ਰਾਜਨੀਤੀ ਦਾ ਕਮਾਲ

ਪੰਜਾਬ ਵਿੱਚ ਵੱਖ-ਵੱਖ 523 ਉਮੀਦਵਾਰਾਂ ਵਲੋਂ ਮੀਡੀਆ ਦੀ ਦੁਰਵਰਤੋਂ ਕਰਨ ਦੇ ਮਾਮਲੇ ਸਾਹਮਣੇ ਆਏ।ਚੋਣ ਆਯੋਗ ਪੰਜਾਬ ਨੇ 339 ਉਮੀਦਵਾਰਾਂ ਨੂੰ ਨੋਟਿਸ ਜਾਰੀ ਕੀਤੇ। 

22 ਦਸੰਬਰ, 2013 (ਕੁਲਦੀਪ ਚੰਦ) ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 30 ਜਨਵਰੀ ਨੂੰ ਹੋਈਆ ਸਨ। ਉਸਤੋਂ ਬਾਅਦ 6 ਮਾਰਚ ਨੂੰ ਚੋਣਾਂ ਦਾ ਨਤੀਜ਼ਾ ਆਇਆ ਸੀ ਅਤੇ ਨਵੀਂ ਸਰਕਾਰ ਵੀ ਬਣ ਗਈ ਹੈ। ਪੰਜਾਬ ਵਿੱਚ ਲੋਕਾਂ ਨੇ ਪਹਿਲੀ ਵਾਰ ਅਕਾਲੀ ਭਾਜਪਾ ਸਰਕਾਰ ਨੂੰ ਹੀ ਲਗਾਤਾਰ ਸੱਤਾ ਦੀ ਚਾਬੀ ਸੰਭਾਲੀ ਹੈ। ਇਨ੍ਹਾਂ ਚੋਣਾਂ ਵਿੱਚ 117 ਵਿਧਾਨ ਸਭਾ ਹਲਕਿਆਂ ਵਿੱਚ 1078 ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਅਤੇ ਅਜ਼ਾਦ ਉਮੀਦਵਾਰਾਂ ਨੇ ਚੋਣ ਲੜੀ ਸੀ। ਬੇਸ਼ੱਕ ਚੋਣਾਂ ਦਾ ਸਾਰਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਪੰਜਾਬ ਵਿੱਚ ਮੁੜ ਬਣੀ ਅਕਾਲੀ ਭਾਜਪਾ ਸਰਕਾਰ ਨੇ ਕੰਮ ਸ਼ੁਰੂ ਕਰ ਦਿਤੇ ਹਨ। ਇਸ ਵਾਰ ਹੋਈਆਂ ਚੋਣਾਂ ਵਿੱਚ ਚੋਣ ਆਯੋਗ ਵਲੋਂ ਕੀਤੀ ਗਈ ਸੱਖਤੀ ਦਾ ਕੁੱਝ ਰਾਜਨੀਤੀਵਾਨਾਂ ਨੂੰ ਬੇਸੱਕ ਦੁੱਖ ਹੋਇਆ ਹੋਵੇਗਾ ਪਰੰਤੂ ਆਮ ਲੋਕਾਂ ਅਤੇ ਵੋਟਰਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ ਹੈ। ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਮੈਡਮ ਕੁਸਮਜੀਤ ਸਿੱਧੂ ਦੀ ਇਸ ਕੋਸ਼ਿਸ ਨੂੰ ਸਲਾਹੁੰਦਿਆਂ ਉਨ੍ਹਾਂ  ਦੇ ਪਿੰਡ ਦੇ ਲੋਕਾਂ ਨੇ ਪ੍ਰਸੰਸਾ ਪੱਤਰ ਵੀ ਲਿਖਿਆ ਹੈ। ਚੋਣ ਆਯੋਗ ਨੇ ਸੱਖਤੀ ਕਰਦਿਆਂ ਇਸ ਵਾਰ ਇੱਕ ਉਮੀਦਵਾਰ ਨੂੰ 16 ਲੱਖ ਰੁਪਏ ਤੱਕ ਦਾ ਖਰਚਾ ਕਰਨ ਦੀ ਇਜ਼ਾਜ਼ਤ ਦਿਤੀ ਸੀ ਅਤੇ ਕਿਸੇ ਵੀ ਤਰੀਕੇ ਨਾਲ ਮੀਡੀਆ ਦੀ ਦੁਰਵਰਤੋਂ ਕਰਨ ਦੀ ਸੱਖਤ ਮਨਾਹੀ ਕੀਤੀ ਸੀ। ਚੋਣ ਆਯੋਗ ਨੇ ਪੈਸੇ ਦੇਕੇ ਖਬਰਾਂ ਲਗਵਾਉਣ ਤੇ ਮੁਕੰਮਲ ਪਬੰਦੀ ਲਗਾਈ ਸੀ। ਉਮੀਦਵਾਰਾਂ ਨੂੰ ਮੀਡੀਆ ਵਿੱਚ ਇਸ਼ਤਿਹਾਰ ਦੇਣ ਦੀ ਬੇਸ਼ੱਕ ਪੂਰੀ ਖੁੱਲ ਸੀ ਪਰ ਇਸਦਾ ਖਰਚਾ ਉਮੀਦਵਾਰ ਦੇ ਖਰਚੇ ਵਿੱਚ ਸ਼ਾਮਲ ਕੀਤਾ ਜਾਣਾ ਸੀ। ਬਹੁਤੇ ਉਮੀਦਵਾਰਾਂ ਨੇ ਤਾਂ ਚੋਣ ਆਯੋਗ ਦੀਆਂ ਹਦਾਇਤਾਂ ਨੂੰ ਪੂਰੀ ਤਰਾਂ ਮੰਨਿਆ ਅਤੇ ਮੀਡੀਆ ਦੀ ਦੁਰਵਰਤੋਂ ਨਹੀਂ ਕੀਤੀ ਪਰ ਕਈ ਉਮੀਦਵਾਰਾਂ ਨੇ ਚੋਣ ਆਸੋਗ ਦੇ ਹੁਕਮਾਂ ਨੂੰ ਟਿੱਚ ਜਾਣਿਆ ਹੈ ਅਤੇ ਮੀਡੀਆ ਦੀ ਦੁਰਵਰਤੋਂ ਕੀਤੀ ਹੈ। ਪੰਜਾਬ ਦੇ ਵੱਖ ਵੱਖ ਹਿਸਿਆ ਤੋਂ ਚੋਣ ਆਯੋਗ ਪਾਸ ਇਸ ਸਬੰਧੀ ਲੱਗਭੱਗ 523 ਸਿਕਾਇਤਾਂ ਅਤੇ 339 ਉਮੀਦਵਾਰਾਂ ਨੂੰ ਚੋਣ ਆਯੋਗ ਨੇ ਨੋਟਿਸ ਜਾਰੀ ਕੀਤੇ ਹਨ। ਜੇਕਰ ਜਿਲ੍ਹਾਵਾਰ ਵੇਖੀਏ ਤਾਂ 2012 ਦੀਆਂ ਚੋਣਾਂ ਵਿੱਚ ਪਠਾਨਕੋਟ ਜਿਲ੍ਹੇ ਵਿੱਚ ਪੇਡ ਨਿਊਜ਼ ਸਬੰਧੀ 2 ਮਾਮਲੇ ਸਾਹਮਣੇ ਆਏ ਹਨ ਅਤੇ 2 ਆਗੂਆਂ ਨੂੰ ਹੀ ਨੋਟਿਸ ਭੇਜੇ ਗਏ ਹਨ, ਗੁਰਦਾਸਪੁਰ ਜਿਲ੍ਹੇ ਵਿੱਚ ਪੇਡ ਨਿਊਜ਼ ਸਬੰਧੀ 8 ਮਾਮਲੇ ਸਾਹਮਣੇ ਆਏ ਹਨ ਅਤੇ 8 ਆਗੂਆਂ ਨੂੰ ਹੀ ਨੋਟਿਸ ਭੇਜੇ ਗਏ ਹਨ, ਅੰਮ੍ਰਿਤਸਰ ਜਿਲ੍ਹੇ ਵਿੱਚ ਪੇਡ ਨਿਊਜ਼ ਸਬੰਧੀ 47 ਮਾਮਲੇ ਸਾਹਮਣੇ ਆਏ ਹਨ ਅਤੇ 26 ਆਗੂਆਂ ਨੂੰ ਨੋਟਿਸ ਭੇਜੇ ਗਏ ਹਨ, ਤਰਨਤਾਰਨ ਜਿਲ੍ਹੇ ਵਿੱਚ ਪੇਡ ਨਿਊਜ਼ ਸਬੰਧੀ 4 ਮਾਮਲੇ ਸਾਹਮਣੇ ਆਏ ਹਨ ਅਤੇ 4 ਆਗੂਆਂ ਨੂੰ ਹੀ ਨੋਟਿਸ ਭੇਜੇ ਗਏ ਹਨ, ਕਪੂਰਥਲਾ ਜਿਲ੍ਹੇ ਵਿੱਚ ਪੇਡ ਨਿਊਜ਼ ਸਬੰਧੀ 45 ਮਾਮਲੇ ਸਾਹਮਣੇ ਆਏ ਹਨ ਅਤੇ 45 ਆਗੂਆਂ ਨੂੰ ਹੀ ਨੋਟਿਸ ਭੇਜੇ ਗਏ ਹਨ, ਜਲੰਧਰ ਜਿਲ੍ਹੇ ਵਿੱਚ ਪੇਡ ਨਿਊਜ਼ ਸਬੰਧੀ 151 ਮਾਮਲੇ ਸਾਹਮਣੇ ਆਏ ਹਨ ਅਤੇ 60 ਆਗੂਆਂ ਨੂੰ ਹੀ ਨੋਟਿਸ ਭੇਜੇ ਗਏ ਹਨ, ਹੁਸ਼ਿਆਰਪੁਰ ਜਿਲ੍ਹੇ ਵਿੱਚ ਪੇਡ ਨਿਊਜ਼ ਸਬੰਧੀ 30 ਮਾਮਲੇ ਸਾਹਮਣੇ ਆਏ ਹਨ ਅਤੇ 5 ਆਗੂਆਂ ਨੂੰ ਹੀ ਨੋਟਿਸ ਭੇਜੇ ਗਏ ਹਨ, ਨਵਾਂਸ਼ਹਿਰ ਜਿਲ੍ਹੇ ਵਿੱਚ ਪੇਡ ਨਿਊਜ਼ ਸਬੰਧੀ 38 ਮਾਮਲੇ ਸਾਹਮਣੇ ਆਏ ਹਨ ਅਤੇ 38 ਆਗੂਆਂ ਨੂੰ ਹੀ ਨੋਟਿਸ ਭੇਜੇ ਗਏ ਹਨ, ਰੂਪਨਗਰ ਜਿਲ੍ਹੇ ਵਿੱਚ ਪੇਡ ਨਿਊਜ਼ ਸਬੰਧੀ 21 ਮਾਮਲੇ ਸਾਹਮਣੇ ਆਏ ਹਨ ਅਤੇ 14 ਆਗੂਆਂ ਨੂੰ ਹੀ ਨੋਟਿਸ ਭੇਜੇ ਗਏ ਹਨ, ਫਤਹਿਗੜ੍ਹ ਸਾਹਿਬ ਜਿਲ੍ਹੇ ਵਿੱਚ ਪੇਡ ਨਿਊਜ਼ ਸਬੰਧੀ 34 ਮਾਮਲੇ ਸਾਹਮਣੇ ਆਏ ਹਨ ਅਤੇ 34 ਆਗੂਆਂ ਨੂੰ ਹੀ ਨੋਟਿਸ ਭੇਜੇ ਗਏ ਹਨ, ਲੁਧਿਆਣਾ ਜਿਲ੍ਹੇ ਵਿੱਚ ਪੇਡ ਨਿਊਜ਼ ਸਬੰਧੀ 12 ਮਾਮਲੇ ਸਾਹਮਣੇ ਆਏ ਹਨ ਅਤੇ 12 ਆਗੂਆਂ ਨੂੰ ਹੀ ਨੋਟਿਸ ਭੇਜੇ ਗਏ ਹਨ, ਫਿਰੋਜ਼ਪੁਰ ਜਿਲ੍ਹੇ ਵਿੱਚ ਪੇਡ ਨਿਊਜ਼ ਸਬੰਧੀ 05 ਮਾਮਲੇ ਸਾਹਮਣੇ ਆਏ ਹਨ, ਮੁਕਤਸਰ ਜਿਲ੍ਹੇ ਵਿੱਚ ਪੇਡ ਨਿਊਜ਼ ਸਬੰਧੀ 17 ਮਾਮਲੇ ਸਾਹਮਣੇ ਆਏ ਹਨ ਅਤੇ 12 ਆਗੂਆਂ ਨੂੰ ਹੀ ਨੋਟਿਸ ਭੇਜੇ ਗਏ ਹਨ, ਫਰੀਦਕੋਟ ਜਿਲ੍ਹੇ ਵਿੱਚ ਪੇਡ ਨਿਊਜ਼ ਸਬੰਧੀ 04 ਮਾਮਲੇ ਸਾਹਮਣੇ ਆਏ ਹਨ ਅਤੇ 04 ਆਗੂਆਂ ਨੂੰ ਹੀ ਨੋਟਿਸ ਭੇਜੇ ਗਏ ਹਨ, ਮਾਨਸਾ ਜਿਲ੍ਹੇ ਵਿੱਚ ਪੇਡ ਨਿਊਜ਼ ਸਬੰਧੀ 64 ਮਾਮਲੇ ਸਾਹਮਣੇ ਆਏ ਹਨ ਅਤੇ 57 ਆਗੂਆਂ ਨੂੰ ਹੀ ਨੋਟਿਸ ਭੇਜੇ ਗਏ ਹਨ, ਸੰਗਰੂਰ ਜਿਲ੍ਹੇ ਵਿੱਚ ਪੇਡ ਨਿਊਜ਼ ਸਬੰਧੀ 30 ਮਾਮਲੇ ਸਾਹਮਣੇ ਆਏ ਹਨ ਅਤੇ 07 ਆਗੂਆਂ ਨੂੰ ਹੀ ਨੋਟਿਸ ਭੇਜੇ ਗਏ ਹਨ, ਬਰਨਾਲਾ ਜਿਲ੍ਹੇ ਵਿੱਚ ਪੇਡ ਨਿਊਜ਼ ਸਬੰਧੀ 01 ਮਾਮਲਾ ਸਾਹਮਣੇ ਆਇਆ ਹੈ ਅਤੇ 01 ਆਗੂ ਨੂੰ ਹੀ ਨੋਟਿਸ ਭੇਜਿਆ ਗਿਆ ਹੈ, ਪਟਿਆਲਾ ਜਿਲ੍ਹੇ ਵਿੱਚ ਪੇਡ ਨਿਊਜ਼ ਸਬੰਧੀ 10 ਮਾਮਲੇ ਸਾਹਮਣੇ ਆਏ ਹਨ ਅਤੇ 10 ਆਗੂਆਂ ਨੂੰ ਹੀ ਨੋਟਿਸ ਭੇਜੇ ਗਏ ਹਨ। ਜੇਕਰ ਚੋਣ ਆਯੋਗ ਵਲੋਂ ਜਾਰੀ ਕੀਤੀ ਗਈ ਇਸ ਸੂਚੀ ਨੂੰ ਵੇਖੀਏ ਤਾਂ ਸਪਸ਼ਟ ਹੁੰਦਾ ਹੇ ਕਿ ਸਭਤੋਂ ਵੱਧ ਮਾਮਲੇ ਜਲੰਧਰ ਜਿਲ੍ਹੇ ਤੋਂ ਸਾਹਮਣੇ ਆਏ ਹਨ ਜਿੱਥੇ 151 ਮਾਮਲੇ ਸਾਹਮਣੇ ਆਏ ਹਨ ਅਤੇ 60 ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਸੂਚੀ ਅਨੁਸਾਰ 201 ਉਮੀਦਵਾਰਾਂ ਨੇ ਪੇਡ ਖਬਰਾਂ ਦੇ ਖਰਚ ਨੂੰ ਅਪਣੇ ਚੋਣ ਖਰਚੇ ਵਿੱਚ ਪਾਣਾ ਮੰਨ ਲਿਆ ਹੈ ਜਦਕਿ 74 ਉਮੀਦਵਾਰਾਂ ਨੇ ਇਸਨੂੰ ਮੰਨਣ ਤੋਂ ਮਨ੍ਹਾ ਕਰ ਦਿਤਾ ਹੈ। 38 ਕੇਸਾਂ ਵਿੱਚ ਉਮੀਦਵਾਰਾਂ ਨੇ ਚੋਣ ਆਯੋਗ ਦੇ ਇਸ ਨੋਟਿਸ ਨੂੰ ਗੱਲਤ ਦਸਦੇ ਹੋਏ ਅੱਗੇ ਕਾਰਵਾਈ ਸ਼ੁਰੂ ਕਰ ਦਿਤੀ ਹੈ।  ਚੋਣ ਆਯੋਗ ਪੰਜਾਬ ਨੇ ਅਜਿਹੇ ਉਮੀਦਵਾਰਾਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਚੋਣ ਆਯੋਗ ਵਲੋਂ ਜਾਰੀ ਇਸ ਸੂਚੀ ਨੂੰ ਵੇਖਕੇ ਭਲੀ ਭਾਂਤ ਪਤਾ ਚੱਲਦਾ ਹੈ ਕਿ ਅੱਜ ਵੀ ਕੁੱਝ ਵਿਅਕਤੀ ਅਪਣੇ ਆਪ ਨੂੰ ਸਰਕਾਰ ਅਤੇ ਚੋਣ ਆਯੋਗ ਤੋਂ ਉਪਰ ਮੰਨਦੇ ਹਨ ਅਤੇ ਸਰਕਾਰ ਦੀਆਂ ਹਦਾਇਤਾਂ ਤੇ ਅਮਲ ਕਰਨ ਦੀ ਥਾਂ ਅਪਣੀਆਂ ਹੀ ਚਲਾਂਉਦੇ ਹਨ ਜੋ ਕਿ ਸਮਾਜ ਅਤੇ ਦੇਸ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਹੁਣ ਚੋਣ ਆਯੋਗ ਨੇ ਪੇਡ ਨਿਊਜ਼ ਨੂੰ ਚੋਣ ਅਪਰਾਧ ਵਿੱਚ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਹੈ ਤਾਂ ਜੋ ਅਜਿਹੇ ਰਾਜਨੀਤੀਵਾਨਾਂ ਨੂੰ ਨੱਥ ਪਾਈ ਜਾ ਸਕੇ।