UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

 

ਸੋਹੰ

 

ਸੋਹੰ

 

ਕੀਰਤਨ ਦਰਬਾਰ

 

 

ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ੬੩੪ਵੇਂ ਆਗਮਨ ਦਿਵਸ

 ਨੂੰ ਸਮ੍ਰਪਿਤ  ਕੀਰਤਨ ਦਰਬਾਰ

 ੧੨-੦੨-੨੦੧੧ (ਅਜਮਾਨ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ੬੩੪ਵੇਂ ਆਗਮਨ ਦਿਵਸ ਨੂੰ ਸਮ੍ਰਪਿਤ ੧੧ ਫਰਵਰੀ ਸ਼ਾਮ ਦਾ ਕੀਰਤਨ ਦਰਬਾਰ ਅੱਜ ਸ੍ਰੀ ਰੂਪ ਲਾਲ ਸਿੱਧੂ ਜੀ ਦੇ ਗ੍ਰਹਿ ਅਜਮਨ ਵਿਖੇ ਸਜਾਇਆ ਗਿਆ ਬਹੁਤ ਸਾਰੇ ਕਥਾਵਾਚਕਾਂ ਅਤੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਅਤੇ ਗੁਰੂਆਂ ਦੇ ਸੰਦੇਸ਼ਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਸੱਭ ਤੋਂ ਪਹਿਲਾਂ ਸੁਖਮਨੀ ਸਾਹਿਬ ਦਾਪਾਠ ਕੀਤਾ ਗਿਆ ਦੀਵਾਨ ਦਾ ਆਰੰਭ ਬਾਣੀ ਦੇ ਜਾਪਾਂ ਨਾਲ ਹੋਇਆ  । ਭਾਈ ਕਮਲਰਾਜ ਸਿੰਘ, ਜਸਵਿੰਦਰ ਜੱਸਲ, ਜਗਤ ਰਾਮ, ਸੱਤਪਾਲ ਮਹੇ, ਮਨਜੀਤ ਸਿੰਘ, ਰੂਪ ਲਾਲ, ਸ਼ਰਮਾ, ਅਮਿਤ ਸਹੋਤਾ, ਸ਼ੀਰਾ, ਵਿਨੋਦ ਕੁਮਾਰ, ਮਲਕੀਤ, ਸਵਰਨ ਸਿੰਘ ਅਤੇ ਬਾਬਾ ਸੁਰਜੀਤ ਜੀ ਨੇ ਕੀਰਤਨ ਦੀ ਸੇਵਾ ਨਿਭਾਈ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਰੂਪ ਸਿੱਧੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕੀਰਤਨੀਆਂ ਅਤੇ ਕਥਾਵਾਚਕਾਂ ਨੂੰ ਸਿਰੋਪੇ ਦਿੱਤੇ ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ