ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ.ਏ.ਈ ਵਲੋਂ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਦਾ ਜੋਤੀ ਜੋਤ ਦਿਵਸ 4 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਅਜਮਾਨ ਵਿਖੇ  ਮਨਾਇਆ ਗਿਆ।

05-10-2013 (ਅਜਮਾਨ)  ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ ਏ ਈ ਵਲੋਂ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਜੋਤੀ ਜੋਤ ਦਿਵਸ 4 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਅਜਮਾਨ ਵਿਖੇ ਮਨਾਇਆ ਗਿਆ ।ਸਮਾਗਮ ਦੇ ਅਰੰਭ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਦੇ ਪਾਠ ਕੀਤੇ ਗਏ ਅਤੇ ਫਿਰ ਕੀਰਤਨ ਅਤੇ ਗੁਰਬਾਣੀ ਵਿਚਾਰਾਂ ਹੋਈਆਂ। ਹਰ ਸਮਾਗਮ ਦੀ ਤਰਾਂ ਇਸ ਵਾਰ ਵੀ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਗੁਰੂਘਰ ਵਿਖੇ ਹਾਜ਼ਰੀਆਂ ਲਗਵਾਈਆਂ। ਯੂ ਏ ਈ ਦੇ ਬਹੁਤ ਸਾਰੇ ਸ਼ਹਿਰਾਂ, ਆਬੂ ਧਾਬੀ, ਦੁਬਈ, ਜਬਲ ਅਲੀ, ਕਲ਼ਬਾ, ਖੋਰਫਕਾਨ, ਰਸ਼ ਅਲ ਖੇਮਾਂ, ਅਲ ਰਮਸ,  ਉਮ ਅਲ ਕੁਈਨ ਸ਼ਾਰਜਾ ਅਤੇ ਅਜਮਾਨ ਤੋ ਸੰਗਤਾਂ ਨੇ  ਆਕੇ ਸਤਿਗੁਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਡੇਰਾ ਰਤਨਪੁਰੀ ਜੇਜੋਂ ਦੁਆਬਾ ਦੇ ਸਰਪ੍ਰਸਤ ਸੰਤ ਬੀਬੀ ਮੀਨਾ ਕੁਮਾਰੀ ਜੀ ਨੇ ਵੀ ਇਸ ਸਮਾਗਮ ਵਿੱਚ ਹਾਜ਼ਰੀ ਲਗਵਾਈ ਅਤੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰੂ ਉਪਦੇਸ਼ ਨਾਲ ਜੋੜਿਆ। ਸੁਸਾਇਟੀ ਦੇ ਹੈਡ ਗ੍ਰੰਥੀ ਭਾਈ ਕਮਲਰਾਜ ਸਿੰਘ, ਬਾਬਾ ਸੁਰਜੀਤ ਸਿੰਘ, ਬੂਟਾ ਸਿੰਘ ਆਬੂ ਧਾਬੀ, ਸੁਰਿੰਦਰ ਸਿੰਘ, ਪਰਮਜੀਤ, ਭਾਈ ਮਨਜੀਤ ਸਿੰਘ ਗਿੱਦਾ ਅਤੇ ਭਾਈ ਰੁਪ ਲਾਲ ਜੀ ਦਾ ਜਥਾ, ਭਾਈ ਹਰੀਕਿਸ਼ਨ, ਭਾਈ ਕੇਵਲ ਰਾਮ, ਭਾਈ ਗੁਰਦੇਵ ਰਾਸ ਅਲ ਖੇਮਾਂ, ਨਿਰਮਲ ਕੁਮਾਰ ਤੇ ਸਾਥੀ ਅਲੀ ਮੂਸਾ ਵਾਲੇ ਅਤੇ ਹੋਰ ਬਹੁਤ ਜਥਿਆਂ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਭਾਈ ਹਰਜੀਤ ਸਿੰਘ ਜੀ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਬੀਬੀ ਕੁਲਵਿੰਦਰ ਕੌਰ ਕੋਮਲ ਚੇਅਰਪਰਸਨ ਸਪਰਿੰਗਡੇਲ ਇੰਡੀਅਨ ਸਕੂਲ ਸ਼ਰਜਾ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੈ ਕੀਤੇ।ਇਸ ਸਮਾਗਮ ਦਾ ਪ੍ਰਬੰਧ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਅਤੇ ਸੁਸਾਇਟੀ ਦੇ ਪਰਧਾਨ ਸ਼੍ਰੀ ਰੂਪ ਸਿੱਧੂ ਜੀ ਦੀ ਦੇਖ ਰੇਖ ਹੋਇਆ। ਪਰਧਾਨ ਰੂਪ ਸਿੱਧੂ ਨੇ ਸਮੂਹ ਸੰਗਤਾਂ ਅਤੇ ਬੀਬੀ ਮੀਨਾ ਦੇਵੀ ਜੀ ਨੂੰ ਜੀ ਆਇਆ ਕਿਹਾ । ਸਮੂਹ ਸੰਗਤਾਂ ਦਾ ਇਸ ਸਮਾਗਮ ਵਿੱਚ ਹਾਜ਼ਰੀਆਂ ਲਗਵਾਉਣ ਲਈ ਧੰਨਵਾਦ ਕਰਦੇ ਹੋਏ ਸ਼੍ਰੀ ਰੂਪ ਸਿੱਧੂ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ਾਂ ਤੇ ਚੱਲਦੇ ਹੋਏ ਅਪਸੀ ਭਾਈਚਾਰਕ ਸਾਂਝ ਵਧਾਕੇ, ਸਮਾਜ ਭਲਾਈ ਕੰਮ ਕਰਕੇ ਅਤੇ ਸਿਮਰਨ ਨਾਲ ਜੁੜਕੇ ਹੀ ਅਸੀ ਸਤਿਗੁਰਾਂ ਨੂੰ ਸੱਚੀ ਸ਼ਰਧਾਂਜਲੀਂ ਦੇ ਸਕਦੇ ਹਾਂ। ਇਸ ਸਮਾਗਮ ਦੀ ਸਾਰੀ ਲਾਈਟਿੰਗ ਅਤੇ ਸਜਾਵਟ ਦੀ ਸੇਵਾ ਬੰਬੇ ਲਾਈਟ ਹਾਊਸ ਵਲੋਂ ਕੀਤੀ ਗਈ। ਸੁਸਾਇਟੀ ਦੇ ਲੰਗਰ ਇੰਚਾਰਜ ਭਾਈ ਅਜੇ ਕੁਮਾਰ, ਖਜ਼ਾਨਚੀ ਭਾਈ ਧਰਮਪਾਲ ਅਤੇ ਤਰਸੇਮ ਸਿੰਘ, ਸੇਵਾ ਸੰਭਾਲ ਇੰਚਾਰਜ ਸਰੂਪ ਸਿੰਘ, ਹੈਡ ਗ੍ਰੰਥੀ ਭਾਈ ਕਮਲਰਾਜ ਸਿੰਘ, ਭਾਈ ਬਿੱਕਰ ਸਿੰਘ, ਬਾਬਾ ਪਰਮਜੀਤ ਸਿੰਘ, ਰਾਜ ਕੁਮਾਰ, ਗੁਰਮੁਖ ਅਤੇ ਸਿਕਿਊਰਿਟੀ ਇੰਚਾਰਜ ਜਸਵਿੰਦਰ ਢੇਸੀ ਨੇ ਆਪਣੀ ਸੇਵਾ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈ। ਮੰਚ ਸਕੱਤਰ ਦੀ ਸੇਵਾ ਭਾਈ ਬਲਵਿੰਦਰ ਸਿੰਘ ਜੀ ਨੇ ਨਿਭਾਈ। ਵੱਖ ਵੱਖ ਸ਼ਹਿਰਾਂ ਤੋਂ ਸੰਗਤ ਨੂੰ ਲਿਆਉਣ ਲਈ ਭਾਈ ਚਰਨਦਾਸ, ਚਰਨਜੀਤ ਸਿੰਘ, ਵਿਨੋਦ ਕੁਮਾਰ, ਰਾਮ ਲੁਭਾਇਆ, ਬਲਬੀਰ ਮਾਹੀ, ਫੋਰਮੈਨ ਮੱਖਣ ਸਰਹਾਲੀ, ਫੋਰਮੈਨ ਬਾਲੀ, ਰਾਮਪਾਲ ਅਤੇ ਨਿਰਮਲ ਚੰਦ ਜੀ ਨੇ ਵੀ ਅਹਿਮ ਭੂਮਿਕਾ ਨਿਭਾਈ। ਚਾਹ ਪਕੌੜੇ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।