ਨਵੇਂ ਆਟਾ-ਦਾਲ ਕਾਰਡ ਬਣਾਉਣ ਲਈ ਜਨਤਕ ਸੂਚਨਾ ਜਾਰ

02 ਜਨਵਰੀ, 2014 (ਕੁਲਦੀਪ ਚੰਦ) ਪੰਜਾਬ ਸਰਕਾਰ ਵਲੋਂ ਆਟਾ-ਦਾਲ ਸਕੀਮ/ ਕੌਮੀ ਖੁਰਾਕ ਸੁਰੱਖਿਆ ਐਕਟ -2013 ਅਧੀਨ ਯੋਗ ਪਰਿਵਾਰਾਂ ਦੀ ਪਛਾਣ ਲਈ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਉਪ ਮੰਡਲਾਂ ਵਿਚ ਜੋ ਅਰਜੀਆਂ ਪ੍ਰਾਪਤ ਹੋਇਆਂ ਹਨ ਉਨ੍ਹਾਂ ਦੀ ਮੁੜ ਪੜਤਾਲ ਕਰਾਉਣ ਤੋਂ ਬਾਅਦ ਉਨ੍ਹਾਂ ਦੀ ਜਨਤਕ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਉਪ ਮੰਡਲ ਮੈਜਿਸਟ੍ਰੇਟ ਨੇ ਦੱਸਿਆ ਕਿ ਇਨ੍ਹਾਂ ਉਪ ਮੰਡਲਾਂ ਵਿਚ ਐਸ.ਡੀ.ਐਮ ਦਫਤਰਾਂ ਵਿਚ ਇਹ ਸੂਚੀਆਂ ਉਪਲਬੱਧ ਹਨ ਅਤੇ ਇਨ੍ਹਾਂ ਸੂਚੀਆਂ ਤੇ 10 ਜਨਵਰੀ 2014 ਤੱਕ ਇਤਰਾਜ਼ ਦਿੱਤੇ ਜਾ ਸਕਦੇ ਹਨ। ਇਨ੍ਹਾਂ ਇਤਰਾਜਾਂ ਦੀ ਪੜਤਾਲ 20 ਜਨਵਰੀ 2014 ਤੱਕ ਕੀਤੀ ਜਾਵੇਗੀ। ਇਸ ਉਪਰੰਤ ਇਨ੍ਹਾਂ ਸੂਚੀਆਂ ਨੂੰ ਮੁਕੰਮਲ ਕਰਕੇ 24 ਜਨਵਰੀ ਤੱਕ ਨਵੀਂਆਂ ਸੂਚੀਆਂ ਨਵੇਂ ਆਟਾ-ਦਾਲ ਕਾਰਡ ਬਣਾਉਣ ਲਈ ਮੁਕੰਮਲ ਕਰ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਇਨ੍ਹਾਂ ਸੂਚੀਆਂ ਸਬੰਧੀ ਕੋਈ ਇਤਰਾਜ ਹੈ ਤਾਂ ਉਹ ਸਬੰਧਤ ਐਸ.ਡੀ. ਐਮ.ਦਫਤਰ ਵਿਖੇ ਜਾ ਕੇ ਆਪਣੇ ਇਤਰਾਜ ਦੇ ਸਕਦੇ ਹਨ।