ਨਵਾਂ ਸਾਲ ਹਰ ਇਕ ਮਨੁੱਖ ਲਈ ਖੁਸ਼ੀਆਂ ਭਰਿਆਂ ਆਵੇ

:- ਭਾਰਤ ਰਤਨ ਡਾ.ਬੀ.ਆਰ. ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਰਜਿ: ਇਟਲੀ

ਰੋਮ ਇਟਲੀ(ਹਰਦੀਪ ਸਿੰਘ ਕੰਗ) ਭਾਰਤ ਰਤਨ ਡਾ.ਬੀ.ਆਰ. ਅੰਬੇਡਕਰ ਵੈਲਫੇਅਰ ਅੇਸੋਸੀਏਸ਼ਨ ਰਜਿ: ਇਟਲੀ ਵਲੋਂ ਸਮੂਹ ਜਗਤ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਮੁਬਾਰਕਾਂ। ਨਵਾਂ ਸਾਲ ਹਰ ਇੱਕ ਮਨੁੱਖ ਲਈ ਖੁਸ਼ੀਆਂ ਭਰਿਆਂ ਆਵੇ। ਬਾਬਾ ਸਾਹਿਬ ਜੀ ਦੇ ਮਿਸ਼ਨ ਦਾ ਲਕਸ਼ ਕੇਵਲ ਆਪਣੀ ਅਯੋਗਤਾ ਦੂਰ ਕਰਨਾ ਹੀ ਨਹੀ ਹੈ ਬਲਕਿ ਦੇਸ਼ ਵਿੱਚ ਸਮਾਜਿਕ ਇੰਨਕਲਾਬ ਲਿਆਉਂਣਾ ਵੀ ਹੈ।ਇਕ ਐਸਾ ਇੰਨਕਲਾਬ ਜਿਸ ਰਾਹੀਂ ਉਚੇ ਤੋ ਉਚੇ ਸਥਾਨ ਤੇ ਪਹੁੰਚਣ ਲਈ ਹਰ ਮਨੁੱਖ ਨੂੰ ਬਰਾਬਰ ਮੌਕਾ ਮਿਲ ਸਕੇ।ਜਿੱਥੇ ਤੱਕ ਅਧਿਕਾਰਾਂ ਦਾ ਸਬੰਧ ਹੈ ਮਨੁੱਖ-ਮਨੁੱਖ ਵਿਚਕਾਰ ਭੇਦ ਭਾਵ ਨਾ ਕਰਦੇ ਹੋਏ ਜਾਤੀ ਤੇ ਜਮਾਤੀ ਰਹਿਤ ਸਮਾਜ ਦੀ ਸਿਰਜਨਾ ਕਰਨਾ ਹੈ।ਆਓ ਨਵੇਂ ਸਾਲ ਦਾ ਅਰੰਭ ਇੱਕ ਨਵੀਂ ਚੇਤਨਾਂ ਨਾਲ ਕਰਦੇ ਹੋਏ ਉਸ ਜਾਤੀ-ਜਮਾਤੀ ਵਾਲੇ ਮਨੂੰਵਾਦੀ ਸਿਸਟਮ ਨੂੰ ਨਾਕਾਰਦੇ ਹੋਏ ਮਨੁੱਖਤਾਂ ਦੇ ਹਾਮੀ ਬਣੀਏ । ਚੇਅਰਮੈਨ ਸ੍ਰੀ ਗਿਆਨ ਚੰਦ ਸੂਦ,ਪ੍ਰਧਾਨ ਸ੍ਰੀ ਸਰਬਜੀਤ ਵਿਰਕ,ਸੀਨੀਅਰ ਵਾਇਸ ਪ੍ਰਧਾਨ ਸ੍ਰੀ ਕੁਲਵਿੰਦਰ ਲੋਈ,ਵਾਈਸ ਪ੍ਰਧਾਨ ਅਵਤਾਰ ਪੇਟਰ,ਜਨਰਲ ਸਕੱਤਰ ਸ੍ਰੀ ਲੇਖ ਰਾਜ ਜੱਖੂ,ਕੈਸ਼ੀਅਰ ਸ੍ਰੀ ਸ਼ੁਰੇਸ ਕੁਮਾਰ ਹਰਿਆਣੇ ਵਾਲੇ,ਰੋਮਾ ਇੰਨਚਾਰਜ ਸ਼੍ਰੀ ਆਰ ਡੀ ਪ੍ਰਸ਼ਾਦ (ਉਤਰ ਪ੍ਰਦੇਸ),ਵਾਰੀ ਤੋ ਇੰਨਚਾਰਜ ਸ੍ਰੀ ਕੈਲਾਸ਼ ਬੰਗੜ, ਮੁੱਖ ਸਲਾਹਕਾਰ ਸ੍ਰੀ ਸਤਪਾਲ ਅਜਨਾਗਰ,ਸ੍ਰੀ ਆਚਲ ਕੁਮਾਰ ਕੈਲੇ,ਸ੍ਰੀ ਰਾਮ ਮੂਰਤੀ,ਸ੍ਰੀ ਡਾ ਰਾਜ ਪਾਲ,ਸ੍ਰੀ ਦੇਸ ਰਾਜ ਜੱਸਲ,ਸ੍ਰੀ ਜੀਤ ਰਾਮ ਕਲੇਰ,ਸ੍ਰੀ ਰਵਿੰਦਰ ਭੱਟੀ,ਸ੍ਰੀ ਰਕੇਸ਼ ਕੁਮਾਰ,ਸ੍ਰੀ ਬਲਵੀਰ ਮਾਨਤੋਵਾ,ਸ੍ਰੀ ਰਾਮ ਸ਼ਰਨ,ਸ੍ਰੀ ਅਮਰੀਕ ਮਹੇ, ਸ੍ਰੀ ਭੁੱਟੋ ਕੁਮਾਰ,ਆਦਿ।