UPKAAR

WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

 

ਸੋਹੰ

 

ਚੰਦ ਤੇ ਸੱਭ ਤੋਂ ਪਹਿਲਾਂ ਪੈਰ ਰੱਖਣ ਵਾਲਾ ਵਿਅਕਤੀ ਨੀਲ ਆਰਮਸਟਰਾਂਗ ਅੱਜ ਇਨ੍ਹਾਂ ਧਰਤੀਆਂ ਦਾ ਸਫਰ ਖਤਮ ਕਰਕੇ ਸਦਾ ਸਦਾ ਵਾਸਤੇ ਵਿਦਾ ਹੋ ਗਿਆ ।

 26-08-2012 ( ਉਹੀਉ) ਨੀਲ ਆਰਮਸਟਰਾਂਗ, ਜੋ ਅਮ੍ਰੀਕਾ ਦੇ ਸਾਬਕਾ ਪੁਲਾੜ ਯਾਤਰੀ ਅਤੇ ਚੰਦਰਮਾ ਤੇ ਜਾਣ ਵਾਲੇ ਦੁਨੀਆਂ ਦੇ ਪਹਿਲੇ ਵਿਅਕਤੀ ਸਨ, ਅੱਜ 82 ਸਾਲ ਦੀ ਉਮਰ ਭੋਗਕੇ ਇਸ ਦੁਨੀਆਂ ਤੋਂ ਚੱਲ ਵਸੇ । ਨੀਲ ਦਿਲ ਦੀ ਬੀਮਾਰੀ ਤੋਂ ਪੀੜਤ ਸਨ ਅਤੇ ਕੁੱਝ ਹਫਤੇ ਪਹਿਲਾਂ ਹੀ ਉਨ੍ਹਾਂ ਦੇ ਦਿਲ ਦਾ ਬਾਈਪਾਸ ਅਪ੍ਰੇਸ਼ਨ ਹੋਇਆ ਸੀ । ਨੀਲ ਆਰਮਸਟਰਾਂਗ 1969 ਦੇ ਅਪੋਲੋ 11 ਮਿਸ਼ਨ ਦੇ ਕਮਾਂਡਰ ਸਨ । ਮਿਸ਼ਨ ਅਪੋਲੋ 11  ਦੁਆਰਾ, 20 ਜੁਲਾਈ 1969 ਨੂੰ ਨੀਲ ਚੰਦਰਮਾਂ ਦੀ ਧਰਤੀ ਤੇ ਪੈਰ ਰੱਖਣ ਵਾਲੇ ਪਹਿਲੇ ਵਿਅਕਤੀ ਬਣੇ ਸਨ। ਇਸ ਮਿਸ਼ਨ ਵਿੱਚ ਉਨ੍ਹਾਂ ਦੇ ਨਾਲ ਐਡਵਿਨ ਅਲਡ੍ਰੀਨ ਵੀ ਸਨ । ਇਹ ਦੋਵੇ ਚੰਦਰਮਾ ਤੇ ਤਕਰੀਬਨ ਢਾਈ ਤੋਂ ਤਿੰਨ ਘੰਟੇ ਤੱਕ ਤੁਰੇ ਸਨ । ਨੀਲ ਦਾ ਜਨਮ 5 ਅਗਸਤ 1930 ਨੂੰ ਹੋਇਆ ਸੀ । ਪੁਲਾੜ ਦੇ ਐਸਟਰੋਨੈਟ ਬਨਣ ਤੋਂ ਪਹਿਲਾਂ ਉਹ ਅਮ੍ਰੀਕਨ ਸਮੁੰਦਰੀ ਸੈਨਾ ਵਿਚ ਅਫਸਰ ਸਨ ਅਤੇ ਉਨ੍ਹਾਂ ਨੇ ਕੋਰੀਆਂਈ ਜੰਗ ਵਿੱਚ ਭਾਗ ਵੀ ਲਿਆ ਸੀ। ਉਸ ਜੰਗ ਤੋਂ ਬਾਦ ਉਹ ਐਡਵਾਈਜ਼ਰੀ ਕਮੇਟੀ ਫਾਰ ਏਅਰੋਨਾਟਿਕਸ ਵਿੱਚ ਟੈਸਟ ਪਇਲਟ ਵੀ ਰਹੇ ਜਿੱਥੇ ਉਨ੍ਹਾਂ ਨੇ 900 ਤੋਂ ਵੱਧ ਉਡਾਨਾਂ ਭਰੀਆਂ ਸਨ । ਨੀਲ ਪੁਰਡੀਉ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆਂ  ਗ੍ਰੈਜੂਏਟ ਸਨ। ਅਪੋਲੋ ਮਿਸ਼ਨ ਤੋਂ ਬਾਦ ਅਮੈਰਿਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਨੀਲ ਨੂੰ ਪ੍ਰੈਜ਼ੀਡੈਨਸ਼ੀਅਲ ਮੈਡਲ ਆਫ ਫਰੀਡਮ ਦੇ ਖਿਤਾਬ ਨਾਲ ਨਿਵਾਜਿਆ ਸੀ । ਰਾਸ਼ਟਰਪਤੀ  ਜਿੰਮੀ ਕਾਰਟਰ ਨੇ ਸੰਨ 1978 ਵਿਚ ਨੀਲ ਨੂੰ ਕੋਨਗਰੈਸ਼ਨਲ ਸਪੇਸ ਮੈਡਲ ਆਫ ਔਨਰ ਅਤੇ ਸੰਨ 2009 ਵਿੱਚ ਕੋਨਗ੍ਰੈਸ਼ਨਲ ਗੋਲਦ ਮੈਡਲ  ਦੇ ਖਿਤਾਬ ਵੀ ਦਿੱਤੇ ਸਨ।

ਆਖਰ 25 ਅਗਸਤ ਦਿਨ ਸ਼ਨੀਵਾਰ ਨੂੰ, ਉਹੀਉ ਪ੍ਰਾਂਤ ਦੇ ਸਨਸਨਾਤੀ ਸ਼ਹਿਰ ਦੇ ਹਸਪਤਾਲ ਵਿੱਚ, ਨੀਲ ਆਰਮਸਟਰਾਂਗ ਦਿਲ ਦੀਆਂ ਨਾੜੀਆਂ ਦੇ ਬੰਦ ਹੋਣ ਦੀ ਬੀਮਾਰੀ ਨਾਲ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ । ਨੀਲ ਨੇ 82 ਸਾਲ ਦੀ ਉਮਰ ਭੋਗੀ ।

ਨੀਲ ਆਰਮਸਟਰਾਂਗ ਜਿਹੇ ਵਿਅਕਤੀ ਮਰ ਕੇ ਵੀ ਸਦਾ ਹੀ ਜਿਉਂਦੇ ਰਹਿੰਦੇ ਹਨ।