UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

 

ਸੋਹੰ

 

 

ਸੋਹੰ

 

 

ਕੰਨਿਆਂ ਭਲਾਈ ਸਹਿਯੋਗ

 

 

ਜੈ ਗੁਰੂਦੇਵ       

੧੨-੦੫-੨੦੧੧  (ਜਾਂਗਨੀਵਾਲ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ. ਏ ਈ ਵਲੋਂ ਚਲਾਏ ਗਏ ਕੰਨਿਆਂਦਾਨ ਭਲਾਈ ਸਹਿਯੋਗ ਉਪਰਾਲੇ ਵਿੱਚ ਅਤਿ ਗਰੀਬ ਅਤੇ ਅਨਾਥ ਲੜਕੀਆਂ ਦੀਆਂ ਸਮੂਹਕ ਸ਼ਾਦੀਆਂ ਕਰਵਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਸੇ ਪਰੋਗਰਾਮ ਦੇ ਤਹਿਤ ਸੋਸਾਇਟੀ ਵਲੋਂ ਇਕ ਗਰੀਬ ਲੜਕੀ ਦੇ ਵਿਆਹ ਸਮੇ ਮਾਲੀ ਮਦਦ ਕੀਤੀ ਗਈ ਸੋਸਾਇਟੀ ਦੇ ਐਕਸੀਕਿਉਟਿਵ ਮੈਂਬਰ ਸ਼੍ਰੀ ਭੁਪਿੰਦਰ ਸਿੰਘ ਜੀ ਵਲੋਂ ਕੀਤੇ ਗਏ ਉਪਰਾਲੇ ਅਤੇ ਮਾਲੀ ਮਦਦ ਦੇ ਨਾਲ, ਪਿੰਡ ਜਾਂਗਨੀਵਾਲ ਜ਼ਿਲਾ ਹੁਸ਼ਿਆਰਪੁਰ ਦੀ ਗਰੀਬ ਲੜਕੀ ਗੁਰਵਿੰਦਰ ਕੌਰ ਸਪੁਤਰੀ ਗੁਰਮੀਤ ਸਿੰਘ ਨੂੰ ਸੋਸਾਇਟੀ ਵਲੋਂ ੧੦,੦੦੦/- (ਦਸ ਹਜ਼ਾਰ ਰੁਪੈ) ਦੀ ਰਾਸ਼ੀ ਕੰਨਿਆ ਦਾਨ ਵਜੋਂ ਭੇਟ ਕੀਤੀ ਗਈ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ. ਏ ਈ ਦੇ ਪਰਧਾਨ ਸ਼੍ਰੀ ਰੂਪ ਲਾਲ ਸਿੱਧੂ ਜੀ ਵਲੋਂ ਸ੍ਰੀ ਭੁਪਿੰਦਰ ਸਿੰਘ ਜੀ ਦਾ ਧੰਨਵਾਦ ਕਰਦਿਆਂ ਹੋਇਆਂ ਸਾਰੇ ਮੈਬਰਾਂ ਨੂੰ ਬੇਨਤੀ ਹੈ ਕਿ ਗਰੀਬ ਲੜਕੀਆਂ ਦੇ ਪਰਿਵਾਰਾਂ ਨੂੰ ਸਮੂਹਿਕ ਸ਼ਾਦੀਆਂ ਵਾਸਤੇ ਪ੍ਰੇਰਿਤ ਕੀਤਾ ਜਾਵੇ ਸੋਸਾਇਟੀ ਵਲੋਂ ਸਮੂਹਿਕ ਸ਼ਾਦੀਆਂ ਵਾਸਤੇ ਹੀ ਮਾਲੀ ਮਦਦ ਕੀਤੀ ਜਾਏਗੀ ਸਮੂਹਿਕ ਸ਼ਾਦੀਆਂ ਦਹੇਜ ਪ੍ਰਥਾ ਨੂੰ ਜੜੋਂ ਖਤਮ ਕਰਨ ਦਾ ਇਕੋ ਹੀ ਤਰੀਕਾ ਹੈ ਸੋਸਾਇਟੀ ਦਾ ਮੁ੍ਨਖ ਉਪਰਾਲਾ ਗਰੀਬ ਪਰਿਵਾਰਾਂ ਚੋਂ ਬੇਲੋੜੇ ਖਰਚਿਆ ਨੂੰ ਘਟਾਕੇ ਉਹੀ ਪੈਸਾ ਸਮਾਜ ਦੇ ਭਵਿੱਖ ਬੱਚਿਆਂ ਦੀ ਪੜ੍ਹਾਈ ਵਲ ਲਗਾਉਣ ਦੀ ਪ੍ਰੇਰਣਾ ਦੇਣਾ ਹੈ