UPKAAR

WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

 

ਸੋਹੰ

ਰਾਸ ਅਲ ਖੇਮਾਂ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਦਿਵਸ ਮਨਾਇਆ ।

  12-11-2011 ( ਰਾਸ ਅਲ ਖੇਮਾਂ )  10 ਨਵੰਬਰ ਸ਼ਾਮ ਨੂੰ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਇਟੀ ਯੂ. ਏ. ਈ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਪਾਲ ਜੀ ਦੀ ਕੰਪਣੀ ਦੇ ਰਾਸ ਅਲ ਖੇਮਾਂ ਕੈਂਪ ਵਿਖੇ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਦਾ ਆਗਮਨ ਦਿਵਸ ਮਨਾਇਆ ਗਿਆ । ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਬਾਦ ਕੀਰਤਨ ਦਰਬਾਰ ਸਜਾਏ ਗਏ । ਪੰਜਾਬ ਤੋਂ ਆਏ ਸੰਤ ਜਸਵੰਤ ਦਾਸ ਜੀ ਰਾਵਲਪਿੰਡੀ (ਫਗਵਾੜਾ) ਵਾਲਿਆਂ ਨੇ ਪਰਵਚਨ ਕਰਦਿਆਂ ਹੋਇਆਂ ਸੰਗਤਾਂ ਨੂੰ ਸਤਿਗੁਰੂ ਨਾਨਕਦੇਵ ਜੀ ਦੇ ਜੀਵਨ ਬਾਰੇ ਸਾਖੀਆਂ ਸੁਣਾਈਆਂ । ਸੰਤਾਂ ਨੇ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੀਵਨੀ ਅਤੇ ਖਾਸ ਕਰਕੇ ਸਤਿਗੁਰਾਂ ਦੇ ਖੁਰਾਲਗੜ ਆਕੇ ਤਪ ਕਰਨ ਅਤੇ ਚਰਨ-ਛੋਹ ਗੰਗਾ ਬਾਰੇ ਵੀ ਚਾਨਣਾ ਪਾਇਆ । ਭਾਈ ਕਮਲਰਾਜ ਸਿੰਘ, ਬਾਬਾ ਸੁਰਜੀਤ ਸਿੰਘ ਅਤੇ ਰਿੰਕੂ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ।ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਇਟੀ ਯੂ. ਏ. ਈ ਦੇ ਪਰਧਾਨ ਸ਼੍ਰੀ ਰੂਪ ਸਿੱਧੂ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਹੋਇਆਂ ਸਮੂਹ ਸੰਗਤਾਂ ਅਤੇ ਸ਼੍ਰੀ ਬਖਸ਼ੀ ਰਾਮ ਪਾਲ ਜੀ ਦਾ ਧੰਨਵਾਦ ਕੀਤਾ ।ਚਾਹ ਪਕੌੜੇ ਅਤੇ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ ।

   Roop Sidhu