ਕਾਰਪੋਰੇਟ ਘਰਾਣਿਆਂ ਵੱਲੋਂ ਰਾਜਨੀਤਿਕ ਪਾਰਟੀਆਂ ਨੂੰ ਦਿੱਤਾ ਜਾਂਦਾ ਹੈ ਕਰੋੜਾਂ ਰੁਪਏ ਦਾ ਫੰਡ।

 11 ਜਨਵਰੀ, 2014 (ਕੁਲਦੀਪ ਚੰਦ) ਦੇਸ਼ ਦੇ ਪ੍ਰਮੁੱਖ ਕਾਰਪੋਰੇਟ ਘਰਾਣਿਆਂ ਵੱਲੋਂ ਰਾਜਨੀਤਿਕ ਪਾਰਟੀਆਂ ਨੂੰ ਕਰੋੜਾਂ ਰੁਪਏ ਦੇ ਫੰਡ ਦਿੱਤੇ ਜਾਂਦੇ ਹਨ ਜਿਸਦੇ ਬਦਲੇ ਰਾਜਨੀਤਿਕ ਦਲ ਇਹਨਾਂ ਘਰਾਣਿਆਂ ਨੂੰ ਦੇਸ਼ ਨੂੰ ਲੁੱਟਣ ਦੀ ਖੁੱਲ ਦਿੰਦੇ ਹਨ। ਨੈਸ਼ਨਲ ਇਲੈਕਸ਼ਨ ਵਾਚ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਵਿੱਤੀ ਸਾਲ 2004-05 ਤੋਂ ਸਾਲ 2011-12 ਦਰਮਿਆਨ ਸਭ ਤੋਂ ਵੱਧ ਭਾਜਪਾ ਨੂੰ 192.47 ਕਰੋੜ ਰੁਪਏ ਦੇ ਫੰਡ ਕਾਰਪੋਰੇਟ ਘਰਾਣਿਆਂ ਤੋਂ ਪ੍ਰਾਪਤ ਹੋਏ ਜਦਕਿ ਕਾਂਗਰਸ ਪਾਰਟੀ ਨੂੰ 172.25 ਕਰੋੜ ਰੁਪਏ ਪ੍ਰਾਪਤ ਹੋਏ ਜਦਕਿ ਸੀ ਪੀ ਆਈ ਨੂੰ 11 ਲੱਖ ਰੁਪਏ, ਸੀ ਪੀ ਐਮ ਨੂੰ 1.78 ਕਰੋੜ ਰੁਪਏ ਅਤੇ ਐਨ ਸੀ ਪੀ ਨੂੰ 12.28 ਕਰੋੜ ਰੁਪਏ ਪ੍ਰਾਪਤ ਹੋਏ। ਕਾਰਪੋਰੇਟ ਘਰਾਣੇ ਟ੍ਰਸਟ ਐਂਡ ਗਰੁੱਪ ਆਫ ਕੰਪਨੀਜ਼ ਨੇ ਸਭ ਤੋਂ ਵੱਧ 127.65 ਕਰੋੜ ਰੁਪਏ ਰਾਜਨੀਤਿਕ ਪਾਰਟੀਆਂ ਨੂੰ ਦਾਨ ਦਿੱਤਾ। ਟ੍ਰਸਟ ਐਂਡ ਗਰੁੱਪ ਆਫ ਕੰਪਨੀਜ਼ ਨੇ ਕਾਂਗਰਸ ਪਾਰਟੀ ਨੂੰ 70.28 ਕਰੋੜ ਰੁਪਏ, ਭਾਜਪਾ ਨੂੰ 55.66 ਕਰੋੜ ਰੁਪਏ, ਐਨ ਸੀ ਪੀ ਨੂੰ 1.70 ਕਰੋੜ ਰੁਪਏ ਅਤੇ ਸੀ ਪੀ ਐਮ ਨੂੰ 2 ਲੱਖ ਰੁਪਏ ਦਾਨ ਦਿੱਤੇ। ਮੈਨੂਫੈਕਚਰ ਸੈਕਟਰ ਨੇ ਰਾਜਨੀਤਿਕ ਦਲਾਂ ਨੂੰ ਕੁੱਲ 99.71 ਕਰੋੜ ਰੁਪਏ ਦਾਨ ਦਿੱਤੇ ਜਿਸ ਵਿੱਚੋਂ ਕਾਂਗਰਸ ਪਾਰਟੀ ਨੂੰ 36.81 ਕਰੋੜ ਰੁਪਏ, ਭਾਜਪਾ ਨੂੰ 58.18 ਕਰੋੜ ਰੁਪਏ, ਐਨ ਸੀ ਪੀ ਨੂੰ 4.53 ਕਰੋੜ ਰੁਪਏ ਅਤੇ ਸੀ ਪੀ ਐਮ ਨੂੰ 20 ਲੱਖ ਰੁਪਏ ਦਾਨ ਦਿੱਤੇ। ਪਾਵਰ ਐਂਡ ਆਇਲ ਸੈਕਟਰ ਨੇ ਰਾਜਨੀਤਿਕ ਦਲਾਂ ਨੂੰ ਕੁੱਲ 32.79 ਕਰੋੜ ਰੁਪਏ ਦਾਨ ਦਿੱਤੇ ਜਿਸ ਵਿੱਚੋਂ ਕਾਂਗਰਸ ਪਾਰਟੀ ਨੂੰ 14.72 ਕਰੋੜ ਰੁਪਏ, ਭਾਜਪਾ ਨੂੰ 17.06 ਕਰੋੜ ਰੁਪਏ, ਐਨ ਸੀ ਪੀ ਨੂੰ 01 ਕਰੋੜ ਰੁਪਏ ਅਤੇ ਸੀ ਪੀ ਐਮ ਨੂੰ 01 ਲੱਖ ਰੁਪਏ ਦਾਨ ਦਿੱਤੇ। ਮਾਈਨਿੰਗ ਕੰਸਟਰਕਚਰ ਇੰਪੋਰਟ ਐਂਡ ਐਕਪੋਰਟ ਸੈਕਟਰ ਨੇ ਰਾਜਨੀਤਿਕ ਦਲਾਂ ਨੂੰ ਕੁੱਲ 29.73 ਕਰੋੜ ਰੁਪਏ ਦਾਨ ਦਿੱਤੇ ਜਿਸ ਵਿੱਚੋਂ ਕਾਂਗਰਸ ਪਾਰਟੀ ਨੂੰ 23.07 ਕਰੋੜ ਰੁਪਏ, ਭਾਜਪਾ ਨੂੰ 4.78 ਕਰੋੜ ਰੁਪਏ, ਐਨ ਸੀ ਪੀ ਨੂੰ 1.30 ਕਰੋੜ ਰੁਪਏ ਅਤੇ ਸੀ ਪੀ ਐਮ ਨੂੰ 58 ਲੱਖ ਰੁਪਏ ਦਾਨ ਦਿੱਤੇ। ਰੀਅਲ ਇਸਟੇਟ ਸੈਕਟਰ ਨੇ ਰਾਜਨੀਤਿਕ ਦਲਾਂ ਨੂੰ ਕੁੱਲ 24.10 ਕਰੋੜ ਰੁਪਏ ਦਾਨ ਦਿੱਤੇ ਜਿਸ ਵਿੱਚੋਂ ਕਾਂਗਰਸ ਪਾਰਟੀ ਨੂੰ 6.77 ਕਰੋੜ ਰੁਪਏ, ਭਾਜਪਾ ਨੂੰ 17.01 ਕਰੋੜ ਰੁਪਏ ਅਤੇ ਸੀ ਪੀ ਐਮ ਨੂੰ 32 ਲੱਖ ਰੁਪਏ ਦਾਨ ਦਿੱਤੇ। ਕੈਮੀਕਲ/ਫਾਰਮੇਸੀਕਲ ਸੈਕਟਰ ਨੇ ਰਾਜਨੀਤਿਕ ਦਲਾਂ ਨੂੰ ਕੁੱਲ 16.54 ਕਰੋੜ ਰੁਪਏ ਦਾਨ ਦਿੱਤੇ ਜਿਸ ਵਿੱਚੋਂ ਕਾਂਗਰਸ ਪਾਰਟੀ ਨੂੰ 5.54 ਕਰੋੜ ਰੁਪਏ, ਭਾਜਪਾ ਨੂੰ 10.12 ਕਰੋੜ ਰੁਪਏ, ਐਨ ਸੀ ਪੀ ਨੂੰ 70 ਲੱਖ ਰੁਪਏ ਅਤੇ ਸੀ ਪੀ ਐਮ ਨੂੰ 18 ਲੱਖ ਰੁਪਏ ਦਾਨ ਦਿੱਤੇ। ਕਮਿਊਨੀਕੇਸ਼ਨ ਸੈਕਟਰ ਨੇ ਰਾਜਨੀਤਿਕ ਦਲਾਂ ਨੂੰ ਕੁੱਲ 13.26 ਕਰੋੜ ਰੁਪਏ ਦਾਨ ਦਿੱਤੇ ਜਿਸ ਵਿੱਚੋਂ ਕਾਂਗਰਸ ਪਾਰਟੀ ਨੂੰ 2.81 ਕਰੋੜ ਰੁਪਏ, ਭਾਜਪਾ ਨੂੰ 10.32 ਕਰੋੜ ਰੁਪਏ ਅਤੇ ਸੀ ਪੀ ਐਮ ਨੂੰ 10 ਲੱਖ ਰੁਪਏ ਦਾਨ ਦਿੱਤੇ। ਫਾਇਨਾਂਸ ਸੈਕਟਰ ਨੇ ਰਾਜਨੀਤਿਕ ਦਲਾਂ ਨੂੰ ਕੁੱਲ 12.89 ਕਰੋੜ ਰੁਪਏ ਦਾਨ ਦਿੱਤੇ ਜਿਸ ਵਿੱਚੋਂ ਕਾਂਗਰਸ ਪਾਰਟੀ ਨੂੰ 4.94 ਕਰੋੜ ਰੁਪਏ, ਭਾਜਪਾ ਨੂੰ 5.95 ਕਰੋੜ ਰੁਪਏ ਅਤੇ ਐਨ ਸੀ ਪੀ ਨੂੰ 2 ਕਰੋੜ ਰੁਪਏ ਅਤੇ ਦਾਨ ਦਿੱਤੇ। ਹੋਸਪੀਟੈਲਿਟੀ/ਟ੍ਰੈਵਲ ਸੈਕਟਰ ਨੇ ਰਾਜਨੀਤਿਕ ਦਲਾਂ ਨੂੰ ਕੁੱਲ 7.62 ਕਰੋੜ ਰੁਪਏ ਦਾਨ ਦਿੱਤੇ ਜਿਸ ਵਿੱਚੋਂ ਕਾਂਗਰਸ ਪਾਰਟੀ ਨੂੰ 2.87 ਕਰੋੜ ਰੁਪਏ, ਭਾਜਪਾ ਨੂੰ 4.73 ਕਰੋੜ ਰੁਪਏ ਅਤੇ ਸੀ ਪੀ ਐਮ ਨੂੰ 03 ਲੱਖ ਰੁਪਏ ਦਾਨ ਦਿੱਤੇ। ਐਸ਼ੋਸ਼ੀਏਟਸ/ਐਸ਼ੋਸ਼ੀਏਸ਼ਨ ਐਂਡ ਕਾਰਪੋਰੇਸ਼ਨ ਸੈਕਟਰ ਨੇ ਰਾਜਨੀਤਿਕ ਦਲਾਂ ਨੂੰ ਕੁੱਲ 5.47 ਕਰੋੜ ਰੁਪਏ ਦਾਨ ਦਿੱਤੇ ਜਿਸ ਵਿੱਚੋਂ ਕਾਂਗਰਸ ਪਾਰਟੀ ਨੂੰ 1.63 ਕਰੋੜ ਰੁਪਏ, ਭਾਜਪਾ ਨੂੰ 2.72 ਕਰੋੜ ਰੁਪਏ, ਐਨ ਸੀ ਪੀ ਨੂੰ 01 ਕਰੋੜ ਰੁਪਏ ਅਤੇ ਸੀ ਪੀ ਐਮ ਨੂੰ 05 ਲੱਖ ਰੁਪਏ ਦਾਨ ਦਿੱਤੇ। ਸ਼ਿਪਿੰਗ ਐਂਡ ਟਰਾਂਸਪੋਰਟ ਸੈਕਟਰ ਨੇ ਰਾਜਨੀਤਿਕ ਦਲਾਂ ਨੂੰ ਕੁੱਲ 3.67 ਕਰੋੜ ਰੁਪਏ ਦਾਨ ਦਿੱਤੇ ਜਿਸ ਵਿੱਚੋਂ ਕਾਂਗਰਸ ਪਾਰਟੀ ਨੂੰ 1.11 ਕਰੋੜ ਰੁਪਏ, ਭਾਜਪਾ ਨੂੰ 2.12 ਕਰੋੜ ਰੁਪਏ ਅਤੇ ਸੀ ਪੀ ਐਮ ਨੂੰ 04 ਲੱਖ ਰੁਪਏ ਦਾਨ ਦਿੱਤੇ।  ਐਜੂਕੇਸ਼ਨ ਸੈਕਟਰ ਨੇ ਰਾਜਨੀਤਿਕ ਦਲਾਂ ਨੂੰ ਕੁੱਲ 1.94 ਕਰੋੜ ਰੁਪਏ ਦਾਨ ਦਿੱਤੇ ਜਿਸ ਵਿੱਚੋਂ ਕਾਂਗਰਸ ਪਾਰਟੀ ਨੂੰ 19 ਲੱਖ ਰੁਪਏ, ਭਾਜਪਾ ਨੂੰ 1.70 ਕਰੋੜ ਰੁਪਏ ਅਤੇ ਸੀ ਪੀ ਐਮ ਨੂੰ 05 ਲੱਖ ਰੁਪਏ ਦਾਨ ਦਿੱਤੇ। ਹਾਸਪੀਟਲ ਸੈਕਟਰ ਨੇ ਰਾਜਨੀਤਿਕ ਦਲਾਂ ਨੂੰ ਕੁੱਲ 14 ਲੱਖ ਰੁਪਏ ਦਾਨ ਦਿੱਤੇ ਜਿਸ ਵਿੱਚੋਂ ਭਾਜਪਾ ਨੂੰ 13 ਲੱਖ ਰੁਪਏ ਅਤੇ ਸੀ ਪੀ ਐਮ ਨੂੰ 01 ਲੱਖ ਰੁਪਏ ਦਾਨ ਦਿੱਤੇ। ਇਸਤੋਂ ਇਲਾਵਾਂ ਕੁਝ ਹੋਰ ਕਾਰਪੋਰੇਟ ਘਰਾਣਿਆਂ ਨੇ ਰਾਜਨੀਤਿਕ ਦਲਾਂ ਨੂੰ ਕੁੱਲ 3.38 ਕਰੋੜ ਰੁਪਏ ਦਾਨ ਦਿੱਤੇ ਜਿਸ ਵਿੱਚੋਂ ਕਾਂਗਰਸ ਪਾਰਟੀ ਨੂੰ 1.11 ਕਰੋੜ ਰੁਪਏ, ਭਾਜਪਾ ਨੂੰ 02 ਕਰੋੜ ਰੁਪਏ, ਐਨ ਸੀ ਪੀ ਨੂੰ 05 ਲੱਖ ਰੁਪਏ ਅਤੇ ਸੀ ਪੀ ਐਮ ਨੂੰ 19 ਲੱਖ ਰੁਪਏ ਦਾਨ ਦਿੱਤੇ। ਇਸਤੋਂ ਇਲਾਵਾ ਕਾਰਪੋਰੇਟ ਘਰਾਣਿਆਂ ਨੂੰ ਸੀ ਪੀ ਆਈ ਵੱਲੋਂ 11 ਲੱਖ ਰੁਪਏੇ ਦਾਨ ਦਿੱਤੇ ਗਏ। ਇਹਨਾਂ ਅੰਕੜਿਆਂ ਵਿੱਚ ਜਿਨਾਂ ਦਾਨ ਦਿਖਾਇਆ ਗਿਆ ਹੈ ਉਹ ਤਾਂ ਊਠ ਦੇ ਮੂੰਹ ਵਿੱਚ ਜ਼ੀਰੇ ਸਾਮਾਨ ਹੈ ਜਦਕਿ ਅਸਲ ਵਿੱਚ ਹਰ ਸਾਲ ਹਜ਼ਾਰਾਂ ਕਰੋੜ ਰੁਪਏ ਕਾਰਪੋਰੇਟ ਘਰਾਣਿਆਂ ਵੱਲੋਂ ਰਾਜਨੀਤਿਕ ਪਾਰਟੀਆਂ ਨੂੰ ਦਾਨ ਦਿੱਤਾ ਜਾਂਦਾ ਹੈ ਜਿਸਦੇ ਬਦਲੇ ਕਾਰਪੋਰੇਟ ਘਰਾਣੇ ਰੱਜ ਕੇ ਦੇਸ਼ ਵਿੱਚ ਲੁੱਟ ਮਚਾਉਂਦੇ ਹਨ।