨਾ ਵਿੱਚ 3 ਸਿਵਲ ਅਧਿਕਾਰੀਆਂ ਲਈ 3 ਸੁਰੱਖਿਆ ਮੁਲਾਜ਼ਮ, ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ 8 ਸਿਵਲ ਅਧਿਕਾਰੀਆਂ ਲਈ 16 ਸੁਰੱਖਿਆ ਮੁਲਾਜ਼ਮ, ਰੂਪਨਗਰ ਜ਼ਿਲ੍ਹੇ ਵਿੱਚ 10 ਸਿਵਲ ਅਧਿਕਾਰੀਆਂ ਲਈ 29 ਸੁਰੱਖਿਆ ਮੁਲਾਜ਼ਮ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਜ਼ਿਲ੍ਹੇ ਵਿੱਚ 13 ਸਿਵਲ ਅਧਿਕਾਰੀਆਂ ਲਈ 23 ਸੁਰੱਖਿਆ ਮੁਲਾਜ਼ਮ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲੇ ਵਿੱਚ 5 ਸਿਵਲ ਅਧਿਕਾਰੀਆਂ ਲਈ 11 ਸੁਰੱਖਿਆ ਮੁਲਾਜ਼ਮ, ਪਟਿਆਲਾ ਜ਼ਿਲ੍ਹੇ ਵਿੱਚ 17 ਸਿਵਲ ਅਧਿਕਾਰੀਆਂ ਲਈ 3 ਨਾਨ ਗਜ਼ਟਿਡ ਅਫਸਰਾਂ ਤੋਂ ਇਲਾਵਾ 41 ਹੋਰ ਸੁਰੱਖਿਆ ਮੁਲਾਜ਼ਮ, ਸੰਗਰੂਰ ਜ਼ਿਲ੍ਹੇ ਵਿੱਚ 9 ਸਿਵਲ ਅਧਿਕਾਰੀਆਂ ਲਈ 21 ਸੁਰੱਖਿਆ ਮੁਲਾਜ਼ਮ, ਬਰਨਾਲਾ ਜ਼ਿਲੇ ਵਿੱਚ 3 ਸਿਵਲ ਅਧਿਕਾਰੀਆਂ ਲਈ 9 ਸੁਰੱਖਿਆ ਮੁਲਾਜ਼ਮ, ਫਿਰੋਜ਼ਪੁਰ ਜ਼ਿਲ੍ਹੇ ਵਿੱਚ 13 ਸਿਵਲ ਅਧਿਕਾਰੀਆਂ ਲਈ 36 ਸੁਰੱਖਿਆ ਮੁਲਾਜ਼ਮ, ਮੋਗਾ ਜ਼ਿਲੇ ਵਿੱਚ 5 ਸਿਵਲ ਅਧਿਕਾਰੀਆਂ ਲਈ 13 ਸੁਰੱਖਿਆ ਮੁਲਾਜ਼ਮ, ਮੁਕਤਸਰ ਜ਼ਿਲੇ ਵਿੱਚ 8 ਸਿਵਲ ਅਧਿਕਾਰੀਆਂ ਲਈ 14 ਸੁਰੱਖਿਆ ਮੁਲਾਜ਼ਮ, ਫਰੀਦਕੋਟ ਜ਼ਿਲ੍ਹੇ ਵਿੱਚ 4 ਸਿਵਲ ਅਧਿਕਾਰੀਆਂ ਲਈ 21 ਸੁਰੱਖਿਆ ਮੁਲਾਜ਼ਮ, ਬਠਿੰਡਾ ਜ਼ਿਲ੍ਹੇ ਵਿੱਚ 9 ਸਿਵਲ ਅਧਿਕਾਰੀਆਂ ਲਈ 20 ਸੁਰੱਖਿਆ ਮੁਲਾਜ਼ਮ, ਮਾਨਸਾ ਜ਼ਿਲ੍ਹੇ ਵਿੱਚ 4 ਸਿਵਲ ਅਧਿਕਾਰੀਆਂ ਲਈ 15 ਸੁਰੱਖਿਆ ਮੁਲਾਜ਼ਮ ਤਾਇਨਾਤ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਸੇਵਾਰਤ 65 ਸਿਵਲ ਅਧਿਕਾਰੀਆਂ ਲਈ 6 ਨਾਨ ਗਜ਼ਟਿਡ ਅਫਸਰਾਂ ਤੋਂ ਇਲਾਵਾ 165 ਸੁਰੱਖਿਆ ਮੁਲਾਜ਼ਮ ਤਾਇਨਾਤ ਹਨ। ਦਿੱਲੀ ਅਤੇ ਹੋਰ ਥਾਵਾਂ ਤੇ ਸੇਵਾਮੁਕੱਤ 3 ਸਿਵਲ ਅਧਿਕਾਰੀਆਂ ਲਈ 6 ਸੁਰੱਖਿਆ ਮੁਲਾਜ਼ਮ ਤਾਇਨਾਤ ਹਨ। ਇਹਨਾਂ ਤੋਂ ਇਲਾਵਾ  ਚੰਡੀਗੜ੍ਹ ਵਿੱਚ ਸੇਵਾਮੁਕਤ ਹੋ ਚੁੱਕੇ 11 ਸਿਵਲ ਅਧਿਕਾਰੀਆਂ ਦੀ ਸੁਰੱਖਿਆ ਲਈ 2 ਨਾਨ ਗਜ਼ਟਿਡ ਅਫਸਰਾਂ ਤੋਂ ਇਲਾਵਾ 31 ਸੁਰੱਖਿਆ ਮੁਲਾਜ਼ਮ ਤਾਇਨਾਤ ਹਨ। ਦਿੱਲੀ ਅਤੇ ਹੋਰ ਥਾਵਾਂ ਤੇ 2 ਸੇਵਾ ਮੁਕਤ ਸਿਵਲ ਅਧਿਕਾਰੀਆਂ ਦੀ ਸੁਰੱਖਿਆ ਲਈ 4 ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸਤਰਾਂ ਕੁੱਲ ਮਿਲਾਕੇ ਪੰਜਾਬ ਦੇ 271 ਸਿਵਲ ਅਧਿਕਾਰੀਆਂ ਅਤੇ 13 ਸੇਵਾ ਮੁਕਤ ਸਿਵਲ ਅਧਿਕਾਰੀਆਂ ਦੀ ਸੁਰੱਖਿਆ ਵਿੱਚ 675 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਲੱਗੇ ਹੋਏ ਹਨ।