ਪੰਜਾਬ ਵਿੱਚ ਵਧ ਰਿਹਾ ਹੈ ਕੈਂਸਰ ਦਾ ਕਹਿਰ ਪੰਜਾਬ ਸਰਕਾਰ ਨੇ ਕੈਂਸਰ ਰੋਗੀਆਂ ਦੇ ਇਲਾਜ ਲਈ ਪਿਛਲੇ ਅੱਠ ਮਹੀਨਿਆਂ ਦੌਰਾਨ ਹੀ 3284 ਰੋਗੀਆਂ ਨੂੰ  35,37,45,019/- ਰੁਪਏ ਦੀ ਵਿੱਤੀ ਸਹਾਇਤਾ ਦਿਤੀ।


01 ਸਤੰਬਰ, 2013 (ਕੁਲਦੀਪ ਚੰਦ) ਪੰਜਾਬ ਵਿੱਚ ਪਿਛਲੇ ਕੁੱਝ ਸਾਲਾਂ ਦੌਰਾਨ ਕੈਂਸਰ ਦੇ ਮਰੀਜ਼ਾਂ ਦੀ ਸੰਖਿਆ ਵਿੱਚ ਅਥਾਹ ਵਾਧਾ ਹੋਇਆ ਹੈ। ਇਸਦਾ ਮੁੱਖ ਕਾਰਨ ਸ਼ਹਿਰੀਕਰਨ ਅਤੇ ਉਦਯੋਗਾਂ ਦਾ ਵਿਸਥਾਰ, ਜੀਵਣ ਸ਼ੈਲੀ ਵਿੱਚ ਤਬਦੀਲੀਆਂ, ਵੱਧਦੀ ਅਬਾਦੀ ਅਤੇ ਜੀਵਣ ਕਾਲ ਦਾ ਵੱਧਣਾ ਹੈ। ਆਦਮੀਆਂ ਨੂੰ ਫੇਫੜੇ, ਇਸੋਫੇਗਸ, ਪੇਟ, ਮੋਖਿਕ ਅਤੇ ਫਰੈਨਜੀਅਰ ਕੈਂਸਰ ਜ਼ਿਆਦਾ ਹੁੰਦਾ ਹੈ। ਔਰਤਾਂ ਵਿੱਚ ਸਰਵਿਕਸ ਅਤੇ ਛਾਤੀ ਦਾ ਕੈਂਸਰ ਜ਼ਿਆਦਾ ਹੁੰਦਾ ਹੈ। ਸਾਰੀ ਦੁਨੀਆਂ ਵਿੱਚ ਕੈਂਸਰ ਦੀਆਂ ਸਾਰੀਆਂ ਕਿਸਮਾਂ ਨਾਲ ਲਗਭੱਗ 12 ਫੀਸਦੀ ਮੌਤਾਂ ਹੁੰਦੀਆਂ ਹਨ। ਵਿਕਸਿਤ ਦੇਸ਼ਾਂ ਵਿੱਚ ਕਾਰਡੀਓਵੈਸਕੂਲਰ ਤੋਂ ਬਾਅਦ ਕੈਂਸਰ ਮੌਤ ਦਾ ਦੂਸਰਾ ਕਾਰਨ ਹੈ ਜਿਸ ਨਾਲ 21 ਫੀਸਦੀ ਮੌਤਾਂ ਹੁੰਦੀਆਂ ਹਨ। ਵਿਕਾਸਸ਼ੀਲ ਦੇਸ਼ਾਂ ਵਿੱਚ ਕੈਂਸਰ ਮੌਤ ਦਾ ਤੀਜਾ ਮੁੱਖ ਕਾਰਨ ਹੈ ਜਿਸ ਨਾਲ 9.5 ਫੀਸਦੀ ਮੌਤਾਂ ਹੁੰਦੀਆਂ ਹਨ। ਇੱਕ ਅਨੁਮਾਨ ਅਨੁਸਾਰ ਸਾਡੇ ਦੇਸ਼ ਵਿੱਚ ਕੈਂਸਰ ਨਾਲ ਲਗਭੱਗ 2 ਤੋਂ 2.5 ਮਿਲੀਅਨ ਲੋਕ ਪੀੜਿਤ ਹਨ ਅਤੇ ਹਰ ਸਾਲ ਕੈਂਸਰ ਦੇ ਮਰੀਜ਼ਾਂ ਵਿੱਚ 7 ਲੱਖ ਤੋਂ 9 ਲੱਖ ਦਾ ਵਾਧਾ ਹੋ ਰਿਹਾ ਹੈ। 70 ਫੀਸਦੀ ਤੋਂ ਜ਼ਿਆਦਾ ਕੇਸ ਆਖਰੀ ਸਟੇਜ ਉਤੇ ਜਾਂਚ ਅਤੇ ਇਲਾਜ ਲਈ ਆਉਂਦੇ ਹਨ ਜਿਸ ਕਾਰਨ ਮੌਤ ਦਰ ਵੱਧ ਰਹੀ ਹੈ। ਪੀ ਜੀ ਆਈ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਬਠਿੰਡਾ ਜ਼ਿਲੇ ਦੇ ਬਲਾਕ ਤਲਵੰਡੀ ਸਾਬੋ ਦੇ ਪਿੰਡਾਂ ਵਿੱਚ ਕੈਂਸਰ ਦੇ ਐਪੀਡੈਮੀਓਲੋਜੀਕਲ ਸਟੱਡੀ ਅਨੁਸਾਰ ਇੱਕ ਲੱਖ ਅਬਾਦੀ ਪਿੱਛੇ 125 ਕੈਂਸਰ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ 51 ਮੌਤਾਂ ਹੋਈਆਂ ਹਨ। ਫਿਰ ਏ.ਐਨ.ਐਮ. ਅਤੇ ਮਰਟੀਪਰਪਜ਼ ਹੈਲਥ ਵਰਕਰਜ਼ ਨੇ ਚਾਰ ਜ਼ਿਲਿਆ ਬਠਿੰਡਾ, ਮਾਨਸਾ, ਫਰੀਦਕੋਟ ਅਤੇ ਮੁਕਤਸਰ ਦਾ ਘਰ-ਘਰ ਜਾ ਕੇ ਸਰਵੇ ਕੀਤਾ ਅਤੇ ਦੱਸਿਆ ਕਿ 32 ਲੱਖ ਦੀ ਅਬਾਦੀ ਵਿੱਚੋਂ 4012 ਕੈਂਸਰ ਤੋਂ ਪੀੜਿਤ ਹਨ। ਮਾਲਵਾ ਬੈਲਟ ਵਿੱਚ ਰੋਕੋ ਕੈਂਸਰ ਪ੍ਰੋਗਰਾਮ ਚਲਾਇਆ ਗਿਆ ਹੈ। ਚਾਰ ਜ਼ਿਲਿਆ ਮੁਕਤਸਰ, ਮਾਨਸਾ, ਬਠਿੰਡਾ ਅਤੇ ਫਰੀਦਕੋਟ ਵਿੱਚ ਮੀਮੋਗ੍ਰਾਫੀ ਦੀ ਸਕਰੀਨਿੰਗ ਲਈ ਮੋਬਾਇਲ ਮੈਡੀਕਲ ਯੂਨਿਟ ਸਥਾਪਿਤ ਕੀਤੇ ਗਏ ਹਨ। ਪੰਜਾਬ ਦੀ ਮੋਜੂਦਾ ਅਕਾਲੀ ਭਾਜਪਾ ਸਰਕਾਰ ਵਲੋਂ ਮੁੱਖ ਮੰਤਰੀ ਪੰਜਾਬਤ ਕੈਂਸਰ ਰਾਹਤ ਕੋਸ਼ ਸੋਸਾਇਟੀ ਦਾ ਗਠਨ ਕੀਤਾ ਗਿਆ ਹੈ। ਕੈਂਸਰ ਦੇ ਮਰੀਜਾਂ ਨੂੰ ਇਲਾਜ ਲਈ 1.50 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਸਹਾਇਤਾ ਲਈ ਜਿਲ੍ਹਾ ਪੱਧਰ ਤੇ ਕਮੇਟੀ ਬਣਾਈ ਗਈ ਹੈ ਜੋ ਕਿ ਜਿਲ੍ਹੇ ਵਿੱਚ ਪਹੁੰਚੀਆਂ ਦਰਖਾਸਤਾਂ ਦੀ ਜਾਂਚ ਪੜਤਾਲ ਕਰਕੇ ਸਹਾਇਤਾ ਪ੍ਰਦਾਨ ਕਰਦੀ ਹੈ। ਇਹ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੇ ਨੂੰ ਇਹ ਲਿਖਤੀ ਪ੍ਰਮਾਣ ਪੱਤਰ ਦੇਣਾ ਪਵੇਗਾ ਕਿ ਉਸਨੇ ਪਹਿਲਾਂ ਕਿਸੇ ਵੀ ਸਰਕਾਰੀ ਸੰਸਥਾ/ਸੋਸਾਇਟੀ ਜਾਂ ਸਰਕਾਰ ਦੇ ਕਿਸੇ ਹੋਰ ਅਦਾਰੇ ਤੋਂ ਕੋਈ ਵੀ ਵਿੱਤੀ ਸਹਾਇਤਾ ਨਹੀਂ ਲਈ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿੱਤੀ ਮੱਦਦ ਲੈਣ ਲਈ ਵੱਖ-ਵੱਖ ਜ਼ਿਲਿਆਂ ਤੋਂ 01 ਜਨਵਰੀ ਤੋਂ 26 ਅਗਸਤ 2013 ਤੱਕ ਪ੍ਰਾਪਤ ਹੋਏ 3284 ਕੇਸਾਂ  ਲਈ 35,37,45,019/- ਰੁਪਏ ਦੀ ਰਾਸ਼ੀ ਸਬੰਧਤ ਹਸਪਤਾਲਾਂ ਨੂੰ ਜਾਰੀ ਕੀਤੀ ਗਈ ਹੈ। ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸੁਸਾਇਟੀ ਵੱਲੋਂ ਅੰਮ੍ਰਿਤਸਰ  ਜਿਲ੍ਹੇ ਵਿੱਚ 340 ਮਰੀਜਾਂ ਦੇ ਇਲਾਜ਼ ਲਈ  3,66,03,068/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਬਰਨਾਲਾ ਜਿਲ੍ਹੇ ਵਿੱਚ 97 ਮਰੀਜਾਂ ਦੇ ਇਲਾਜ਼ ਲਈ 92,97,325 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਬਠਿੰਡਾ ਜਿਲ੍ਹੇ ਵਿੱਚ 207 ਮਰੀਜਾਂ ਦੇ ਇਲਾਜ਼ ਲਈ 1,86,12,050/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਫਤਹਿਗੜਸਾਹਿਬ ਜਿਲ੍ਹੇ ਵਿੱਚ 52 ਮਰੀਜਾਂ ਦੇ ਇਲਾਜ਼ ਲਈ  56,90,749/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਫਰੀਦਕੋਟ ਜਿਲ੍ਹੇ ਵਿੱਚ 68 ਮਰੀਜਾਂ ਦੇ ਇਲਾਜ਼ ਲਈ 53,16,800/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਫਿਰੋਜ਼ਪੁਰ ਜਿਲ੍ਹੇ ਵਿੱਚ 97 ਮਰੀਜਾਂ ਦੇ ਇਲਾਜ਼ ਲਈ 94,78,086/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਫਿਰੋਜ਼ਪੁਰ ਜਿਲ੍ਹੇ ਵਿੱਚ 97 ਮਰੀਜਾਂ ਦੇ ਇਲਾਜ਼ ਲਈ 94,78,086/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਗੁਰਦਾਸਪੁਰ ਜਿਲ੍ਹੇ ਵਿੱਚ 229 ਮਰੀਜਾਂ ਦੇ ਇਲਾਜ਼ ਲਈ 3,03,72,000/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਫਾਜਿਲਕਾ ਜਿਲ੍ਹੇ ਵਿੱਚ 90 ਮਰੀਜਾਂ ਦੇ ਇਲਾਜ਼ ਲਈ 90,83,200/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਹੁਸ਼ਿਆਰਪੁਰ ਜਿਲ੍ਹੇ ਵਿੱਚ 151 ਮਰੀਜਾਂ ਦੇ ਇਲਾਜ਼ ਲਈ 1,77,59,142/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਜਲੰਧਰ ਜਿਲ੍ਹੇ ਵਿੱਚ 309 ਮਰੀਜਾਂ ਦੇ ਇਲਾਜ਼ ਲਈ 4,11,93,013/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਕਪੂਰਥਲਾ ਜਿਲ੍ਹੇ ਵਿੱਚ 119 ਮਰੀਜਾਂ ਦੇ ਇਲਾਜ਼ ਲਈ 1,56,93,250/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਲੁਧਿਆਣਾ ਜਿਲ੍ਹੇ ਵਿੱਚ 325 ਮਰੀਜਾਂ ਦੇ ਇਲਾਜ਼ ਲਈ 3,24,23,190/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਮਾਨਸਾ ਜਿਲ੍ਹੇ ਵਿੱਚ 131 ਮਰੀਜਾਂ ਦੇ ਇਲਾਜ਼ ਲਈ 1,25,80,400/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਮੋਗਾ ਜਿਲ੍ਹੇ ਵਿੱਚ 83 ਮਰੀਜਾਂ ਦੇ ਇਲਾਜ਼ ਲਈ 69,98,087/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ 144 ਮਰੀਜਾਂ ਦੇ ਇਲਾਜ਼ ਲਈ 1,40,64,420/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਪਟਿਆਲਾ ਜਿਲ੍ਹੇ ਵਿੱਚ 243 ਮਰੀਜਾਂ ਦੇ ਇਲਾਜ਼ ਲਈ 2,63,72,972/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਪਠਾਨਕੋਟ ਜਿਲ੍ਹੇ ਵਿੱਚ 42 ਮਰੀਜਾਂ ਦੇ ਇਲਾਜ਼ ਲਈ 54,40,500/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਰੂਪਨਗਰ ਜਿਲ੍ਹੇ ਵਿੱਚ 67 ਮਰੀਜਾਂ ਦੇ ਇਲਾਜ਼ ਲਈ 48,33,454/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਵਿੱਚ 77 ਮਰੀਜਾਂ ਦੇ ਇਲਾਜ਼ ਲਈ 80,07,875/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਅਜੀਤਗੜਮੋਹਾਲੀ ਜਿਲ੍ਹੇ ਵਿੱਚ 65 ਮਰੀਜਾਂ ਦੇ ਇਲਾਜ਼ ਲਈ 65,02,326/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸੰਗਰੂਰ ਜਿਲ੍ਹੇ ਵਿੱਚ 197 ਮਰੀਜਾਂ ਦੇ ਇਲਾਜ਼ ਲਈ 2,05,06,115/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਤਰਨਤਾਰਨ ਜਿਲ੍ਹੇ ਵਿੱਚ 151 ਮਰੀਜਾਂ ਦੇ ਇਲਾਜ਼ ਲਈ 1,69,17,000/- ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸਤਰਾਂ ਪੰਜਾਬ ਸਰਕਾਰ ਵਲੋਂ ਇੱਕ ਪਾਸੇ ਮਾਲਵਾ ਬੈਲਟ ਵਿੱਚ ਕੈਂਸਰ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਥੇ ਹੀ ਦੂਜੇ ਪਾਸ ਕੈਂਸਰ ਰੋਗੀਆਂ ਦੇ ਇਲਾਜ ਲਈ ਵਿੱਤੀ ਸਹਾਇਤਾ ਦਿਤੀ ਜਾ ਰਹੀ ਹੈ। ਪੰਜਾਬ ਵਿਚੋਂ ਇਸ ਨਾਮੁਰਾਦ ਬਿਮਾਰੀ ਦਾ ਖਾਤਮਾ ਕਦੋਂ ਹੋਵੇਗਾ ਇਹ ਤਾਂ ਕਿਸੇ ਨੂੰ ਪਤਾ ਨਹੀਂ ਪਰੰਤੂ ਪੰਜਾਬ ਸਰਕਾਰ ਵਲੋਂ ਕੈਂਸਰ ਰੋਗੀਆਂ ਨੂੰ ਇਲਾਜ ਲਈ ਦਿਤੀ ਜਾ ਰਹੀ ਵਿੱਤੀ ਮੱਦਦ ਨਾਲ ਕਈ ਰੋਗੀ ਮੋਤ ਦੇ ਮੂੰਹ ਵਿੱਚ ਜਾਣ ਤੋਂ ਬਚ ਸਕਦੇ ਹਨ। 
ਕੁਲਦੀਪ ਚੰਦ 
9417563054