UPKAAR

WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

 

 

ਸੋਹੰ

   

    ਦਲਿਤਾਂ 'ਤੇ ਅੱਤਿਆਚਾਰਾਂ ਦਾ ਕਾਰਣ ਪੰਚਾਇਤੀ ਰਾਜ-ਡਾ. ਵਿਰਦ


  24-08-2011   ਉੱਘੇ ਲੇਖਕ ਤੇ ਚਿੰਤਕ ਡਾ. ਸੰਤੋਖ ਲਾਲ ਵਿਰਦੀ ਐਡਵੋਕੇਟ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਦਲਿਤਾਂ ਉੱਤੇ ਦਿਨ ਪ੍ਰਤੀ ਦਿਨ ਵਧ ਰਹੇ ਅੱਤਿਆਚਾਰਾਂ ਦਾ ਕਾਰਣ ਪੰਚਾਇਤੀ ਰਾਜ ਹੈ ਕਿਉਂਕਿ ਬਹੁ-ਗਿਣਤੀ ਪਿੰਡਾਂ ਵਿੱਚ ਪੰਚਾਇਤਾਂ ਉੱਤੇ ਕੰਟਰੋਲ ਜ਼ਿਮੀਂਦਾਰਾਂ ਅਤੇ ਧਨਾਢਾਂ ਦਾ ਰਹਿੰਦੇ ਹੈ। ਜਦ ਵੀ ਆਪਣੇ ਮਨੁੱਖੀ ਅਧਿਕਾਰਾਂ ਦੀ ਪੂਰਤੀ ਲਈ ਦਲਿਤ ਅੱਗੇ ਵਧਦੇ ਹਨ ਤਾਂ ਉੱਚ ਜਾਤੀਆਂ ਅਤੇ ਧਨਾਢ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਉਹ ਦਲਿਤਾਂ ਉੱਤੇ ਅਣਮਨੁੱਖੀ ਅੱਤਿਆਚਾਰ ਢਾਹੁੰਦੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਸ ਵੇਲੇ ਭਾਰਤ ਦਾ ਸੰਵਿਧਾਨ ਬਣ ਰਿਹਾ ਸੀ ਤਾਂ ਸੰਵਿਧਾਨ ਦੇ ਮੁੱਖ ਸ਼ਿਲਪਕਾਰ ਡਾ. ਅੰਬੇਡਕਰ ਨੇ ਇਹ ਉਪਰੋਕਤ ਮੁੱਦਾ ਉਠਾਉਂਦਿਆਂ ਕਿਹਾ ਸੀ ਕਿ ਪੰਚਾਇਤੀ ਰਾਜ ਦੀ ਬਨਿਸਬਤ ਪਿੰਡਾਂ ਵਿੱਚ ਵੀ ਬਲਾਕ ਅਤੇ ਸਬ ਡਵੀਜਨ ਪੱਧਰ ਦੇ ਐਡਮਨਿਸਟ੍ਰੇਟਰਾਂ ਦੀ ਤਰਾਂ ਪ੍ਰਬੰਧਕੀ ਅਫ਼ਸਰ ਲਾਉਣੇ ਚਾਹੀਦੇ ਹਨ ਕਿਉਂਕਿ ਅਫ਼ਸਰ ਸਰਕਾਰ ਨੂੰ ਜਵਾਬਦੇਹ ਹੋਣਗੇ। ਇਸ ਲਈ ਉਹ ਜ਼ਿਮੀਂਦਾਰਾਂ ਦੇ ਦਬਾਅ ਹੇਂਠ ਪੱਖ-ਪਾਤ ਨਹੀਂ ਕਰਨਗੇ ਤੇ ਸਿੱਟੇ ਵਜੋਂ ਦਲਿਤਾਂ ਨੂੰ ਨਿਆਂ ਮਿਲੇਗਾ ਤੇ ਅੱਤਿਆਚਾਰਾਂ 'ਤੇ ਠੱਲ• ਪਵੇਗੀ। ਖਾਪ ਪੰਚਾਇਤਾਂ ਵਲੋਂ  ਦਲਿਤਾਂ ਉੱਤੇ ਢਾਏ ਜਾ ਰਹੇ ਅੱਤਿਆਚਾਰ ਇਸ ਦਾ ਪ੍ਰਤੱਖ ਪ੍ਰਮਾਣ ਹਨ।


Roop Sidhu