UPKAAR

WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

 

 

ਸੋਹੰ

 

ਪੁਸਤਕ : ਅੰਬੇਡਕਰਵਾਦ – ਪੂਰਵ, ਵਰਤਮਾਨ ਅਤੇ ਭਵਿਖ

ਲੇਖਕ : ਡਾ. ਐਸ ਐਲ ਵਿਰਦੀ

ਪੇਜ : 225, ਕੀਮਤ 150/-

ਸਮੀਖਿਅਕ : ਡਾ. ਸੁਖਵਿੰਦਰ ਸਿੰਘ ਰੰਧਾਵਾ

 ਇੱਕ ਸਰਗਰਮ ਬੁੱਧੀਜੀਵੀ ਸਮਾਜਿਕ ਕਾਰਕੁਨ ਅਤੇ ਵਿਚਾਰਸ਼ੀਲ ਲੇਖਕ ਦੇ ਤੌਰ ਤੇ ਮਿਸ਼ਨਰੀ ਭਾਵਨਾ ਨਾਲ ਦਲਿਤ, ਸ਼ੋਸ਼ਿਤ ਮਜ਼ਦੂਰ ਸਮਾਜ ਵਿੱਚ ਜਾਗਿਰਤੀ ਲਿਆਉਣ, ਉਹਨਾਂ ਅੰਦਰ ਸਵੇਮਾਣ ਜਗਾਉਣ ਅਤੇ ਉਹਨਾਂ ਨੂੰ ਆਪਣੀ ਮੁਕਤੀ ਲਈ ਅਮਲ ਤੇ ਵਿਚਾਰ ਦੀ ਪੱਧਰ ਤੇ ਕਾਰਜਸ਼ੀਲ ਕਰਨ ਲਈ ਡਾ. ਐਸ ਐ ਵਿਰਦੀ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਹੈ । ਜਾਤ –ਪਾਤ ਪ੍ਰਬੰਧ ਤੇ ਅੰਬੇਡਕਰੀ ਵਿਚਾਰਧਾਰਾ ਬਾਰੇ ਸੰਵਾਦ ਛੇੜਨ ਵਾਲੀਆਂ ਉਸ ਦੀਆਂ ਵਿਚਾਰ ਉਤੇਜਿਕ ਲਿਖਤਾਂ ਨਿਰੰਤਰ ਅਖਬਾਰਾਂ, ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ ਅਤੇ ਲਗਭਗ ਤਿੰਨ ਦਰਜਨ ਕਿਤਾਬਾਂ-ਕਿਤਾਬਚੇ ਉਸ ਦੇ ਇਸ ਖੇਤਰ ਵਿੱਚ ਕੀਤੇ ਗਏ ਗੰਭੀਰ ਖੋਜ ਦੇ ਕਾਰਜ ਦੇ ਸੂਚਿਕ ਹਨ । ਇਸ ਵਿੱਚ ਕੋਈ ਸ਼ੱਕ ਨਹੀ ਕਿ ਪਿਛਲੇ ਡੇਢ ਦੋ ਦਹਾਕੇ ਤੋਂ ਸਮਾਜਿਕ – ਆਰਥਿਕ ਮਸਲਿਆਂ ਬਾਰੇ ਗੰਭੀਰ ਚਰਚਾ ਛੇੜਨ ਲਈ ਅੱਗੇ ਆਏ ਹਨ ਪਰ ਮੈਨੂੰ ਇਹ ਕਹਿਣ ਵਿੱਚ ਕੋਈ ਸੰਕੋਚ ਨਹੀ ਕਿ ਡਾ. ਵਿਰਦੀ ਵਰਗੇ ਬਹੁਤ ਥੋੜੇ ਲੋਕ ਹਨ, ਜਿਹਨਾਂ ਦੀਆਂ ਲਿਖਤਾਂ ਇਤਹਾਸਿਕ ਤੱਥਾਂ –ਸੱਚਾਂ ਤੇ ਪ੍ਰਮਾਣਿਕਤਾ ਦੀ ਕਸਵੱਟੀ ਤੇ ਖਰੀਆਂ ਉਤਰਦੀਆਂ ਹਨ ਅਤੇ ਜ਼ਿਹੀਆਂ ਲਿਖਤਾਂ ਹੀ ਦਲਿਤਵਾਦ – ਅੰਬੇਡਕਰਵਾਦ ਬਾਰੇ ਫੈਲੇ – ਫੈਲਾਏ ਧੁੰਦਲਕੇ ਨੂੰ ਦੂਰ ਕਰਕੇ ਸਾਡੇ ਸਾਹਮਣੇ ਇੱਕ ਸਪੱਸ਼ਟ ਵਿਚਾਰਧਾਰਕ ਚੋਂਖਟੇ ਨੂੰ ਰਖਦੀਆਂ ਹਨ । ਇਸ ਪ੍ਰਸੰਗ ਵਿੱਚ ਮੈਂ ਡਾ. ਵਿਰਦੀ ਦੇ ਯੋਗਦਾਨ ਨੂੰ ਇਤਹਾਸਿਕ ਗਿਣਦਾ ਹਾਂ । ਇੱਕ ਵਕੀਲ ਹੋਣ ਦੇ ਨਾਤੇ ਉਹ ਅੰਬੇਡਕਰੀ ਵਿਚਾਰਧਾਰਾ ਨੂੰ ਬਹੁਤ ਸਪੱਸ਼ਟ ਤੇ ਪ੍ਰਮਾਣਿਕ ਰੂਪ ਵਿੱਚ ਪਾਠਕਾਂ ਦੇ ਸਾਹਮਣੇ ਪੇਸ਼ ਕਰਦੇ ਹਨ । ਰਿਵਿਊ ਅਧੀਨ ਪੁਸਤਕ ਅੰਬੇਡਕਰਵਾਦ – ਪੂਰਵ, ਵਰਤਮਾਨ ਅਤੇ ਭਵਿਖ ਨੂੰ ਵੀ ਮੈਂ ਇਸ ਰੂਪ ਵਿੱਚ ਦੇਖਦਾ ਹਾਂ ।

ਇਸ ਪੁਸਤਕ ਵਿੱਚ ਡਾ. ਵਿਰਦੀ ਇਹ ਮੰਨਕੇ ਚੱਲਦੇ ਹਨ ਕਿ ਡਾਕਟਰ ਅੰਬੇਡਕਰ ਦੀ ਇਛਾ ਅਨੁਸਾਰ ਦਲਿਤ ਮੁਕਤੀ ਦਾ ਕਾਰਵਾਂ ਅੱਗੇ ਨਹੀ ਜਾ ਸਕਿਆ, ਜਿਸਦਾ ਕਾਰਣ ਇਹ ਹੈ ਕਿ ਅੰਬੇਡਕਰੀ ਚਰਿੱਤਰ ਵਾਲਾ ਕੋਈ ਆਗੂ ਨਹੀ ਪੈਦਾ ਹੋਇਆਂ । ਦਲਿਤ ਰਾਜਨੀਤੀ ਦੇ ਨਾਲ ਨਾਲ ਦੇਸ਼ ਦੀ ਸਮੁੱਚੀ ਰਾਜਨੀਤੀ ਦੀ ਵੀ ਚੰਗੀ  ਚੀੜ ਫਾੜ ਕੀਤੀ ਗਈ ਹੈ ਜਿੱਥੇ ਕਾਰਜਪਾਲਿਕਾ, ਵਿਧਾਨ ਪਾਲਿਕਾ, ਨਿਆਂਪਾਲਿਕਾ, ਮੀਡੀਆ ਆਦਿ ਸੱਭ ਕੁਝ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਗਿਆ ਹੈ । ਇਸ ਸਬੰਧ ਵਿੱਚ ਮੌਜੂਦਾ ਦਲਿਤ ਰਾਜਨੀਤੀ ਦਾ ਭਵਿੱਖ ਜਾਂ ਅੰਬੇਡਕਰਵਾਦ ਜਾਂ ਲੋਕਤੰਤਰ ਨੂੰ ਚੁਣੌਤੀਆਂ ਨੂੰ ਵਿਸ਼ੇਸ਼ ਤੌਰ ਤੇ ਅੱਖਾਂ ਖੋਲ੍ਹਣ ਵਾਲੇ ਲੇਖ ਹਨ ।  ਇਸ ਪੁਸਤਕ ਦੀ ਸਮੁੱਚੀ ਸਮੱਗਰੀ ਬਹੁਤ ਖੋਜ ਭਰਪੂਰ, ਮਹੱਤਵਪੂਰਨ ਵਿਅਕਤੀਆਂ ਦੀਆਂ ਨਾਮੀ ਲਿਖਤਾਂ  - ਪੁਸਤਕਾਂ , ਅਖਬਾਰਾਂ, ਰਸਾਲਿਆਂ, ਸੈਮੀਨਾਰਾਂ, ਖੋਜ – ਪੱਤਰਾਂ, ਅਖੀਰ ਵਿੱਚ ਸਹਾਇਕ ਪੁਸਤਕ – ਸੂਚੀ ਵੀ ਦਿੱਤੀ ਗਈ ਹੈ । ਪੁਸਤਕ ਦੇ ਆਰੰਭ ਵਿੱਚ ਕੁੱਝ ਮਹੱਤਵ ਪੂਰਨ ਸੰਕਲਪ- ਸ਼ਬਦਾਂ ਦੇ ਅਰਥ ਵੀ ਦਿੱਤੇ ਗਏ ਹਨ । ਇਸ ਹਿਸਾਬ ਨਾਲ ਇਹ ਇੱਕ ਸਧਾਰਣ ਪੁਸਤਕ ਨਹੀ ਸਗੋਂ ਖੋਜ ਪੁਸਤਕ ਜਾਂ ਇਸ ਨੂੰ ਥੀਸਿਸ ਦਾ ਦਰਜਾ ਦਿੱਤਾ ਜਾ ਸਕਦਾ ਹੈ । ਸੋ, ਇਹ ਸਧਾਰਨ ਪਾਠਕਾਂ ਤੋਂ ਲੈਕੇ ਰਾਜਨੀਤੀਵਾਨਾ, ਲੇਖਕਾਂ, ਬੁੱਧੀਜੀਵੀਆਂ, ਸਾਹਿਤ, ਸਮਾਜ ਸ਼ਾਸ਼ਤਰ ਜਾਂ ਰਾਜਨੀਤੀ ਸ਼ਾਸਤਰ ਆਦਿ ਕਿਸੇ ਵੀ ਖੇਤਰ ਵਿੱਚ ਖੌਜ ਕਰ ਰਹੇ ਵਿਦਿਆਥੀਆਂ ਲਈ ਪੜ੍ਹਨਯੋਗ ਤੇ ਸਾਂਭਣਯੋਗ ਦਸਤਾਵੇਜ਼ ਹੈ ।