ਰੋਟਰੀ ਕਲੱਬ 3080 ਵੱਲੋਂ  ਉਤਰਾਖੰਡ ਵਿਖੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ 85 ਲੱਖ ਰੁਪੱਏ ਭੇਜੇਗਾ।
 

01 ਜੁਲਾਈ, 2013(ਕੁਲਦੀਪ ਚੰਦ) ਰੋਟਰੀ ਕਲੱਬ ਜਿਲ੍ਹਾ 3080 ਵੱਲੋਂ  ਉਤਰਖੰਡ ਵਿਖੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ  85 ਲੱਖ ਰੁਪੱਏ ਭੇਜਣ ਦਾ  ਫੈਸਲਾ ਲਿਆ  ਉਕਤ ਜਾਣਕਾਰੀ ਰੋਟਰੀ  ਜਿਲ੍ਹਾ 3080  ਦੇ ਸਹਾਇਕ ਗਵਰਨਰ ਪ੍ਰਦੀਪ ਸੋਨੀ ਨੇ ਦਿੱਤੀ। ਇਸ ਮੌਕੇ ਤੇ ਰੋਟਰੀ ਕਲੱਬ ਭਾਖੜ੍ਹਾ ਨੰਗਲ  ਦੇ ਪ੍ਰਧਾਨ ਐਸ ਕੇ ਸਿੰਘ, ਵੁਕੇਸ਼ ਚੇਤਲ, ਨਰੇਸ਼ ਅਰੋੜਾ, ਜੀਵਨ ਸ਼ਰਮਾ, ਮਨਵਿੰਦਰ ਪਾਲ  ਸਿੰਘ, ਪਰਮਿੰਦਰ ਸੰਧੂ ,  ਜੀਤ ਰਾਮ ਸ਼ਰਮਾ  ਆਦਿ ਵੀ ਹਾਜਰ ਸਨ।ਪ੍ਰਦੀਪ ਸੋਨੀ ਨੇ ਦੱਸਿਆ ਕਿ ਰੋਟਰੀ ਕਲੱਬ ਜਿਲ੍ਹਾ 3080 ਜਿਸ ਅਧੀਨ 83 ਕਲੱਬ ਤੇ 3400 ਮੈਂਬਰ ਆਉਂਦੇ ਹਨ ਦੇ ਪ੍ਰਤੇਕ ਮੈਂਬਰਾਂ ਨੇ ਉਤਰਖੰਡ ਵਿਖੇ ਸਹਾਇਤਾ ਲਈ ਘਟੋ ਘਟ 2500 ਰੁਪੱਏ ਜਿਨ੍ਹਾਂ ਵਿਚੋਂ  ਹੜ੍ਹ ਪੀੜਤ ਆਮ ਲੋਕਾਂ ਲਈ 2000  ਰੁਪੱਏ  ਤੇ  ਰਾਹਤ ਕਾਰਜਾਂ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਭਾਰਤੀ ਸੈਨਾ ਦੇ ਨੌਜਾਵਨਾਂ ਨੂੰ 500 ਭੇਜਣ ਦਾ ਲਿਆ ਫੈਸਲਾ ਲਿਆ ਹੈ। ਪ੍ਰਦੀਪ ਸੋਨੀ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ ਰੋਟਰੀ ਕਲੱਬ ਦੀ ਹੋਈ ਇਕ  ਵਿਸ਼ੇਸ਼ ਬੈਠਕ ਦੌਰਾਨ ਦੇਸ਼ ਵਿਚ ਸੱਭ ਤੋਂ ਵੱਡੀ ਆਫਤ ਦਾ ਸ਼ਿਕਾਰ ਹੋਏ ਇਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ  ਸਹਾਇਤਾ ਭੇਜਣ ਦਾ ਫੈਸਲਾ ਲਿਆ  ਗਿਆ। ਉਨ੍ਹਾਂ ਸਾਲ 2013-14 ਤਹਿਤ ਕੀਤੇ ਜਾਣ ਵਾਲੇ ਕੁਝ ਸਮਾਜ ਸੇਵੀ ਕੰਮਾਂ ਸਬੰਧੀ  ਦੱਸਿਆ ਕਿ ਸਾਲ ਵਿਚ ਦੋਂ ਖੁਨਦਾਨ ਕੈਂਪ , ਜਿਲ੍ਹਾ ਰੋਪੜ੍ਹ ਵਿਚ ਇਕ ਹਜਾਰ ਛਾਂਦਾਰ ਪੌਦੇ ਲਗਾਉਣ, ਟ੍ਰੈਫਿਕ ਜਾਗਰੂਕਤਾ ਅਤੇ ਰੋਡ ਸੇਫਟੀ ਕੈਂਪ, ਦੋ ਮੈਡੀਕਲ ਚੈਕ ਅਪ ਕੈਂਪ, ਲੜਕੀਆਂ ਨੂੰ ਕਿਸ਼ੋਰ ਅਵੱਸਥਾ ਸਬੰਧੀ ਜਾਗਰੂਕ ਕਰਨ ਲਈ  ਜਾਗਰੂਕਤਾ ਕੈਂਪ, 200 ਵਿਦਿਆਰਥੀਆਂ ਨੂੰ ਡਿਕਸ਼ਨਰੀਆਂ ਆਦਿ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਵਾਟਰ ਮੈਨੇਜਮੈਂਟ ਦੇ ਤਹਿਤ ਨੰਗਲ ਵਿੱਚ ਸਫਾਈ ਸੇਵਕਾਂ ਨੂੰ ਦਸਤਾਨੇ, ਗਮ ਬੂਟ, ਤੇ ਹੋਰ ਸੁਰੱਖਿਆ ਦਾ ਸਮਾਨ  Àਪਲੱਭਧ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਜ ਸੇਵੀ ਕੰਮਾਂ ਵਿਚ ਕਲੱਬ ਦੇ ਮੈਂਬਰ ਪੂਰਾ ਸਹਿਯੋਗ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਰੋਟਰੀ ਕਲੱਬ ਨੰਗਲ ਦੇ ਮੈਂਬਰਾਂ ਨੂੰ ਵੱਖ ਵੱਖ ਸਮਾਜ ਕੰਮਾਂ ਲਈ ਵਿਸ਼ੇਸ਼ ਤੋਰ ਤੇ ਸਨਮਾਨਤ ਵੀ ਕੀਤਾ ਗਿਆ ਹੈ। 
ਕੁਲਦੀਪ  ਚੰਦ 
9417563054