UPKAAR

WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

 

ਸੋਹੰ

ਅਲ ਹਾਮਦ ਕੰਪਣੀ ਦੇ ਅਜਮਾਨ ਕੈਂਪ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਦਿਵਸ ਅਤਿ ਵਿਸ਼ਕਰਮਾ ਦਿਵਸ ਮਨਾਇਆ ਗਿਆ

  12-11-2011 ( ਅਜਮਾਨ )  11 ਨਵੰਬਰ ਸ਼ੁੱਕਰਵਾਰ ਨੂੰ ਅਲ ਹਾਮਦ ਕੰਪਣੀ ਦੇ ਅਜਮਾਨ ਕੈਂਪ ਵਿਖੇ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਦਾ ਆਗਮਨ ਦਿਵਸ ਅਤੇ ਬਾਬਾ ਵਿਸ਼ਕਰਮਾ ਦਿਵਸ ਮਨਾਇਆ ਗਿਆ ।ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਬਾਦ ਕੀਰਤਨ ਦਰਬਾਰ ਸਜਾਏ ਗਏ । ਪੰਜਾਬ ਤੋਂ ਆਏ ਸੰਤ ਜਸਵੰਤ ਦਾਸ ਜੀ ਰਾਵਲਪਿੰਡੀ (ਫਗਵਾੜਾ) ਵਾਲਿਆਂ ਨੇ ਪਰਵਚਨ ਕਰਦਿਆਂ ਹੋਇਆਂ ਸੰਗਤਾਂ ਨੂੰ ਸਤਿਗੁਰੂ ਨਾਨਕਦੇਵ ਜੀ ਦੇ ਜੀਵਨ ਬਾਰੇ ਸਾਖੀਆਂ ਸੁਣਾਈਆਂ । ਸੰਤਾਂ ਨੇ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੀਵਨੀ ਅਤੇ ਖਾਸ ਕਰਕੇ ਸਤਿਗੁਰਾਂ ਦੇ ਖੁਰਾਲਗੜ ਆਕੇ ਤਪ ਕਰਨ ਅਤੇ ਚਰਨ-ਛੋਹ ਗੰਗਾ ਬਾਰੇ ਵੀ ਚਾਨਣਾ ਪਾਇਆ । ਇੰਡੀਆ ਤੋਂ ਆਏ ਹੋਏ ਭਾਈ ਕਸ਼ਮੀਰਾ ਸਿੰਘ ਜੀ ਦੇ ਕੀਰਤਨੀ ਜਥੇ, ਭਾਈ ਕਮਲਰਾਜ ਸਿੰਘ, ਸੱਤ ਪਾਲ ਮਹੇ, ਰੂਪ ਲਾਲ, ਅਤੇ ਬਾਬਾ ਸੁਰਜੀਤ ਸਿੰਘ ਨੇ ਸੰਗਤਾਂ ਨੂੰ ਕੀਰਤਨ ਅਤੇ ਕਥਾਵਾਂ ਨਾਲ ਨਿਹਾਲ ਕੀਤਾ । ਹਮੇਸ਼ਾ ਵਾਂਗ ਹੀ ਕੰਪਣੀ ਦੇ ਮਾਲਕ ਅਤੇ ਉਚ ਅਹੁਦੇਦਾਰਾਂ ਨੇ ਵੀ ਪੰਡਾਲ ਵਿੱਚ ਹਾਜ਼ਰੀਆਂ ਲਗਵਾਈਆਂ । ਕੰਪਣੀ ਦੇ ਮਾਲਿਕ ਸ਼੍ਰੀ ਇੱਜ਼ਤ ਸੁਹਾਵਨੇ ਅਤੇ ਸ਼੍ਰੀ ਫਰਹਾਨ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਹੋਇਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ । ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਇਟੀ ਯੂ. ਏ. ਈ ਦੇ ਪਰਧਾਨ ਸ਼੍ਰੀ ਰੂਪ ਸਿੱਧੂ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਹੋਇਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਕੰਪਣੀ ਦੇ ਮਾਲਕਾਂ ਵਲੋਂ ਇਸ ਪ੍ਰੋਗਰਾਮ ਵਾਸਤੇ ਦਾਨ ਕੀਤੇ 20 ਹਜ਼ਾਰ ਦਿਰਾਮ ਵਾਸਤੇ ਧੰਨਵਾਦ ਕੀਤਾ ਸ਼੍ਰੀ ਰੂਪ ਸਿੱਧੂ ਨੇ ਖਾਸਤੌਰ ਤੇ ਕਿਹਾ ਕਿ ਕੰਪਣੀ ਦੇ ਮਾਲਿਕਾਂ ਵਲੋਂ ਹਰ ਸਾਲ ਦਿੱਤੇ ਜਾਂਦੇ ਸਹਿਯੋਗ ਅਤੇ ਪਿਆਰ ਲਈ ਸਾਰੇ ਕੰਪਣੀ ਵਰਕਰਾਂ ਨੂੰ ਧੰਨਵਾਦੀ ਹੋਕੇ ਆਪਣੀਆਂ ਸੇਵਾਵਾਂ ਨਿਭਾਉਣੀਆਂ ਚਾਹੀਦੀਆਂ ਹਨ ।ਚਾਹ ਪਕੌੜੇ, ਮਠਿਆਈਆਂ ਅਤੇ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ ।

Roop Sidhu