ਪੰਜਾਬ ਵਿੱਚ ਘੁੰਮ ਰਹੇ ਐਚ ਆਈ ਵੀ/ਏਡਜ਼ ਰੂਪੀ ਬੰਬ ਬਣ ਸਕਦੇ ਨੇ ਪੰਜਾਬ

 ਲਈ ਗੰਭੀਰ ਚੁਣੋਤੀ। ਪੁਲਿਸ ਪਾਸ ਨਹੀਂਇਨ੍ਹਾਂ  ਸਬੰਧੀ ਪੂਰੀ ਜਾਣਕਾਰੀ।

23  ਜੂਨ, 2013 (ਕੁਲਦੀਪ ਚੰਦ) ਐਚ ਆਈ ਵੀ/ਏਡਜ਼ ਦੀ ਖਤਰਨਾਕ ਬਿਮਾਰੀ ਨੂੰ ਰੋਕਣ ਲਈ ਨੈਸ਼ਨਲ ਏਡਜ਼ ਕੰਟਰੋਲ ਆਰਗਾਨਾਈਜੇਸ਼ਨ ਬਣਾਈ ਗਈ ਹੈ ਅਤੇ ਫਿਰ ਪੰਜਾਬ ਵਿੱਚ ਏਡਜ਼ ਰੋਕਣ ਲਈ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਬਣਾਈ ਗਈ ਹੈ ਜੋ ਕਿ ਹਰ ਸਾਲ ਕਰੋੜਾਂ ਰੁਪਏ ਏਡਜ਼ ਰੂਪੀ ਦਾਨਵ ਨੂੰ ਰੋਕਣ ਲਈ ਖਰਚ ਕਰਦੀ ਹੈ ਪਰ ਫਿਰ ਵੀ ਐਚ ਆਈ ਵੀ/ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪੰਜਾਬ ਵਿੱਚ ਐਚ ਆਈ ਵੀ/ਏਡਜ਼ ਲਈ ਮੰਨੇ ਜਾਂਦੇ ਉਚੱ ਜੋਖਿਮ ਵਾਲੇ ਵਿਅਕਤੀਆਂ ਵਿੱਚ ਮੁੱਖ ਤੋਰ ਤੇ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਅੋਰਤਾਂ, ਟਰੱਕ ਡਰਾਇਵਰ, ਟੀਕਿਆਂ ਦੁਆਰਾ ਨਸ਼ਾ ਕਰਨ ਵਾਲੇ ਵਿਅਕਤੀ, ਸਮਲਿੰਗੀ ਵਿਅਕਤੀ, ਪ੍ਰਵਾਸੀ ਮਜਦੂਰ ਮੰਨੇ ਜਾਂਦੇ ਹਨ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਪੰਜਾਬ ਰਾਜ ਏਡਜ ਕੰਟਰੋਲ ਸੋਸਾਇਟੀ ਦੁਆਰਾਇਨ੍ਹਾਂ  ਉਚੱ ਜੋਖਿਮ ਵਾਲ਼ੇ ਵਿਅਕਤੀਆਂ ਨੂੰ ਜਾਗਰੂਕ ਕਰਨ ਅਤੇ ਬਣਦੀਆਂ ਸੇਵਾਵਾਂ ਦੇਣ ਲਈ ਪ੍ਰੋਗਰਾਮ ਚਲਾਏ ਜਾ ਰਹੇ ਹਨ। ਇਸ ਸਮੇਂ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ 62 ਪ੍ਰੋਜੈਕਟ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੀ ਸਹਾਇਤਾ ਨਾਲ ਏਡਜ਼ ਨੂੰ ਨਿਯੰਤਰਣ ਕਰਨ ਲਈ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਰਾਹੀਂ ਚਲਾਏ ਜਾ ਰਹੇ ਹਨਇਨ੍ਹਾਂ  ਵਿਚੋਂ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਮਹਿਲਾਵਾਂ ਲਈ 12, ਟੀਕਿਆਂ ਦੁਆਰਾ ਨਸ਼ਾ ਕਰਨ ਵਾਲਿਆਂ ਲਈ 24, ਟਰੱਕਾਂ ਵਾਲਿਆਂ ਲਈ 4, ਪ੍ਰਵਾਸੀ ਮਜਦੂਰਾਂ ਲਈ 3 ਅਤੇ 19 ਪ੍ਰੋਜੈਕਟ ਮਿਲੇ ਜੁਲੇ ਲੋਕਾਂ ਲਈ ਚਲਾਏ ਜਾ ਰਹੇ ਹਨ।ਇਨ੍ਹਾਂ  ਪ੍ਰੋਜੈਕਟਾਂ ਰਾਹੀਂ 140940 ਉਚੱ ਜੋਖਿਮ ਵਾਲ਼ੇ ਵਿਅਕਤੀਆਂ ਨੂੰ ਜਾਗਰੂਕ ਕਰਨ ਅਤੇ ਬਣਦੀਆਂ ਸੇਵਾਵਾਂ ਦੇਣ ਲਈ ਪ੍ਰੋਗਰਾਮ ਚਲਾਏ ਜਾ ਰਹੇ ਹਨ ਜਿਸ ਵਿੱਚ 22300 ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਮਹਿਲਾਵਾਂ, 5740 ਸਮਲਿੰਗੀ ਵਿਅਕਤੀ, 12900 ਟੀਕਿਆਂ ਦੁਆਰਾ ਨਸ਼ਾ ਕਰਨ ਵਾਲੇ ਵਿਅਕਤੀ, 35000 ਟਰੱਕਾਂ ਵਾਲੇ ਅਤੇ 65000 ਪ੍ਰਵਾਸੀ ਮਜਦੂਰ ਸ਼ਾਮਲ ਹਨ। ਪੰਜਾਬ ਵਿੱਚ ਕੰਮ ਕਰ ਰਹੇ ਵੱਖ ਵੱਖ ਸੰਗਠਨਾ ਦੁਆਰਾ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਦੀ ਸਹਾਇਤਾ ਨਾਲ ਮਈ 2013 ਤੱਕ 63694 ਵਿਅਕਤੀਆਂ ਨੂੰ ਐਚ ਆਈ ਵੀ/ ਏਡਜ਼ ਤੋਂ ਬਚਣ ਲਈ ਜਾਣਕਾਰੀ ਅਤੇ ਸਾਧਨ ਮੁਹੱਈਆ ਕਰਵਾਏ ਗਏ। ਪੰਜਾਬ ਰਾਜ ਏਡਜ ਕੰਟਰੋਲ ਸੋਸਾਇਟੀ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਵਿੱਚ ਇਸ ਸਾਲ ਮਈ 2013 ਤੱਕ 17771 ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਔਰਤਾਂ, 4372 ਸਮਲਿੰਗੀ, 10687 ਟੀਕਿਆ ਰਾਹੀਂ ਨਸ਼ਾ ਕਰਨ ਵਾਲੇ ਵਿਅਕਤੀ, 12973 ਪ੍ਰਵਾਸੀ ਲੋਕ ਅਤੇ 17891 ਟਰਾਂਸਪੋਰਟ ਨਾਲ ਸੰਬੰਧਤ ਵਿਅਕਤੀਆਂ ਨੂੰ ਬਣਦੀਆਂ ਸੇਵਾਵਾਂ ਅਤੇ ਜਾਣਕਾਰੀ ਦਿਤੀ ਗਈ ਹੈ। ਜੇਕਰ ਪੰਜਾਬ ਰਾਜ ਏਡਜ ਕੰਟਰੋਲ ਸੋਸਾਇਟੀ ਦੀ ਸਾਲ 2010-11 ਦੀ ਜਿਲ੍ਹਾਵਾਰ ਰਿਪੋਰਟ ਵੇਖੀਏ ਤਾਂ ਪਤਾ ਚੱਲਦਾ ਹੈ ਕਿ ਪੰਜਾਬ ਵਿੱਚ ਉਚੱ ਜੋਖਿਮ ਵਾਲੇ ਹਜਾਰਾਂ ਵਿਅਕਤੀਆਂ ਦੀ ਪਹਿਚਾਣ ਕੀਤੀ ਗਈ ਹੈ। ਜਿਲ੍ਹਾ ਅਮ੍ਰਿਤਸਰ ਵਿੱਚ ਕੁੱਲ 19100 ਵਿਅਕਤੀਆਂ ਜਿਨ੍ਹਾਂ ਵਿੱਚ 2300 ਦੇਹ ਵਪਾਰ ਦੇ ਧੰਦੇ ਵਿੱਚ ਲੱਗੀਆਂ ਔਰਤਾਂ, 1800 ਟੀਕਿਆਂ ਦੁਆਰਾ ਨਸ਼ਾ ਵਰਤਣ ਵਾਲੇ ਵਿਅਕਤੀ, 15000 ਹੋਰ ਮਿਲੇ ਜੁਲੇ ਵਿਅਕਤੀ ਸ਼ਾਮਲ ਹਨ। ਜਿਲ੍ਹਾ  ਤਰਨਤਾਰਨ ਵਿੱਚ ਕੁੱਲ 900 ਵਿਅਕਤੀਆਂ ਜਿਨ੍ਹਾਂ ਵਿੱਚ 500 ਦੇਹ ਵਪਾਰ ਦੇ ਧੰਦੇ ਵਿੱਚ ਲੱਗੀਆਂ ਔਰਤਾਂ, 400 ਟੀਕਿਆਂ ਦੁਆਰਾ ਨਸ਼ਾ ਵਰਤਣ ਵਾਲੇ ਵਿਅਕਤੀ ਸ਼ਾਮਲ ਹਨ। ਜਿਲ੍ਹਾ ਹੁਸ਼ਿਆਰਪੁਰ ਵਿੱਚ ਕੁੱਲ 1300 ਵਿਅਕਤੀਆਂ ਜਿਨ੍ਹਾਂ  ਵਿੱਚ 600 ਦੇਹ ਵਪਾਰ ਦੇ ਧੰਦੇ ਵਿੱਚ ਲੱਗੀਆਂ ਔਰਤਾਂ, 600 ਟੀਕਿਆਂ ਦੁਆਰਾ ਨਸ਼ਾ ਵਰਤਣ ਵਾਲੇ ਵਿਅਕਤੀ, 100 ਸਮਲਿੰਗੀ ਵਿਅਕਤੀ ਸ਼ਾਮਲ ਹਨ। ਜਿਲ੍ਹਾਫਿਰੋਜ਼ਪੁਰ ਵਿੱਚ ਕੁੱਲ 1300 ਵਿਅਕਤੀ ਜਿਨ੍ਹਾਂ  ਵਿੱਚ 800 ਦੇਹ ਵਪਾਰ ਦੇ ਧੰਦੇ ਵਿੱਚ ਲੱਗੀਆਂ ਔਰਤਾਂ, 400 ਟੀਕਿਆਂ ਦੁਆਰਾ ਨਸ਼ਾ ਵਰਤਣ ਵਾਲੇ ਵਿਅਕਤੀ, 100 ਸਮਲਿੰਗੀ ਵਿਅਕਤੀ ਸ਼ਾਮਲ ਹਨ। ਜਿਲ੍ਹਾ ਗੁਰਦਾਸਪੁਰ ਵਿੱਚ ਕੁੱਲ 2500 ਵਿਅਕਤੀ ਜਿਨ੍ਹਾਂ  ਵਿੱਚ 1300 ਦੇਹ ਵਪਾਰ ਦੇ ਧੰਦੇ ਵਿੱਚ ਲੱਗੀਆਂ ਔਰਤਾਂ, 1000 ਟੀਕਿਆਂ ਦੁਆਰਾ ਨਸ਼ਾ ਵਰਤਣ ਵਾਲੇ ਵਿਅਕਤੀ, 200 ਸਮਲਿੰਗੀ ਵਿਅਕਤੀ ਸ਼ਾਮਲ ਹਨ। ਜਿਲ੍ਹਾਬਠਿੰਡਾ ਵਿੱਚ ਕੁੱਲ 6000 ਵਿਅਕਤੀ ਜਿਨ੍ਹਾਂ  ਵਿੱਚ 800 ਦੇਹ ਵਪਾਰ ਦੇ ਧੰਦੇ ਵਿੱਚ ਲੱਗੀਆਂ ਔਰਤਾਂ, 200 ਸਮਲਿੰਗੀ ਵਿਅਕਤੀ, 5000 ਹੋਰ ਮਿਲੇ ਜੁਲੇ ਵਿਅਕਤੀ ਸ਼ਾਮਲ ਹਨ। ਜਿਲ੍ਹਾ ਮੋਗਾ ਵਿੱਚ ਕੁੱਲ 300 ਦੇਹ ਵਪਾਰ ਦੇ ਧੰਦੇ ਵਿੱਚ ਲੱਗੀਆਂ ਔਰਤਾਂ ਸ਼ਾਮਲ ਹਨ। ਜਿਲ੍ਹਾਲੁਧਿਆਣਾ ਵਿੱਚ ਕੁੱਲ 17900 ਵਿਅਕਤੀ ਜਿਨ੍ਹਾਂ  ਵਿੱਚ 1200 ਦੇਹ ਵਪਾਰ ਦੇ ਧੰਦੇ ਵਿੱਚ ਲੱਗੀਆਂ ਔਰਤਾਂ, 1700 ਟੀਕਿਆਂ ਦੁਆਰਾ ਨਸ਼ਾ ਵਰਤਣ ਵਾਲੇ ਵਿਅਕਤੀ, 15000 ਹੋਰ ਮਿਲੇ ਜੁਲੇ ਵਿਅਕਤੀ ਸ਼ਾਮਲ ਹਨ। ਜਿਲ੍ਹਾਜਲੰਧਰ ਵਿੱਚ ਕੁੱਲ 11300 ਵਿਅਕਤੀ ਜਿਨ੍ਹਾਂ  ਵਿੱਚ 800 ਦੇਹ ਵਪਾਰ ਦੇ ਧੰਦੇ ਵਿੱਚ ਲੱਗੀਆਂ ਔਰਤਾਂ, 500 ਟੀਕਿਆਂ ਦੁਆਰਾ ਨਸ਼ਾ ਵਰਤਣ ਵਾਲੇ ਵਿਅਕਤੀ, 10000 ਹੋਰ ਮਿਲੇ ਜੁਲੇ ਵਿਅਕਤੀ ਸ਼ਾਮਲ ਹਨ। ਜਿਲ੍ਹਾ ਕਪੂਰਥਲਾ ਵਿੱਚ ਕੁੱਲ 1450 ਵਿਅਕਤੀ ਜਿਨ੍ਹਾਂ  ਵਿੱਚ 1100 ਦੇਹ ਵਪਾਰ ਦੇ ਧੰਦੇ ਵਿੱਚ ਲੱਗੀਆਂ ਔਰਤਾਂ, 150 ਟੀਕਿਆਂ ਦੁਆਰਾ ਨਸ਼ਾ ਵਰਤਣ ਵਾਲੇ ਵਿਅਕਤੀ, 200 ਸਮਲਿੰਗੀ ਵਿਅਕਤੀ ਸ਼ਾਮਲ ਹਨ। ਜਿਲ੍ਹਾਮੋਹਾਲੀ ਵਿੱਚ ਕੁੱਲ 1300 ਵਿਅਕਤੀ ਜਿਨ੍ਹਾਂ  ਵਿੱਚ 800 ਦੇਹ ਵਪਾਰ ਦੇ ਧੰਦੇ ਵਿੱਚ ਲੱਗੀਆਂ ਔਰਤਾਂ, 500 ਟੀਕਿਆਂ ਦੁਆਰਾ ਨਸ਼ਾ ਵਰਤਣ ਵਾਲੇ ਵਿਅਕਤੀ ਸ਼ਾਮਲ ਹਨ। ਜਿਲ੍ਹਾ ਰੋਪੜ੍ਹ ਵਿੱਚ ਕੁੱਲ 1150 ਵਿਅਕਤੀ ਜਿਨ੍ਹਾਂ  ਵਿੱਚ 600 ਦੇਹ ਵਪਾਰ ਦੇ ਧੰਦੇ ਵਿੱਚ ਲੱਗੀਆਂ ਔਰਤਾਂ, 350 ਟੀਕਿਆਂ ਦੁਆਰਾ ਨਸ਼ਾ ਵਰਤਣ ਵਾਲੇ ਵਿਅਕਤੀ, 200 ਸਮਲਿੰਗੀ ਵਿਅਕਤੀ ਸ਼ਾਮਲ ਹਨ। ਜਿਲ੍ਹਾਪਟਿਆਲਾ ਵਿੱਚ ਕੁੱਲ 1100 ਵਿਅਕਤੀ ਜਿਨ੍ਹਾਂ  ਵਿੱਚ 600 ਦੇਹ ਵਪਾਰ ਦੇ ਧੰਦੇ ਵਿੱਚ ਲੱਗੀਆਂ ਔਰਤਾਂ, 300 ਟੀਕਿਆਂ ਦੁਆਰਾ ਨਸ਼ਾ ਵਰਤਣ ਵਾਲੇ ਵਿਅਕਤੀ, 200 ਸਮਲਿੰਗੀ ਵਿਅਕਤੀ ਸ਼ਾਮਲ ਹਨ। ਜਿਲ੍ਹਾ ਮਾਨਸਾ ਵਿੱਚ ਕੁੱਲ 1050 ਵਿਅਕਤੀ ਜਿਨ੍ਹਾਂ  ਵਿੱਚ 700 ਦੇਹ ਵਪਾਰ ਦੇ ਧੰਦੇ ਵਿੱਚ ਲੱਗੀਆਂ ਔਰਤਾਂ, 250 ਟੀਕਿਆਂ ਦੁਆਰਾ ਨਸ਼ਾ ਵਰਤਣ ਵਾਲੇ ਵਿਅਕਤੀ, 100 ਸਮਲਿੰਗੀ ਵਿਅਕਤੀ ਸ਼ਾਮਲ ਹਨ। ਜਿਲ੍ਹਾ ਸੰਗਰੂਰ ਵਿੱਚ ਕੁੱਲ 300 ਟੀਕਿਆਂ ਦੁਆਰਾ ਨਸ਼ਾ ਵਰਤਣ ਵਾਲੇ ਵਿਅਕਤੀ ਸ਼ਾਮਲ ਹਨ। ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਕੁੱਲ 5500 ਮਿਲੇ ਜੁਲੇ ਵਿਅਕਤੀ ਸ਼ਾਮਲ ਹਨ। ਜਿਲ੍ਹਾ ਫਰੀਦਕੋਟ ਵਿੱਚ ਕੁੱਲ 700 ਮਿਲੇ ਜੁਲੇ ਵਿਅਕਤੀ ਸ਼ਾਮਲ ਹਨ। ਜਿਲ੍ਹਾ ਬਰਨਾਲਾ ਵਿੱਚ ਕੁੱਲ 500 ਮਿਲੇ ਜੁਲੇ ਵਿਅਕਤੀ ਸ਼ਾਮਲ ਹਨ।ਇਨ੍ਹਾਂ  ਅੰਕੜਿਆਂ ਨੂੰ ਵੇਖਕੇ ਪਤਾ ਚੱਲਦਾ ਹੈ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਐਚ ਆਈ ਵੀ/ ਏਡਜ਼ ਰੂਪੀ ਬੰਬ ਵੱਧ ਅਤੇ ਘੁੰਮ ਰਹੇ ਹਨ। ਦੂਜੇ ਪਾਸੇ ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਨ੍ਹਾਂਦੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਇਸਤਰਾਂ ਦੇ ਵਿਅਕਤੀਆਂ ਦੀ ਗਿਣਤੀ ਇਸ ਨਾਲੋਂ ਕਾਫੀ ਘਟ ਹੈ। ਇਸ ਸਬੰਧੀ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੇ ਟੀਚੇ ਪਹਿਲਾਂ ਹੋ ਚੁੱਕੇ ਸਰਵੇ ਤੋਂ ਬਾਦ ਹੀ ਨਿਸਚਿਤ ਕੀਤੇ ਜਾਂਦੇ ਹਨ। ਉਨ੍ਹਾਂਕਿਹਾ ਕਿ ਇਸ ਸਬੰਧੀ ਸੂਚਨਾ ਗੁੱਪਤ ਹੀ ਰੱਖੀ ਜਾਂਦੀ ਹੈ। ਜਦੋਂਇਨ੍ਹਾਂ  ਅੰਕੜਿਆਂ ਸਬੰਧੀ ਜਿਲ੍ਹਾ ਰੂਪਨਗਰ ਦੇ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂਦੱਸਿਆ ਕਿ ਜਿਲ੍ਹੇ ਵਿੱਚ 600 ਦੇਹ ਵਪਾਰ ਦੇ ਧੰਦੇ ਨਾਲ ਜੁੜ੍ਹੀਆਂ ਔਰਤਾਂ ਅਤੇ 350 ਟੀਕਿਆਂ ਦੁਆਰਾ ਨਸ਼ਾ ਕਰਨ ਵਾਲੇ ਵਿਅਕਤੀਆਂ ਬਾਰੇ ਜਿਲ੍ਹਾ ਪੁਲਿਸ ਪਾਸ ਕੋਈ ਵੀ ਜਾਣਕਾਰੀ ਨਹੀਂ ਹੈ। ਉਨ੍ਹਾਂਕਿਹਾ ਕਿ ਪੁਲਿਸ ਅਪਣੇ ਪੱਧਰ ਤੇ ਇਸ ਤਰਾਂ ਦੇ ਮਾਮਲਿਆਂ ਦੀ ਜਾਂਚ ਕਰੇਗੀ ਅਤੇ ਬਣਦੀ ਕਾਰਵਾਈ ਕਰੇਗੀ।
ਕੁਲਦੀਪ ਚੰਦ
9417563054