ਕਰਵਾ ਚੋਥ ਪਤਨੀਆਂ ਦੀ ਗੁਲਾਮੀ ਵਾਲੀ ਮਾਨਸਿਕਤਾ ਦੀ ਨਿਸ਼ਾਨੀ ਤੋਂ ਵੱਧ ਕੁੱਝ ਨਹੀਂ ਹੈ। ਆਖਿਰ ਪਤੀ ਦੀ ਲੰਬੀ ਉਮਰ ਕਿਉਂ ਹੋਵੇ, ਪਤਨੀ ਦੀ ਕਿਉਂ ਨਹੀਂ ?


22 ਅਕਤੂਬਰ, 2013 (ਕੁਲਦੀਪ ਚੰਦ) ਅੱਜ ਦੇਸ਼ ਅਤੇ ਵਿਦੇਸ ਦੇ ਕਈ ਇਲਾਕਿਆਂ ਵਿੱਚ ਬਹੁਤੀਆਂ ਮਹਿਲਾਵਾਂ ਵਿਸ਼ੇਸ਼ ਤੋਰ ਤੇ ਹਿੰਦੂ ਧਰਮ ਨੂੰ ਮੰਨਣ ਵਾਲੀਆਂ ਪਤਨੀਆਂ ਵਲੋਂ ਅਪਣੇ ਅਪਣੇ ਪਤੀ ਦੀ ਲੰਬੀ ਉਮਰ ਲਈ ਕਰਵਾ ਚੋਥ ਦਾ ਵਰਤ ਰੱਖਿਆ ਗਿਆ ਹੈ। ਇਸ ਵਰਤ ਦਾ ਹਿਤਿਹਾਸ ਭਾਂਵੇਂ ਕੁੱਝ ਵੀ ਹੋਵੇ ਪਰ ਇਸ ਵਿਚੋਂ ਪਤਨੀਆਂ ਦੀ ਗੁਲਾਮੀ ਦੀ ਮਾਨਸਿਕਤਾ ਦੀ ਬੋਅ ਆਂਦੀ ਹੈ। ਸਾਡੇ ਦੇਸ ਵਿੱਚ ਲੰਬਾ ਸਮਾਂ ਕਈ ਸਮਾਜਿਕ ਕੁਰਿਤੀਆਂ ਕਾਇਮ ਰਹੀਆਂ ਹਨ ਜਿਨ੍ਹਾਂ ਵਿੱਚ ਬਾਲ ਵਿਆਹ, ਸਤੀ ਪ੍ਰਥਾ, ਵਿਧਵਾਵਾਂ ਨਾਲ ਮਾੜਾ ਸਲੂਕ ਆਦਿ ਵਿਸ਼ੇਸ ਤੋਰ ਤੇ ਸ਼ਾਮਲ ਸਨ। ਇਨ੍ਹਾਂ ਕੁਰਿਤੀਆਂ ਦੇ ਖਿਲਾਫ ਸਮੇਂ ਸਮੇਂ ਤੇ ਸਮਾਜ ਸੁਧਾਰਕਾਂ ਨੇ ਅਵਾਜ ਉਠਾਈ ਹੈ। ਸੈਕੜ੍ਹੇ ਸਾਲਾਂ ਦੀ ਗੁਲਾਮੀ ਤੋਂ ਬਾਦ ਅਸੀਂ ਅਜਾਦੀ ਹਾਸਲ ਕੀਤੀ ਹੈ। ਅਜਾਦੀ ਤੋਂ ਬਾਦ ਭਾਰਤ ਵਿੱਚ ਦੇਸ ਦਾ ਅਪਣਾ ਸੰਵਿਧਾਨ ਲਾਗੂ ਕੀਤਾ ਗਿਆ ਜਿਸ ਵਿੱਚ ਵਿਸੇਸ ਤੋਰ ਤੇ ਸਮਾਜਿਕ ਕੁਰਿਤੀਆਂ ਖਤਮ ਕਰਨ ਦੀ ਗੱਲ ਕਹੀ ਗਈ ਹੈ ਅਤੇ ਇਨ੍ਹਾਂ ਕੁਰਿਤੀਆਂ ਨੂੰ ਕਾਇਮ ਰੱਖਣ ਵਾਲੇ ਵਿਅਕਤੀਆਂ, ਸੰਸਥਾਵਾਂ ਖਿਲਾਫ ਕਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਦਿਤਾ ਗਿਆ ਹੈ। ਅਜਾਦੀ ਤੋਂ ਬਾਦ ਦੇਸ ਦੇ ਵੱਖ ਵੱਖ ਵਰਗਾਂ ਵਿਸ਼ੇਸ਼ ਤੋਰ ਤੇ ਸਦੀਆਂ ਤੱਕ ਗੁਲਾਮ ਰਹਿਣ ਵਾਲੇ ਵਰਗ ਦੇ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਵਿਸੇਸ਼ ਯੋਜਨਾਵਾਂ ਬਣਾਈਆਂ ਗਈਆ ਅਤੇ ਲਾਗੂ ਕੀਤੀਆਂ ਗਈਆਂ ਹਨ। ਮਹਿਲਾਵਾਂ ਜਿਨ੍ਹਾਂ ਨੂੰ ਅਕਸਰ ਹਿੰਦੂ ਧਰਮ ਵਿੱਚ ਬਰਾਬਰਤਾ ਦਾ ਦਰਜਾ ਨਹੀਂ ਦਿਤਾ ਜਾਂਦਾ ਸੀ  ਨੂੰ ਮਾਨਸਿਕ ਤੋਰ ਤੇ ਗੁਲਾਮ ਬਣਾਕੇ ਰੱਖਣ ਲਈ ਇਸ ਪੁਰਸ ਪ੍ਰਧਾਨ ਸਮਾਜ ਵਲੋਂ ਸੋਚੀ ਸਮਝੀ ਸਾਜਿਸ਼ ਅਧੀਨ ਅਜਿਹੇ ਤਿਉਹਾਰ ਅਤੇ ਮੋਕੇ ਬਣਾਏ ਗਏ ਸਨ ਕਿ ਅੋਰਤ ਕਦੇ ਵੀ ਅਪਣੇ ਆਪ ਨੂੰ ਅਜਾਦ ਨਾਂ ਮਹਿਸੂਸ ਕਰ ਸਕੇ। ਕਰਵਾ ਚੋਥ ਦਾ ਵਰਤ ਵੀ ਉਨ੍ਹਾਂ ਵਿਚੋਂ ਹੀ ਇੱਕ ਹੈ। ਇਸ ਸਬੰਧੀ ਵੱਖ ਵੱਖ ਕਥਾਵਾਂ ਅਨੁਸਾਰ ਮਲਾਵਾਂ ਨੇ ਅਪਣੇ ਪਤੀਆਂ ਨੂੰ ਅਪਣੀ ਸ਼ਕਤੀ ਨਾਲ ਯਮਰਾਜ ਅਤੇ ਮੋਤ ਦੇ ਮੂੰਹ ਤੋਂ ਬਚਾਇਆ ਹੈ। ਬੇਸ਼ੱਕ ਅਜਿਹੀਆਂ ਮਿਥਿਹਾਸਕ ਕਹਾਣੀਆਂ ਸਚਾਈ ਤੋਂ ਕੋਹਾਂ ਦੂਰ ਹਨ ਪਰ ਅੱਜ ਵੀ ਕਰੋੜ੍ਹਾਂ ਪਤਨੀਆਂ ਅਪਣੇ ਪਤੀ ਦਾ ਅਤਿਆਚਾਰ ਸਹਿਣ ਦੇ ਬਾਬਜੂਦ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਹਿੰਦੂ ਧਰਮ ਵਿੱਚ ਬੈਠੇ ਕੁੱਝ ਧਰਮ ਵਿਰੋਧੀ ਅਤੇ ਮਤਲਬ ਪ੍ਰਸਤ ਲੋਕਾਂ ਨੇ ਸਦੀਆਂ ਤੋਂ ਅਜਿਹੀਆਂ ਰੀਤਾਂ ਵਿਕਸਿਤ ਕਰਕੇ ਅਤੇ ਕਾਇਮ ਰੱਖਕੇ ਸਮਾਜ ਦਾ ਬੇੜਾ ਗਰਕ ਕੀਤਾ ਹੈ। ਅੱਜ ਵੀ ਹਿੰਦੂ ਧਰਮ ਵਿੱਚ ਬੈਠੇ ਅਜਿਹੇ ਕੁੱਝ ਕੁ ਵਿਅਕਤੀਆਂ ਕਾਰਨ ਕਈ ਮੰਦਰਾਂ ਵਿੱਚ ਮਹਿਲਾਵਾਂ ਦਾ ਜਾਣਾ ਮਨ੍ਹਾਂ ਹੈ, ਵਿਧਵਾ ਮਹਿਲਾਵਾਂ ਨਾਲ ਘਟੀਆ ਵਤੀਰਾ ਕੀਤਾ ਜਾਂਦਾ ਹੈ, ਮਹਿਲਾਵਾਂ ਨੂੰ ਪੈਰ ਦੀ ਜੁੱਤੀ ਮੰਨਿਆ ਜਾਂਦਾ ਹੈ। ਅੱਜ ਅਸੀਂ ਵਿਕਸਿਤ ਹੋਣ ਦੇ ਦਾਅਵੇ ਕਰ ਰਹੇ ਹਾਂ ਪਰ ਸਮਾਜ ਵਿੱਚ ਫੈਲੀਆਂ ਅਜਿਹੀਆਂ ਕੁਰਿਤੀਆਂ ਵਿਕਾਸ ਦੇ ਰਾਹ ਵਿੱਚ ਵੱਡਾ ਰੋੜਾ ਹਨ। ਹਿੰਦੂ ਧਰਮ ਦੀਆਂ ਇਨ੍ਹਾਂ ਕੁਰਿਤੀਆਂ ਨੂੰ ਦੂਜੇ ਧਰਮਾਂ ਵਿੱਚ ਬੇਸ਼ੱਕ ਭੰਡਿਆ ਗਿਆ ਹੈ ਜਿਵੇਂ ਕਿ ਸਿੱਖ ਧਰਮ ਵਿੱਚ ਅਜਿਹੇ ਪਖੰਡਾਂ ਦਾ ਵਿਰੋਧ ਕੀਤਾ ਗਿਹਾ ਹੈ ਪਰ ਸਿੱਖ ਧਰਮ ਵਿੱਚ ਆ ਰਹੀ ਗਿਰਾਵਟ ਕਾਰਨ ਹਿੰਦੂ ਧਰਮ ਦੀਆਂ ਹੋਰ ਬੁਰਾਈਆਂ ਵਾਂਗ ਇਹ ਪਖੰਡ ਵੀ ਸ਼ਾਮਲ ਹੋ ਗਿਆ ਹੈ ਅਤੇ ਹੁਦ ਕਈ ਗੁਰਸਿੱਖ ਪਰਿਵਾਰਾਂ ਵਿੱਚ ਵੀ ਮਹਿਲਾਵਾਂ ਵਰਤ ਰੱਖਦੀਆਂ ਹਨ। ਦੁਨੀਆਂ ਦੇ ਹੋਰ ਧਰਮਾਂ ਇਸਲਾਮ, ਇਸਾਈ, ਬੁੱਧ ਆਦਿ ਵਿੱਚ ਇਸ ਨੂੰ ਕੋਈ ਮਾਨਤਾ ਨਹੀਂ ਦਿਤੀ ਗਈ ਹੈ। ਹਿੰਦੂ ਧਰਮ ਦੀ ਬਹੁਲਤਾ ਵਾਲੇ ਭਾਰਤ ਦੇਸ ਵਿੱਚ ਅੱਜ ਦੀ ਗਿਣਤੀ ਵਿੱਚ ਮਹਿਲਾਵਾਂ ਦੀ ਗਿਣਤੀ ਘਟ ਹੈ। ਜੇਕਰ ਪਤੀ ਪਤਨੀ ਬਾਰੇ ਅੰਕੜੇ ਵੀ ਵੇਖੀਏ ਤਾਂ ਪਤਨੀਆਂ ਦੀ ਜਿਆਦਾ ਮੋਤ ਹੋਈ ਹੋਈ ਹੈ। ਸਾਡੇ ਦੇਸ ਵਿੱਚ ਆਖਿਰ ਪਤੀ ਦੀ ਹੀ ਲੰਬੀ ਉਮਰ ਕਿਉਂ ਹੋਵੇ ਪਤਨੀ ਦੀ ਕਿਉਂ ਨਹੀ ਇਹ ਸਵਾਲ ਹਰ ਬੁੱਧੀਜਿਵੀ ਵਿਅਕਤੀ ਨੂੰ ਸੋਚਣਾ ਚਾਹੀਦਾ ਹੈ। ਇੱਥੇ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜਿਨ੍ਹਾਂ ਧਰਮਾਂ, ਸਮਾਜ, ਪਰਿਵਾਰਾਂ ਵਿੱਚ ਇਹ ਵਰਤ ਰੱਖਣ ਦੀ ਪਰੰਪਰਾ ਨਹੀਂ ਹੈ ਕਿ ਉਨ੍ਹਾਂ ਪਰਿਵਾਰਾਂ ਵਿੱਚ ਪਤੀ ਜਲਦੀ ਮਰ ਜਾਂਦੇ ਹਨ ਅਤੇ ਉੱਥੇ ਸਾਰੀਆਂ ਪਤਨੀਆਂ ਵਿਧਵਾਵਾਂ ਹੀ ਹਨ। ਕੀ ਕਰਵਾਚੋਥ ਰੱਖਣ ਵਾਲੀਆਂ ਪਤਨੀਆਂ ਦੇ ਪਤੀ ਸੱਚਮੁੱਚ ਲੰਬੀ ਜਿੰਦਗੀ ਜਿਉਂਦੇ ਹਨ। ਅੱਜ ਵੀ ਕਈ ਵਾਰ ਕਰਵਾਚੋਥ ਵਾਲੇ ਦਿਨ ਵਾਪਰੇ ਕਈ ਸੜ੍ਹਕ ਹਾਦਸਿਆਂ ਵਿੱਚ ਪਤੀ ਦੀ ਮੋਤ ਹੋ ਜਾਂਦੀ ਹੈ ਕੀ ਇਸ ਵਿੱਚ ਵੀ ਪਤਨੀ ਦਾ ਹੀ ਦੋਸ ਹੈ ਇਹ ਸਭ ਸਾਨੂੰ ਸੋਚਣਾ ਪਵੇਗਾ ਨਹੀਂ ਤਾਂ ਸਦੀਆਂ ਤੋਂ ਗੁਲਾਮ ਮਹਿਲਾ ਗੁਲਾਮ ਹੀ ਰਹੇਗੀ।
ਕੁਲਦੀਪ ਚੰਦ
9417563054