ਅੰਬੇਡਕਰ ਮਿਸ਼ਨ ਸੋਸਾਇਟੀ ਨੇ ਨੰਗਲ ਵਿੱਚ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ।

 

07 ਦਸੰਬਰ, 2013 (ਕੁਲਦੀਪ ਚੰਦ) ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ, ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਨੰਗਲ ਅਤੇ ਐਸ ਸੀ ਬੀ ਸੀ ਇੰਪਲਾਇਜ ਫੈਡਰੇਸ਼ਨ ਨੰਗਲ ਵਲੋਂ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ। ਇਸ ਸਬੰਧੀ ਕਰਵਾਏ ਗਏ ਇੱਕ ਸਮਾਗਮ ਵਿੱਚ ਪ੍ਰਧਾਨ ਸਰਦਾਰੀ ਲਾਲ, ਦੋਲਤ ਰਾਮ, ਜਨਰਲ ਸਕੱਤਰ ਤਰਸੇਮ ਚੰਦ, ਆਤਮਾ ਰਾਮ, ਬਕਾਨੂੰ ਰਾਮ, ਚੰਨਣ ਸਿੰਘ, ਯਸ਼ਪਾਲ, ਅਸ਼ੋਕ ਕੁਮਾਰ, ਕੁਲਦੀਪ ਚੰਦ, ਦਰਸ਼ਨ ਸਿੰਘ ਲੁੱਡਣ, ਕਾਮਰੇਡ ਗੁਰਦਿਆਲ ਸਿੰਘ ਆਦਿ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਅੰਬੇਡਕਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਬਾਬਾ ਸਾਹਿਬ ਦੇ ਜੀਵਨ ਅਤੇ ਮਿਸ਼ਨ ਬਾਰੇ ਜਾਣਕਾਰੀ ਦਿਤੀ। ਇਨ੍ਹਾਂ ਅਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਅਜਾਦੀ ਦੇ ਛੇ ਦਹਾਕੇ ਬੀਤਣ ਬਾਦ ਵੀ ਦੇਸ ਵਿੱਚ ਦਲਿਤਾਂ ਦੀ ਹਾਲਤ ਵਿੱਚ ਜਿਆਦਾ ਸੁਧਾਰ ਨਹੀਂ ਹੋਇਆ ਹੈ ਅਤੇ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਦਲਿਤ ਭਲਾਈ ਦੀਆਂ ਸਕੀਮਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਨੇ ਰਾਜਨੀਤਿਕ ਅਹੁਦਿਆਂ ਐਮ ਐਲ ਏ, ਐਮ ਪੀ ਮਿਉਂਸੀਪਲ ਕੌਂਸਲਰ ਆਦਿ ਲਈ ਰਿਜ਼ਰਵੇਸ਼ਨ ਲਾਗੂ ਕੀਤੀ ਹੈ ਪਰ ਕਈ ਸਰਕਾਰੀ ਅਦਾਰਿਆਂ ਅਤੇ ਉੱਚ ਸਿਖਿੱਆ ਅਦਾਰਿਆਂ ਵਿੱਚ ਇਹ ਪੂਰੀ ਤਰਾਂ ਲਾਗੂ ਨਹੀਂ ਕੀਤੀ ਗਈ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਨੇ ਮੰਗ ਕੀਤੀ ਕਿ ਇਹ ਨੀਤੀ ਪੂਰੇ ਭਾਰਤ ਵਿੱਚ ਗੰਭੀਰਤਾ ਨਾਲ ਲਾਗੂ ਕੀਤੀ ਜਾਵੇ। ਉਨ੍ਹਾ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਅੱਜ ਕਈ ਵਿਅਕਤੀਆਂ ਅਤੇ ਸੰਸਥਾਵਾਂ ਵਲੋਂ ਭਾਰਤੀ ਸੰਵਿਧਾਨ ਬਦਲਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਜਿਸਨੂੰ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਵਲੋਂ ਦੱਬੇ ਕੁਚਲੇ ਵਰਗਾਂ ਦੀ ਭਲਾਈ ਲਈ ਕੀਤੇ ਗਏ ਯਤਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਉਹਨਾ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਅਨਸੁਚਿਤ ਜਾਤੀ ਅਤੇ ਜਨਜਾਤੀ ਲੋਕਾਂ ਦੀ ਅਬਾਦੀ 30% ਤੋਂ ਵੀ ਵੱਧ ਹੈ ਪਰ ਪੰਜਾਬ ਸਰਕਾਰ ਵਲੋਂ ਅਜੇ ਤੱਕ ਵੀ 25% ਰਿਜ਼ਰਵੇਸ਼ਨ ਹੀ ਦਿਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵਲੋਂ ਬੈਕਲਾਗ ਵਿੱਚ ਪਈਆਂ ਖਾਲੀ ਅਸਾਮੀਆਂ ਨਾ ਭਰਨ ਦੀ ਨਿੰਦਾ ਕੀਤੀ। ਉਹਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਮਾੜ੍ਹੀ ਨੀਤੀ ਕਾਰਨ ਰਿਜ਼ਰਵੇਸ਼ਨ ਨਾ-ਮਾਤਰ ਰਹਿ ਗਈ ਹੈ। ਇਹਨਾਂ ਨੇ ਮੰਗ ਕੀਤੀ ਕਿ ਸਰਕਾਰੀ ਅਦਾਰਿਆਂ ਦਾ ਨਿਜੀਕਰਨ ਬੰਦ ਹੋਣਾ ਚਾਹੀਦਾ ਹੈ ਅਤੇ ਰਿਜਰਵੇਸ਼ਨ ਸਖਤੀ ਨਾਲ ਲਾਗੂ ਹੋਣੀ ਚਾਹੀਦੀ ਹੈ। ਇਨ੍ਹਾਂ ਮੰਗ ਕੀਤੀ ਕਿ ਦਲਿਤ ਭਲਾਈ ਸਕੀਮਾਂ ਵਿੱਚ ਅੜ੍ਹਿਕਾ ਬਣਨ ਵਾਲੇ ਅਧਿਕਾਰੀਆਂ ਖਿਲਾਫ ਸੱਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਮਨਜੀਤ ਕੁਮਾਰ, ਬਖਸ਼ੀ ਰਾਮ, ਉਜਾਗਰ ਰਾਮ, ਤਰਸੇਮ ਲਾਲ, ਸੰਸਾਰ ਚੰਦ, ਰਾਮ ਆਸਰਾ, ਅਮ੍ਰਿਤਪਾਲ ਸਿੰਘ,  ਕਰਮਜੀਤ ਸਿੰਘ, ਯੋਗ ਰਾਜ, ਅਸ਼ੋਕ ਕੁਮਾਰ, ਕੇਵਲ ਸਿੰਘ, ਸਰਦਾਰੀ ਲਾਲ ਚਮਨ ਲਾਲ, ਦਵਿੰਦਰ ਕੁਮਾਰ, ਮਨਜੀਤ ਕੁਮਾਰ, ਸਰਦਾਰੀ ਲਾਲ ਜੇ ਈ, ਸੁਰਿੰਦਰ ਕੁਮਾਰ, ਮੱਘਰ ਸਿੰਘ, ਗੁਲਜ਼ਾਰਾ ਲਾਲ  ਆਦਿ ਹਾਜਰ ਸਨ। 

ਕੁਲਦੀਪ ਚੰਦ
9417563054