UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

 

ਸੋਹੰ

 

 

ਸੋਹੰ

 


 

 

ਬੇਗ਼ਮਪੁਰਾ ਸੰਗਰਾਮ - ਸਵਰਾਜ ਸਵਰਾਜ ਨਾਲ ਗੂੰਜਿਆ ਬ੍ਰੇਸ਼ੀਆ

ਸ਼੍ਰੀ ਗੁਰੂ ਰਵਿਦਾਸ ਮਿਸ਼ਨ ਬ੍ਰੇਸ਼ੀਆ

   ਇਟਲੀ ਦੇ ਘੁੱਗ ਵਸਦੇ ਬਰੇਸ਼ੀਆ ਦੇ ਸ਼ਹਿਰ ਪਰਾਲਬੋਈਨੋ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ੬੩੫ਵੇਂ ਗੁਰਪੁਰਬ ਸ਼੍ਰੀ ਗੁਰੂ ਰਵੀਦਾਸ ਮਿਸ਼ਨ ਬ੍ਰੈਸ਼ੀਆ(ਰਜਿ) ਵਲੋ ਬਹੁਤ ਹੀ ਸਰਧਾਪੁਰਬ ਮਨਾਏ ਗਏ । ਇਸ ਮਹਾਨ ਪੁਰਬ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਉਪਰੰਤ ਕੀਰਤਨ ਦਰਬਾਰ ਸਜਾਏ ਗਏ । ਭਾਈ ਤਜਿੰਦਰ ਸਿੰਘ , ਪਰਿਤਪਾਲ ਸਿੰਘ ਅਤੇ ਜਸਵਿੰਦਰ ਸਿੰਘ ਮੋਨਤੀਕਿਆਰੀ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੀ ਬਾਣੀ ਨਾਲ ਜੋੜਿਆ ਅਤੇ ਕਥਾ ਵਾਚਕ ਜਰਨੈਲ ਸ਼ਿੰਘ ਜੋਸ਼ ਯੂਕੇ ਵਾਲਿਆਂ ਨੇ ਧੰਨ–ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਘੰਰਸ ਮਈ ਜੀਵਨ ਨੂੰ ਕਥਾ ਦੇ ਰੂਪ ਵਿਚ ਪੇਸ਼ ਕਰਕੇ ਸੰਗਤਾਂ ਨੂੰ ਸਤਿਗੁਰੂ ਜੀ ਦੇ ਜੀਵਨ ਵਾਰੇ ਜਾਣੂ ਕਰਵਾਇਆ । ਇਸ ਮਹਾਨ ਪੁਰਬ ਉਤੇ ਯੂਕੇ ਤੋਂ ਕਾਂਸ਼ੀ ਰੇਡੀਓ ਦੀ ਪੰਜ ਮੈਂਬਰੀ ਟੀਮ ਵਿਸ਼ੇਸ਼ ਤੋਰ ਤੇ ਪਹੁੰਚੀ । ਜਿਸ ਵਿਚ ਨਿਰਮਲ ਮਹੇ, ਜੀਤ ਰਾਮ, ਸ੍ਰੀ ਮਤੀ ਰੇਸ਼ਮੋ ਜੀ, ਵਿਸ਼ਾਲ ਮਹੇ, ਸੂਜਨ ਮਹੇ ਵੀ ਪਹੁੰਚੇ । ਇਸ ਸੁੱਭ ਅਵਸਰ ਤੇ ਦਲਿਤ ਕੌਮ ਦੇ ਉੱਘੇ ਲੇਖਕ ਡਾਂ ਐਸ ਐਲ ਵਿਰਦੀ ਜੀ ਦੁਆਰਾ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਦੇ ਜੀਵਨ ਉਪਰ ਲਿਖੀ ਗਈ ਪੁਸਤਕ “ਬੇਗ਼ਮਪੁਰਾ ਸੰਗਰਾਮ” ਰਲੀਜ ਕੀਤੀ ਗਈ । ਸ਼੍ਰੀ ਗੁਰੂ ਰਵਿਦਾਸ ਮਿਸ਼ਨ ਬਰੈਸ਼ੀਆ ਦੇ ਪ੍ਰਧਾਨ ਸ਼੍ਰੀ ਸਰਬਜੀਤ ਵਿਰਕ ਨੇ ਸੰਗਤਾਂ ਨੂੰ ਆਗਮਨ ਪੁਰਬ ਦੀ ਮੁਬਾਰਕਵਾਦ ਦਿੰਦਿਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਉੱਤੇ ਪਹਿਰਾ ਦੇਣ ਲਈ ਸੰਗਤਾਂ ਨੂੰ ਆਪਸੀ ਭਾਈਚਾਰਾ ਬਣਾਈ ਰੱਖਣ ਦੀ ਬੇਨਤੀ ਕੀਤੀ । ਸਰਬਜੀਤ ਵਿਰਕ ਨੇ “ਬੇਗ਼ਮਪੁਰਾ ਸੰਗਰਾਮ”ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਜੋ ਚੇਤਨਾ ਸਾਡੇ ਅੰਦਰ ਸਤਿਗੁਰੂ ਰਵੀਦਾਸ ਮਹਾਰਾਜ ਜੀ ਨੇ ਭਰੀ ਸੀ[ਸਤਿਗੁਰੂ ਜੀ ਦੇ ਜਾਣ ਤੋ ਬਾਅਦ ਮਨੂੰਵਾਦ ਨੇ ਤਰਾਂ ਤਰਾਂ ਦੀਆ ਮਨਘੜਤ ਕਹਾਣੀਆਂ ਕਰਾਮਾਤਾ ਨਾਲ ਜੋੜ ਕੇ ਸਾਡੀ ਮਾਨਸਿਕਤਾ ਨੂੰ ਕਮਜੋਰ ਕਰ ਦਿੱਤਾ ਤਾਂ ਕਿ ਇਹਨਾ ਲੋਕਾਂ ਨੂੰ ਬੇਗ਼ਮਪੁਰੇ ਦਾ ਅਸਲੀ ਮਤਲਬ ਪਤਾ ਨਾ ਲੱਗ ਸਕੇ । ਸਾਡੇ ਅੰਦਰ ਮਨੂੰਵਾਦ ਨੇ ਅੰਧਵਿਸ਼ਵਾਸ ਦੀਆ ਕਹਾਣੀਆ ਦਾ ਡਰ ਪਾ ਕੇ ਸਾਨੂੰ ਕਰਮ ਕਾਂਡ ਕਰਨ ਦੇ ਆਰੇ ਲਾਈ ਰੱਖਿਆ । ਇਸ ਪੁਸਤਕ ਵਿੱਚ ਉਸ ਮਨਘੜਤ ਕਹਾਣੀਆ ਦਾ ਖੰਡਨ ਕਰਕੇ ਉਸ ਖਤਮ ਹੋਈ ਚੇਤਨਾ ਉਜਾਗਰ ਕਰਨ ਲਈ ਇਤਹਾਸ ਵਿੱਚ ਇੱਕ ਨਵਾਂ ਮੋੜ ਲਿਆਦਾ ਗਿਆ ਹੈ । ਬੇਗ਼ਮਪੁਰਾ ਇੱਕ ਉਹ ਸੰਘਰਸ਼ ਜੋ ਰਾਜ ਭਾਗ (ਸਵਰਾਜ) ਨੂੰ ਪ੍ਰਾਪਤ ਕਰਕੇ ਹੀ ਪੂਰਾ ਕੀਤਾ ਜਾ ਸਕਦਾ ਹੈ । ਸੁਪਰੀਮ ਬਾਡੀ ਸ਼੍ਰੀ ਗੁਰੂ ਰਵਿਦਾਸ ਸਭਾ ਇਟਲੀ ਦੇ ਪ੍ਰਧਾਨ ਸ਼੍ਰੀ ਬਲਦੇਵ ਝੱਲੀ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸੁਪਰੀਮ ਬਾਡੀ ਵਿੱਚ ਸੰਮਿਲਤ ਸਾਰੀਆਂ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਮੁਕੰਮਲ ਰੂਪ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮ੍ਰਪਿਤ ਹਨ । ਉਨਾਂ ਕਿਹਾ ਕਿ ਸਾਡੀ ਸਵੇਮਾਣ ਦੀ ਜੱਦੋਜਹਿਦ ਸਮਾਜਿਕ ਬਰਾਬਰਤਾ ਲਈ ਹੈ ਤੇ ਗੁਰੂ ਗ੍ਰੰਥ ਸਾਹਿਬ ਸਭਨਾਂ ਨੂੰ ਏਕੇ ਦਾ ਉਪਦੇਸ਼ ਦਿੰਦਾ ਹੈ ਜਿੱਥੇ ਸਾਰੇ ਗੁਰੂ ਸਾਹਿਬਾਨ ਇੱਕ ਹਨ । ਸਮਾਜ ਵਿਚਲੇ ਮਨੂੰਵਾਦੀ ਸੋਚ ਦੇ ਜਾਤੀਵਾਦੀ ਧਾਰਨੀ ਲੋਕਾਂ ਭਾਵੇ ਉਹ ਕਿਸੇ ਵੀ ਜਾਤ ਨਾਲ ਸਬੰਧਿਤ ਹੋਣ ਨੂੰ ਪਛਾੜ ਕੇ ਆਪਣੇ ਰਹਿਬਰਾਂ ਦੀ ਸੋਚ ਦਾ ਪ੍ਰਸਾਰ ਹੀ ਸਾਡਾ ਇੱਕ ਮਾਤਰ ਲਕਸ਼ ਹੈ । ਸ੍ਰੀ ਗੁਰੂ ਰਵਿਦਾਸ ਧਾਮ ਬੈਰਗਾਮੋ ਦੇ ਪ੍ਰਧਾਨ ਬਲਜੀਤ ਬੰਗੜ, ਸ੍ਰੀ ਗੁਰੂ ਰਵਿਦਸ ਸਭਾ ਪਾਰਮਾ ਪਿਚੈਸ਼ਾ ਦੇ ਪ੍ਰਧਾਨ ਭੁਟੋ ਕੁਮਾਰ, ਸ੍ਰੀ ਗੁਰੂ ਰਵਿਦਾਸ ਸਭਾ ਕਰਮੋਨਾ ਦੇ ਪ੍ਰਧਾਨ ਹੰਸ ਰਾਜ ਚੁੰਬਰ, ਸ੍ਰੀ ਗੁਰੂ ਰਵਿਦਾਸ ਟੈਂਪਲ ਵਿਰੋਨਾ ਤੋਂ ਗੋਰਖਾ ਰਾਮ, ਭਾਰਤ ਰਤਨ ਡਾ. ਬੀ.ਆਰ.ਅੰਬੇਡਕਰ ਵੈੱਲਫੇਅਰ ਐਸੋਸ਼ੀਏਸ਼ਨ ਇਟਲੀ ਰਜਿ: ਦੇ ਵਾਇਸ ਪ੍ਰਧਾਨ ਸ਼੍ਰੀ ਕੁੱਲਵਿੰਦਰ ਲੋਈ ਅਤੇ ਮਦਨ ਬੰਗੜ , ਭਗਵਾਨ ਵਲਮਿਕ ਸਭਾ ਬ੍ਰੈਸ਼ੀਆ ਦੇ ਪ੍ਰਧਾਨ ਬਿੱਟੂ ਸਹੋਤਾ ਸਮੇਤ ਸਾਰੇ ਬੁਲਾਰਿਆਂ ਨੇ ਸੰਗਤ ਨੂੰ ਵਾਧਾਈ ਸੰਦੇਸ ਦਿੱਤਾ ਅਤੇ ਉਨਾਂ ਪਿਛਲੇ ਇਤਿਹਾਸ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਕੋਈ ਸਮਾਂ ਸੀ ਸਾਨੂੰ ਪੜਨ ਲਿਖਣ ਦਾ ਅਧਿਕਾਰ ਨਹੀਂ ਸੀ ਤੇ ਹੁਣ ਸਾਡੇ ਕੋਲ ਹੱਕ ਹਕੂਕ ਹਨ ਜਿਨਾਂ ਦੀ ਵਰਤੋਂ ਕਰਕੇ ਆਪਣੇ ਸਮਾਜ ਦੀ ਭਲਾਈ ਲਈ ਯੋਗਦਾਨ ਪਾਉਣਾ ਚਾਹੀਦਾ ਹੈ । ਸ਼੍ਰੀ ਗੁਰੂ ਰਵਿਦਾਸ ਮਿਸ਼ਨ ਬਰੇਸ਼ੀਆ ਦੇ ਚੇਅਰਮੈਨ ਸ਼੍ਰੀ ਰਾਮ ਲੁਭਾਇਆ ਬੰਗੜ,ਸੀਨੀਅਰ ਵਾਈਸ ਪ੍ਰਧਾਨ ਰਣਜੀਤ ਸਿੰਘ,ਵਾਈਸ ਪ੍ਰਧਾਨ ਤੀਰਥ ਰਾਮ ਜਗਤਪੁਰੀ, ਜਨਰਲ ਸਕੱਤਰ ਸੰਦੀਪ ਸਹਿਗਲ,ਸਟੇਜ ਸਕੱਤਰ ਰਾਜ ਮੂਲ ਚੁੰਬਰ,ਵਿੱਤ ਸਕੱਤਰ ਸਰਬਜੀਤ ਜਗਤਪੁਰੀ,ਦੇਸ ਰਾਜ ਚੁੰਬਰ,ਰੇਸ਼ਮ ਸਿੰਘ,ਮਨਜੀਤ ਧੀਰ,ਰਾਮ ਸਰਨ ਜੀ ਨੇ ਬਾਹਰੋ ਆਈਆਂ ਸ਼੍ਰੀ ਗੁਰੂ ਰਵੀਦਾਸ ਸੁਭਾਵਾ ਅਤੇ ਸੰਗਤਾ ਨੂੰ ਸਤਿਗੁਰੂ ਜੀ ਦੇ ਗੁਰਪੁਰਬ ਦੀਆ ਵਧਾਈਆਂ ਦਿੱਤੀਆ ਅਤੇ ਧੰਨਵਾਦ ਕੀਤਾ । ਕਾਸ਼ੀ ਰੇਡੀਓ ਤੋਂ ਜੀਤ ਰਾਮ ਅਤੇ ਨਿਰਮਲ ਮਹੇ ਜੀ ਨੇ ਸੰਗਤਾਂ ਨੂੰ ਵਧਾਈ ਸੰਦੇਸ ਦਿਤਾ ਅਤੇ ਰੇਡੀਓ ਵਾਰੇ ਵਿਸ਼ਥਾਰ ਨਾਲ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਕਾਸ਼ੀ ਰੇਡੀਓ ਪੰਜ ਸਾਲ ਤੋਂ ਇੰਟਰਨੈਟ ਤੇ ਚੱਲ ਰਿਹਾ ਹੈ ਤੇ ਹੁਣ ਸਕਾਈ (ਸ਼ਕੇ) ਦਾ ਲਾਈਸੈਂਸ ਮਿਲਨ ਤੇ ਇਹ ਰੇਡੀਓ ਮਈ ਦੇ ਪਹਿਲੇ ਹਫਤੇ ਟੀਵੀ ਉਪਰ ੨੪ ਘੰਟੇ ਚੱਲੇਗਾ[ ਆਗਮਨ ਪੁਰਬ ਤੇ ਪਹੁੰਚੀਆਂ ਸ਼ਖਸ਼ੀਅਤਾਂ ਵਿੱਚ ਸ਼੍ਰੀ ਗੋਰਖਾ ਰਾਮ, ਜਤਿੰਦਰ ਸ਼ਿੰਘ, ਸੁੱਖ ਰਾਜ ਮੈਂਗੜਾ, ਅਜੇ ਕੁਮਾਰ ਬਿੱਟਾ, ਪ੍ਰਵੀਨ ਕੁਮਾਰ ਪੀਨਾ, ਗੁਰਦੇਵ ਪੱਪੀ,ਬਲਦੇਵ ਮੱਖਣ, ਸੁਰਜੀਤ ਲਾਲ, ਬਖਸ਼ੀ ਰਾਮ,ਰਾਮ ਜੀ ਟੂਰਾ, ਇੰਦੀ ਮੱਲੂਪੋਤਾ, ਜਸਵਿੰਦਰ ਲਾਡੀ, ਚੈਨਚਲ ਕੁਮਾਰ ਰਹਿਮਾਨ,ਬਲਵਿੰਦਰ ਸਿੰਘ ਫੋਜੀ।