"ਸਤਿਗੁਰੂ ਰਵਿਦਾਸ ਧਰਮ ਅਸਥਾਨ ਪ੍ਰਬੰਧਕ ਸੰਸਥਾ"  ਦੀ ਫਗਵਾੜਾ ਬਲੌਕ ਦੀ ਕਮੇਟੀ ਦਾ ਗਠਨ ਹੋਇਆ। 11 ਕਾਰਜਕਰਨੀ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।  

25 ਨਵੰਬਰ (ਫਗਵਾੜਾ)    ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ( ਰਜਿ:) ਅਜਮਾਨ ਵਲੋਂ ਅਰੰਭੇ ਸ਼੍ਰੀ ਗੁਰੂ  ਰਵਿਦਾਸ ਧਰਮ  ਅਸਥਾਨ ਕਮੇਟੀਆਂ ਨੂੰ ਪੰਜਾਬ ਪੱਧਰ ਤੇ ਸੰਗਠਿਤ ਕਰਨ ਦੇ ਉਪਰਾਲੇ ਤਹਿਤ ਅੱਜ ਫਗਵਾੜਾ ਬਲਾਕ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਬੀਤੇ ਕੱਲ ਮਹੱਲਾ ਪ੍ਰੀਤਮ ਨਗਰ ਫਗਵਾੜਾ ਵਿਖੇ ਸੰਤ ਜਸਵੰਤ ਦਾਸ ਦੀ ਦੇਖ ਰੇਖ ਹੇਠ ਹੋਈ  ਮੀਟਿੰਗ ਵਿੱਚ ਸਮਾਜ ਦੇ ਗੰਭੀਰ ਧਾਰਮਿਕ ਮਸਲਿਆਂ ਅਤੇ ਅਹਿਮ ਮੁੱਦਿਆਂ ਉੱਤੇ ਵਿਚਾਰਾਂ ਕਰਦੇ ਹੋਏ ਸਤਿਗੁਰ ਰਵਿਦਾਸ ਧਰਮ ਅਸਥਾਨ ਪ੍ਰਬੰਧਕ ਸੰਸਥਾ ਦੀ ਇਕ ਬਲਾਕ ਪੱਧਰੀ ਕਮੇਟੀ ਦਾ ਗਠਨ ਕਰਦਿਆਂ 11 ਮੈਂਬਰੀ ਕਾਰਜਕਰਨੀ ਕਮੇਟੀ ਦੀ ਚੋਣ ਕੀਤੀ ਗਈ ਵੱਖ ਵੱਖ ਪਿੰਡਾਂ ਤੋਂ ਆਏ ਹੋਏ ਨੁਮਾਇੰਦਿਆਂ ਨੇ ਇਸ ਨਵੀਂ ਚੁਣੀ ਗਈ ਕਮੇਟੀ ਦੀ ਸ਼ਲਾਂਘਾ ਕੀਤੀ ਅਤੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਜਮਾਨ ਦੇ ਪ੍ਰਧਾਨ ਸ਼੍ਰੀ ਰੂਪ ਸਿੱਧੂ ਨੇ ਸੰਤ ਜਸਵੰਤ ਦਾਸ ਦੇ ਇਸ ਸ਼ਲਾਘਾਯੋਗ ਉਪਰਾਲੇ ਅਤੇ ਮੀਟਿੰਗ ਦੀ ਸੁਚੱਜੇ ਢੰਗ ਨਾਲ ਕਾਰਵਾਈ ਚਲਾਉਣ ਲਈ ਧੰਨਵਾਦ ਕੀਤਾ । ਇਸ ਮੀਟਿੰਗ ਨੂੰ ਅਮਨਵੀਰ ਮੁਹੱਲਾ ਪ੍ਰੀਤਮ ਨਗਰ, ਮਹਿੰਦਰਪਾਲ ਅਬਾਦੀ ਨਰੰਗਸ਼ਾਹ ਪੁਰ, ਗੁਰਦੀਪ ਚੰਦ ਅਠੌਲੀ, ਗੁਰਨਾਮ ਚੰਦ ਅਕਾਲ ਗੜ੍ਹ, ਸ਼ਿਵਦਿਆਲ ਅਨਜਾਣ ਧੋਗੜੀ ਅਤੇ ਬਖਸ਼ੀ ਰਾਮ ਦਰਾਵਾਂ ਨੇ ਸੰਬੋਧਨ ਕੀਤਾ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਦੁਬਈ ਤੋਂ ਤਰਸੇਮ ਸਿੰਘ ਅਤੇ ਫਗਵਾੜਾ ਬਲੌਕ ਤੋਂ ਭਾਰੀ ਗਿਣਤੀ ਵਿੱਚ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਾਸਤੇ ਚਾਹ ਅਤੇ ਲੰਗਰ ਦਾ ਪ੍ਰਬੰਧ ਸੰਤ ਜਸਵੰਤ ਦਾਸ ਜੀ ਰਾਵਲਪਿੰਡੀ ਵਾਲਿਆਂ ਵਲੋਂ ਕੀਤਾ ਗਿਆ।