05-09-2013 (ਡੁਮੇਲੀ) ਅੱਜ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ.ਏ.ਈ ਵਲੋਂ ਪਿੰਡ ਡੁਮੇਲੀ ਦੇ ਤਿੰਨ ਅਨਾਥ ਬੱਚਿਆਂ ਦੀ ਪੜ੍ਹਾਈ ਵਾਸਤੇ 10000 ਹਜ਼ਾਰ ਰੁਪੈ ਦੀ ਮਾਲੀ ਮਦਦ ਕੀਤੀ ਗਈ। ਇਸ ਪਿੰਡ ਦੇ ਤਿੰਨ ਬੱਚਿਆਂ, ਸੁਮਨ ਰਾਣੀ ਉਮਰ 14 ਸਾਲ, ਮਨਿੰਦਰ ਕੁਮਾਰ 8 ਸਾਲ ਅਤੇ ਤਰਨਜੀਤ 6 ਸਾਲ ਦੇ ਪਿਤਾ ਸੋਹਣ ਲਾਲ ਅਤੇ ਉਸਦੀ ਪਤਨੀ ਦੀ ਕੁੱਝ ਸਾਲ ਪਹਿਲੇ ਮੌਤ ਹੋ ਗਈ ਸੀ । ਹੁਣ ਉਨ੍ਹਾਂ ਦੇ ਬਜ਼ੁਰਗ ਦਾਦਾ ਦਾਦੀ ਜੀ ਹੀ ਬੱਚਿਆਂ ਦੀ ਦੇਖ ਭਾਲ ਕਰਦੇ ਹਨ। ਬਜ਼ੁਰਗ ਦਾਦਾ ਜੀ ਦੀ ਅੱਖਾਂ ਦੀ ਰੌਸਨੀ ਨਾਮਾਤਰ ਹੋਣ, ਅਤੇ ਵਡੇਰੀ ਉਮਰ ਕਰਕੇ ਉਹ ਕੋਈ ਕੰਮ ਕਰਨ ਤੋਂ ਵੀ ਅਸਮਰੱਥ ਹਨ। 16 ਅਗਸਤ ਨੂੰ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਸ਼੍ਰੀ ਰੂਪ ਸਿੱਧੂ ਜੀ ਧੋਗੜੀ ਵਾਲੇ ਪਿੰਡ ਡੁਮੇਲੀ ਵਿਖੇ ਕਈ ਪਿੰਡਾਂ ਦੇ ਸਤਿਗੁਰੂ ਰਵਿਦਾਸ ਭਵਨਾਂ ਦੀਆਂ ਕਮੇਟੀਆਂ ਦੇ ਤਾਲ-ਮੇਲ  ਵਧਾਉਣ ਲਈ ਰੱਖੀ ਗਈ ਮੀਟਿੰਗ ਵਾਸਤੇ ਆਏ ਸਨ। ਉਸ ਦਿਨ ਪਿੰਡ ਦੇ ਸਰਪੰਚ ਅਤੇ ਸਾਬਕਾ ਪੰਚ ਜਗਜੀਵਨ ਜੀ ਨੇ ਰੂਪ ਸਿੱਧੂ ਜੀ ਨੁੰ ਇਨ੍ਹਾਂ ਬੱਚਿਆਂ ਦੀ ਹਾਲਤ ਤੋਂ ਜਾਣੂ ਕਰਵਾਇਆ ਸੀ ਤੇ ਇਨ੍ਹਾਂ ਦੀ ਪੜ੍ਹਾਈ ਲਈ ਮਦਦ ਕਰਨ ਲਈ  ਕਿਹਾ ਸੀ। ਉਸੇ ਦਿਨ ਬੱਚਿਆਂ ਅਤੇ ਉਨ੍ਹਾਂ ਦੇ ਦਾਦਾ ਜੀ ਨੂੰ ਮਿਲਣ ਤੋਂ ਬਾਦ ਰੂਪ ਸਿੱਧੂ ਜੀ ਨੇ ਵਾਅਦਾ ਕੀਤਾ ਸੀ ਕਿ ਸੁਸਾਇਟੀ ਬੱਚਿਆਂ ਦੀ ਪੜ੍ਹਾਈ ਹਿਤ ਮਦਦ ਜਰੂਰ ਕਰੇਗੀ। ਜਦ ਰੂਪ ਸਿੱਧੂ ਜੀ ਨੇ ਇਹ ਮਸਲਾ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਪਾਲ ਜੀ ਜੰਡਾਲੀ ਵਾਲਿਆਂ ਨਾਲ ਸਾਂਝਾ ਕਿਤਾ ਤਾਂ ਉਨ੍ਹਾਂ ਨੇ ਵੀ ਹਾਂ ਕਰਨ ਵਿੱਚ ਇਕ ਪਲ ਵੀ ਨਹੀ ਲਗਾਇਆ ਸਗੋਂ ਇਸ ਉਤਮ ਸੇਵਾ ਲਈ ਲੋੜੀਂਦੀ ਮਾਲੀ ਮਦਦ ਵੀ ਖੁਦ ਹੀ ਕਰ ਦਿਤੀ ਅੱਜ ਸ਼੍ਰੀ ਬਖਸ਼ੀ ਰਾਮ ਜੀ ਦੇ ਪਾਏ ਮਾਲੀ ਯੋਗਦਾਨ ਸਦਕਾ ਬੱਚਿਆਂ ਤੱਕ 10000 ਰੁਪਏ ਦੀ ਮਾਲੀ ਮਦਦ ਪਹੁੰਚਾ ਦਿੱਤੀ ਗਈ ਹੈ। ਸੰਤ  ਸ਼੍ਰੀ ਜਸਵੰਤ ਸਿੰਘ ਜੀ ਰਾਵਲ ਪਿੰਡੀ ਵਾਲੇ, ਸ਼੍ਰੀ ਸ਼ਿਵ ਦਿਆਲ ਅਨਜਾਣ ਧੋਗੜੀ ਵਾਲੇ, ਸ਼ੀ ਗਿਆਨ ਚਂਦ ਬੰਗੜ ਜੀ ਅਤੇ ਦੀਪਕ ਕੁਮਾਰ ਜੀ ਪਿੰਡ ਪੰਡੋਰੀ ਨਿੱਝਰਾਂ ਵਾਲਿਆਂ ਨੇ ਅੱਜ ਡੁਮੇਲੀ ਪਹੁੰਚ ਕੇ 10000 ਰੁਪੈ  ਬੱਚਿਆਂ ਅਤੇ ਉਨ੍ਹਾਂ ਦੀ ਦਾਦੀ ਨੂੰ ਭੇਟ ਕੀਤੇ। ਇਸ ਸਮੇਂ ਪਿੰਡ ਦੇ ਸਾਬਕਾ ਪੰਚ ਸ਼੍ਰੀ ਜਗਜੀਵਨ ਅਤੇ ਪਿੰਡ ਰਿਹਾਣਾ ਜੱਟਾਂ ਦੇ ਸ਼੍ਰੀ ਰਘੁਬੀਰ ਸਿੰਘ ਜੀ ਵੀ ਹਾਜ਼ਰ ਸਨ। ਪਰਧਾਨ ਰੂਪ ਸਿੱਧੂ ਜੀ ਵਲੋਂ ਸ਼੍ਰੀ ਬਖਸ਼ੀ ਰਾਮ ਜੀ ਦਾ ਮਾਲੀ ਯੋਗਦਾਨ ਵਾਸਤੇ ਧੰਨਵਾਦ ਹੈ।