UPKAAR

WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

 

 

ਸੋਹੰ

 

ਮਿਰਚਪੁਰ ਹੱਤਿਆ ਕਾਂਡ ਵਿੱਚ ਅਦਾਲਤ ਨੇ 15 ਨੂੰ  ਦੋਸ਼ੀ ਕਰਾਰ ਦਿੱਤਾ       ਪਰ ਹੱਤਿਆ ਦਾ ਦੋਸ਼ੀ ਇੱਕ ਵੀ ਨਹੀ

24-09-2011(ਨਵੀ ਦਿੱਲੀ)  ਹਰਿਆਣਾ ਦੇ ਇੱਕ ਪਿੰਡ ਮਿਰਚਪੁਰ ਵਿਖੇ ਇੱਕ 70 ਸਾਲਾ ਦਲਿਤ ਬਜੁਰਗ ਅਤੇ ਉਸਦੀ  ਅਪਾਹਿਜ਼ ਪੁਤਰੀ  ਨੂੰ ਜ਼ਿੰਦਾ ਸਾੜੇ ਜਾਣ ਦੇ ਮਾਮਲੇ ਵਿੱਚ ਇੱਕ ਸਥਾਨਕ ਅਦਾਲਤ ਨੇ ਅੱਜ ਦੋਸ਼ੀਆਂ ਤੇ ਦੋਸ਼ ਆਇਤ ਕੀਤੇ ਹਨ । ਅਦਾਲਤ ਨੇ 97 ਮੁਜ਼ਰਮਾਂ ਵਿੱਚੌ ਸਿਰਫ 15 ਨੂੰ ਹੀ ਦੋਸ਼ੀ ਕਰਾਰ ਦਿੱਤਾ ਹੈ। ਅਡੀਸ਼ਨਲ ਜੱਜ ਕਾਮਨੀ ਲਾਉ ਦੀ ਅਦਾਲਤ ਨੇ ਕਿਸੇ ਨੂੰ ਵੀ ਹੱਤਿਆ ਦਾ ਦੋਸ਼ੀ ਕਰਾਰ ਨਹੀ ਦਿੱਤਾ ।ਪਿਛਲੇ ਸਾਲ ਇਸ ਪਿੰਡ ਵਿੱਚ ਦਲਿਤ ਅਤੇ ਜੱਟ ਭਾਈਚਾਰੇ ਵਿਚਾਲੇ ਜਾਤੀ ਵਿਵਾਦ ਹੋਣ ਤੇ ਜੱਟਾਂ ਵਲੋਂ 70 ਸਾਲਾ ਤਾਰਾ ਚੰਦ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਸੀ । ਅੱਜ ੳਦਾਲਤ ਨੇ ੲਸ ਮਾਮਲੇ ਵਿੱਚ ਕੁਲਵਿੰਦਰ , ਰਾਮਫਲ ਅਤੇ  ਰਾਜਿੰਦਰ ਨੂੰ ਭਾਰਤੀ ਕਨੂੰਨ ਪ੍ਰਣਾਲੀ  ਦੀ ਧਾਰਾ 304 ( ਗੈਰ ਇਰਾਦਾਤਨ ਕਤਲ)  ਤਹਿਤ ਦੋਸ਼ੀ ਕਰਾਰ ਦਿੱਤਾ ਹੈ ਅਤੇ ਬਾਕੀ 12 ਮੁਜਰਮਾਂ ਨੂੰ ਅੱਗਜ਼ਨੀ, ਦੰਗੇ ਕਰਨ ਅਤੇ ਗੈਰ-ਕਨੂੰਨੀ ਢੰਗ ਨਾਲਇਕੱਤਰ ਹੋਣ ਦੇ ਦੋਸ਼ੀ ਕਰਾਰ ਦਿਤਾ ਹੈ । ਅਦਾਲਤ ਨੇ ਹਰਿਆਣਾ ਪੁਲਿਸ ਦੇ ਇਸ ਕੇਸ ਨੂੰ ਨਜਿੱਠਣ ਦੇ ਤਰੀਕੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੁਲਿਸ ਦਾ ਤਰੀਕਾ ਜਾਇਜ ਨਹੀ ਸੀ । ਯਾਦ ਰਹੇ ਕਿ ਸੰਨ 2010 ਵਿੱਚ ਪੀੜਤਾਂ ਵਲੋਂ ਸੁਪਰੀਮ ਕੋਰਟ ਵਿੱਚ ਕੇਸ ਦੀ ਨਿਰਪੱਖ ਸੁਣਵਾਈ ਨਾ ਹੋਣ ਦੇ ਦੋਸ਼ ਦੀ ਅਰਜੀ ਤੋਂ ਬਾਦ ਸੁਪਰੀਮ ਕੋਰਟ ਨੇ 6 ਦਿਸੰਬਰ ਨੂੰ ੲਹ ਮਾਮਲਾ ਦਿੱਲੀ ਦੀ ਇੱਕ ਨਿੱਜੀ ਅਦਾਲਤ ਨੂੰ ਸੌਪ ਦਿੱਤਾ ਸੀ ।

ਅਦਾਲਤ 19 ਸਤੰਬਰ ਨੂੰ  ਦੋਸ਼ੀਆਂ ਨੂੰ ਸਜ਼ਾ ਸੁਣਾਏਗੀ. ਇਹਨਾਂ ਧਾਰਾਵਾਂ ਅਨੁਸਾਰ ਦੋਸ਼ੀਆਂ ਨੂੰ ਉਮਰ ਕੇਦ ਤੱਕ ਹੋ ਸਕਦੀ ਹੈ ।