UPKAAR

WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

 

ਸੋਹੰ

 

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਇਟੀ ਯੂ. ਏ. ਈ ਵਲੋਂ ਪਿੰਡ ਸੁਤੈਹਰੀ ਖੁਰਦ ਜ਼ਿਲਾ ਹੁਸ਼ਿਆਰਪੁਰ ਦੀਆਂ ਦੋ ਗ਼ਰੀਬ ਲੜਕੀਆਂ ਦੇ ਵਿਆਹ ਲਈ ਪੰਦਰਾਂ ਹਜ਼ਾਰ (15000) ਰੁਪੈ ਵਜੋਂ ਭੇਟ ਕੀਤੇ ਗਏ ।

  17-05-2012 ( ਸੁਤੈਹਰੀ ਖੁਰਦ )  ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਇਟੀ ਯੂ. ਏ. ਈ ਵਲੋਂ ਸੁਤੈਹਰੀ ਖੁਰਦ ਜ਼ਿਲਾ ਹੁਸ਼ਿਆਰਪੁਰ ਦੀ ਸ਼੍ਰੀਮਤੀ ਰੇਸ਼ਮ ਕੌਰ ਸੁਪਤਨੀ ਸਵਰਗਵਾਸੀ ਰਾਮਜੀ ਦਾਸ ਦੀਆਂ ਦੋ ਗ਼ਰੀਬ ਲੜਕੀਆਂ ਰਾਣੀ ਅਤੇ ਆਸ਼ਾ ਰਾਣੀ ਦੇ ਵਿਆਹ ਲਈ ਪੰਦਰਾਂ ਹਜ਼ਾਰ (15000)  ਰੁਪੈ ਦਾਨ ਵਜੋਂ ਦਿੱਤੇ

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਇਟੀ ਯੂ. ਏ. ਈ ਦੇ ਮੈਂਬਰ ਗੁਰਮੇਜ਼ ਸਿੰਘ ਸਹੋਤਾ ਦੀ ਪਤਨੀ ਕੁਲਵਿੰਦਰ ਕੌਰ ਸਹੋਤਾ ਨੇ ਆਪਣੇ ਹੱਥੀ ਇਹ ਦਾਨ ਦੀ ਰਾਸ਼ੀ ਲੜਕੀਆਂ ਦੀ ਮਾਤਾ ਨੂੰ ਸੌਂਪੀ । ਉਸ ਵੇਲੇ ਉਹਨਾਂ ਦੇ ਨਾਲ ਮੁਹੱਲੇ ਦੇ ਕੌਂਸਲਰ ਸ਼੍ਰੀ ਮੋਹਣ ਲਾਲ ਹੀ ਅਤੇ ਸ਼੍ਰੀ ਦਵਿੰਦਰ ਕੁਮਾਰ ਜੀ ਪਰਧਾਨ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਮਹੱਲਾ ਸੁਤੈਹਰੀ ਖੁਰਦ ਵੀ ਹਾਜ਼ਰ ਸਨ । ਇਹ ਉਪਰਾਲਾ ਸ਼੍ਰੀ ਗੁਰਮੇਜ਼ ਸਿੰਘ ਜੀ ਦੇ ਅਹਿਮ ਯੋਗਦਾਨ ਨਾਲ ਹੀ ਸੰਭਵ ਹੋਇਆ ਹੈ । ਸੋਸਾਇਟੀ ਦੇ ਪਰਧਾਨ ਰੂਪ ਸਿੱਧੂ ਵਲੋਂ ਸਮੂਹ ਸਮਾਜ ਨੂੰ ਬੇਨਤੀ ਹੈ ਕਿ ਗ਼ਰੀਬ ਬੱਚੀਆਂ ਦੀਆਂ ਸਮੂਹਿਕ ਸ਼ਾਦੀਆਂ ਕਰਵਾਉਣ ਦੀ ਜਾਗਰੂਕਤਾ ਲਿਆਂਦੀ ਜਾਵੇ ਜਿਸ ਨਾਲ ਵਿਆਹਾਂ ਦਾ ਖਰਚ ਕਾਫੀ ਘਟ ਸਕਦਾ ਹੈ ਅਤੇ ਸਮਾਜ ਨੂੰ ਦਹੇਜ ਪ੍ਰਥਾ ਦੇ ਖਿਲਾਫ ਖੜੇ ਹੋਣ ਦੀ ਪ੍ਰੇਰਨਾ ਵੀ ਮਿਲੇਗੀ ।ਇਹ ਉਪਰਾਲਾ ਸੋਸਾਇਟੀ ਵਲੋਂ ਅਨਾਥ ਲੜਕੀਆਂ ਦੀ ਸ਼ਾਦੀ ਵੇਲੇ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਹੈ । ਹੋਰ ਦਾਨੀ ਵੀਰਾਂ ਨੂੰ ਵੀ ਬੇਨਤੀ ਹੈ ਕਿ ਉਹ ਇਸ ਪਰਉਪਕਾਰ ਵਿੱਚ ਸ਼ਾਮਿਲ ਹੋਣ ਲਈ ਸੋਸਾਇਟੀ ਨਾਲ ਸੰਪਰਕ ਕਰਨ ।

Roop Sidhu