ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾਵਾਂ ਦੇ ਆਗੂਆਂ ਦੀ ਮੀਟਿੰਗ ਹੋਈ।

19 ਦਸੰਬਰ 2013 (ਕੁਲਦੀਪ ਚੰਦ) ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਸੰਤੋਖਗੜ੍ਹ ਜਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਵਲੋਂ ਹਰ ਸਾਲ  ਦੀ ਤਰਾਂ 22 ਜਨਵਰੀ 2014 ਨੂੰ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਇਲਾਕੇ ਦੇ ਲੱਗਭੱਗ 50 ਪਿੰਡਾ ਦੇ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾਵਾਂ ਦੇ ਆਗੂਆਂ ਦੀ ਇੱਕ ਵਿਸ਼ਾਲ ਮੀਟਿੰਗ ਸੰਤੋਖਗੜ੍ਹ ਵਿੱਚ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਦਲਿਤ   ਆਗੂ ਅਤੇ ਗੜ੍ਹਸ਼ੰਕਰ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸੰਹੁਗੜਾ ਨੇ ਕੀਤੀ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਇਸ ਵਾਰ 22 ਜਨਵਰੀ ਵਿਸ਼ਾਲ ਨੂੰ ਜੋੜ ਮੇਲਾ ਕਰਵਾਇਆ ਜਾਵੇਗਾ। ਇਸ ਮੌਕੇ ਤੇ ਗੜ੍ਹਸ਼ੰਕਰ ਦੇ ਸਾਬਕਾ ਵਿਧਾਇਕ ਸ਼ਿਗਾਰਾ ਰਾਮ ਸੰਹੁਗੜਾ ਨੇ ਸਾਰਿਆਂ ਨੂੰ ਇਸ ਜੋੜ ਮੇਲੇ ਵਿੱਚ ਮਿਲਕੇ ਚੱਲਣ ਦੀ ਬੇਨਤੀ ਕੀਤੀ ਅਤੇ ਗੁਰੂ ਰਵਿਦਾਸ ਜੀ ਦੇ ਆਦਰਸ਼ਾ ਤੇ ਚੱਲਣ ਅਤੇ ਅਨੁਸਰਨ ਕਰਨ ਲਈ ਕਿਹਾ।ਇਸ ਮੋਕੇ ਸ਼ੰਤੋਖਗੜ੍ਹ ਦੇ ਨਵੇਂ ਬੱਸ ਅੱਡੇ ਦੇ ਨੇੜੇ ਭਾਰਤ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਨਾਮ ਨਾਲ ਚੌਂਕ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਤੇ ਜੋੜ ਮੇਲਾ ਕਮੇਟੀ ਦੇ ਚੇਅਰਮੈਨ ਪ੍ਰੀਤਮ ਚੰਦ ਸੰਧੂ, ਐਸ ਸੀ ਕਾਰਪੋਰੇਸ਼ਨ ਦੇ ਨਿਰਦੇਸ਼ਕ ਸੰਤੋਸ਼ ਦਾਸ, ਬਾਵਾ ਬਿਟੂ, ਸੁਭਾਸ਼ ਚੰਦ ਦੁਲੈਹੜ, ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਸੰਤੋਖਗੜ੍ਹ ਦੇ ਪ੍ਰਧਾਨ ਜਗਤ ਰਾਮ ਵਸਨ, ਉਪ ਪ੍ਰਧਾਨ ਕਸ਼ਮੀਰੀ ਲਾਲ, ਸਕੱਤਰ ਸੁਖਰਾਮ, ਬਾਲ ਕ੍ਰਿਸ਼ਨ, ਹੰਸ ਰਾਜ, ਕੁਲਦੀਪ, ਬਲਰਾਮ ਮਹੇ, ਸੁਲਿੰਦਰ ਕੁਮਾਰ, ਸੁਰੇਸ਼ ਕੁਮਾਰ ਆਦਿ ਮੌਜੂਦ ਸਨ।