UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

 

ਸੋਹੰ

 

 

ਸੋਹੰ

 

॥ ਘਲੇ ਆਵਹਿ ਨਾਨਕਾ, ਸਦੇ ਉਠੀ ਜਾਹਿ ॥

ਯੂ.ਏ.ਈ ਦੇ ਦਿੱਬਾ ਸ਼ਹਿਰ ਵਿੱਚ ਜ਼ਖਮੀ ਹੋਇਆ ਜਗਦੀਸ਼ ਰਾਮ ਵੀ 11 ਅਪ੍ਰੈਲ ਨੂੰ ਜ਼ਿੰਦਗੀ ਦੀ ਲੜਾਈ ਹਾਰ ਗਿਆ ।
ਅੱਜ ਸ਼ਾਮ ਮਿਰਤਕ ਦੇਹ ਪਿੰਡ ਖੋਥੜਾਂ, ਪੰਜਾਬ ਭੇਜੀ ਜਾਏਗ
18-04-2012 ( ਅਜਮਾਨ)  16 ਫਰਵਰੀ ਨੂੰ ਯੂ.ਏ.ਈ ਦੇ ਦਿੱਬਾ ਸ਼ਹਿਰ ਦੇ ਨਜ਼ਦੀਕ ਕੰਪਣੀ ਦੀ ਬਸ ਪਲਟੀ ਹੋਣ ਕਰਕੇ ਵਾਪਰੇ ਹਾਦਸੇ ਵਿੱਚ ਫਗਵਾੜੇ ਦੇ ਨਜਦੀਕੀ ਪਿੰਡ ਖੋਥੜਾ ਦੇ ਨੌਜਵਾਨ ਲਾਲ ਚੰਦ ਅਤੇ ਚਾਰ ਹੋਰ ਬੰਗਾਲੀ ਨਾਗਰਿਕਾਂ ਦੀ ਮੌਤ ਹੋ ਗਈ ਸੀ । ਇਸ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਵਾਲਿਆਂ ਵਿੱਚ ਵੀ ਪਿੰਡ ਖੋਥੜਾਂ ਦੇ ਨੌਜਵਾਨ ਜਗਦੀਸ਼ ਰਾਮ ਸੀ । ਜਗਦੀਸ਼ ਰਾਮ ਵੀ ਆਖਿਰ 11 ਅਪ੍ਰੈਲ ਨੂੰ ਜ਼ਿੰਦਗੀ ਦੀ ਲੜਾਈ ਹਾਰ ਗਿਆ । ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਨੇ ਰਾਸ ਅਲ ਖੇਮਾਂ ਦੇ ਸਮਾਜ ਸੇਵਕਾਂ ਅਤੇ ਇੰਡੀਅਨ ਕੌਨਸੁਲੇਟ ਦੀ ਮਦਦ ਨਾਲ ਜਗਦੀਸ਼ ਰਾਮ ਦੇ ਇਲਾਜ ਦੀ ਹਰ ਸੰਭਵ ਕੋਸ਼ਿਸ਼ ਕੀਤੀ । ਜਗਦੀਸ਼ ਰਾਮ ਦੀ ਗਰਦਨ ਦੇ ਰੀਡ ਦੇ ਮਣਕੇ ਟੁੱਟ ਚੁੱਕੇ ਸਨ । ਹਾਦਸੇ ਵਾਲੇ ਦਿਨ ਤੋਂ ਹੀ ਉਸਦਾ ਲੱਕ ਤੋਂ ਹੇਠ ਦਾ ਸਰੀਰ ਕੰਮ ਨਹੀ ਸੀ ਕਰਦਾ । ਬਸ ਕਦੇ ਕਦੇ ਇਕ ਸੱਜਾ ਹੱਥ ਹੀ ਹਿਲਾਂਉਂਦਾ ਸੀ । ਉਸਦੀ ਜਾਨ ਬਚਾਉਣ ਲਈ ਡਾਕਟਰਾਂ ਨੇ ਦੋ ਅਪ੍ਰੇਸ਼ਨ ਵੀ ਕੀਤੇ ਪਰ ਸ਼ਾਇਦ ਵਾਹਿਗੁਰੂ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ । ਜਗਦੀਸ਼ ਰਾਮ ਨੇ 11 ਅਪ੍ਰੈਲ  ਦੁਪਹਿਰ ਨੂੰ ਪ੍ਰਾਣ ਤਿਅਗੇ । ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰੂਪ ਸਿੱਧੂ, ਚੇਅਰਮੈਨ ਸ਼੍ਰੀ ਬਖਸ਼ੀ ਰਾਮ, ਕਮਲਰਾਜ ਸਿੰਘ ਅਤੇ ਖਜ਼ਾਨਚੀ ਧਰਮਪਾਲ ਅਤੇ ਸ਼੍ਰੀ ਪਰਸਾਦ ਦੀਆਂ ਸੇਵਾਵਾਂ ਨਾਲ ਮਿਰਤਕ ਦੇਹ ਨੂੰ 18 ਅਪ੍ਰੈਲ ਰਾਤ ਨੂੰ ਪੰਜਾਬ ਭੇਜਣਾ ਸੰਭਵ ਹੋਇਆ ਹੈ ।ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਤੇ ਅਦਾਰਾ ਉਪਕਾਰ.ਕੋਮ ਨੂੰ ਜਗਦੀਸ਼ ਰਾਮ ਦੇ ਵਾਰਿਸਾਂ ਅਤ ਪ੍ਰੀਵਾਰ ਨਾਲ ਤਹਿ ਦਿਲੋਂ ਹਮਦਰਦੀ ਹੈ, ਇਸ ਦੁਖ ਦੀ ਘੜੀ ਵਿੱਚ ਅਸੀ ਸਾਰੇ ਉਹਨਾਂ ਦੇ ਨਾਲ ਖੜੇ ਹਾਂ । ਅਕਾਲਕ ਪੁਰਖ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਇਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਨਾਲ ਲਾਉਣ ਅਤੇ ਆਤਮਿਕ ਸ਼ਾਂਤੀ ਬਖਸ਼ਣ ।