ਪਿੰਡ ਅਕਾਲਗੜ੍ਹ ਵਿਖੇ ਸਤਿਗੁਰੂ ਰਵਿਦਾਸ ਭਵਨਾਂ ਦੀਆਂ ਕਈ ਪਿੰਡਾਂ ਦੀਆਂ ਕਮੇਟੀਆਂ ਦੀ ਮੀਟਿੰਗ ਹੋਈ। ਇਹ ਮੀਟਿੰਗ ਸੰਤ ਜਸਵੰਤ ਸਿੰਘ ਜੀ ਰਾਵਲਪਿੰਡੀ ਵਾਲਿਆਂ ਦੇ ਉਪਰਾਲੇ ਨਾਲ ਸੰਭਵ ਹੋਈ।

12 ਅਗਸਤ (ਅਕਾਲ ਗੜ੍ਹ) ਪੰਜਾਬ ਭਰ ਦੀਆਂ ਸ੍ਰੀ ਗੁਰੂ ਰਵਿਦਾਸ ਭਵਨਾਂ ਦੀਆਂ ਕਮੇਟੀਆਂ ਦਾ ਆਪਸੀ ਤਾਲ-ਮੇਲ ਵਧਾਉਣ ਅਤੇ ਭਾਈਚਾਰਕ ਸਾਂਝ ਹਿਤ ਪ੍ਰਚਾਰ ਲਈ ਕਈ ਪਿੰਡਾਂ ਦੀਆਂ ਕਮੇਟੀਆਂ ਦੀ ਇਕ ਮੀਟਿੰਗ ਸੰਤ ਜਸਵੰਤ ਸਿੰਘ ਜੀ ਰਾਵਲਪਿੰਡੀ ਵਾਲਿਆਂ ਦੇ ਦਿਲੀ ਉਪਰਾਲੇ ਸਦਕਾ ਬੀਤੇ ਕੱਲ ਪਿੰਡ ਅਕਾਲਗੜ੍ਹ ( ਨਜ਼ਦੀਕ ਫਗਵਾੜਾ) ਦੇ ਸਤਿਗੁਰੂ ਰਵਿਦਾਸ ਭਵਨ ਵਿਖੇ  ਹੋਈ । ਇਸ ਮੀਟਿੰਗ ਵਿੱਚ ਸਮਾਜ ਭਲਾਈ, ਭਾਈਚਾਰਕ ਸਾਂਝੀਵਾਲਤਾ ਅਤੇ ਸਤਿਗੁਰੂ ਰਵਿਦਾਸ ਭਵਨਾਂ ਦੀਆਂ ਕਮੇਟੀਆਂ ਦੀ ਏਕਤਾ ਬਾਰੇ ਵਿਚਾਰਾਂ ਹੋਈਆਂ। ਸ਼੍ਰੀਗੁਰੂ ਰਵਿਦਾਸ ਵੈਲਫੇਆ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਜੀ ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ। ਉਨ੍ਹਾਂ ਨੇ ਇਨ੍ਹਾਂ ਕਮੇਟੀਆਂ ਨੂੰ ਆਪਸੀ ਤਾਲ ਮੇਲ ਵਧਾਉਣ, ਇੱਕ ਝੰਡੇ ਹੇਠ ਇਕੱਤਰ ਹੋਣ ਅਤੇ ਇੱਕ ਜਥੇਬੰਧਕ ਸੰਸਥਾ ਦੇ ਰੂਪ ਵਿੱਚ ਸੰਗਠਿਤ ਹੋਕੇ ਸਮਾਜ ਭਲਾਈ ਦੇ ਕੰਮ ਕਰਨ ਅਤੇ ਭਾਈਚਾਰਕ ਸਾਂਝ ਵਾਸਤੇ ਉਪਰਾਲੇ ਕਰਨ ਲਈ ਬੇਨਤੀ ਕੀਤੀ। ਰੂਪ ਸਿੱਧੂ ਨੇ ਉਨ੍ਹਾਂ ਦੀ ਸੁਸਾਇਟੀ ਵਲੋਂ ਯੂ. ਏ. ਈ ਅਤੇ ਪੰਜਾਬ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਸੰਤ ਜਸਵੰਤ ਸਿੰਘ ਜੀ ਨੇ ਕਮੇਟੀਆਂ ਨੂੰ ਸੰਬੋਧਨ ਕਰਦੇ ਹੋਏ ਰੂਪ ਸਿੱਧੂ ਦੇ ਵਿਚਾਰਾਂ ਦੀ ਸ਼ਲਾਂਗਾ ਕੀਤੀ ਅਤੇ ਸਾਰੇ ਵੀਰਾਂ ਨੂੰ ਇਹ ਸੋਚ ਅਪਨਾਉਣ ਲਈ ਕਿਹਾ। ਸ਼੍ਰੀ ਸੀਟੂ ਬਾਈ ਜੀ ਚੱਕ ਹਕੀਮ ਵਾਲੇ, ਗੁਰਮੇਲ ਚੰਦ ਅਕਾਲ ਗੜ੍ਹ, ਜਸਵਿੰਦਰ ਢੱਡਾ ਜੀ, ਰਘੁਬੀਰ ਸਿੰਘ ਰਿਹਾਣਾ ਜੱਟਾਂ ਵਾਲੇ ਅਤੇ ਤੇਜ ਪਾਲ ਮਾਹੀ ਜੀ ਨੇ ਵੀ ਰੂਪ ਸਿੱਧੁ ਜੀ ਦੇ ਉਪਰਾਲੇ ਅਤੇ ਸੋਚ ਨੂੰ ਸਰਾਹਿਆ ਅਤੇ ਇਨ੍ਹਾਂ ਸਾਰਿਆਂ ਨੇ ਇਸ ਮੰਤਵ ਹਿਤ ਇੱਕ ਜੁੱਟ ਹੋਕੇ ਉਪਰਾਲੇ ਕਰਨ ਅਤੇ ਜਲਦ ਹੀ ਹੋਰ ਮੀਟਿੰਗਾਂ ਦੀ ਲੜੀ ਸ਼ੁਰੂ ਕਰਕੇ ਸਮਾਜਿਕ ਸਾਂਝੀਵਾਲਤਾ ਦੇ ਇਸ ਸੰਦੇਸ਼ ਨੂੰ ਹਰ ਪਿੰਡ ਤੱਕ ਪਹੁੰਚਾਣ ਦਾ ਵਾਅਦਾ ਕੀਤਾ। ਪਿੰਡ ਦੀ ਕਮੇਟੀ ਅਤੇ ਸੰਤ ਜਸਵੰਤ ਸਿੰਘ ਜੀ ਵਲੋਂ ਸ਼੍ਰੀ ਰੂਪ ਸਿੱਧੂ ਨੂੰ ਸਿਰੋਪੇ ਭੇਟ ਕੀਤੇ ਗਏ। ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਕਿ ੳਹ ਇਨ੍ਹਾਂ ਮੀਟਿੰਗਾਂ ਵਿੱਚ ਹੋਰ ਪਿੰਡਾਂ ਦੇ ਕਮੇਟੀ ਮੈਂਬਰਾਂ ਨੂੰ ਵੀ ਨਾਲ ਲਿਆਣ ਤਾਂ ਜੋ ਇਹ ਏਕਤਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਪੂਰੇ ਪੰਜਾਬ ਵਿੱਚ ਪਹੁੰਚਾਇਆ ਜਾ ਸਕੇ।