UPKAAR

WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

 

ਸੋਹੰ

  

ਫਰੀਦਾ ਦਰੀਆਵੈ ਕੰਨ੍ਹੈ ਬਗੁਲਾ ਬੈਠਾ ਕੇਲ ਕਰੇ॥ ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ॥ ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ॥ ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ॥

ਜਲੰਧਰ ਜ਼ਿਲੇ ਦੇ ਪਾਈਲਟ ਰਿੰਕੂ ਸੁਮਨ ਦੀ ਹਵਾਈ ਹਾਦਸੇ ਵਿੱਚ ਮੌਤ

03-05-2013- ਬੀਤੇ ਸੋਮਵਾਰ ਦੇ ਦਿਨ  ਇਕ ਸਿਵਲ ਕਾਰਗੋ ਹਵਾਈ ਜਹਾਜ ਦਾ ਕਾਬੁਲ (ਅਫਗਾਨਿਸਤਾਨ) ਵਿਖੇ ਹਾਦਸਾ ਹੋ ਗਿਆ । ਇਸ ਹਾਦਸੇ ਵਿੱਚ ਸੱਤ  ਇਨਸਾਨਾ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ ਜਲੰਧਰ ਜ਼ਿਲੇ ਵਿੱਚ ਪੈਦਾ ਹੋਏ ਪਾਈਲਟ ਰਿੰਕੂ ਸੁਮਨ ਜੀ ਵੀ ਅਕਾਲ ਚਲਾਣਾ ਕਰ ਗਏ । ਉਹ ਅਮਰੀਕਾ ਸਥਿਤ ਨੈਸ਼ਨਲ ਏਅਰ ਲਾਈਨਜ਼ ਵਿੱਚ ਬਤੌਰ ਪਾਈਲਟ ਕੰਮ ਕਰਦੇ ਸਨ।

ਇਹ ਜਹਾਜ ਬਗਰਾਮ ਏਅਰ ਫੀਲਡ ਕਾਬੁਲ ਤੋਂ ਉਡਾਨ ਭਰਨ ਤੋਂ ਬਾਦ ਕੁੱਝ ਮਿੰਟਾਂ ਵਿੱਚ ਹੀ ਕਰੈਸ਼ ਹੋ ਗਿਆ । ਅਮਰੀਕਾ ਨੇ ਇਸ ਹਾਦਸੇ ਵਿੱਚ ਕਿਸੇ ਅੱਤਵਾਦੀ ਗਿਰੋਹ ਦੇ ਹੱਥ ਨੂੰ ਨਕਾਰਿਆ ਹੈ ।

ਰਿੰਕੂ ਸੁਮਨ ਜਲੰਧਰ ਧੌਗੜੀ ਰੋੜ ਤੇ, ਧੋਗੜੀ ਤੋਂ ਤਕਰੀਬਨ ਡੇਢ ਕਿਲੋਮੀਟਰ ਦੂਰ ਸਥਿਤ ਪਿੰਡ ਸਿਕੰਦਰ ਪੁਰ ਨਾਲ ਸਬੰਧਿਤ ਸਨ। ਉਨ੍ਹਾਂ ਦੀ ਉਮਰ 31 ਸਾਲ ਦੀ ਸੀ। ਉਹ ਪਿਛਲੇ ਵੀਹ ਸਾਲ ਤੋਂ ਕਨੇਡਾ ਵਿਖੇ ਰਹਿ ਰਹੇ ਸਨ। ਰਿੰਕੂ ਸੁਮਨ ਦੀ ਪਤਨੀ ਰਣਜੀਤ ਵੀ ਪਾਈਲਟ ਹੈ ਅਤੇ ਉਨ੍ਹਾਂ ਦਾ ਇੱਕ ਤਿੰਨ ਸਾਲ ਦਾ ਬੇਟਾ ਵੀ ਹੈ ਜਿਸਦਾ ਨਾਮ ਅਦਰਸ਼ ਹੈ ।

ਇਹ ਅਸਹਿ ਖਬਰ ਰਿੰਕੂ ਦੇ ਪਿੰਡ ਸਿਕੰਦਰ ਪੁਰ ਅਤੇ ਅਤੇ ਲਾਗਲੇ ਪਿੰਡਾਂ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਇਲਾਕੇ ਵਿੱਚ ਸੋਗ ਛਾ ਗਿਆ। ਰਿੰਕੂ ਦੇ ਬਚਪਨ ਦੌਰਾਨ ਹੀ ਉਨਾਂ ਦੇ ਪਿਤਾ ਜੀ ਕਨੇਡਾ ਚਲੇ ਗਏ ਸਨ । ਰਿੰਕੂ  ਨੇ ਆਪਣੀ ਮੁਢਲੀ ਸਿਖਿਆ ਜਲੰਧਰ ਪਬਲਿਕ ਸਕੂਲ ਚੋਂ ਪ੍ਰਾਪਤ ਕੀਤੀ ਤੇ ਉਹ ਵੀ 12 ਸਾਲ ਦੀ ਉਮਰ ਵਿੱਚ ਹੀ ਕਨੇਡਾ ਚਲੇ ਗਏ ਸਨ॥ ਉਨ੍ਹਾਂ ਨੇ ਆਪਣੀ ਬਾਕੀ ਪੜ੍ਹਾਈ ਕਨੇਡਾ ਵਿਖੇ ਹੀ ਪੂਰੀ ਕੀਤੀ।

ਰਿੰਕੂ ਸੁਮਨ ਦੀ ਅਚਾਨਕ ਬੇਵਕਤੀ ਮੌਤ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ । ਅਦਾਰਾ ਉਪਕਾਰ  ਉਨ੍ਹਾਂ ਦੀ ਪਤਨੀ ਰਣਜੀਤ, ਬੇਟੇ ਅਦਰਸ਼ ਅਤੇ ਬਾਕੀ ਸਾਰੇ ਪ੍ਰੀਵਾਰ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੈ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਕਰਦਾ ਹੈ।