UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

 

ਸੋਹੰ

 

 

ਸੋਹੰ

 

 

 

ਅਜਮਾਨ ਵਿਖੇ ਸ਼੍ਰੀ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਉਤਸਵ ਮਨਾਇਆ

੧੨-੧੧-੨੦੧੦ ਅੱਜ ਅਲ ਹਾਮਦ ਕੈਂਪ ਅਜਮਾਨ ਵਿਖੇ ਸ੍ਰੀ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਗਿਆ ਸੱਭ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਭੋਗ ਉਪਰੰਤ ਇੰਡੀਆ ਤੋਂ ਆਏ  ਹੋਏ ਭਾਈ ਸਾਹਿਬ ਮੁਖਤਿਆਰ ਸਿੰਘ ਜੀ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਕੀਤਰਨ ਨਾਲ ਨਿਹਾਲ ਕੀਤਾ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੈ ਪ੍ਰਧਾਨ ਸ਼੍ਰੀ ਰੂਪ ਸਿੱਧੂ ਨੇ ਮੁਖ ਮਹਿਮਾਨਾਂ ਅਤੇ ਸੰਗਤਾਂ ਨੂੰ ਜੀ ਆਇਆ ਆਖਦੇ ਹੋਏ ਸਮਾਜ ਭਲਾਈ ਅਤੇ ਸਮਾਜਿਕ ਸਾਂਝੀਵਾਲਤਾ ਬਣਾਈ ਰੱਖਣ ਦੀ ਬੇਨਤੀ  ਕੀਤੀ ਕੰਪਣੀ ਦੇ ਮੈਨੇਜਰ ਸ਼੍ਰੀ ਫਰਹਾਨ ਅਤੇ ਕੰਪਣੀ ਦੇ ਮਾਲਿਕ ਸ਼੍ਰੀ ਇੱਜ਼ਤ ਸੁਹਾਵਨੇ ਜੀ ਨੇ ਵੀ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕੀਤਾ ਕੰਪਣੀ ਦੇ ਮਾਲਕਾਂ ਵਲੋਂ ਇਸ ਪ੍ਰੋਗਰਾਮ ਦੇ ਇੰਤਜ਼ਾਮ ਵਾਸਤੇ  ਪੰਦਰਾਂ ਹਜ਼ਾਰ ਦਿਰਾਮ ਦੀ ਰਾਸ਼ੀ ਵੀ ਦਾਨ ਕੀਤੀ ਗਈ ਸ਼ੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਭਾਈ ਕਮਲਰਾਜ ਸਿੰਘ ਜੀ ਨੇ ਕੀਤੀ

ਬੇਸ਼ੱਕ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਇਸ ਸਮਾਗਮ ਵਿੱਚ ਹਾਜ਼ਰੀ ਲਗਵਾਈ ਪਰ ਇਸ ਪ੍ਰੋਗਰਾਮ ਤੋਂ ਦੋ ਦਿਨ ਪਹਿਲੇ ਇੱਕ ਪੰਜਾਬੀ ਨੌਜਵਾਨ ਬਲਦੇਵ ਰਾਜ ਦੇ ਅਚਾਨਕ ਅਕਾਲ ਚਲਾਣੇ ਦੀ ਵਜਾਹ ਨਾਲ ਸਮਾਗਮ ਪਿਛਲੇ ਸਾਲਾਂ ਵਰਗੇ ਜੋਸ਼ ਅਤੇ ਧੂਮ ਧੜੱਕੇ ਨਾਲ ਨਹੀ ਮਨਾਇਆ ਗਿਆ ਪ੍ਰੋਗਰਾਮ ਤੋਂ ਇਕ ਦਿਨ ਪਹਿਲੇ ਹੀ ਕੰਪਣੀ ਦੇ ਵਰਕਸ਼ਾਪ ਇੰਚਾਰਜ ਸ. ਪਾਖਰ ਸਿੰਘ ਜੀ. ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੈ ਪ੍ਰਧਾਨ ਸ਼੍ਰੀ ਰੂਪ ਸਿੱਧ ਅਤੇ ਹੋਰ ਖਾਸ ਅਹੁਦੇਦਾਰਾਂ ਨੇ ਮੀਟਿੰਗ ਕਰਕੇ ਇਸ ਸਮਾਗਮ ਨੂੰ ਬਹੁਤ ਹੀ ਸਾਦਗੀ ਅਤੇ ਸਿਰਫ ਪਾਠ ਪੂਜਾ ਤੱਕ ਹੀ ਸੀਮਤ ਰ੍ਨਕਣ ਦਾ ਫੈਸਲਾ ਲਿਆ ਸੀ ਸ਼੍ਰੀ ਰੂਪ ਸਿੱਧੂ. ਸ਼੍ਰੀ ਫਰਹਾਨ ਅਤੇ ਸ਼੍ਰੀ ਇੱਜ਼ਤ ਸੁਹਾਵਨੇ ਜੀ ਨੇ ਵੀ ਆਪਣੇ ਆਪਣੇ ਸੰਬੋਧਨ ਕਰਦਿਆਂ ਬਲਦੇਵ ਰਾਜ ਦੀ ਅਚਾਨਕ ਮੌਤ ਤੇ ਦੁੱਖ ਪਰਗਟ ਕੀਤਾ ਸਮਾਗਮ ਦੀ ਸਮਾਪਤੀ ਉਪਰੰਤ ਹੋਈ ਅਰਦਾਸ ਵਿੱਚ ਵੀ ਬਲਦੇਵ ਰਾਜ ਦੀ ਰੂਹ ਦੀ ਸ਼ਾਂਤੀ ਵਾਸਤੇ ਅਕਾਲ ਪੁਰਖ ਅੱਗੇ ਬੇਨਤੀਆਂ ਕੀਤੀਆਂ ਗਈਆਂ  । ਗੁਰੂ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ      

--------------------------------------------------------------------------------------------------------------