ਸਤਿਗੁਰੂ ਰਵਿਦਾਸ ਭਵਨਾਂ ਦੇ ਆਪਸੀ ਤਾਲ-ਮੇਲ ਸਬੰਧੀ ਮੀਟਿੰਗ ਪਿੰਡ ਹਰੀਪੁਰ ਖਾਲਸਾ ਵਿਖੇ ਹੋਈ।  ਭਾਈਚਾਰਕ ਸਾਂਝੀਵਾਲਤਾ ਅਤੇ ਆਪਣੇ ਸਮਾਜ ਦੀ ਏਕਤਾ ਬਾਰੇ ਵਿਚਾਰਾਂ ਹੋਈਆਂ।

08 ਅਗਸਤ : ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ ਏ ਈ ਦੇ ਪ੍ਰਧਾਨ ਰੂਪ ਸਿੱਧੂ ਦੇ ੳਪਰਾਲੇ ਨਾਲ ਬੀਤੇ ਕੱਲ ਪਿੰਡ ਹਰੀਪੁਰ ਖਾਲਸਾ ਵਿਖੇ ਸਤਿਗੁਰੂ ਰਵਿਦਾਸ ਭਵਨਾਂ ਦੀਆਂ ਕਮੇਟੀਆਂ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ ।  ਇਸ ਮੀਟਿੰਗ ਵਿੱਚ ਸਮਾਜ ਭਲਾਈ, ਭਾਈਚਾਰਕ ਸਾਂਝੀਵਾਲਤਾ ਅਤੇ ਸਤਿਗੁਰੂ ਰਵਿਦਾਸ ਭਵਨਾਂ ਦੀਆਂ ਕਮੇਟੀਆਂ ਦੀ ਏਕਤਾ ਬਾਰੇ ਵਿਚਾਰਾਂ ਹੋਈਆਂ। ਕਈ ਸਮਾਜ ਚਿੰਤਕਾਂ ਨੇ ਆਪਣੇ ਵਿਚਾਰ ਰੱਖੇ। ਫਿਲੌਰ ਤੋਂ ਲਾਇਨਜ਼ ਕਲੱਬ ਦਾ ਚਾਰਟਰ ਪ੍ਰਧਾਨ ਲਾਇਨ ਇੰਦਰਜੀਤ ਚੰਧੜ ਜੀ ਵੀ ਉਚੇਚੇ ਤੌਰ ਤੇ ਇਸ ਮੀਟਿੰਗ ਵਿੱਚ ਆਏ। ਪਿੰਡ ਹਰੀਪੁਰ ਖਾਲਸਾ ਵਿਖੇ ਸਥਾਪਿਤ ਡੇਰਾ ਸ਼੍ਰੀ ਰਿਸ਼ੀ ਠਾਕੁਰ ਦਾਸ ਜੀ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੇ ਨਾਲ ਸੱਭ ਨੇ ਡੇਰੇ ਦੇ ਦਰਸ਼ਣ ਕੀਤੇ। ਪ੍ਰਬੰਧਕਾਂ ਨੇ ਸ੍ਰੀ ਰੂਪ ਸਿੱਧੂ ਤੇ ਹੋਰ ਮਹਿਮਾਨਾਂ ਨੂੰ ਡੇਰੇ ਵਲੋਂ ਸਥਾਪਿਤ ਹਾਈ ਸਕੂਲ ਵੀ ਦਿਖਿਇਆ। ਸ੍ਰੀ ਰੂਪ ਸਿੱਧੂ ਜੀ ਨੇ ਕਮੇਟੀਆਂ ਨੂੰ ਆਪਸੀ ਤਾਲਮੇਲ ਬਨਾਉਣ ਅਤੇ ਇਕ ਝੰਡੇ ਹੇਠ ਇਕੱਠੇ ਹੋਣ ਹਿਤ ਇਸ ਤਰਾਂ ਦੀਆਂ ਮੀਟਿੰਗਾਂ ਨੂੰ ਲੜੀਵਾਰ ਤਰੀਕੇ ਨਾਲ ਜਾਰੀ ਰੱਖਣ ਦੀ ਬੇਨਤੀ ਕੀਤੀ। ੳਨ੍ਹਾਂ ਕਿਹਾ ਕਿ ਸਾਡੀਆਂ ਕਮੇਟੀਆਂ ਨੂੰ ਆਪਸੀ ਮੇਲ ਜੋਲ ਵਧਾਕੇ ਇਕ ਜਥੇਬੰਧਕ ਢਾਂਚੇ ਵਿੱਚ ਢਲਕੇ ਆਪਣੇ ਸਮਾਜ ਨੂੰ ਜੋੜਨ ਦੀ ਸਖਤ ਲੋੜ ਹੈ।ਉਨ੍ਹਾਂ ਨੇ ਕਮੇਟੀ ਵਲੋਂ ਪਿੰਡ ਵਿੱਚ ਸਥਾਪਿਤ ਕੀਤੇ ਸਕੂਲ ਦੀ ਸ਼ਲਾਂਘਾ ਕਰਦੇ ਹੋਏ ਕਿਹਾ ਕਿ ਵਿਦਿਆ ਹੀ ਦਬੇ ਕੁਚਲੇ ਵਰਗਾਂ ਦੇ ਮਿਆਰ ਨੂੰ ਉੱਚਾ ਚੁੱਕਣ ਦਾ ਅਸਲੀ ਤਰੀਕਾ ਹੈ ਅਤੇ ਵਿਦਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਉਹ ਖੁਦ ਨਤਮਸਤਕ ਹਨ।  ਪਿੰਡ ਹਰੀ ਪੁਰ ਖਾਲਸਾ ਤੋਂ ਸ਼੍ਰੀ ਸੀਤਾ ਰਾਮ ਮਾਸਟਰ ਜੀ, ਹਰਦੇਵ ਮਹਿਮੀ ਜੀ,ਅਸ਼ੋਕ ਕੁਮਾਰ ਜੀ, ਅਜ਼ਾਦ ਕੁਮਾਰ ਅਤੇ ਦਵਿੰਦਰ ਬਾਰੀਆ ਜੀ ਨੇ ਇਸ ਉਪਰਾਲੇ ਨੂੰ ਅਗਾਂਹ ਤੋਰਨ ਅਤੇ ਸਫਲ ਬਨਾਉਣ ਲਈ  ਕੋਸ਼ਿਸ਼ਾਂ ਕਰਨ ਦਾ ਵਾਅਦਾ ਕੀਤਾ । ਮੀਟਿੰਗ ਦੇ ਅੰਤ ਵਿੱਚ ਪ੍ਰਬੰਧਕਾਂ ਵਲੋਂ ਸ਼੍ਰੀ ਰੂਪ ਸਿੱਧੂ ਜੀ ਦਾ ਸਿਰਪਾਉ ਅਤੇ ਬਹੁਤ ਸਾਰੀਆਂ ਵੀਡਿਉ ਸੀ ਡੀਜ਼  ਨਾਲ ਸਨਮਾਨ ਕੀਤਾ ਗਿਆ। ਰੂਪ ਸਿੱਧੂ ਜੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਸਤਿਗੁਰੂ ਰਵਿਦਾਸ ਜੀ ਦੀ ਕਿਰਪਾ ਨਾਲ ਸਾਡੀ ਆਸ ਤੋਂ ਵੱਧ ਸਫਲ ਰਹੀ ਹੈ ਅਤੇ ਏਕਤਾ ਦਾ ਸੰਦੇਸ਼ ਬਹੁਤ ਸਾਰੇ ਵੀਰਾਂ ਤੱਕ ਬਹੁਤ ਵਧੀਆ ਪਹੁੰਚਿਆ ਹੈ।