UPKAAR

WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

 

ਸੋਹੰ

 

ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਹੋ ਰਿਹਾ ਸਿਖਿੱਆ ਦੇ ਕਿੱਤੇ ਤੋਂ ਮੋਹ ਭੰਗ।
ਪੰਜਾਬ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਗੈਰਹਾਜਰ ਅਧਿਆਪਕਾਂ ਦੀਆਂ ਸੇਵਾਵਾਂ ਕੀਤੀਆਂ ਸਮਾਪਤ।

22-06-2013 (ਕੁਲਦੀਪ ਚੰਦ) ਅਧਿਆਪਨ ਦਾ ਕਿੱਤਾ ਕਾਫੀ ਮਾਣ-ਸਨਮਾਨ ਵਾਲਾ ਕਿੱਤਾ ਹੈ ਅਤੇ ਪੰਜਾਬ ਵਰਗੇ ਖੁਸ਼ਹਾਲ ਰਾਜ ਵਿੱਚ ਅਧਿਆਪਕ ਬਣਨ ਅਤੇ ਕਿਸੇ ਸਰਕਾਰੀ ਸਕੂਲ ਵਿੱਚ ਨੌਕਰੀ ਕਰਨ ਲਈ ਕਈ ਅਧਿਆਪਕ ਪੂਰੀ ਮਿਹਨਤ ਕਰਦੇ ਹਨ। ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਬਣਨ ਦੇ ਲਈ ਇੱਕ ਟੈਸਟ ਅਧਿਆਪਕ ਯੋਗਤਾ ਟੈਸਟ ਲਿਆ ਹੈ ਜਿਸ ਵਿੱਚ ਲੱਗਭੱਗ 228778 ਵਿਦਿਆਰਥੀਆਂ ਨੇ ਹਜਾਰਾਂ ਰੁਪਏ ਖਰਚਕੇ ਇਹ ਟੈਸਟ ਦਿਤਾ ਜਿਸ ਵਿਚੋਂ ਸਿਰਫ 9392 ਵਿਦਿਆਰਥੀ ਪਾਸ ਹੋਏ ਹਨ। ਪਹਿਲਾਂ ਪਾਸ ਹੋਏ ਕਈ ਵਿਦਿਆਰਥੀ ਵੀ ਅਜੇ ਤੱਕ ਸਰਕਾਰੀ ਸਕੂਲਾਂ ਵਿੱਚ ਨੋਕਰੀ ਮਿਲਣ ਦਾ ਇੰਤਜਾਰ ਕਰ ਰਹੇ ਹਨ। ਇਸਤੋਂ ਪਤਾ ਚੱਲਦਾ ਹੈ ਕਿ ਪੰਜਾਬ ਵਿੱਚ ਲੱਖਾਂ ਬੇਰੋਜਗਾਰ ਅਧਿਆਪਕ ਘੁੰਮ ਰਹੇ ਹਨ ਅਤੇ ਸਰਕਾਰੀ ਨੋਕਰੀ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਇਸ ਸਭ ਦੇ ਬਾਬਜੂਦ ਕੁੱਝ ਅਧਿਆਪਕ ਸਰਕਾਰੀ ਨੋਕਰੀ ਛੱਡਕੇ ਪਿਛਲੇ ਲੰਬੇ ਸਮੇਂ ਤੋਂ ਗਾਇਬ ਹਨ। ਪੰਜਾਬ ਸਰਕਾਰ ਨੇ ਹੁਣ ਅਜਿਹੇ ਸਕੂਲੋਂ ਗਾਇਬ ਅਧਿਆਪਕਾਂ ਦੀਆਂ ਸੇਵਾਵਾਂ ਹੀ ਖਤਮ ਕਰ ਦਿਤੀਆਂ ਹਨ। ਇਸ ਸਬੰਧੀ ਸਕੱਤਰ ਕਮ ਡਾਇਰੈਕਟਰ ਜਨਰਲ ਸਕੂਲ ਸਿਖਿੱਆ ਕਮ ਸਟੇਟ ਪ੍ਰੋਜੈਕਟ ਡਾਇਰੈਕਟਰ ਸਰਵ ਸਿਖਿੱਆ ਅਭਿਆਨ ਅਥਾਰਟੀ ਪੰਜਾਬ ਨੇ ਡੀ ਪੀ ਆਈ ਸੈਕੰਡਰੀ ਸਿੱਖਿਆ, ਸਮੂਹ ਜਿਲ੍ਹ ਸਿਖਿੱਆ ਅਫਸਰ ਸੈਕੰਡਰੀ ਸਿੱਖਿਆ ਨੂੰ ਪੱਤਰ ਮੀਮੋ ਨੰਬਰ 17/2-2012 ਇਨਫੋਰਸਮੈਂਟ ਸੈਲ (2) /10806-10807 ਮਿਤੀ ਅਜੀਤਗੜ੍ਹ 13/06/2013 ਲਿਖਕੇ ਪੰਜਾਬ ਦੇ ਵੱਖ ਵੱਖ ਸਕੂਲਾਂ ਵਿੱਚ ਕੰਮ ਕਰਦੇ ਅਜਿਹੇ ਲੰਬੇ ਸਮੇਂ ਤੋਂ ਗੈਰ ਹਾਜਰ 29 ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਹੁਕਮ ਦਿਤੇ ਹਨ। ਇਸ ਪੱਤਰ ਅਨੁਸਾਰ ਅਜੀਤਗੜ੍ਹ ਜਿਲੇ ਵਿੱਚ 01, ਅਮ੍ਰਿਤਸਰ ਜਿਲ੍ਹੇ ਵਿੱਚ 01, ਬਠਿੰਡਾ ਜਿਲ੍ਹੇਵਿੱਚ 03, ਗੁਰਦਾਸਪੁਰ ਜਿਲ੍ਹੇਵਿੱਚ 03, ਲੁਧਿਆਣਾ ਜਿਲ੍ਹੇ ਵਿੱਚ 13, ਮੋਗਾ ਜਿਲ੍ਹੇਵਿੱਚ 04, ਪਟਿਆਲਾ ਜਿਲ੍ਹੇਵਿੱਚ 01, ਸੰਗਰੂਰ ਜਿਲ੍ਹੇ ਵਿੱਚ 03 ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਹਨ। ਇਸ ਪੱਤਰ ਅਨੁਸਾਰ ਲੁਧਿਆਣਾ ਜਿਲ੍ਹੇ ਦੀ 01 ਅਧਿਆਪਕਾ 11/03/2003 ਤੋਂ ਗੈਰ ਹਾਜਰ ਹੈ। ਇਸ ਤਰਾਂ ਕਈ ਅਧਿਆਪਕ ਪਿਛਲੇ ਕਈ ਸਾਲਾਂ ਤੋਂ ਗੈਰ ਹਾਜਰ ਚੱਲ ਰਹੇ ਹਨ ਜਿਨ੍ਹਾਂ ਦੀਆਂ ਸੇਵਾਵਾਂ ਹੁਣ ਖਤਮ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। 
ਕੁਲਦੀਪ ਚੰਦ
9417563054