UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

 

ਮਾਨਵ ਦੇ ਜੱਜ ਬਣਨ ਤੇ ਵਿਰਦੀ ਪਰਿਵਾਰ ਨੂੰ ਵਧਾਈ ਸੰਦੇਸ਼


ਪ੍ਰੀਤ ਸਾਹਿਤ ਸਭਾ ਫਗਵਾੜਾ ਦੀ ਇੱਕ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿੱਚ ਹਾਜ਼ਰ ਸਮੂਹ ਮੈਂਬਰਾਂ ਨੇ ਦਰਜਨਾਂ ਕਿਤਾਬਾਂ ਦੇ ਵਿਦਵਾਨ ਲੇਖਕ ਸ਼੍ਰੀ ਐਸ. ਐਲ. ਵਿਰਦੀ ਐਡਵੋਕੇਟ ਅਤੇ ਸ੍ਰੀਮਤੀ ਬੰਸੋ ਦੇਵੀ ਲੈਕਚਰਾਰ ਦੇ ਹੋਣਹਾਰ ਸਪੁੱਤਰ ਮਾਨਵ ਦੇ ਜੱਜ ਚੁਣੇ ਜਾਣ ਤੇ ਹਾਰਦਿਕ ਵਧਾਈ ਦਿੱਤੀ ।ਅਜਿਹੀ ਮਾਣਮੱਤੀ ਪ੍ਰਾਪਤੀ ਲਈ ਸ੍ਰੀ ਵਿਰਦੀ ਦੇ ਸੰਘਰਸ਼ਮਈ ਜੀਵਨ ਦੀ ਵਿਲੱਖਣ ਛਾਪ ਦਾ ਨਤੀਜਾ ਹੈ।ਇਥੇ ਇਹ ਵਿਸ਼ੇਸ਼ ਜ਼ਿਕਰਯੋਗ ਹੈ ਕਿ ੨੩ ਸਾਲਾ ਮਾਨਵ ਨੇ ਜਿਥੇ ਤਿੰਨ ਰਾਜਾਂ ਪੰਜਾਬ, ਹਰਿਆਣਾ ਅਤੇ ਦਿੱਲੱੀ ਦੇ ਟੈਸਟ ਪਾਸ ਕੀਤੇ ਉਥੇ ਉਹ ਸਾਹਿਤਕ ਰੁਚੀਆਂ ਦਾ ਵੀ ਧਾਰਨੀ ਹੈ।ਇਸ ਸਮੇਂ ਸਰਵ ਸ੍ਰੀ ਸਾਧੂ ਸਿੰਘ ਜੱਸਲ,ਰਵਿੰਦਰ ਰਾਏ ਭਗਤ ਰਾਮ ਲੈਕਚਰਾਰ, ਵਰਿੰਦਰ ਕੰਬੋਜ਼, ਆਰਿਫ ਗੋਬਿੰਦਪੁਰੀ,ਪਿੰ: ਹਰਮੇਸ਼ ਪਾਠਕ,ਪਿੰ: ਤਰਸੇਮ ਆਹੀਰ, ਹਰਚਰਨ ਭਾਰਤੀ, ਸੁਖਦੇਵ ਸਿੰਘ ਗੰਢਵਾਂ, ਐਡਵੋਕੇਟ ਗਣੇਸ਼ ਪਾਠਕ, ਸੋਹਣ ਸਿੰਘ ਭਿੰਡਰਜਸਵਿੰਦਰ ਭਗਤਪੁਰਾ, ਗੁਰਮੀਤ ਰੱਤੂ, ਸੋਢੀ ਰਾਮ ਭਬਿਆਣਾ, ਮੁੱਖ-ਅਧਿਆਪਕ ਤਜਿੰਦਰ ਸੈਣੀ,ਚਰਨਜੀਤ ਲੱਖਪੁਰ, ਅਵਤਾਰ  ਸਿੰਘ, ਰਾਜ਼ੇਸ਼ ਭਨੋਟ, ਸਲਵਿੰਦਰ ਜੱਸੀ ਸੁਪਰਡੈਂਟ,  ਪਿੰ: ਪ੍ਰਭਾਤਦੀਪ, ਆਰ. ਐਲ. ਜੱਸੀ, ਪ੍ਰੀਤਮ ਸਿੰਘ , ਹਰੀ ਦੇਵ  ਸ਼ਰਮਾਂ,ਸ਼ਮੀ ਕੁਮਾਰ, ਪਿੰ: ਪ੍ਰਭਾਤਦੀਪ, ਜਤਿੰਦਰ ਖਾਲਸਾ, ਆਰ. ਐਲ. ਜੱਸੀ ਤੇ ਹੋਰ ਮੈਂਬਰ ਹਾਜ਼ਰ ਸਨ