ਡੁਮੇਲੀ ਪਿੰਡ ਵਿਖੇ ਸਤਿਗੁਰੂ ਰਵਿਦਾਸ ਭਵਨਾਂ ਦੀਆਂ ਕਮੇਟੀਆਂ ਦੀ ਸਫਲ ਮੀਟਿੰਗ ਹੋਈ। 

16 ਅਗਸਤ (ਡੁਮੇਲੀ) ਅੱਜ ਫਗਵਾੜਾ ਬਲੌਕ ਦੇ ਕਈ ਪਿੰਡਾਂ ਦੀਆਂ ਸ਼੍ਰੀ ਗੁਰੂ ਰਵਿਦਾਸ ਭਵਨਾਂ ਦੀਆਂ ਕਮੇਟੀਆਂ ਦੀ ਇਕ ਮੀਟਿੰਗ ਪਿੰਡ ਡੁਮੇਲੀ ਵਿਖੇ ਹੋਈ। ਇਸ ਵਿਚ ਸਾਰੇ ਸ੍ਰੀ ਗੁਰੂ ਰਵਿਦਾਸ ਭਵਨਾਂ ਦੀਆਂ ਕਮੇਟੀਆਂ ਦਾ ਆਪਸੀ ਤਾਲ-ਮੇਲ ਵਧਾਉਣ ਅਤੇ ਭਾਈਚਾਰਕ ਸਾਂਝ ਹਿਤ ਪ੍ਰਚਾਰ ਕੀਤਾ ਗਿਆ।  ਇਹ ਮੀਟਿੰਗ ਸੰਤ ਜਸਵੰਤ ਸਿੰਘ ਜੀ ਰਾਵਲਪਿੰਡੀ ਵਾਲਿਆਂ ਦੇ ਅਣਥੱਕ ਉਪਰਾਲੇ ਸਦਕਾ ਕਰਵਾਈ ਗਈ। ਸ਼੍ਰੀ ਗੁਰੂ ਰਵਿਦਾਸ ਵੈਲਫੇਆ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਜੀ ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ। ਉਨ੍ਹਾਂ ਨੇ ਇਨ੍ਹਾਂ ਕਮੇਟੀਆਂ ਨੂੰ ਆਪਸੀ ਤਾਲ ਮੇਲ ਵਧਾਉਣ, ਇੱਕ ਝੰਡੇ ਹੇਠ ਇਕੱਤਰ ਹੋਣ ਅਤੇ ਇੱਕ ਜਥੇਬੰਧਕ ਸੰਸਥਾ ਦੇ ਰੂਪ ਵਿੱਚ ਸੰਗਠਿਤ ਹੋਕੇ ਸਮਾਜ ਭਲਾਈ ਦੇ ਕੰਮ ਕਰਨ ਅਤੇ ਭਾਈਚਾਰਕ ਸਾਂਝ ਵਾਸਤੇ ਉਪਰਾਲੇ ਕਰਨ ਲਈ ਬੇਨਤੀ ਕੀਤੀ। ਰੂਪ ਸਿੱਧੂ ਨੇ ਉਨ੍ਹਾਂ ਦੀ ਸੁਸਾਇਟੀ ਵਲੋਂ ਯੂ. ਏ. ਈ ਅਤੇ ਪੰਜਾਬ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਸੰਤ ਜਸਵੰਤ ਸਿੰਘ ਜੀ ਨੇ ਕਮੇਟੀਆਂ ਨੂੰ ਸੰਬੋਧਨ ਕਰਦੇ ਹੋਏ ਰੂਪ ਸਿੱਧੂ ਦੇ ਵਿਚਾਰਾਂ ਦੀ ਸ਼ਲਾਂਗਾ ਕੀਤੀ ਅਤੇ ਸਾਰੇ ਵੀਰਾਂ ਨੂੰ ਇਹ ਸੋਚ ਅਪਨਾਉਣ ਅਤੇ ਇਕ ਝੰਡੇ ਹੇਠ ਇਕੱਠੇ ਹੋਣ ਲਈ ਕਿਹਾ। ਸ਼੍ਰੀ ਸੀਟੂ ਬਾਈ ਜੀ ਚੱਕ ਹਕੀਮ ਵਾਲੇ, ਜਸਵਿੰਦਰ ਢੱਡਾ ਜੀ, ਰਘੁਬੀਰ ਸਿੰਘ ਰਿਹਾਣਾ ਜੱਟਾਂ ਵਾਲੇ ਅਤੇ ਹੋਰ ਬੁਲਾਰਿਆਂ ਨੇ ਵੀ ਰੂਪ ਸਿੱਧੁ ਜੀ ਦੇ ਉਪਰਾਲੇ ਨੂੰ ਸਮੇਂ ਦੀ ਮੁਖ ਲੋੜ ਦੱਸਿਆ ਅਤੇ ਇਸ ਉਪਰਾਲੇ ਵਿੱਚ ਸਾਥ ਦੇਣ ਦਾ ਵਾਅਦਾ ਕੀਤਾ। ਇਨ੍ਹਾਂ ਨੇ ਇਸ ਸੰਦੇਸ਼ ਨੂੰ ਹਰ ਪਿੰਡ ਤੱਕ ਪਹੁੰਚਾਣ ਦਾ ਵਾਅਦਾ ਕੀਤਾ।ਪਿੰਡ ਦੇ ਸਰਪੰਚ ਸਾਹਿਬ ਨੇ ਸ਼ੀ ਸਿੱਧੂ ਦਾ ਧੰਨਵਾਦ ਕੀਤਾ। ਪਿੰਡ ਦੀ ਕਮੇਟੀ ਅਤੇ ਸੰਤ ਜਸਵੰਤ ਸਿੰਘ ਜੀ ਵਲੋਂ ਸ਼੍ਰੀ ਰੂਪ ਸਿੱਧੂ ਨੂੰ ਸਿਰੋਪੇ ਭੇਟ ਕੀਤੇ ਗਏ। ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਕਿ ੳਹ ਇਨ੍ਹਾਂ ਮੀਟਿੰਗਾਂ ਵਿੱਚ ਹੋਰ ਪਿੰਡਾਂ ਦੇ ਕਮੇਟੀ ਮੈਂਬਰਾਂ ਨੂੰ ਵੀ ਨਾਲ ਲਿਆਣ ਤਾਂ ਜੋ ਇਹ ਏਕਤਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਪੂਰੇ ਪੰਜਾਬ ਵਿੱਚ ਪਹੁੰਚਾਇਆ ਜਾ ਸਕੇ।