ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ.ਏ.ਈ ਵਲੋਂ ਪਿੰਡ ਡਰੋਲੀ ਕਲਾਂ ਦੀ ਇਕ ਗ਼ਰੀਬ ਲੜਕੀ

ਦੇ ਵਿਆਹ ਵਾਸਤੇ 11000 ( ਗਿਆਰਾਂ ਹਜ਼ਾਰ ਰੁਪੈ ) ਦੀ ਮਾਲੀ ਮਦਦ ਕੀਤੀ ਗਈ।

05-09-2013 (ਡਰੋਲੀ ਕਲਾਂ) ਅੱਜ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ.ਏ.ਈ ਵਲੋਂ ਜਲੰਧਰ ਜਿਲ੍ਹੇ ਦੇ ਪਿੰਡ ਡਰੋਲੀ ਕਲਾਂ ਦੀ ਇਕ ਗ਼ਰੀਬ ਲੜਕੀ ਦੇ ਵਿਆਹ ਲਈ 11000 ਰੁਪੈ ਦੀ ਮਦਦ ਕੀਤੀ ਗਈ। ਇਸ ਪਿੰਡ ਦੇ ਇਕ ਗ਼ਰੀਬ ਵਿਅਕਤੀ ਸੁਰਿੰਦਰ ( ਸ਼ਿੰਦਾ) ਦੀ ਕੁੱਝ ਸਮਾਂ ਪਹਿਲੇ ਮੌਤ ਹੋ ਗਈ ਸੀ ਅਤੇ ਉਸਦੀ ਪਤਨੀ ਗਿਆਨ ਕੌਰ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਹੀ ਹੈ। ਗਿਆਨ ਕੌਰ ਦੀ ਬੇਟੀ ਰਾਜਵਿੰਦਰ ਕੌਰ ਦੀ 6 ਸਤੰਬਰ ਨੂੰ ਸ਼ਾਦੀ ਹੈ। ਇਸ ਗ਼ਰੀਬ ਪ੍ਰੀਵਾਰ ਬਾਰੇ ਜਦੋਂ ਸੁਸਾਇਟੀ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਨੇ ਇਸ ਲੜਕੀ ਦੀ ਮਦਦ ਕਰਨ ਦਾ ਵਾਅਦਾ ਕਰ ਦਿੱਤਾ। ਅੱਜ ਸੰਤ ਜਸਵੰਤ ਸਿੰਘ ਜੀ ਰਾਵਲਪਿੰਡੀ ਵਾਲੇ, ਸ਼੍ਰੀ ਸ਼ਿਵ ਦਿਆਲ ਅਨਜਾਣ ਧੋਗੜੀ, ਸ਼੍ਰੀ ਗਿਆਨ ਚੰਦ ਬੰਗੜ ਅਤੇ ਦੀਪਕ ਕੁਮਾਰ ਪਿੰਡ ਪੰਡੋਰੀ ਨਿੱਝਰਾਂ ਨੇ ਪਿੰਡ ਡਰੋਲੀ ਕਲਾਂ ਪਹੁੰਚ ਕੇ 11000 ਰੁਪਏ ( ਗਿਆਰਾਂ ਹਜ਼ਾਰ) ਰਾਜਵਿੰਦਰ ਕੌਰ ਨੂੰ ਦਿੱਤੇ। ਇਸ ਸਮੇਂ ਸ਼੍ਰੀ ਰਘੁਬੀਰ ਸਿੰਘ ਰਿਹਾਣਾ ਜੱਟਾਂ, ਡਰੋਲੀ ਕਲਾਂ ਦੀ ਸਰਪੰਚ, ਲੜਕੀ ਦੀ ਮਾਤਾ ਗਿਆਨ ਕੌਰ ਅਤੇ ਪਿੰਡ ਦੇ ਕਈ ਹੋਰ ਪਤਵੰਤੇ ਮੌਜੂਦ ਸਨ। ਸੁਸਾਇਟੀ ਦੇ ਪਰਧਾਨ ਸ਼੍ਰੀ ਰੂਪ ਸਿੱਧੂ ਧੋਗੜੀ ਨੇ ਕਿਹਾ ਕਿ ਸੁਸਾਇਟੀ ਅਨਾਥ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਸੰਭਵ ਮਦਦ ਦੇ ਉਪਰਾਲੇ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਓਨ੍ਹਾਂ ਕਿਹਾ ਕਿ ਇਸ ਲੜਕੀ ਵਾਸਤੇ ਮਾਲੀ ਮਦਦ ਦਾ ਯੋਗਦਾਨ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਪਾਲ ਪਿੰਡ ਜੰਡਾਲੀ ਵਾਲਿਆਂ ਨੇ ਕੀਤਾ ਹੈ। ਸ਼੍ਰੀ ਬਖਸ਼ੀ ਰਾਮ ਜੀ ਇਹ ਸੇਵਾ ਅਕਸਰ ਕਰਦੇ ਹੀ ਰਹਿੰਦੇ ਹਨ। ਸ਼੍ਰੀ ਰੂਪ ਸਿੱਧੂ ਨੇ ਚੇਅਰਮੈਨ ਬਖਸ਼ੀ ਰਾਮ ਜੀ ਦਾ ਇਸ ਯੋਗਦਾਨ ਲਈ ਤਹਿ-ਦਿਲੋਂ ਧੰਨਵਾਦ ਕੀਤਾ। ਸ਼੍ਰੀ ਸਿੱਧੂ ਨੇ ਕਿਹਾ ਕਿ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਮਾਲੀ ਮਦਦ ਕਰਨ ਦੇ ਨਾਲ ਨਾਲ ਸਾਨੂੰ ਆਪਣੇ ਸਮਾਜ ਨੂੰ ਦਾਜ-ਰਹਿਤ ਵਿਆਹ ਅਤੇ ਸਮੂਹਿਕ ਵਿਆਹਾਂ ਵਲ ਪ੍ਰੇਰਿਤ ਕਰਨਾ ਚਾਹੀਦਾ ਹੈ ਤਦ ਹੀ ਅਸੀ ਆਪਣੇ ਸਮਾਜ ਦੀ ਮਾਲੀ ਹਾਲਤ ਕਾਬੂ ਵਿੱਚ ਰੱਖ ਸਕਦੇ ਹਾਂ।