ਪਿੰਡ ਢੈਪਈ ਜ਼ਿਲਾ ਲੁਧਿਆਣਾ ਵਿਖੇ ਸਤਿਗੁਰੂ ਰਵਿਦਾਸ ਭਵਨਾਂ ਦੀਆਂ ਕਮੇਟੀਆਂ ਦੇ

ਤਾਲ-ਮੇਲ ਸਬੰਧੀ ਮੀਟਿੰਗ ਹੋਈ।

   21 ਅਗਸਤ ( ਢੈਪਈ)  ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ ਏ ਈ ਦੇ ਪ੍ਰਧਾਨ ਰੂਪ ਸਿੱਧੂ, ਸ਼੍ਰੀ ਨਿਰਪਿੰਦਰ ਸਿੰਘ ਅਤੇ ਸ਼੍ਰੀ ਰਣਜੀਤ ਸਿੰਘ ਢੈਪਈ ਦੇ ਅਣਥੱਕ ਯਤਨਾਂਬਹੁਤ ਸਾਰੇ ਪਿੰਡਾਂ ਦੀਆਂ ਸਤਿਗੁਰੂ ਰਵਿਦਾਸ ਭਵਨਾਂ ਦੀਆਂ ਕਮੇਟੀਆਂ ਦੇ ਅਹੁਦੇਦਾਰਾਂ ਦੀ ਮੀਟਿੰਗ ਪਿੰਡ ਢੈਪਈ ਦੇ ਸ਼੍ਰੀ ਗੁਰੂ ਰਵਿਦਾਸ ਧਰਮ-ਅਸਥਾਨ ਵਿਖੇ ਹੋਈ।ਸ਼੍ਰੀ ਰੂਪ ਸਿੱਧੂ ਨੇ ਆਪਣੇ ਵਿਚਾਰ ਰੱਖਦਿਆਂ ਇਸ ਮੀਟਿੰਗ ਦਾ ਮੰਤਵ ਸਾਰੇ ਸ਼੍ਰੀ ਗੁਰੂ ਰਵਿਦਾਸ ਭਵਨਾਂ ਦੀਆਂ ਕਮੇਟੀਆਂ ਦਾ ਆਪਸੀ ਤਾਲ-ਮੇਲ ਬਣਾਕੇ ਇਕ ਸਰਵ ਸਾਂਝੀ ਸੰਸਥਾ ਸਥਾਪਿਤ ਕਰਨਾ ਦੱਸਿਆ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਧਰਮ-ਅਸਥਾਨਾਂ ਦੀ ਇਕ ਸਾਂਝੀ ਸੰਸਥਾ ਹੀ ਸਾਡੀ ਕੌਮ ਨੂੰ ਸਮਾਜਿਕ ਬਰਾਬਰਤਾ, ਅਤੇ ਭਾਈਚਾਰਕ ਸਾਂਝ ਪ੍ਰਦਾਨ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੋਈ ਕਮੇਟੀ ਕਿਸੇ ਵੀ ਡੇਰੇ, ਸਿਆਸੀ ਪਾਰਟੀ ਜਾਂ ਸੰਸਥਾ ਨਾਲ ਸਬੰਧ ਰੱਖਦੀ ਹੋਵੇ, ਪਰ ਹਰ ਕਮੇਟੀ ਨੂੰ ਕੌਮ ਅਤੇ ਆਪਣੇ ਸਮਾਜ ਦੀ ਭਲਾਈ ਲਈ ਸਾਰੇ ਆਪਸੀ ਮੱਤ-ਭੇਦਾਂ ਨੂੰ ਭੁਲਾਕੇ ਇਕ ਝੰਡੇ ਹੇਠ ਇਕੱਠੇ ਹੋਣਾ ਹੀ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਹੀ ਡੇਰਿਆਂ, ਮਹਾਂਪੁਰਸ਼ਾਂ, ਸਿਆਸੀ ਪਾਰਟੀਆਂ ਦਾ ਸਤਿਕਾਰ ਕਰਦੇ ਹਨ, ਸਾਰੀਆਂ ਹੀ ਸਮਾਜ ਭਲਾਈ ਸੰਸਥਾਵਾਂ ਸਮਾਜ-ਸੇਵੀ ਕੰਮ ਕਰਦੀਆਂ ਹਨ ਅਤੇ ਸ਼ਲਾਂਘਾ ਯੋਗ ਹਨ ਪਰ ਅਜੇ ਤੱਕ ਸਾਡੀ ਕੌਮ ਦੀ ਕੋਈ ਵੀ ਅਜਿਹੀ ਸਾਂਝੀ ਸੰਸਥਾ ਨਹੀ ਹੈ ਜੋ ਸਾਰੇ ਡੇਰਿਆਂ, ਪਾਰਟੀਆਂ ਅਤੇ ਸੰਸਥਾਵਾ ਦਾ ਸਤਿਕਾਰ ਕਰਦੀ ਹੋਈ, ਆਪਣੀਆਂ ਆਪਣੀਆਂ ਸੰਸਥਾਵਾਂ ਤੋਂ ਵੀ ਉਪਰ ੳਠ ਕੇ ਸਿਰਫ ਤੇ ਸਿਰਫ ਆਪਣੇ ਸਮਾਜ ਦੀ ਭਲਾਈ ਲਈ ਕੰਮ ਕਰੇ। ਜੇਕਰ ਸਾਡੀ ਕੋਈ ਅਜਿਹੀ ਸੰਸਥਾ ਬਣ ਜਾਂਦੀ ਹੈ ਤਾਂ ਉਹ ਤਕਰੀਬਨ 10000 ਭਵਨਾਂ ਦੀ ਇਕ ਸਾਂਝੀ ਸੰਸਥਾ ਹੋਵੇਗੀ ਅਤੇ ਸਿਰਫ ਕੋਈ ਅਜਿਹੀ ਵਿਸ਼ਾਲ ਸੰਸਥਾ ਹੀ ਸਾਡੇ ਸਮਾਜ ਨੂੰ ਸਹੀ ਸੇਧ ਦੇ ਸਕਦੀ ਹੈ ਅਤੇ ਸਾਡੇ ਸਮਾਜ ਨੂੰ ਉਹ ਹੱਕ ਦਿਲਵਾ ਸਕਦੀ ਹੈ ਜਿਨ੍ਹਾਂ ਤੋਂ ਸਾਨੂੰ ਹਮੇਸ਼ਾਂ ਹੀ ਵਾਂਝੇ ਰੱਖਿਆ ਗਿਆ ਹੈ। ਸਰਵ ਸ਼੍ਰੀ ਸ਼ਿਵ ਦਿਆਲ ਅਨਜਾਣ ਪਿੰਡ ਧੋਗੜੀ, ਨਿਰਪਿੰਦਰ ਸਿੰਘ ਜੀ, ਇੰਦਰਜੀਤ ਲੁਗਾਹ, ਰਣਜੀਤ ਸਿੰਘ ਢੈਪਈ, ਹਰਜਿੰਦਰ ਸਿੰਘ ਢੰਡਾਰੀ, ਮਹਿੰਦਰ ਮਾਧੋਪੁਰੀ ਲੇਖਕ ਤੇ ਗਾਇਕ ਅਤੇ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਇਸ ਉਪਰਾਲੇ ਦੀ ਸ਼ਲਾਂਘਾ ਕੀਤੀ ਅਤੇ ਇਸ ਕਾਰਜ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦਾ ਭਰੋਸਾ ਵੀ ਦੁਆਇਆ।ਇਸ ਮੀਟਿੰਗ ਵਿੱਚ ਸੰਤ ਧਰਮਪਾਲ ਸਿੰਘ ਜੀ ਸੰਘਵਾਲ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ।ਉਨ੍ਹਾਂ ਨੇ ਵੀ ਇਸ ਉਪਰਾਲੇ ਦੀ ਸ਼ਲਾਂਘਾ ਕੀਤੀ ਅਤੇ ਸਾਰੇ ਮੈਂਬਰਾਂ ਨੂੰ ਇਸ ਵਿੱਚ ਯੋਗਦਾਨ ਪਾਉਣ ਲਈ ਕਿਹਾ। ਸ਼੍ਰੀ ਸੁਖਵਿੰਦਰ ਮਹੇ ਅਤੇ ਗੁਰਮੀਤ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਦੇ ਅੰਤ ਵਿੱਚ ਰੂਪ ਸਿੱਧੂ ਜੀ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ ਅਤੇ ਇਸ ਉਪਰਾਲੇ ਨੂੰ ਇਸੇ ਤਰਾਂ ਹੀ ਜਾਰੀ ਰੱਖਣ ਅਤੇ ਅੱਗੇ ਵਧਾਉਣ ਅਤੇ ਸੰਸਥਾ ਦਾ ਰੂਪ ਦੇਣ ਲਈ ਬੇਨਤੀ ਕੀਤੀ।ਪਿੰਡ ਦੀ ਕਮੇਟੀ ਵਲੋਂ ਸੰਤ ਧਰਮਪਾਲ ਜੀ, ਰੂਪ ਸਿੱਧੂ ਜੀ ਅਤੇ ਸ਼ਿਵਦਿਆਲ ਅਨਜਾਣ ਜੀ ਦਾ ਗੁਰੂ ਘਰ ਦੇ ਸਿਰਪਾਉ ਦੇਕੇ ਸਨਮਾਨ ਕੀਤਾ ਗਿਆ। ਸ਼੍ਰੀ ਗੁਰੂ ਰਵਿਦਾਸ ਭਵਨ ਨਵੀਂ ਅਬਾਦੀ ਭੋਗਪੁਰ ਵਲੋਂ ਚਾਹ-ਪਾਣੀ ਦੇ ਲੰਗਰ ਲਗਾਏ ਗਏ।