UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

ਕੰਨਿਆਂ ਭਲਾਈ ਸਹਿਯੋਗ

 

 

੧੦-੧੦-੨੦੧੦  ਠਠਿਆਲਾ ਢਾਹਾਂ, ਸ਼ਹੀਦ ਭਗਤ ਸਿੰਘ ਨਗਰ । ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ. ਏ ਈ ਵਲੋਂ ਚਲਾਏ ਗਏ ਕੰਨਿਆਂਦਾਨ ਭਲਾਈ ਸਹਿਯੋਗ ਉਪਰਾਲੇ ਵਿੱਚ ਅਤਿ ਗਰੀਬ ਅਤੇ ਅਨਾਥ ਲੜਕੀਆਂ ਦੀਆਂ ਸਮੂਹਕ ਸ਼ਾਦੀਆਂ ਕਰਵਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਸੇ ਪਰੋਗਰਾਮ ਦੇ ਤਹਿਤ ਸੋਸਾਇਟੀ ਵਲੋਂ ਇਕ ਗਰੀਬ ਲੜਕੀ ਦੇ ਵਿਆਹ ਸਮੇ ਮਾਲੀ ਮਦਦ ਕੀਤੀ ਗਈ ਸੋਸਾਇਟੀ ਦੇ ਕਾਰਜਕਾਰੀ ਮੈਬਰਾਂ ਨੇ ਖੁਦ ਪਹੁੰਚ ਕੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਠਠਿਆਲਾਂ ਢਾਹਾਂ ਦੀ ਗਰੀਬ ਲੜਕੀ ਜਸਵਿੰਦਰ ਕੌਰ ਸਪੁਤਰੀ ਮਹਿੰਦਰ ਪਾਲ ਸਪੁਤਰ ਰੌਣਕੀ ਰਾਮ ਨੂੰ ਸੋਸਾਇਟੀ ਵਲੋਂ ੧੦,੦੦੦/- (ਦਸ ਹਜ਼ਾਰ ਰੁਪੈ) ਦੀ ਰਾਸ਼ੀ ਕੰਨਿਆ ਦਾਨ ਵਜੋਂ ਭੇਟ ਕੀਤੀ[ਮਿਤੀ ੧੦ ਅਕਤੂਬਰ ਦਿਨ ਐਤਵਾਰ ਨੂੰ ਕੰਨਿਆਂਦਾਨ ਦੀ ਰਾਸ਼ੀ ਭੇਟ ਕਰਨ ਵੇਲੇ ਸੋਸਾਇਟੀ ਦੇ ਮੈਬਰਾਂ ਅਤੇ ਪਿੰਡ ਦੇ ਪਤਵੰਤੇ ਸੱਜਣਾ ਵਿੱਚ ਅਮਰਜੀਤ ਕੌਰ ਸਰਪੰਚ ਸਾਹਿਬਾ, ਸ਼੍ਰੀ ਹਰਮੇਸ਼ ਰਾਣਾ, ਬਾਲੂ ਰਾਮ, ਸਤਨਾਮ ਸਿੰਘ, ਗੁਰਮੀਤ ਸਿੰਘ, ਜਸਵਿੰਦਰ ਰਾਮ, ਡਾਕਟਰ ਅਵਤਾਰ ਸਿੰਘ, ਬਲਵੀਰ ਕੌਰ, ਸੰਤੋਸ਼, ਮਨਦੀਪ, ਗੁਰਦੀਪ ਸਿੰਘ ਮਨਜੀਤ ਕੌਰ ਅਮਨਦੀਪ ਕੌਰ, ਲੜਕੀ ਜਸਵਿੰਦਰ, ਲੜਕੀ ਦੇ ਪਿਤਾ ਮਹਿੰਦਰਪਾਲ ਅਤੇ ਲੜਕੀ ਦੀ ਮਾਤਾ ਮਨਜੀਤ ਕੌਰ ਹਾਜ਼ਰ ਸਨ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ. ਏ ਈ ਦੇ ਪਰਧਾਨ ਸ਼੍ਰੀ ਰੂਪ ਲਾਲ ਸਿੱਧੂ ਜੀ ਵਲੋਂ ਸਾਰੇ ਮੈਬਰਾਂ ਨੂੰ ਬੇਨਤੀ ਹੈ ਕਿ ਗਰੀਬ ਲੜਕੀਆਂ ਦੇ ਪਰਿਵਾਰਾਂ ਨੂੰ ਸਮੂਹਿਕ ਸ਼ਾਦੀਆਂ ਵਾਸਤੇ ਪ੍ਰੇਰਿਤ ਕੀਤਾ ਜਾਵੇ ਸੋਸਾਇਟੀ ਵਲੋਂ ਸਮੂਹਿਕ ਸ਼ਾਦੀਆਂ ਵਾਸਤੇ ਹੀ ਮਾਲੀ ਮਦਦ ਕੀਤੀ ਜਾਏਗੀ ਸਮੂਹਿਕ ਸ਼ਾਦੀਆਂ ਦਹੇਜ ਪ੍ਰਥਾ ਨੂੰ ਜੜੋਂ ਖਤਮ ਕਰਨ ਦਾ ਇਕੋ ਹੀ ਤਰੀਕਾ ਹੈ ਸੋਸਾਇਟੀ ਦਾ ਮੁ੍ਨਖ ਉਪਰਾਲਾ ਗਰੀਬ ਪਰਿਵਾਰਾਂ ਚੋਂ ਬੇਲੋੜੇ ਖਰਚਿਆ ਨੂੰ ਘਟਾਕੇ ਉਹੀ ਪੈਸਾ ਸਮਾਜ ਦੇ ਭਵਿਖ ਬੱਚਿਆਂ ਦੀ ਪੜ੍ਹਾਈ ਵਲ ਲਗਾਉਣ ਦੀ ਪ੍ਰੇਰਣਾ ਦੇਣਾ ਹੈ