ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਪੰਜਾਬ ਦੇ ਅਨੁਸੂਚਿਤ ਜਾਤੀਆਂ ਦੇ ਉਹ ਵਿਦਿਆਰਥੀ ਜਿਨ੍ਹਾਂ ਦੇ ਮਾਪਿਆਂ ਦੀ ਸਲਾਨਾ ਆਮਦਨ 2 ਲੱਖ 50 ਹਜ਼ਾਰ ਰੁਪਏ ਤੋਂ ਘੱਟ ਹੋਵੇ, ਦੇ ਲਈ ਕਿਸੇ ਵੀ ਤਰ੍ਹਾਂ ਦੇ ਵਿਦਿਅਕ ਅਦਾਰੇ ਵਿਚ ਬਿਨ੍ਹਾਂ ਫ਼ੀਸ ਦਾਖਲੇ ਅਤੇ ਮੁਫਤ ਵਿੱਦਿਆ ਦੀ ਸਹੂਲਤ ਹੈ ਇਸ ਸਕੀਮ ਅਧੀਨ ਆਉਂਦੇ ਐਸ. ਸੀ. ਵਿਦਿਆਰਥੀਆਂ ਦੀਆਂ ਦਾਖਲਾ ਫ਼ੀਸਾਂ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਫ਼ੀਸਾਂ ਕੇਂਦਰ ਸਰਕਾਰ ਵਲੋਂ ਦਿੱਤੀਆਂ ਜਾਣੀਆਂ ਹਨ ਭਾਵ ਕੋਈ ਵੀ ਕਾਲਜ ਯੋਗ ਐਸ. ਸੀ. ਵਿੱਦਿਆਰਥੀਆਂ ਤੋਂ ਫ਼ੀਸ ਨਹੀਂ ਵਸੂਲੇਗਾ ਅਤੇ ਇਸ ਫ਼ੀਸ ਦੀ ਪ੍ਰਤੀਪੂਰਤੀ (ਭਰਪਾਈ) ਵਿੱਦਿਆਰਥੀ ਨੂੰ ਮਿਲਣ ਵਾਲੀ ਸਕਾਲਰਸ਼ਿਪ ਚੋ ਕੀਤੀ ਜਾਣੀ ਹੈ ਭਾਵ ਸਕਾਲਰਸ਼ਿਪ ਦਾ ਲਾਭ ਵਿਦਿਆਰਥੀ ਨੂੰ ਦਾਖਲੇ ਸਮੇਂ ਹੀ ਦਿੱਤਾ ਜਾਣਾ ਹੈ ਅਜਿਹਾ ਪੰਜਾਬ ਸਰਕਾਰ ਦੇ ਭਲਾਈ ਵਿਭਾਗ ਦੇ ਹੁਕਮਾਂ ਮੁਤਾਬਕ ਅਤੇ ਐਸ. ਸੀ. ਵਿਦਿਆਰਥੀਆਂ ਦੇ ਫ਼ੀਸ ਦੇਣ ਵਿਚ ਅਸਮਰਥਤਾ ਕਾਰਨ ਬਣੀ ਸਥਿੱਤੀ ਨੂੰ ਦੇਖਦੇ ਹੋਏ ਕੀਤਾ ਗਿਆ ਹੈ

ਸੰਨ 2009 ਤੋਂ ਬਾਦ ਕਰੀਬ 4 ਲੱਖ ਐਸ. ਸੀ. ਵਿਦਿਆਰਥੀਆਂ ਨੇ ਸਕਾਲਰਸ਼ਿਪ ਦਾ ਫਾਰਮ ਭਰਿਆ ਹੈ ਅਤੇ ਜ਼ਿਆਦਾਤਕਾਲਜਾਂ ਨੇ ਸਰਕਾਰੀ ਹੁਕਮਾ ਦੀ ਉਲਘਣਾ ਕਰਦੇ ਹੋਏ ਵਿਦਿਆਰਥੀਆਂ ਤੋਂ ਫ਼ੀਸਾਂ ਵਸੂਲ ਕੀਤੀਆਂ ਹਨ ਅਤੇ ਕੁਝ ਗਿਣਤੀ ਦੇ ਕਾਲਜਾਂ ਨੇ ਹੀ ਬਿਨ੍ਹਾਂ ਫ਼ੀਸ ਦਾਖਲੇ ਕੀਤੇ ਹਨ ਸਰਕਾਰ ਨੇ ਪਿਛਲੇ ਤਿੰਨਾਂ ਸਾਲਾਂ ਤੋਂ ਕਾਲਜਾਂ ਜਾਂ ਫਿਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੀ ਅਦਾਇਗੀ ਨਹੀਂ ਕੀਤੀ   ਸੀ ਕਾਲਜਾਂ ਨੇ ਵੀ ਫੰਡ ਨਾ ਮਿਲਣ ਦਾ ਬਹਾਨਾਂ ਬਣਾਕੇ ਸੰਨ 2013 ਦੇ ਦਾਖਲੇ ਸਮੇਂ ਗਰੀਬ ਐਸ. ਸੀ. ਵਿਦਿਆਰਥੀਆਂ ਨੂੰ ਦਾਖਲੇ ਦੇਣੇ ਹੀ ਬੰਦ ਕਰ ਦਿੱਤੇ ਸਨ ਜਾਂ ਫਿਰ ਬਾਅਦ ਵਿਚ ਐਸ. ਸੀ, ਵਿਦਿਆਰਥੀਆਂ ਨੂੰ ਤੰਗ-ਪ੍ਰੇਸ਼ਾਨ ਕੀਤਾ ਅਤੇ ਕਈ  ਐਸ. ਸੀ, ਵਿਦਿਆਰਥੀਆਂ ਨੂੰ ਕਾਲਜ ਚੌ ਬਾਹਰ ਕੱਢ ਦਿਤਾ ਇਸ ਸਾਲ ਵਿਦਿਆਰਥੀਆਂ ਅਤੇ ਸਮਾਜਿਕ ਸੰਸਥਾਵਾਂ ਦੇ ਰੋਸ ਮੁਜ਼ਾਹਿਰੇ ਕਾਰਨ ਅਤੇ  ਇਕ ਜੰਨ ਹਿੱਤ ਯਾਚਿਕਾ ਤੇ ਮਾਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਖਤ ਰੁਖ ਕਾਰਨ ਕੇਂਦਰ ਸਰਕਾਰ ਨੇ ਵਿਦਿਅਕ ਸਾਲ 2010-2011, 2011-2012 ਅਤੇ 2012-2013 ਦੇ ਇਸ ਸਕੀਮ ਦੇ ਬਣਦੇ 426 ਕਰੋੜ ਚੋਂ ਪਹਿਲੀ ਕਿਸ਼ਤ ਵਜੋਂ 232 ਰੁਪਏ ਜਾਰੀ ਕਰ ਦਿੱਤੇ ਹਨ ਅਤੇ ਬਾਕੀ ਰਹਿੰਦੀ 194 ਕਰੋੜ ਦੀ ਰਾਸ਼ੀ ਵੀ ਜਲਦੀ ਹੀ ਜਾਰੀ ਕਰਨ ਦੀ ਗੱਲ ਮੰਨੀ ਹੈ ਹੁਣ ਸਰਕਾਰ ਨੇ ਜਾਰੀ ਕੀਤੀ 232 ਦੀ ਰਾਸ਼ੀ ਚੋ ਕਾਲਜਾਂ ਅਤੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਾ ਭੁਗਤਾਨ ਕੀਤਾ ਜਾ ਰਿਹਾ ਹੈ 

ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਅਧੀਨ ਆਉਣ ਵਾਲੇ ਉਹ ਸਾਰੇ ਅਨੁਸੂਚਿਤ ਜਾਤਾਂ ਦੇ ਵਿਦਿਆਰਥੀ ਜਿਨ੍ਹਾਂ ਨੇ ਆਪਣੀਆਂ ਦਾਖਲਾ ਅਤੇ ਪੜ੍ਹਾਈ ਦੀਆਂ ਫੀਸਾਂ ਆਪ ਦਿੱਤੀਆਂ ਹੋਈਆਂ ਹਨ ਉਹ ਜਲਦੀ ਤੋਂ ਜਲਦੀ ਆਪਣੇ ਆਪਣੇ ਕਾਲਜਾਂ ਤੋਂ ਲਿਖਤੀ ਰੂਪ ਵਿੱਚ ਇਹ ਫੀਸਾਂ ਵਾਪਸੀ ਲਈ  ਮੰਗ ਕਰਨ ਅਤੇ ਆਪਣਾ ਬਣਦਾ ਹੱਕ ਪ੍ਰਾਪਤ ਕਰਨ ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਵਿਦਿਆਰਥੀ ਨੂੰ ਜਾਣਕਾਰੀ ਹੀ ਨਹੀਂ ਮਿਲਦੀ ਕਿ ਉਸਦਾ ਸਕਾਲਰਸ਼ਿਪ ਕਾਲਜ ਪਾਸ ਪਹੁੰਚ ਚੁੱਕਾ ਅਤੇ ਉਸ ਨੂੰ ਕਾਲਜ ਪਾਸੋ ਕਿਸੇ ਤਰ੍ਹਾਂ ਦੀ ਸੂਚਨਾ ਵੀ ਨਹੀ ਦਿੱਤੀ ਜਾਂਦੀ ਜਿਸ ਕਾਰਨ ਹਜ਼ਾਰਾਂ ਐਸ. ਸੀ. ਵਿਦਿਆਰਥੀ ਆਪਣਾ ਸਕਾਲਰਸ਼ਿਪ ਨਹੀਂ ਲੈ ਪਾਉਂਦੇ  ਇਸੇ ਕਾਰਨ ਸਰਕਾਰ ਵਲੋਂ ਜਾਰੀ ਕੀਤਾ ਫੰਡ ਯੋਗ ਉਮੀਦਵਾਰਾਂ ਵਲੋਂ ਪ੍ਰਾਪਤ ਨਾ ਕੀਤਾ ਜਾਵੇ ਤਾਂ ਉਹ ਫੰਡ ਫਿਰ ਸਰਕਾਰ ਨੂੰ ਵਾਪਿਸ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਕੁੱਝ ਕਾਲਜਾਂ ਵਿੱਚ ਹੀ ਪਿਆ ਰਹਿੰਦਾ ਹੈ ਇਸ ਲਈ ਉਹ ਵਿਦਿਆਰਥੀ ਜਿਨ੍ਹਾਂ ਨੇ ਉਪ੍ਰੌਕਤ ਸਾਲਾਂ ਵਿੱਚ ਪੋਸਟ ਮੈਟਰਿਕ ਸਕਾਲਰਸ਼ਿਪ ਲਈ ਅਪਲਾਈ ਕੀਤਾ ਸੀ, ਨੂੰ ਬੇਨਤੀ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੇ ਆਪਣੇ ਕਾਲਜਾਂ ਤੋਂ ਇਸ ਸਕਾਲਰਸ਼ਿਪ ਦੀ ਰਾਸ਼ੀ ਪ੍ਰਪਤ ਕਰਨ ਲਈ ਅਰਜੀਆਂ ਦੇਣ ਅਤੇ ਆਪਣਾ ਹੱਕ ਪ੍ਰਾਪਤ ਕਰਨ

ਇੱਕ ਹੋਰ ਜਰੂਰੀ ਸੂਚਨਾ ਇਹ ਵੀ ਹੈ ਕਿ ਇੰਜੀਨੀਅਰਿੰਗ ਅਤੇ ਹੋਰ ਸੱਭ ਤਕਨੀਕੀ  ਕੋਰਸਾਂ ਅਤੇ ਡਿਗਰੀਆਂ (ਜਿਨ੍ਹਾਂ ਵਿੱਚ ਆਈ ਟੀ ਆਈ ਅਤੇ ਪੌਲੀਟੈਕਨਿਕ ਵੀ ਸ਼ਾਮਿਲ ਹਨ ) ਦੇ ਵਿਦਿਆਰਥੀ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਵਿੱਚ 15 ਨਵੰਬਰ ਤੱਕ ਅਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ। ਜਿਹੜੇ ਵਿਦਿਆਰਥੀਆਂ ਨੇ ਅਜੇ ਤੱਕ ਇਹ ਲਾਭ ਲੈਣ ਲਈ ਅਰਜ਼ੀਆਂ ਨਹੀ ਦਿੱਤੀਆਂ ਉਹ 15 ਨਵੰਬਰ 2013 ਤੋਂ ਪਹਿਲੇ ਪਹਿਲੇ ਜਮ੍ਹਾਂ ਕਰਵਾ ਦੇਣ।

ਸਕਾਲਰਸ਼ਿਪ ਪ੍ਰਾਪਤ ਕਰਨ ਜਾਂ ਸਕਾਲਰਸ਼ਿਪ ਵਾਸਤੇ ਅਰਜ਼ੀਆਂ ਭੇਜਣ ਸਬੰਧੀ ਕਿਸੇ ਵੀ ਪ੍ਰਕਾਰ ਦੀ ਸਮੱਸਿਆਂ ਲਈ ਤੁਸੀਂ ਸ਼੍ਰੀ ਰਾਜ਼ੇਸ਼ ਕੁਮਾਰ ਨੂੰ 98765-86284 ਉੱਪਰ ਸਪੰਰਕ ਕਰ ਸਕਦੇ ਹੋ

ਧੰਨਵਾਦ ਜੀ