UPKAAR

WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

 

ਸੋਹੰ

 

ਸੰਤ ਬਾਬਾ ਚਮਨ ਦਾਸ ਜੀ ਸਦੀਵੀ ਵਿਛੋੜਾ ਦੇ ਗਏ ਅੰਤਿਮ ਸੰਸਕਾਰ ਦੀ ਰਸਮ 5 ਜੁਲਾਈ ਦਿਨ ਐਤਵਾਰ ਨੂੰ ਡੇਰਾ ਗੋਬਿੰਦਪੁਰਾ ਫਗਵਾੜਾ ਵਿਖੇ ਅਦਾ ਕੀਤੀ ਗਈ

 

07-08-2012 (ਫਗਵਾੜਾ) ਸੰਤ ਬਾਬਾ ਚਮਨ ਦਾਸ ਜੀ ਗੱਦੀ ਨਸ਼ੀਨ ਡੇਰਾ ਗੋਬਿੰਦਪੁਰਾ ਫਗਵਾੜਾ 2 ਜੁਲਾਈ ਨੂੰ ਸੰਗਤਾਂ ਨੂੰ ਸਦੀਵੀ ਵਿਛੋੜੇ ਦੇਕੇ ਜੋਤੀ ਜੋਤ ਸਮਾ ਗਏ । ਸੰਤਾਂ ਨੇ 2 ਜੁਲਾਈ ਕੁੱਝ ਸੰਖੇਪ ਸਰੀਰਕ ਬੀਮਾਰੀ ਕਰਕੇ ਲੁਧਿਆਣਾ ਵਿਖੇ ਹਸਪਤਾਲ ਵਿੱਚ ਦਾਖਲ ਸਨ । ਸੰਤਾਂ ਨੇ 2 ਜੁਲਾਈ ਰਾਤ ਗਿਆਰਾਂ ਵਜੇ ਸੁਆਸ ਤਿਆਗ ਦਿੱਤੇ । ਸੰਤ ਚਮਨ ਦਾਸ ਜੀ ਨੇ 64 ਸਾਲ ਪਹਿਲੇ ਮਾਤਾ ਮੰਗੋ ਦੇਵੀ ਜੀ ਦੀ ਕੁੱਖੋਂ ਪਿਤਾ ਸ਼੍ਰੀ ਚੰਦੂ ਰਾਮ ਜੀ ਦੇ ਘਰ 13 ਹਾੜ ਨੂੰ ਜਨਮ ਲਿਆ ਸੀ ।

ਬਾਬਾ ਜੀ ਦਾ ਅੰਤਿਮ ਸੰਸਕਾਰ ਡੇਰੇ ਵਿਖੇ ਹੀ 5 ਜੁਲਾਈ ਦਿਨ ਐਤਵਾਰ ਨੂੰ ਕੀਤਾ ਗਿਆ । ਸੰਤਾਂ ਦੇ ਅੰਤਿਮ ਦਰਸ਼ਣ ਕਰਨ ਲਈ ਸੰਗਤਾਂ ਦਾ ਹੜ੍ਹ ਉਮੜ੍ਹ ਕੇ ਆਇਆ ਹੋਇਆ ਸੀ । ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੋਸਾਇਟੀ ਦੇ ਚੇਅਰਮੈਨ ਸੰਤ ਸਰਵਣ ਦਾਸ ਜੀ ਬੋਹਣ ਪੱਟੀ ਵਾਲੇ,, ਪਰਧਾਨ ਸੰਤ ਬਾਬਾ ਨਿਰਮਲ ਦਾਸ ਜੀ ਬਾਬਾ ਜੌੜੇ ਵਾਲੇ, ਸੰਤ ਨਿਰਮਲ ਸਿੰਘ ਜੀ ਜਨਰਲ ਸਕੱਤਰ ਵੀ ਸਾਧੂ ਸੰਪਰਦਾ ਦੇ ਹੋਰ ਬੇਸ਼ੁਮਾਰ ਸੰਤ ਮਹਾਂਪੁਰਸ਼ਾ ਦੇ ਨਾਲ ਪੁੱਜੇ ਹੋਏ ਸਨ। ਸੰਸਕਾਰ ਦੀਆਂ ਰਸਮਾਂ ਬਾਬਾ ਨਿਰਮਲ ਦਾਸ ਜੀ ਬਾਬਾ ਜੌੜੇ ਵਾਲਿਆਂ ਦੀ ਦੇਖ ਰੇਖ ਹੇਠ ਹੋਈਆਂ ।ਅੰਤਿਮ ਅਰਦਾਸ ਦੀ ਸੇਵਾ ਸੋਸਾਇਟੀ ਦੇ ਜਨਰਲ ਸਕੱਤਰ ਸੰਤ ਨਿਰਮਲ ਸਿੰਘ ਜੀ ਅਵਾਦਾਨ ਵਾਲਿਆ ਨੇ ਕੀਤੀ ।ਕਈ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ, ਬਹੁਤ ਸਾਰੇ ਰਾਜਨੀਤਕ ਆਗੂ ਅਤੇ ਅਫਸਰ ਸੰਤਾਂ ਦੇ ਅੰਤਿਮ ਦਰਸ਼ਣਾਂ ਲਈ ਪਹੁੰਚੇ ।

ਸੰਤ ਚਮਨ ਦਾਸ ਜੀ ਨੇ ਬਚਪਨ ਤੋਂ ਹੀ ਉਦਾਸੀ ਧਾਰਨ ਕੀਤੀ ਹੋਈ ਸੀ ।ਉਨ੍ਹਾਂ ਨੇ ਸਾਰੀ ਉਮਰ ਸੰਗਤਾਂ ਨੂੰ ਧੰਨ ਧੰਨ ਸ਼੍ਰੀ ਗਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜਿਆ । ਸੰਤਾਂ ਦੇ ਸੱਚਖੰਡ ਬਿਰਾਜਣ ਦੇ ਸਬੰਧ ਵਿੱਚ ਭੋਗ ਦਾ ਸਮਾਗਮ 20 ਜੁਲਾਈ ਨੂੰ ਹੋਵੇਗਾ ।