19 ਸਤੰਬਰ, 2013 (ਦੁਬੇਟਾ, ਨੰਗਲ) ਉੱਘੇ ਲੇਖਕ, ਚਿੰਤਕ ਅਤੇ ਸਮਾਜ ਸੇਵਕ ਸ਼੍ਰੀ ਕੁਲਦੀਪ ਚੰਦ ਜੀ ਨੂੰ ਗਹਿਰਾ ਸਦਮਾ ਪੁੱਜਾ। 16 ਸਤੰਬਰ ਨੂੰ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ਼੍ਰੀ ਰੋਸ਼ਨ ਲਾਲ ਜੀ ਅਕਾਲ ਚਲਾਣਾ ਕਰ ਗਏ। ਸ਼੍ਰੀ ਰੋਸ਼ਨ ਲਾਲ ਜੀ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਸਨ । ਪਿਛਲਾ ਕੁੱਝ ਸਮਾਂ ਬੀਮਾਰ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਦੀ ਸਿਹਤ ਠੀਕ ਠਾਕ ਸੀ ਤੇ ਪ੍ਰੀਵਾਰ ਦੇ ਮੈਂਬਰਾਂ ਦੇ ਅਜਿਹੀ ਗੱਲ ਚਿੱਤ ਖਿਆਲ ਵੀ ਨਹੀ ਸੀ ਕਿ ਉਹ ਏਨੀ ਜਲਦੀ ਵਿਛੋੜਾ ਦੇ ਜਾਣਗੇ। 16 ਸਿਤੰਬਰ ਨੂੰ ਵੀ ਕੁਲਦੀਪ ਚੰਦ ਜੀ ਅਤੇ ਉਨ੍ਹਾਂ ਦੇ ਬੱਚਿਆਂ ਦੇ ਗੁਰਦਵਾਰਾ ਸਾਹਿਬ ਜਾਣ ਪਿੱਛੌਂ ਰੋਸ਼ਨ ਲਾਲ ਜੀ ਨੇ ਸਿਹਤ ਵਿਗੜਦੀ ਮਹਿਸੂਸ ਕੀਤੀ ਅਤੇ ਆਪਣੀ ਧਰਮ ਪਤਨੀ ਨੂੰ ਪਾਣੀ ਲਿਆਉਣ ਲਈ ਕਿਹਾ। ਜਦ ਉਹ ਪਾਣੀ ਲੈਕੇ ਵਾਪਿਸ ਆਏ ਤਾਂ ਦੇਖਿਆ ਕਿ ਸ਼੍ਰੀ ਰੋਸ਼ਨ ਲਾਲ ਜੀ ਸਵਰਗ ਸਿਧਾਰ ਚੁੱਕੇ ਸਨ। ਉਨ੍ਹਾਂ ਦਾ ਸੰਸਕਾਰ 17 ਸਿਤੰਬਰ ਨੂੰ ਸਾਰੇ ਰਿਸ਼ਤੇਦਾਰਾਂ, ਸੱਕੇ ਸਬੰਧੀਆਂ, ਦੋਸਤਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਸ਼ਰਧਾਪੂਰਵਕ ਕੀਤਾ ਗਿਆ। ਉਨ੍ਹਾਂ ਦੇ ਨਮਿਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ 29 ਸਿਤੰਬਰ ਨੂੰ ਪਾਏ ਜਾਣਗੇ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ.ਏ.ਈ ਇਸ ਦੁੱਖ ਦੀ ਘੜੀ ਵਿੱਚ ਸ਼੍ਰੀ ਕੁਲਦੀਪ ਚੰਦ ਅਤੇ ਉਨ੍ਹਾਂ ਦੇ ਪ੍ਰੀਵਾਰ ਦੇ ਨਾਲ ਹੈ। ਸੁਸਾਇਟੀ ਅਤੇ ਅਦਾਰਾ ਉਪਕਾਰ.ਕੋਮ ਵਲੋਂ ਅਰਦਾਸ ਹੈ ਕਿ ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਆਤਮਿਕ ਸ਼ਾਂਤੀ ਬਖਸ਼ਣ ਅਤੇ ਸਮੂਹ ਪ੍ਰੀਵਾਰ ਨੂੰ ਭਾਣਾ ਮੰਨਣ ਦੀ ਸਮਰੱਥਾ ਬਖਸ਼ਣ।