ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਅੰਬੇਡਕਰ ਜੀ ਸਮੁੱਚੀ ਭਾਰਤੀ ਨਾਰੀ ਦੇ ਮੁਕਤੀਦਾਤਾ


ਰੋਮ ਇਟਲੀ(ਹਰਦੀਪ ਸਿੰਘ ਕੰਗ) ਯੁਗਪੁਰਸ਼ ਮਹਾਨ ਸਮਾਜ ਸੁਧਾਰਕ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਯੋਧੇ ਅਤੇ ਨਾਰੀ ਜਾਤੀ ਦੇ ਮੁਕਤੀਦਾਤਾ ਬਾਬਾ ਸਾਹਿਬ ਡਾ.ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਸਵ ਤੇ ਭਾਰਤ ਰਤਨ ਡਾ.ਬੀ.ਆਰ. ਅੰਬੇਡਕਰ ਵੈਲਫੇਅਰ ਅੇਸੋਸੀਏਸ਼ਨ ਰਜਿ: ਇਟਲੀ ਵਲੋ ਕੋਟ ਕੋਟ ਪ੍ਰਣਾਮ ।ਬਾਬਾ ਸਾਹਿਬ ਜੀ ਵਲੋ 24 ਫਰਵਰੀ 1949 ਨੂੰ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦਿਵਾਉਣ ਵਾਸਤੇ ਵਿਧਾਨ ਸਭਾ ਵਿੱਚ 'ਹਿੰਦੂ ਕੋਡ ਬਿੱਲ' ਪੇਸ਼ ਕੀਤਾ।ਜਿਸ ਦੀ ਬਦੋਲਤ ਅੱਜ ਸਮੁੱਚੀ ਭਾਰਤੀ ਨਾਰੀ ਅਜਾਦੀ ਦਾ ਅਨੰਦ ਮਾਣ ਰਹੀ ਹੈ। ਬਾਬਾ ਸਾਹਿਬ ਜੀ ਨੇ ਕਿਹਾ ਕਿ ਜੋ ਪ੍ਰਮਪਰਾਂ ਅਤੇ ਸਮੇ ਦਾ ਗੁਲਾਮ ਨਹੀ ਹੈ ਜਿਸ ਦੇ ਵਿਚਾਰਾਂ ਦੀ ਜੋਤੀ ਬੁੱਝੀ ਨਹੀਂ ਹੈ।ਜੋ ਵਿਰੋਧੀ ਸਮੂਹ ਤੋਂ ਘਬਰਾਂਉਦਾ ਨਹੀਂ ਦੂਜਿਆਂ ਦੇ ਹੱਥਾਂ ਦਾ ਖਿਡੋਣਾ ਨਹੀ ਬਣਦਾ, ਐਨੀ ਬੁੱਧੀ ਤੇ ਸਵੈ ਮਾਨ ਜਿਸ ਦੇ ਕੋਲ ਹੈ,ਮੈ ਉਸ ਨੂੰ ਆਜ਼ਾਦ ਮੰਨਦਾ ਹਾ।ਗੁਲਾਮਾਂ ਨੂੰ ਗੁਲਾਮੀ ਦੀਆਂ ਜ਼ੰਜ਼ੀਰਾਂ ਖੁਦ ਤੋੜਨੀਆਂ ਪੈਣਗੀਆਂ।ਉਹਨਾ ਦੇ ਮਾਲਕ ਇਹਨਾ ਜ਼ੰਜ਼ੀਰਾਂ ਨੂੰ ਕਿਉਂ ਤੋੜਨਗੇ ॥ਉਹ ਅਪਣੇ ਪੈਰਾਂ ਤੇ ਆਪ ਕੁਲਹਾੜੀ ਕਿਉਂ ਮਾਰਨਗੇ ।ਸਵੈ-ਮਾਣ ਨਾਲ ਜੀਵਨ ਜਿਉਂਣ ਲਈ ਬੇਸ਼ਮਾਰ ਕਠਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਪ੍ਰੰਤੂ ਕਠਨਾਈਆਂ ਤੇ ਸ਼ੰਘਰਸ਼ ਨਾਲ ਹੀ ਸ਼ਕਤੀ, ਵਿਸ਼ਵਾਸ਼ ਤੇ ਮਾਨ ਪ੍ਰਾਪਤ ਹੋ ਸਕਦਾ ਹੈ ।ਅਸੀਂ ਦਾਸ ਨਹੀਂ ,ਯੋਧਾ ਵੰਸ਼ ਹਾਂ, ਭਾਰਤ ਦੇਸ਼ ਦੇ ਮਾਲਕ ਹਾਂ।ਸਾਡੇ ਅੰਦੋਲਨ ਦਾ ਲਕਸ਼ ਕੇਵਲ ਆਪਣੀ ਅਯੋਗਤਾ ਦੂਰ ਕਰਨਾ ਹੀ ਨਹੀ ਹੈ ਬਲਕਿ ਦੇਸ਼ ਵਿੱਚ ਸਮਾਜਿਕ ਇਨਕਲਾਬ ਲਿਆਉਂਣਾ ਵੀ ਹੈ।ਇਕ ਐਸਾ ਇਨਕਲਾਬ ਜਿਸ ਰਾਹੀਂ ਉਚੇ ਤੋ ਉਚੇ ਸਥਾਨ ਤੇ ਪਹੁੰਚਣ ਲਈ ਹਰ ਮਨੁੱਖ ਨੂੰ ਬਰਾਬਰ ਮੌਕਾ ਮਿਲ ਸਕੇ।ਜਿੱਥੇ ਤੱਕ ਅਧਿਕਾਰਾਂ ਦਾ ਸਬੰਧ ਹੈ ਮਨੁੱਖ-ਮਨੁੱਖ ਵਿਚਕਾਰ ਭੇਦ ਭਾਵ ਨਾ ਕਰਦੇ ਹੋਏ ਜਾਤੀ ਤੇ ਜਮਾਤੀ ਰਹਿਤ ਸਮਾਜ ਦੀ ਸਿਰਜਨਾ ਕਰਨਾ ਹੈ।ਆਓ ਬਾਬਾ ਸਾਹਿਬ ਡਾ.ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਸਵ ਤੇ ਉਹਨਾ ਵਲੋ ਦਰਸਾਏ ਹੋਏ ਮਾਰਗ ਤੇ ਚੱਲਣ ਦਾ ਸਕੰਲਪ ਲਈਏ ਇਹੀ ਬਾਬਾ ਸਾਹਿਬ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।ਚੇਅਰਮੈਨ ਸ੍ਰੀ ਗਿਆਨ ਚੰਦ ਸੂਦ,ਪ੍ਰਧਾਨ ਸ੍ਰੀ ਸਰਬਜੀਤ ਵਿਰਕ,ਸੀਨੀਅਰ ਵਾਇਸ ਪ੍ਰਧਾਨ ਸ੍ਰੀ ਕੁਲਵਿੰਦਰ ਲੋਈ,ਵਾਈਸ ਪ੍ਰਧਾਨ ਅਵਤਾਰ ਪੇਟਰ,ਜਨਰਲ ਸਕੱਤਰ ਸ੍ਰੀ ਲੇਖ ਰਾਜ ਜੱਖੂ,ਕੈਸ਼ੀਅਰ ਸ੍ਰੀ ਸ਼ੁਰੇਸ ਕੁਮਾਰ ਹਰਿਆਣੇ ਵਾਲੇ,ਰੋਮਾ ਇੰਨਚਾਰਜ ਸ਼੍ਰੀ ਆਰ ਡੀ ਪ੍ਰਸ਼ਾਦ (ਉਤਰ ਪ੍ਰਦੇਸ),ਵਾਰੀ ਤੋ ਇੰਨਚਾਰਜ ਸ੍ਰੀ ਕੈਲਾਸ਼ ਬੰਗੜ, ਮੁੱਖ ਸਲਾਹਕਾਰ ਸ੍ਰੀ ਸਤਪਾਲ ਅਜਨਾਗਰ,ਸ੍ਰੀ ਆਚਲ ਕੁਮਾਰ ਕੈਲੇ,ਸ੍ਰੀ ਰਾਮ ਮੂਰਤੀ,ਸ੍ਰੀ ਡਾ ਰਾਜ ਪਾਲ,ਸ੍ਰੀ ਦੇਸ ਰਾਜ,ਸ੍ਰੀ ਜੀਤ ਰਾਮ,ਸ੍ਰੀ ਅਜਮੇਰ ਦਾਸ,ਸ੍ਰੀ ਰਵਿੰਦਰ ਭੱਟੀ,ਸ੍ਰੀ ਰਕੇਸ਼ ਕੁਮਾਰ,ਸ੍ਰੀ ਪ੍ਰਭਦਿਆਲ,ਸ੍ਰੀ ਕਿਸ਼ੋਰੀ ਲਾਲ,ਸ੍ਰੀ ਬਲਵੀਰ ਮਾਨਤੋਵਾ,ਸ੍ਰੀ ਰਾਮ ਸ਼ਰਨ, ਸ੍ਰੀ ਗੁਰਬਖਸ ਜੱਸਲ,ਸ੍ਰੀ ਅਮਰੀਕ ਮਹੇ, ਸ੍ਰੀ ਭੁੱਟੋ ਕੁਮਾਰ,ਆਦਿ।