UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

 

24-10-2010

ਸਪੋਰਟਸ ਸਲਾਨਾ ਟੂਰਨਾਮੈਂਟ ਧੂਮਅੰਬੇਡਕਰ  ਧੜੱਕੇ ਨਾਲ ਸ਼ੁਰੂ

(ਔਕਲੈਂਡ)- ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵਲੋਂ ਆਯੋਜਿਤ ੧੭ਵਾਂ ਸਲਾਨਾ ਟੂਰਨਾਮੈਂਟ ਅੱਜ ਇੱਥੇ ਪੁਕੀ-ਕੋਈ ਸਟੇਡੀਅਮ ਵਿਖੇ ਧੂਮ ਧੜੱਕੇ ਨਾਲ ਸ਼ੁਰੂ ਹੋਇਆ।ਇਸ ਦੋ ਰੋਜ਼ਾ ਚੱਲਣ ਵਾਲੇ ਟੂਰਨਾਮੈਂਟ ਦਾ ਉਦਘਾਟਨ ਇੰਡੀਆ ਤੋੰ ਆਏ ਉੱਘੇ ਲੇਖਕ ਤੇ ਚਿੰਤਕ ਡਾ. ਸੰਤੋਖ ਲਾਲ ਵਿਰਦੀ ਐਡਵੋਕੇਟ ਨੇ ਕੀਤਾ।ਇੱਥੇ ਇਹ ਜ਼ਿਕਰਯੋਗ ਹੈ ਕਿ ਇਹ ਟੂਰਨਾਮੈਂਟ, ਕਲੱਬ ਪਿੜਲੇ ੧੭ ਸਾਲਾਂ ਤੋਂ ਕਰਾਉਦੀ ਆ ਰਹੀ ਹੈ।ਅੱਜ ਦੇ ਮੁਕਾਬਲਿਆਂ ਵਿੱਚ ਊਟਾ ਹੂ ਹੂ ਸਪੋਰਟਸ ਕਲੱਬ, ਮੈਸੀ ਵੈਸਟ ਸਪੋਰਟਸ ਕਲੱਬ,ਪੰਜਾਬੀ ਸੱਥ ਹੈਮਿਲਟਨ, ਔਕਲੈਂਡ ਲਾਇਨਜ਼ ਕਲੱਬ, ਸਿਖ ਸਪੋਰਟਸ ਕਲੱਬ, ਔਕਲੈਂਡ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਟਰੰਗਾ, ਈਗਲ ਬੁਆਇਜ਼, ਪੁਕੀ ਕੂਈ ਏ-ਬੀ, ਏਮਜ਼ ਸਪੋਰਟਸ ਕਲੱਬ ਟਰੰਗਾ, ਬਲੈਕ ਸਪਾਇਕ ਟੀਮਾਂ ਵਿਚਕਾਰ, ਫੁਟਬਾਲ, ਬਾਲੀਬਾਲ ਅਤੇ ਕਬੱਡੀ ਦੇ ਗਹਿ ਗੱਚ ਮੁਕਾਬਲੇ ਹੋਏ ਹਨ। ਟੂਰਨਾਮੈਨਟ ਦੇ ਉਸਘਾਟਨ ਮੌਕੇ ਕੁਲਿਨ ਨੇਰੀ ਗਰਾਊਂਡ ਵਿਖੇ ਜਗਵਿੰਦਰਸੰਧੂ ਭਾਰਸਿੰਘਪੁਰਾ ਪ੍ਰਧਾਨ, ਸਿੰਗਰ ਸਿੰਘ ਮਾਹੀ,ਜ. ਸਕੱਤਰ, ਸੰਜੀਵ ਕੁਮਾਰ ਸਹਿਗਲ, ਖਜ਼ਾਨਚੀ, ਕਰਨੈਲ ਸਿੰਘ ਬੱਧਣ. ਐਡੀਟਰ ਅੰਬੇਡਕਰ ਸਪੋਰਟਸ ਕਲੱਬ, ਨਿਊਜ਼ੀਲੈਂਡ, ਪੰਥ ਦਰੋਚ ਮੈਂਬਰ ਮਲਟੀ ਕਲਚਰਲ  ਕੌਂਸਲ. ਪਰਮਜੀਤ ਚੇਅਰਮੈਨ, ਸ਼ਿਗਾਰਾ ਸਿੰਘ ਪ੍ਰਧਾਨ, ਕੁਲਵਿੰਦਰ ਸਿੰਘ ਝੰਮਟ ਸਕੱਤਰ. ਰਾਮ ਪ੍ਰਕਾਸ਼ ਲਾਖਾ ਆਗੂ ਗੁਰੂ ਰਵਿਦਾਸ ਸਭਾ, ਨਿਊਜ਼ੀਲੈਂਡ, ਜਰਨੈਲ ਸਿੰਘ ਰਾਹੋਂ, ਜਨਰਲ ਸਕੱਤਰ, ਸ਼ਹੀਦ ਭਗਤ ਸਿੰਘ ਮੈਮੋਰੀਅਲ ਟਰੱਸਟ ਆਦਿ ਵੀ ਹਾਜ਼ਰ ਸਨ।ਹਰਪਾਲ ਸਿੰਘ ਪਾਲ ਨੇ ਰੈਫਰੀ ਦੀ ਡਿਊਟੀ ਬਾਖੂਬੀ ਨਿਭਾਈ। ਕੱਲ ਨੂੰ ਫਾਈਨਲ ਮੁਕਾਬਲੇ ਹੋਣਗੇ ਜਿਸਦਾ ਲੁਤਫ, ਪੌਲਹੈਸਨ ਸਨ ਐਮ. ਪੀ. ਐਕਸ ਆਰ ਮਾਰਕ ਬੋਲ, ਕਮਲਜੀਤ ਸਿੰਘ ਬਖਸ਼ੀ ਐਮ. ਪੀ ਏਥਨਿਕ ਮਨਿਸਟਰ ਪੈਸੀਬੂੰਗ ਆਦਿ ਵੀ ਮਾਨਣਗੇ।
ਜਸਵਿੰਦਰ ਸੰਧੂ ਪ੍ਰਧਾਨ
ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ