ਉਤਰਾਖੰਡ ਸਰਕਾਰ ਹੜ੍ਹ ਪ੍ਰਭਾਵਿਤ ਯਾਤਰੂਆਂ ਦੀ ਸਹਾਇਤਾ ਕਰਨ ਵਿੱਚ ਪੁਰੀ ਤਰ੍ਹਾਂ ਨਾਕਾਮ,
ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਫੋਜੀਆਂ ਦੇ ਸਦਕਾਂ ਆਪਣੇ ਘਰਾਂ ਨੂੰ ਵਾਪਸ ਪਰਤੇ

23 ਜੂਨ, 2013 (ਕੁਲਦੀਪ ਚੰਦ ) ਉਤਰਾਖੰਡ ਸਰਕਾਰ ਹੜ੍ਹਾਂ ਪ੍ਰਭਾਵਿਤ ਯਾਤਰੂਆਂ ਨੂੰ ਕਿਸੀ ਵੀ ਤਰ੍ਹਾਂ ਦੀ ਸਹਾਇਤਾ ਉਪਲੱਭਧ ਨਾ ਕਰਵਾ ਸਕੀ। ਜੇਕਰ  ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੀਆਂ ਫੋਜਾਂ ਵੱਲੋਂ ਜਾਨ ਤੇ ਖੇਡ ਕੇ ਕੀਤੀ ਗਈ ਸਹਾਇਤਾ ਤੇ  ਪੰਜਾਬ ਸਰਕਾਰ ਵੱਲੋਂ ਸਮੇਂ ਤੇ ਭੇਜੀ ਗਈ ਮੱਦਦ  ਨਾਂ ਪਹੁੰਚਦੀ ਤਾਂ ਅੱਜ ਅਸੀਂ ਆਪਣੇ ਘਰਾਂ ਵਿੱਚ ਵਾਪਸ ਨਾ ਪਰਤਦੇ ਬਲਕਿ ਉਤਰਖੰਡ ਵਿੱਚ ਆਏ ਹੜ੍ਹ ਦਾ ਸ਼ਿਕਾਰ ਹੋ ਗਏ ਹੁੰਦੇ।ਇਨ੍ਹਾਂ  ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਸੁਕੁਸ਼ਲ ਨੰਗਲ ਪਹੁੰਚੇ  17 ਲੋਕਾਂ ਦੇ ਜੱਥੇ ਨੇ ਅੱਜ ਗੁਰੂਦਵਾਰਾ ਘਾਟ ਸਹਿਬ ਵਿਖੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਤੋਂ ਉਪਰੰਤ  ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ। ਇਸ ਮੌਕੇ ਤੇ ਜੱਥੇ ਵੱਲੋਂ ਜਾਣਕਾਰੀ ਦਿੰਦਿਆਂ ਹੋਏ ਸਵਰਣ ਸਿੱਘ, ਕੁਲਦੀਪ ਸਿੰਘ ਮਾਹਲ, ਤੇ ਰਣਵੀਰ ਸਿੰਘ ਨੇ ਦੱਸਿਆ ਕਿ 14 ਜੂਨ ਨੂੰ ਨੰਗਲ ਤੋਂ ਸਾਡਾ 17 ਲੋਕਾਂ ਦਾਂ ਜੱਥਾ ਸ਼੍ਰੀ ਹੇਮਕੁੰਟ ਸਾਹਿਬ ਵਿਖੇ ਦਰਸ਼ਨ ਕਰਨ ਲਈ ਰਵਾਨਾ ਹੋਇਆ ਤੇ 15 ਜੁਨ ਨੂੰ ਪਹੁੰਚਿਆ। ਉਨ੍ਹਾਂ ਨੇ ਦੱਸਿਆ ਕਿ 15 ਜੂਨ ਨੂੰ ਰਾਤ 11 ਵਜੇ ਸੇਵਾਦਾਰ ਨੇ ਅਨਾਉਂਸਮੇਂਟ ਕੀਤੀ ਕਿ ਬਰਸਾਤ ਕਾਰਨ ਸਥਿਤੀ ਬਹੁਤ ਜਿਆਦਾ ਖਰਾਬ ਹੋ ਗਈ ਹੈ ਤੇ ਇਸ ਲਈ ਆਪਣੇ ਆਪ ਨੂੰ ਬਚਾਉਣ ਲਈ ਉਚੀ ਪਹਾੜੀਆਂ  ਵੱਲ ਭੱਜ ਜਾਓ । ਉਨ੍ਹਾਂਦੱਸਿਆ ਕਿ ਕੁਝ ਦੇਰ ਵਿੱਚ ਹੀਹ ਇਕ ਦੱਮ ਪਾਣੀ ਵੱਧ ਗਿਆ ਤੇ ਹਰ ਪਾਸੇ ਚੀਖ ਚਿਹਾੜਾ ਪੈਣ ਲੱਗ ਪਿਆ। ਉਨ੍ਹਾਂਦੱਸਿਆ ਕਿ ਸੈਂਕੜੈ ਵਾਹਨ ਪਾਣੀ ਵਿਚ ਤੈਰਦੇ ਦੇਖੇ ਗਏ। ਉਨ੍ਹਾਂਕਿਹਾ ਕਿ  ਅਸੀਂ ਬੜੀ ਹੀ ਮੁਸ਼ਕਲ ਨਾਲ ਲੱਗਪੱਗ 250 ਫੁੱਟ ਉਚੀ ਪਹਾੜੀ ਤੇ ਪਹੁੰਚ ਕੇ ਆਪਣੀਆਂ ਜਾਨਾਂ ਬਚਾਈਆਂ। ਉਨ੍ਹਾਂਕਿਹਾ ਕਿ ਦੋ ਦਿਨਾਂ ਤੱਕ ਉਤਰਾਖੰਡ ਪ੍ਰਸ਼ਾਸ਼ਨ ਵੱਲੋਂ ਇਥੇ ਫਸੇ ਯਾਤਰੁਆਂ ਦੀ ਕੋਈ ਵੀ ਸਹਾਇਤਾ ਨਹੀ ਕੀਤੀ ਉਲਟਾ ਇਹ ਕਹਿਕੇ ਆਪਣਾ ਪੱਲਾ ਝਾੜਦੇ ਰਹੇ ਕਿ ਅਸੀਂ ਤਾਂ ਖੁੱਦ ਫਸੇ ਹੋਏ ਹਾਂ ਤੁਹਾਡੀ ਕੀ ਸਹਾਇਤਾ ਕਰੀÂ ਤੇ ਅਸੀਂ ਦੋ ਦਿਨ ਭੁੱਖੇ ਭਾਂਣੇ ਹੀ ਕੱਟੇ। ਉਨ੍ਹਾਂ ਕਿਹਾ ਕਿ ਸਥਾਨਕ ਦੁਕਾਨਦਾਰਾਂ ਨੇ ਵੀ ਹੜ੍ਹਾਂ ਵਿੱਚ ਫਸੇ ਯਾਤਰੂਆਂ ਨੂੰ ਦੋਨ੍ਹੌ ਹੱਥੀ ਲੁੱਟਿਆ। ਉਨ੍ਹਾ ਦੱਸਿਆ ਕਿ 10  ਰੁਪਏ ਦੀ ਪਾਣੀ ਦੀ ਬੋਤਲ  100 ਰੁੱਪਏ ਵਿੱਚ ਤੇ ਪਰੋਠਾਂ 50 ਰੁੱਪਏ ਤੇ ਚਾਹ ਦਾ ਕੱਪ 20 ਰੁਪਏ  ਵਿਚ ਵੇਚਿਆ ਗਿਆ। ਉਨ੍ਹਾਂਦੱਸਿਆ ਕਿ ਗੋਬਿੰਦ ਘਾਟ ਵਿੱਚ  3 ਹਜਾਰ ਤੇ ਜੋਸੀ ਮੱਠ ਵਿੱਚ 5 ਹਜਾਰ ਦੇ ਲੱਗਭੱਗ ਯਾਤਰੂ ਫਸੇ ਹੋਏ ਹਨ। ਉਨ੍ਹਾਂਕਿਹਾ ਕਿ ਦੇਸ਼ ਦੀਆਂ ਸਰਹੱਦਾ ਦੀ ਰਾਖੀ ਕਰਨ ਵਾਲੇ ਫੋਜ਼ ਦੇ ਜਵਾਨਾਂ ਨੇ ਆਪਣੀ ਜਾਨ ਨੂੰ ਖਤਰੇ ਵਿਚ ਪਾ ਕੇ  ਯਾਤਰੂਆਂ ਦੀ  ਹਰ ਮੱਦਦ ਕੀਤੀ । ਉਨ੍ਹਾਂਦੱਸਿਆ  ਕਿ ਜਵਾਨਾਂ ਨੇ ਪਹਿਲਾਂ ਸਾਨੂੰ 450 ਫੁੱਟ ਉਪਰ ਰੱਸਿਆਂ ਨਾਲ ਖਿੱਚ ਕੇ ਦੂਜੀਆਂ ਸੁਰੱਖਿਅਤ  ਥਾਵਾਂ ਤੇ ਪੰਹੁਚਾਇਆ ਅਤੇ ਅੱਗੇ ਪੰਜਾਬ ਸਰਾਕਾਰ ਵੱਲੋਂ ਭੇਜੀ ਗਈ ਮੱਦਦ ਕਾਰਨ ਹੀ ਅੱਜ ਅਸੀਂ ਆਪਣੇ ਘਰ ਵਾਪਸ ਪਰਤੇ ਹਾਂ। ਉਨ੍ਹਾਂਕਿਹਾ ਕਿ ਇਸ ਅੱਠ ਦਿਨ੍ਹਾਂ ਦੇ ਦਿਲ ਕੰਬਾਓ ਸਫਰ ਨੂੰ ਪੁਰਾ ਜੱਥਾ ਜਿੰਦਗੀ ਭਰ ਯਾਦ ਰੱਖੇਗਾ। 
ਕੁਲਦੀਪ ਚੰਦ
94175 63054